ਸਮੱਗਰੀ 'ਤੇ ਜਾਓ

2019–21 ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2019–21 ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ
ਮਿਤੀਆਂ1 ਅਗਸਤ 2019 – 14 ਜੂਨ 2021
ਪ੍ਰਬੰਧਕਅੰਤਰਰਾਸ਼ਟਰੀ ਕ੍ਰਿਕਟ ਕੌਂਸਲ
ਕ੍ਰਿਕਟ ਫਾਰਮੈਟਟੈਸਟ ਕ੍ਰਿਕਟ
ਟੂਰਨਾਮੈਂਟ ਫਾਰਮੈਟਲੀਗ ਅਤੇ ਫਾਈਨਲ
ਭਾਗ ਲੈਣ ਵਾਲੇ9
ਮੈਚ72
2021–23 →

2019–21 ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਟੈਸਟ ਕ੍ਰਿਕਟ ਦੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਪਹਿਲਾ ਭਾਗ ਹੈ।[1] ਇਹ 1 ਅਗਸਤ 2019 ਤੋਂ 2019 ਐਸ਼ੇਜ਼ ਲੜੀ ਦੇ ਪਹਿਲੇ ਟੈਸਟ ਨਾਲ ਸ਼ੁਰੂ ਹੋਈ ਸੀ,[2] ਅਤੇ ਇਹ ਜੂਨ 2021 ਵਿੱਚ ਲਾਰਡਸ, ਇੰਗਲੈਂਡ ਖੇਡੇ ਜਾਣ ਵਾਲੇ ਫਾਈਨਲ ਨਾਲ ਸਮਾਪਤ ਹੋਵੇਗੀ। [3] ਫਾਈਨਲ ਮੈਚ ਡਰਾਅ ਜਾਂ ਟਾਈ ਹੋਣ ਦੀ ਹਾਲਤ ਵਿੱਚ ਫਾਈਨਲ ਖੇਡਣ ਵਾਲੀਆਂ ਦੋਵੇਂ ਟੀਮਾਂ ਨੂੰ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਸੰਯੁਕਤ ਜੇਤੂ ਐਲਾਨਿਆ ਜਾਵੇਗਾ।

ਇਸ ਵਿੱਚ 12 ਟੈਸਟ ਮੈਚ ਖੇਡਣ ਵਾਲੇ ਦੇਸ਼ਾਂ ਵਿੱਚੋਂ 9 ਦੇਸ਼ ਸ਼ਾਮਿਲ ਕੀਤੇ ਗਏ ਹਨ,[4][5] ਜਿਨ੍ਹਾਂ ਵਿੱਚੋਂ ਹਰ ਇੱਕ ਟੀਮ ਨੇ ਹੋਰ ਅੱਠ ਟੀਮਾਂ ਵਿੱਚੋਂ ਛੇ ਵਿਰੁੱਧ ਇੱਕ ਟੈਸਟ ਲੜੀ ਖੇਡੇਣੀ ਹੋਵੇਗੀ। ਹਰ ਸੀਰੀਜ਼ ਵਿੱਚ ਘੱਟੋ-ਘੱਟ ਦੋ ਅਤੇ ਵੱਧ ਤੋਂ ਵੱਧ ਪੰਜ ਮੈਚ ਹੁੋ ਸਕਦੇ ਹਨ, ਇਸਲਈ ਹਾਲਾਂਕਿ ਸਾਰੀਆਂ ਟੀਮਾਂ ਛੇ ਲੜੀਆਂ (ਤਿੰਨ ਘਰੇਲੂ ਅਤੇ ਤਿੰਨ ਬਾਹਰ) ਖੇਡਣਗੀਆਂ, ਪਰ ਉਨ੍ਹਾਂ ਦੇ ਖੇਡੇ ਗਏ ਟੈਸਟ ਮੈਚਾਂ ਦੀ ਗਿਣਤੀ ਇੱਕੋ ਜਿਹੀ ਨਹੀਂ ਹੋਵੇਗੀ। ਹਰੇਕ ਟੀਮ ਇੱਕ ਲੜੀ ਤੋਂ ਵੱਧ ਤੋਂ ਵੱਧ 120 ਅੰਕ ਹਾਸਲ ਕਰਨ ਦੇ ਯੋਗ ਹੋਵੇਗੀ ਅਤੇ ਲੀਗ ਪੜਾਅ ਦੇ ਅੰਤ 'ਤੇ ਦੋਵਾਂ ਟੀਮਾਂ ਦਾ ਫਾਈਨਲ ਵਿੱਚ ਮੁਕਾਬਲਾ ਹੋਵੇਗਾ।[6]

ਇਸ ਚੈਂਪੀਅਨਸ਼ਿਪ ਵਿੱਚ ਕੁਝ ਟੈਸਟ ਲੰਮੀ ਚੱਲ ਰਹੀ ਲੜੀ ਦਾ ਹਿੱਸਾ ਹਨ, ਜਿਵੇਂ ਕਿ 2019 ਐਸ਼ੇਜ਼ ਸੀਰੀਜ਼[6] ਇਸ ਤੋਂ ਇਲਾਵਾ, ਇਨ੍ਹਾਂ ਨੌਂ ਟੀਮਾਂ ਵਿਚੋਂ ਕੁਝ ਟੀਮਾਂ ਇਸ ਸਮੇਂ ਦੌਰਾਨ ਕੁਝ ਵਾਧੂ ਟੈਸਟ ਮੈਚ ਖੇਡਣਗੀਆਂ ਜੋ ਇਸ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੋਣਗੇ। ਇਹ ਮੁੱਖ ਤੌਰ ਤੇ ਬਾਕੀ ਤਿੰਨ ਟੈਸਟ ਮੈਚ ਖੇਡਣ ਵਾਲੀਆਂ ਟੀਮਾਂ ਦੇ ਮੈਚ ਹਨ ਜਿਹੜੇ ਕਿ ਇਸ ਚੈਂਪੀਅਨਸ਼ਿਪ ਵਿੱਚੋਂ ਬਾਹਰ ਹਨ।[6] 29 ਜੁਲਾਈ 2019 ਨੂੰ, ਆਈਸੀਸੀ ਨੇ ਅਧਿਕਾਰਤ ਤੌਰ 'ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਐਲਾਨ ਕਰ ਦਿੱਤਾ ਸੀ।[7]

ਇਸ ਟੈਸਟ ਚੈਂਪੀਅਨਸ਼ਿਪ ਵਿੱਚ ਸਾਰੇ ਖਿਡਾਰੀ ਦਾ ਵਨਡੇ ਅਤੇ ਟੀ-20 ਵਾਲੀ ਵਰਦੀ ਦਾ ਨੰਬਰ ਉਨ੍ਹਾਂ ਦੀ ਸਫ਼ੈਦ ਟੈਸਟ ਕਿਟ ਦੇ ਪਿੱਛੇ ਲਿਖਿਆ ਹੋਵੇਗਾ। ਅਤੇ ਜਿਹੜੇ ਖਿਡਾਰੀ ਸਿਰਫ਼ ਟੈਸਟ ਕ੍ਰਿਕਟ ਹੀ ਖੇਡਦੇ ਹਨ, ਉਨ੍ਹਾਂ ਨੂੰ ਵੀ ਇੱਕ ਅਲੱਗ ਨੰਬਰ ਦਿੱਤਾ ਜਾਵੇਗਾ।[8]

ਫਾਰਮੈਟ[ਸੋਧੋ]

ਟੂਰਨਾਮੈਂਟ ਦੋ ਸਾਲਾਂ ਦੇ ਸਮੇਂ ਦੌਰਾਨ ਖੇਡਿਆ ਜਾਵੇਗਾ। ਹਰ ਟੀਮ ਛੇ ਹੋਰ ਵਿਰੋਧੀਆਂ ਨਾਲ ਖੇਡੇਗੀ, ਤਿੰਨ ਘਰੇਲੂ ਅਤੇ ਤਿੰਨ ਬਾਹਰ। ਹਰ ਸੀਰੀਜ਼ ਵਿੱਚ ਦੋ ਤੋਂ ਪੰਜ ਟੈਸਟ ਮੈਚ ਹੋਣਗੇ। ਇਸਲਈ ਸਾਰੇ ਹਿੱਸਾ ਲੈਣ ਵਾਲੇ ਇੱਕੋ ਜਿਹੇ ਟੈਸਟ ਨਹੀਂ ਖੇਡਣਗੇ, ਪਰ ਉਨ੍ਹਾਂ ਦੀ ਲੜੀਆਂ ਦੀ ਗਿਣਤੀ ਇੱਕੋ ਜਿਹੀ ਹੋਵੇਗੀ। ਲੀਗ ਪੜਾਅ ਦੇ ਅੰਤ 'ਤੇ ਚੋਟੀ ਦੀਆਂ ਦੋ ਟੀਮਾਂ ਜੂਨ 2021 ਵਿੱਚ ਇੰਗਲੈਂਡ ਵਿੱਚ ਫਾਈਨਲ ਖੇਡਣਗੀਆਂ।[9] ਹਰ ਮੈਚ ਪੰਜ ਦਿਨਾਂ ਦੀ ਮਿਆਦ ਲਈ ਤੈਅ ਕੀਤਾ ਜਾਵੇਗਾ।

ਅੰਕਾਂ ਦੀ ਵੰਡ[ਸੋਧੋ]

ਆਈਸੀਸੀ ਨੇ ਫੈਸਲਾ ਲਿਆ ਹੈ ਕਿ ਲੜੀ ਵਿਚਲੇ ਮੈਚਾਂ ਦੀ ਪਰਵਾਹ ਕੀਤੇ ਬਿਨਾਂ ਹਰ ਸੀਰੀਜ਼ ਲਈ ਇੱਕੋ ਜਿਹੇ ਅੰਕ ਉਪਲਬਧ ਹੋਣਗੇ, ਤਾਂ ਜੋ ਘੱਟ ਟੈਸਟ ਖੇਡਣ ਵਾਲੇ ਦੇਸ਼ਾਂ ਨੂੰ ਨੁਕਸਾਨ ਨਾ ਹੋਵੇ। ਇਹ ਵੀ ਫੈਸਲਾ ਲਿਆ ਗਿਆ ਹੈ ਕਿ ਅੰਕ ਕਿਸੇ ਲੜੀ ਦੇ ਆਖਰੀ ਨਤੀਜੇ ਲਈ ਨਹੀਂ ਦਿੱਤੇ ਜਾਣਗੇ, ਪਰ ਸਿਰਫ ਇਹ ਇੱਕ ਮੈਚ ਦੇ ਨਤੀਜਿਆਂ ਲਈ ਦਿੱਤੇ ਜਾਣਗੇ। ਇਹ ਲੜੀ ਦੇ ਸਾਰੇ ਮੈਚਾਂ ਵਿੱਚ ਬਰਾਬਰ ਵੰਡਿਆ ਜਾਵੇਗਾ, ਭਾਵੇਂ ਕੋਈ ਮੈਚ ਲੜੀ ਦੇ ਨਤੀਜੇ ਦੇ ਹਿਸਾਬ ਨਾਲ ਜ਼ਰੂਰੀ ਨਾ ਵੀ ਹੋਵੇ। ਜਿਵੇਂ ਕਿ ਜੇਕਰ ਕਿਸੇ 3 ਮੈਚਾਂ ਦੀ ਲੜੀ ਵਿੱਚ ਕੋਈ ਇੱਕ ਟੀਮ 2 ਮੈਚ ਜਿੱਤ ਕੇ ਲੜੀ ਜਿੱਤ ਜਾਂਦੀ ਹੈ, ਪਰ ਆਈਸੀਸੀ ਟੈਸਟ ਚੈਂਪੀਅਨਸ਼ਿਪ ਵਿੱਚ ਬਾਕੀ ਬਚੇ ਇੱਕ ਮੈਚ ਲਈ ਦੂਜੇ ਦੋ ਮੈਚਾਂ ਦੇ ਬਰਾਬਰ ਅੰਕ ਹੋਣਗੇ।[10] ਇਸ ਕਰਕੇ ਪੰਜ ਮੈਚਾਂ ਦੀ ਲੜੀ ਵਿੱਚ, ਹਰੇਕ ਮੈਚ ਵਿੱਚ 20% ਪੁਆਇੰਟ ਉਪਲਬਧ ਹੋਣਗੇ, ਜਦੋਂ ਕਿ ਦੋ ਮੈਚਾਂ ਦੀ ਲੜੀ ਵਿਚ, ਹਰੇਕ ਮੈਚ ਵਿੱਚ 50% ਪੁਆਇੰਟ ਉਪਲਬਧ ਹੋਣਗੇ।

ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਵਿੱਚ ਅੰਕਾਂ ਦੀ ਵੰਡ[11]
ਸੀਰੀਜ਼ ਵਿੱਚ ਮੈਚ ਇੱਕ ਜਿੱਤ ਲਈ ਅੰਕ ਟਾਈ ਲਈ ਅੰਕ ਡਰਾਅ ਲਈ ਅੰਕ ਇੱਕ ਹਾਰ ਲਈ ਅੰਕ
2 60 30 20 0
3 40 20 13 0
4 30 15 10 0
5 24 12 8 0

ਇਕ ਟੀਮ ਜੋ ਮੈਚ ਦੇ ਅੰਤ ਵਿੱਚ ਲੋੜੀਂਦੇ ਓਵਰ-ਰੇਟ ਤੋਂ ਪਿੱਛੇ ਹੈ, ਉਸਨੂੰ ਹਰੇਕ ਓਵਰ ਲਈ ਦੋ ਅੰਕ ਗਵਾਉਣੇ ਪੈਣਗੇ।

ਹਿੱਸੇ ਲੈਣ ਵਾਲੇ ਦੇਸ਼[ਸੋਧੋ]

ਆਈਸੀਸੀ ਦੇ 9 ਪੂਰੇ ਮੈਂਬਰ ਜੋ ਭਾਗ ਲੈਣਗੇ ਉਹ ਹਨ:

ਕਿਉਂਕਿ ਹਰ ਟੀਮ ਅੱਠ ਸੰਭਾਵੀ ਵਿਰੋਧੀਆਂ ਵਿਚੋਂ ਸਿਰਫ ਛੇ ਨਾਲ ਟੈਸਟ ਲੜੀ ਖੇਡੇਗੀ, ਇਸਲਈ ਆਈਸੀਸੀ ਨੇ ਐਲਾਨ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਟੂਰਨਾਮੈਂਟ ਦੇ ਪਹਿਲੇ ਅਤੇ ਦੂਜੇ ਐਡੀਸ਼ਨ ਵਿੱਚ ਇੱਕ ਦੂਜੇ ਦੇ ਵਿਰੁੱਧ ਨਹੀਂ ਖੇਡਣਗੇ। ਆਈਸੀਸੀ ਦੇ ਤਿੰਨ ਪੂਰੇ ਮੈਂਬਰ ਜੋ ਹਿੱਸਾ ਨਹੀਂ ਲੈਣਗੇ ਉਹ ਹਨ:

ਇਹ ਤਿੰਨ ਆਈਸੀਸੀ ਦੇ ਸਭ ਤੋਂ ਹੇਠਲੇ ਰੈਂਕ ਵਾਲੇ ਪੂਰਨ ਮੈਂਬਰ ਹਨ। ਇਨ੍ਹਾਂ ਤਿੰਨ ਦੇਸ਼ਾਂ ਨੂੰ ਆਈਸੀਸੀ ਦੇ ਭਵਿੱਖ ਦੌਰੇ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਹੈ; ਅਤੇ ਇਹ ਇਸ ਸਮੇਂ ਦੌਰਾਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਅਤੇ ਇੱਕ ਦੂਜੇ (ਆਇਰਲੈਂਡ ਅਤੇ ਅਫਗਾਨਿਸਤਾਨ ਲਈ 12, ਜ਼ਿੰਬਾਬਵੇ ਲਈ 21) ਨਾਲ ਖੇਡਣਗੇ, ਪਰ ਇਨ੍ਹਾਂ ਦੇ ਮੈਚਾਂ ਦਾ ਟੈਸਟ ਚੈਂਪੀਅਨਸ਼ਿਪ ਉੱਪਰ ਕੋਈ ਪ੍ਰਭਾਵ ਨਹੀਂ ਹੋਵੇਗਾ।[12][13]

ਸਮਾਂਸੂਚੀ[ਸੋਧੋ]

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਕਾਰਜਕਾਲ ਦੀ ਘੋਸ਼ਣਾ ਆਈਸੀਸੀ ਦੁਆਰਾ 20 ਜੂਨ 2018 ਨੂੰ ਕੀਤੀ ਗਈ ਸੀ, ਅਤੇ ਇਹ 2018–2023 ਫਿਊਚਰ ਟੂਰਜ਼ ਪ੍ਰੋਗਰਾਮ ਦਾ ਹਿੱਸਾ ਵੀ ਹਨ।[14]

ਪਹਿਲਾ ਮੈਚ ਅਗਸਤ 2019 ਵਿੱਚ ਖੇਡਿਆ ਜਾਵੇਗਾ [11]
ਟੀਮ ਕੁੱਲ ਮੈਚ ਵਿਰੁੱਧ ਨਹੀਂ ਖੇਡਣਗੇ
 ਆਸਟਰੇਲੀਆ 19  ਸ੍ਰੀਲੰਕਾ ਅਤੇ  ਵੈਸਟ ਇੰਡੀਜ਼
 ਬੰਗਲਾਦੇਸ਼ 14  ਇੰਗਲੈਂਡ ਅਤੇ  ਦੱਖਣੀ ਅਫ਼ਰੀਕਾ
 ਇੰਗਲੈਂਡ 22  ਬੰਗਲਾਦੇਸ਼ ਅਤੇ  ਨਿਊਜ਼ੀਲੈਂਡ
 ਭਾਰਤ 18  ਪਾਕਿਸਤਾਨ ਅਤੇ  ਸ੍ਰੀਲੰਕਾ
 ਨਿਊਜ਼ੀਲੈਂਡ 14  ਇੰਗਲੈਂਡ ਅਤੇ  ਦੱਖਣੀ ਅਫ਼ਰੀਕਾ
 ਪਾਕਿਸਤਾਨ 13  ਭਾਰਤ ਅਤੇ  ਵੈਸਟ ਇੰਡੀਜ਼
 ਦੱਖਣੀ ਅਫ਼ਰੀਕਾ 16  ਬੰਗਲਾਦੇਸ਼ ਅਤੇ  ਨਿਊਜ਼ੀਲੈਂਡ
 ਸ੍ਰੀ ਲੰਕਾ 13  ਆਸਟਰੇਲੀਆ ਅਤੇ  ਭਾਰਤ
 ਵੈਸਟ ਇੰਡੀਜ਼ 15  ਆਸਟਰੇਲੀਆ ਅਤੇ  ਪਾਕਿਸਤਾਨ

ਵਿਰੋਧੀਆਂ ਦੀ ਤਾਕਤ ਵਿਚਲਾ ਫ਼ਰਕ[ਸੋਧੋ]

ਇਹ ਟੂਰਨਾਮੈਂਟ ਰਾਊਂਡ-ਰੌਬਿਨ ਨਹੀਂ ਹੈ, ਜਿਸ ਵਿੱਚ ਹਰੇਕ ਟੀਮ ਦੂਜੀ ਟੀਮ ਵਿਰੁੱਧ ਖੇਡਦੀ ਹੈ। ਇਸ ਚੈਂਪੀਅਨਸ਼ਿਪ ਵਿੱਚ ਹਰੇਕ ਟੀਮ ਦੂਜੀਆਂ 8 ਟੀਮਾਂ ਵਿੱਚੋਂ 6 ਵਿਰੁੱਧ ਲੜੀਆਂ ਖੇਡਣਗੀਆਂ। ਇਸ ਲਈ ਸਾਰੀਆਂ ਟੀਮਾਂ ਦੇ ਮੁਕਾਬਲੇ ਵੱਖ-ਵੱਖ ਵਿਰੋਧੀਆਂ ਨਾਲ ਹੋਣਗੇ, ਅਤੇ ਇਸ ਤਰ੍ਹਾਂ ਕੁਝ ਟੀਮਾਂ ਵਧੇਰੇ ਤਾਕਤਵਰ ਟੀਮਾਂ ਨਾਲ ਖੇਡਣਗੀਆਂ। ਉਦਾਹਰਨ ਲਈ ਨਿਊਜ਼ੀਲੈਂਡ ਦੇ ਮੁਕਾਬਲੇ ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਨਾਲ ਹੋਣਗੇ, ਜੋ ਕਿ ਚੋਟੀ ਦੀਆਂ ਟੀਮਾਂ ਵਿੱਚ ਸ਼ਾਮਲ ਹਨ, ਜਦੋਂ ਆਸਟਰੇਲੀਆ ਦੇ ਮੈਚ ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਨਾਲ ਨਹੀਂ ਹੋਣਗੇ ਜਿਹੜੀਆਂ ਕਿ ਘੱਟ ਤਾਕਤਵਰ ਟੀਮਾਂ ਹਨ। ਇਸ ਕਰਕੇ ਨਿਊਜ਼ੀਲੈਂਡ ਨੂੰ ਆਸਟਰੇਲੀਆ ਨਾਲੋਂ ਫਾਇਦਾ ਹੈ।

ਹਾਲਾਂਕਿ ਸਾਰੇ ਦੇਸ਼ਾਂ ਨੇ ਤਿੰਨ ਘਰੇਲੂ ਅਤੇ ਤਿੰਨ ਬਾਹਰ ਲੜੀਆਂ ਖੇਡਣੀਆਂ ਹਨ, ਜਿਸ ਕਰਕੇ ਇਹ ਸੰਤੁਲਿਤ ਹੈ ਪਰ ਇਹ ਅਲੱਗ ਮੈਚਾਂ ਲਈ ਸੰਤੁਲਿਤ ਨਹੀਂ ਹੈ। ਜਿਵੇਂ ਕਿ ਭਾਰਤ ਨੇ 10 ਘਰੇਲੂ ਟੈਸਟ ਅਤੇ 8 ਬਾਹਰ ਟੈਸਟ ਖੇਡਣੇ ਹਨ, ਜਦਕਿ ਵੈਸਟ ਨੇ ਸਿਰਫ਼ 6 ਟੈਸਟ ਘਰ ਵਿੱਚ ਬਾਕੀ 9 ਟੈਸਟ ਬਾਹਰ ਖੇਡਣੇ ਹਨ।

ਚਾਰ ਵੱਡੀਆਂ ਅਤੇ ਅੰਕ-ਤਾਲਿਕਾ ਵਿੱਚ ਉੱਪਰ ਵਾਲੀਆਂ ਟੀਮਾਂ (ਭਾਰਤ, ਇੰਗਲੈਂਡ, ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ) ਸਾਰੀਆਂ ਇੱਕ ਦੂਜੇ ਵਿਰੁੱਧ ਖੇਡਣਗੀਆਂ। ਅਤੇ ਜਿਨ੍ਹਾਂ ਟੀਮਾਂ ਨਾਲ ਇਨ੍ਹਾਂ ਚਾਰਾਂ ਦੇ ਮੈਚ ਨਹੀਂ ਹਨ, ਉਹ ਘੱਟ ਤਾਕਤਵਰ ਟੀਮਾਂ ਹਨ।

ਇਹ ਸਾਰੀਆਂ ਲੜੀਆਂ ਵਿੱਚ ਖੇਡਣ ਵਾਲੇ ਦੋਵਾਂ ਦੇਸ਼ਾਂ ਦੀ ਸਹਿਮਤੀ ਸ਼ਾਮਿਲ ਹੈ,[15] ਜਿਸ ਕਰਕੇ ਇਹ ਆਲੋਚਨਾ ਵੀ ਹੋ ਰਹੀ ਹੈ ਕਿ ਇਹ ਮੈਚ ਟੈਲੀਵਿਜ਼ਨ ਦਰਸ਼ਕਾਂ ਦੇ ਹਿਸਾਬ ਨਾਲ ਮਿੱਥੇ ਗਏ ਹਨ,[16] ਨਾ ਕਿ ਟੀਮਾਂ ਦੇ ਇੱਕੋ-ਜਿਹੇ ਵਿਰੋਧੀਆਂ ਨੂੰ ਮੁੱਖ ਰੱਖ ਕੇ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਪ੍ਰਤਿਯੋਗਤਾ ਦੀ ਸਫ਼ਲਤਾ ਹੀ ਇਨ੍ਹਾਂ ਦੇਸ਼ਾਂ ਦਾ ਪਹਿਲੀ ਤਰਜੀਹ ਨਹੀਂ ਹੈ।

ਲੀਗ ਪੜਾਅ[ਸੋਧੋ]

ਅੰਕ ਸੂਚੀ[ਸੋਧੋ]

ਜਗ੍ਹਾ ਟੀਮ[17] ਲੜੀ ਮੈਚ ਪ.ਵਿ. ਜੁਰਮਾਨਾ ਅੰਕ ਯੋਗਤਾ
ਖੇ ਜਿ. ਹਾ ਖੇ ਜਿ. ਹਾ
1  ਭਾਰਤ 1 1 0 0 2 2 0 0 0 120 1.000 2.434 120
2  ਨਿਊਜ਼ੀਲੈਂਡ 1 0 0 1 2 1 1 0 0 120 0.500 1.401 60
3  ਸ੍ਰੀਲੰਕਾ 1 0 0 1 2 1 1 0 0 120 0.500 0.714 60
4  ਆਸਟਰੇਲੀਆ 1 0 0 1 5 2 2 1 0 120 0.467 1.158 56
5  ਇੰਗਲੈਂਡ 1 0 0 1 5 2 2 1 0 120 0.467 0.864 56
6  ਵੈਸਟ ਇੰਡੀਜ਼ 1 0 1 0 2 0 2 0 0 120 0.000 0.411 0
7  ਬੰਗਲਾਦੇਸ਼ 0 0 0 0 0 0 0 0 0 0 0
8  ਪਾਕਿਸਤਾਨ 0 0 0 0 0 0 0 0 0 0 0
9  ਦੱਖਣੀ ਅਫ਼ਰੀਕਾ 0 0 0 0 0 0 0 0 0 0 0

ਜੇਕਰ ਦੋ ਟੀਮਾਂ ਦੇ ਅੰਕ ਇੱਕੋ ਜਿਹੇ ਹੋਣ, ਤਾਂ ਵਧੇਰੇ ਲੜੀਆਂ ਜਿੱਤਣ ਵਾਲੀ ਟੀਮ ਨੂੰ ਉੱਪਰ ਰੱਖਿਆ ਜਾਵੇਗਾ। ਅਤੇ ਜੇਕਰ ਟੀਮਾਂ ਫਿਰ ਵੀ ਬਰਾਬਰ ਹੋਣ ਤਾਂ ਜਿਹੜੀ ਟੀਮ ਦੀਆਂ ਦੌੜਾਂ ਪ੍ਰਤੀ ਵਿਕਟ ਦੇ ਹਿਸਾਬ ਨਾਲ ਜ਼ਿਆਦਾ ਹੋਣਗੀਆਂ, ਨੂੰ ਉੱਪਰ ਰੱਖਿਆ ਜਾਵੇਗਾ। ਪ੍ਰਤੀ ਵਿਕਟ ਦੌੜਾਂ ਦੇ ਅਨੁਪਾਤ ਨੂੰ ਪ੍ਰਤੀ ਵਿਕਟ ਗਵਾ ਕੇ ਬਣਾਈਆਂ ਦੌੜਾਂ ਨੂੰ ਹਰੇਕ ਵਿਕਟ ਲਈ ਦਿੱਤੀਆਂ ਗਈਆਂ ਦੌੜਾਂ ਨਾਲ ਭਾਗ ਕਰਕੇ ਅੰਕਿਆ ਜਾਵੇਗਾ।[18]

2019[ਸੋਧੋ]

ਇੰਗਲੈਂਡ ਬਨਾਮ ਆਸਟਰੇਲੀਆ[ਸੋਧੋ]

14-18 ਅਗਸਤ 2019
ਸਕੋਰਕਾਰਡ
ਇੰਗਲੈਂਡ 
258 (77.1 ਓਵਰ)
&
258/5ਘੋ. (71 ਓਵਰ)
v
 ਆਸਟਰੇਲੀਆ
250 (94.3 ਓਵਰ)
&
154/6 (47.3 ਓਵਰ)
22-26 ਅਗਸਤ 2019
ਸਕੋਰਕਾਰਡ
ਆਸਟਰੇਲੀਆ 
179 (52.1 ਓਵਰ)
&
246 (75.2 ਓਵਰ)
v
 ਇੰਗਲੈਂਡ
67 (27.5 ਓਵਰ)
&
362/9 (125.4 ਓਵਰ)
12-16 ਸਤੰਬਰ 2019
ਸਕੋਰਕਾਰਡ
ਇੰਗਲੈਂਡ 
294 (87.1 ਓਵਰ)
&
329 (95.3 ਓਵਰ)
v
 ਆਸਟਰੇਲੀਆ
225 (68.5 ਓਵਰ)
&
263 (76.6 ਓਵਰ)

ਸ਼੍ਰੀਲੰਕਾ ਬਨਾਮ ਨਿਊਜ਼ੀਲੈਂਡ[ਸੋਧੋ]

ਵੈਸਟਇੰਡੀਜ਼ ਬਨਾਮ ਭਾਰਤ[ਸੋਧੋ]

30 ਅਗਸਤ–3 ਸਤੰਬਰ 2019
ਸਕੋਰਕਾਰਡ
ਵੈਸਟ ਇੰਡੀਜ਼ 
416 (140.1 ਓਵਰ)
&
168/4ਘੋਂ (54.4 ਓਵਰ)
v
 ਭਾਰਤ
117 (47.1 ਓਵਰ)
&
210 (59.5 ਓਵਰ)

2019–20[ਸੋਧੋ]

ਭਾਰਤ ਬਨਾਮ ਦੱਖਣੀ ਅਫ਼ਰੀਕਾ[ਸੋਧੋ]

ਪਾਕਿਸਤਾਨ ਬਨਾਮ ਸ਼੍ਰੀਲੰਕਾ[ਸੋਧੋ]

ਅਕਤੂਬਰ 2019
v

ਅਕਤੂਬਰ 2019
v

ਆਸਟਰੇਲੀਆ ਬਨਾਮ ਪਾਕਿਸਤਾਨ[ਸੋਧੋ]

ਭਾਰਤ ਬਨਾਮ ਬੰਗਲਾਦੇਸ਼[ਸੋਧੋ]

ਆਸਟਰੇਲੀਆ ਬਨਾਮ ਨਿਊਜ਼ੀਲੈਂਡ[ਸੋਧੋ]

ਦੱਖਣੀ ਅਫ਼ਰੀਕਾ ਬਨਾਮ ਇੰਗਲੈਂਡ[ਸੋਧੋ]

ਪਾਕਿਸਤਾਨ ਬਨਾਮ ਬੰਗਲਾਦੇਸ਼[ਸੋਧੋ]

ਨਿਊਜ਼ੀਲੈਂਡ ਬਨਾਮ ਭਾਰਤ[ਸੋਧੋ]

ਸ਼੍ਰੀਲੰਕਾ ਬਨਾਮ ਇੰਗਲੈਂਡ[ਸੋਧੋ]

2020[ਸੋਧੋ]

ਬੰਗਲਾਦੇਸ਼ ਬਨਾਮ ਆਸਟਰੇਲੀਆ[ਸੋਧੋ]

ਇੰਗਲੈਂਡ ਬਨਾਮ ਵੈਸਟਇੰਡੀਜ਼[ਸੋਧੋ]

ਇੰਗਲੈਂਡ ਬਨਾਮ ਪਾਕਿਸਤਾਨ[ਸੋਧੋ]

30 ਜੁਲਾਈ-3ਅਗਸਤ 2020
v

ਸ਼੍ਰੀਲੰਕਾ ਬਨਾਮ ਬੰਗਲਾਦੇਸ਼[ਸੋਧੋ]

ਵੈਸਟਇੰਡੀਜ਼ ਬਨਾਮ ਦੱਖਣੀ ਅਫ਼ਰੀਕਾ[ਸੋਧੋ]

ਬੰਗਲਾਦੇਸ਼ ਬਨਾਮ ਨਿਊਜ਼ੀਲੈਂਡ[ਸੋਧੋ]

ਹਵਾਲੇ[ਸੋਧੋ]

 1. "Test, ODI leagues approved by ICC Board". ESPNcricinfo. Retrieved 13 October 2017.
 2. Staff, CricketCountry (2019-07-16). "World Test Championship: Adding context to Test cricket". Cricket Country (in ਅੰਗਰੇਜ਼ੀ (ਅਮਰੀਕੀ)). Retrieved 2019-07-17.
 3. "How will the Test championship be played?". ESPN Cricinfo. Retrieved 17 May 2018.
 4. "Schedule for inaugural World Test Championship announced".
 5. "Australia's new schedule features Afghanistan Test".
 6. 6.0 6.1 6.2 "FAQs - What happens if World Test Championship final ends in a draw or tie?". ESPN Cricinfo. Retrieved 29 July 2019.
 7. "ICC launches World Test Championship". International Cricket Council. Retrieved 29 July 2019.
 8. Neil Wagner - ICC World Test Championship Launch (in ਅੰਗਰੇਜ਼ੀ), retrieved 2019-08-01
 9. Association, Press (13 October 2017). "ICC approves Test world championship and trial of four-day and matches". The Guardian (in ਅੰਗਰੇਜ਼ੀ (ਬਰਤਾਨਵੀ)). ISSN 0261-3077. Retrieved 14 October 2017.
 10. "World Test Championship points system values match wins over series triumphs".
 11. 11.0 11.1 "ICC World Test Championship – FAQs". International Cricket Council. Retrieved 29 July 2019.
 12. Ireland, Afghanistan and Zimbabwe, like the nine Championship participants will be able to add further fixtures outside the FTP including Test matches.
 13. Netherlands have also been included on the FTP as a one-day and T20 playing nation only.
 14. "Men's Future Tour Programme 2018-2023 released". International Cricket Council. 20 June 2018. Retrieved 20 June 2018. {{cite web}}: Cite has empty unknown parameter: |dead-url= (help)
 15. "ICC Press Release". The sides will play six series in the two-year cycle on a home and away basis against opponents they have mutually selected
 16. "World Test Championship is confusing, albeit well-meaning attempt to add context to bilateral cricket".
 17. "ICC World Test Championship 2019–21". ESPN Cricinfo. Retrieved 3 August 2019.
 18. "World Test Championship Playing Conditions: What's different?" (PDF). International Cricket Council. Archived from the original (PDF) on 1 ਅਗਸਤ 2019. Retrieved 2 August 2019. {{cite web}}: Cite has empty unknown parameter: |dead-url= (help)