ਸਮੱਗਰੀ 'ਤੇ ਜਾਓ

ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ, ਚੇਲਾ ਮਖ਼ਸੂਸਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਤ ਹਰੀ ਸਿੰਘ ਮੈਮੋਰੀਅਲ ਕਾਲਜ
ਪੰਜਾਬੀ ਯੂਨੀਵਰਸਿਟੀ
ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ, ਚੇਲਾ ਮਖ਼ਸੂਸਪੁਰ
ਪੂਰਾ ਨਾਮਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ, ਚੇਲਾ ਮਖ਼ਸੂਸਪੁਰ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਮੌਢੀਜੰਗ ਬਹਾਦਰ ਸਿੰਘ ਪਰਮਾਰ
ਸਥਾਪਨਾ2006
Postgraduatesਐਮ.ਏ

ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ, ਚੇਲਾ ਮਖ਼ਸੂਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੋ ਪਿੰਡਾਂ ਚੇਲਾ ਤੇ ਮਖਸੂਸਪੁਰ ਦੀ ਹੱਦ ਉਪਰ ਹੈ। ਇਸ ਕਾਲਜ ਨੂੰ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ਯਾਦ ਵਿੱਚ ਜੰਗ ਬਹਾਦਰ ਸਿੰਘ ਪਰਮਾਰ ਨੇ ਬਣਾਇਆ। ਲੜਕੀਆਂ ਦੀ ਉਚੇਰੀ ਸਿੱਖਿਆ ਵਾਸਤੇ ਇਸ ਕਾਲਜ ਦਾ ਨੀਂਹ ਪੱਥਰ 2006 ਵਿੱਚ ਸੰਤ ਬਾਬਾ ਬਲਵੀਰ ਸਿੰਘ ਤੇ ਸੰਤ ਬਾਬਾ ਜਸਵੰਤ ਸਿੰਘ ਅਤੇ ਕਾਲਜ ਦੀ ਪ੍ਰਬੰਧਕ ਕਮੇਟੀ ਨੇ ਰੱਖਿਆ। 2007 ਵਿੱਚ ਕਾਲਜ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਹੋ ਗਈ ਹੈ।[1]

ਸਹੂਲਤਾਂ

[ਸੋਧੋ]

ਪੂਰਾ ਕਾਲਜ ਕਰੀਬ ਬਾਰਾਂ ਏਕੜ ਵਿੱਚ ਫੈਲਿਆ ਹੋਇਆ ਹੈ। ਕਾਲਜ ਵਿਦਿਆਰਥਣਾਂ ਦੀ ਉੱਚ ਪੱਧਰ ਦੀ ਸਿੱਖਿਆ ਲਈ ਇੱਕ ਸ਼ਾਨਦਾਰ ਲਾਇਬਰੇਰੀ, ਕੰਪਿਊਟਰ ਪ੍ਰਯੋਗਸ਼ਾਲਾ, ਹੋਮ ਸਾਇੰਸ, ਫਾਈਨ ਆਟਰਸ ਤੇ ਸੰਗੀਤ ਨਾਲ ਸਬੰਧਤ ਵੱਖਰੀਆਂ ਲੈਬਜ਼ ਬਣੀਆਂ ਹੋਈਆਂ ਹਨ। ਕਾਲਜ 'ਚ ਖੋ-ਖੋ ਟੀਮ, ਬੈਡਮਿੰਟਨ ਖੇਡਾਂ ਖੇਡੀਆਂ ਜਾਂਦੀਆਂ ਹਨ।

ਕੋਰਸ

[ਸੋਧੋ]

ਕਾਲਜ ਵਿੱਚ ਬੀ.ਏ., ਬੀ.ਸੀ.ਏ., ਬੀ.ਕਾਮ., ਪੀ.ਜੀ.ਡੀ.ਸੀ. ਏ. ਦੀਆਂ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਵਿਦਿਆਰਥਣਾਂ ਨੂੰ ਵਿਵਹਾਰਿਕ ਵਿਸ਼ੇ ਜਿਵੇਂ ਫਾਈਨ ਆਰਟਸ, ਹੋਮ ਸਾਇੰਸ, ਸੰਗੀਤ ਤੇ ਕੰਪਿਊਟਰ ਸਾਇੰਸ ਪੜ੍ਹਾਉਣ ਦੀ ਵਿਵਸਥਾ ਹੈ।

ਹਵਾਲੇ

[ਸੋਧੋ]