21 ਅਕਤੂਬਰ
ਦਿੱਖ
(੨੧ ਅਕਤੂਬਰ ਤੋਂ ਮੋੜਿਆ ਗਿਆ)
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
21 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 294ਵਾਂ (ਲੀਪ ਸਾਲ ਵਿੱਚ 295ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 71 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1805 – ਸਪੇਨ ਵਿੱਚ ਟਰਾਫ਼ਾਲਗਾਰ ਨਾਂ ਦੀ ਬੰਦਰਗਾਹ ਵਿੱਚ ਹੋਈ ਲੜਾਈ ਵਿੱਚ ਬਰਤਾਨੀਆ ਦੀਆਂ ਫ਼ੌਜਾਂ ਨੇ ਨੈਪੋਲੀਅਨ ਦੀਆਂ ਫ਼੍ਰੈਂਚ ਅਤੇ ਸਪੈਨਿਸ਼ ਫ਼ੌਜਾਂ ਨੂੰ ਹਰਾਇਆ|
- 1879 – ਥਾਮਸ ਐਡੀਸਨ ਨੇ ਬਿਜਲੀ ਦੇ ਬਲਬ ਦੀ ਪਹਿਲੀ ਨੁਮਾਇਸ਼ ਕੀਤੀ|
- 1914 – ਕੈਨੇਡਾ ਵਿੱਚ ਮੇਵਾ ਸਿੰਘ ਲੋਪੋਕੇ ਨੇ ਹਾਪਕਿਨਸਨ ਨੂੰ ਅਦਾਲਤ ਵਿੱਚ ਕਤਲ ਕੀਤਾ
- 1939 – ਜਰਮਨ ਨਾਲ ਜੰਗ ਲੱਗ ਜਾਣ ਮਗਰੋਂ ਬਰਤਾਨੀਆ ਦੀ ਵਜ਼ਾਰਤ ਨੇ ਆਪਣੀ ਪਹਿਲੀ ਮੀਟਿੰਗ ਧਰਤੀ ਹੈਠਲੇ ਜੰਗੀ ਕਮਰੇ ਵਿੱਚ ਕੀਤੀ|
- 1943 – ਸ਼ੁਭਾਸ ਚੰਦਰ ਬੋਸ ਨੇ ਆਜ਼ਾਦ ਹਿੰਦ ਫ਼ੌਜ ਦਾ ਪੁਨਰਗਠਨ ਕੀਤਾ।
- 1945 – ਫ਼ਰਾਂਸ ਵਿੱਚ ਔਰਤਾਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਹੱਕ ਮਿਲਿਆ|
- 1950 – ਚੀਨੀ ਫ਼ੌਜਾਂ ਨੇ ਤਿੱਬਤ ਉੱਤੇ ਹਮਲਾ ਕਰ ਦਿਤਾ|
- 1951 – ਰਾਸ਼ਟਰੀ ਪਾਰਟੀ ਭਾਰਤੀ ਜਨ ਸੰਘ ਦੀ ਨੀਂਹ ਸਿਆਮਾ ਪ੍ਰਸਾਦ ਮੁਖਰਜੀ ਨੇ ਦਿੱਲੀ ਵਿੱਚ ਰੱਖੀ।
- 1986 – ਲੇਬਨਾਨ ਵਿੱਚ ਈਰਾਨ-ਪੱਖੀ ਗੁਰੀਲੀਆਂ ਨੇ ਅਮਰੀਕਨ ਲੇਖਕ ਐਡਵਰਡ ਟਰੇਸੀ ਨੂੰ ਅਗਵਾ ਕਰ ਲਿਆ ਜਿਸ ਨੂੰ ਅਖ਼ੀਰ ਚਾਰ ਸਾਲ ਮਗਰੋਂ ਅਗੱਸਤ 1990 ਵਿੱਚ ਰਿਹਾਅ ਕਰ ਦਿਤਾ|
- 1986 – ਅਮਰੀਕਾ ਨੇ ਰੂਸ ਦੇ 55 ਡਿਪਲੋਮੇਟਾਂ ਨੂੰ ਮੁਲਕ ਛੱਡਣ ਦਾ ਹੁਕਮ ਦਿਤਾ|
ਜਨਮ
[ਸੋਧੋ]- 1772 – ਅੰਗਰੇਜ਼ੀ ਕਵੀ, ਸਾਹਿਤ ਆਲੋਚਕ ਅਤੇ ਦਾਰਸ਼ਨਿਕ ਸੈਮੂਅਲ ਟੇਲਰ ਕਾਲਰਿਜ ਦਾ ਜਨਮ।
- 1833 – ਸਵੀਡਿਸ਼ ਰਸਾਇਣ ਸ਼ਾਸਤਰੀ, ਨੋਬਲ ਪੁਰਸਕਾਰ ਦਾ ਸੰਸਥਾਪਿਕ ਅਲਫ਼ਰੈਡ ਨੋਬਲ ਦਾ ਜਨਮ।
- 1840 – ਰੂਸੀ ਭਾਰਤ-ਵਿਗਿਆਨੀ ਇਵਾਨ ਮਿਨਾਯੇਵ ਦਾ ਜਨਮ।
- 1925 – ਭਾਰਤ ਦਾ ਸਿਆਸਤਦਾਨ ਸੁਰਜੀਤ ਸਿੰਘ ਬਰਨਾਲਾ ਦਾ ਜਨਮ।
- 1940 – ਬ੍ਰਾਜੀਲ ਦਾ ਫੁਟਬਾਲ ਖਿਡਾਰੀ ਪੇਲੇ ਦਾ ਜਨਮ।
- 1943 – ਪਾਕਿਸਤਾਨੀ ਲਿਖਾਰੀ,ਪਤਰਕਾਰ ਤੇ ਫ਼ਿਲਮਕਾਰ ਤਾਰਿਕ ਅਲੀ ਦਾ ਜਨਮ।
- 1944 – ਭਾਰਤੀ ਫ਼ਿਲਮ ਨਿਰਮਾਤਾ, ਫੈਸ਼ਨ ਡਿਜ਼ਾਇਨਰ, ਕਵੀ ਮੁਜ਼ੱਫ਼ਰ ਅਲੀ ਦਾ ਜਨਮ।
- 1944 – ਭਾਰਤੀ ਕਲਾ ਅਤੇ ਫਿਲਮੀ ਅਭਿਨੇਤਾ ਕੁਲਭੂਸ਼ਨ ਖਰਬੰਦਾ ਦਾ ਜਨਮ।
- 1952 – ਬਰਤਾਨੀਆ ਦਾ ਹਿੰਦੀ ਸਾਹਿਤਕਾਰ, ਕਹਾਣੀਕਾਰ ਅਤੇ ਨਾਟਕਕਾਰ ਤੇਜੇਂਦਰ ਸ਼ਰਮਾ ਦਾ ਜਨਮ।
ਦਿਹਾਂਤ
[ਸੋਧੋ]- 1931 – ਉਰਦੂ ਸ਼ਾਇਰ ਅਤੇ ਗਲਪ, ਨਾਟਕ ਤੇ ਵਾਰਤਕ ਲੇਖਕ ਮਿਰਜ਼ਾ ਹਾਦੀ ਰੁਸਵਾ ਦਾ ਦਿਹਾਂਤ।
- 2002 – ਪੰਜਾਬੀ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਡਾ. ਹਰਿਭਜਨ ਸਿੰਘ ਦਾ ਦਿਹਾਂਤ।