ਸਮੱਗਰੀ 'ਤੇ ਜਾਓ

2019 ਐਸ਼ੇਜ਼ ਲੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2019 ਐਸ਼ੇਜ਼ ਲੜੀ
ਆਸਟਰੇਲੀਆਈ ਕ੍ਰਿਕਟ ਟੀਮ ਇੰਗਲੈਂਡ ਵਿੱਚ 2019 ਦਾ ਹਿੱਸਾ
ਤਸਵੀਰ:2019 Ashes logo.png
2019 ਐਸ਼ੇਜ਼ ਲੜੀ ਦਾ ਲੋਗੋ
ਤਰੀਕ1 ਅਗਸਤ –16 ਸਤੰਬਰ 2019
ਜਗ੍ਹਾਇੰਗਲੈਂਡ ਇੰਗਲੈਂਡ
ਨਤੀਜਾਲੜੀ 2–2 ਤੇ ਡਰਾਅ ਰਹੀ
ਪਲੇਅਰ ਆਫ਼ ਦ ਸੀਰੀਜ਼ਸਟੀਵ ਸਮਿੱਥ (ਆਸਟਰੇਲੀਆ) ਅਤੇ ਬੈਨ ਸਟੋਕਸ (ਇੰਗਲੈਂਡ)
ਕੌਂਪਟਨ-ਮਿੱਲਰ ਮੈਡਲ:
ਸਟੀਵ ਸਮਿੱਥ (ਆਸਟਰੇਲੀਆ)
ਟੀਮਾਂ
 ਇੰਗਲੈਂਡ  ਆਸਟਰੇਲੀਆ
ਕਪਤਾਨ
ਜੋ ਰੂਟ ਟਿਮ ਪੇਨ
ਸਭ ਤੋਂ ਵੱਧ ਦੌੜਾਂ
ਬੈਨ ਸਟੋਕਸ (441)
ਰੋਰੀ ਬਰਨਸ (390)
ਜੋ ਰੂਟ (325)
ਸਟੀਵ ਸਮਿੱਥ (774)
ਮਾਰਨਮ ਲਬੂਸ਼ਾਨੇ (353)
ਮੈਥਿਊ ਵੇਡ (337)
ਸਭ ਤੋਂ ਵੱਧ ਵਿਕਟਾਂ
ਸਟੂਅਰਟ ਬਰੌਡ (23)
ਜੌਫਰਾ ਆਰਚਰ (22)
ਜੈਕ ਲੀਚ (12)
ਪੈਟ ਕਮਿੰਸ (29)
ਜੋਸ਼ ਹੇਜ਼ਲਵੁਡ (20)
ਨੇਖਨ ਲਿਓਨ (20)
2021–22 →

2019 ਐਸ਼ੇਜ਼ ਸੀਰੀਜ਼ (ਅਧਿਕਾਰਤ ਤੌਰ 'ਤੇ ਸਪਾਂਸਰਸ਼ਿਪ ਕਾਰਨਾਂ ਕਰਕੇ ਸਪੈਕਸੇਵਰਸ ਐਸ਼ੇਜ਼ ਸੀਰੀਜ਼[1]) ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਦ ਐਸ਼ੇਜ਼ ਲਈ ਪੰਜ ਟੈਸਟ ਕ੍ਰਿਕਟ ਮੈਚਾਂ ਦੀ ਲੜੀ ਹੈ। ਇਹ ਮੈਚ ਐਜਬੈਸਟਨ, ਲਾਰਡਸ, ਹੈਡਿੰਗਲੇ, ਓਲਡ ਟ੍ਰੈਫਰਡ ਅਤੇ ਦ ਓਵਲ ਵਿੱਚ ਖੇਡੇ ਜਾਣਗੇ।[2] ਆਸਟਰੇਲੀਆ ਪਿਛਲੀ ਐਸ਼ੇਜ਼ ਦੇ ਧਾਰਕ ਹਨ, ਕਿਉਂਕਿ ਉਨ੍ਹਾਂ ਨੇ 2017-18 ਵਿੱਚ ਲੜੀ ਉੱਪਰ ਜਿੱਤ ਹਾਸਲ ਕੀਤੀ ਸੀ। ਲੜੀ ਦੀ ਸ਼ੁਰੂਆਤ 2019 ਕ੍ਰਿਕਟ ਵਰਲਡ ਕੱਪ ਦੇ ਕਾਰਨ ਇੰਗਲੈਂਡ ਅਤੇ ਵੇਲਜ਼ ਵਿੱਚ ਪਿਛਲੀ ਲੜੀ ਤੋ ਪਿੱਛੋਂ ਹੋਈ ਜੋ ਕਿ ਮਈ ਅਤੇ ਜੁਲਾਈ ਦੇ ਵਿੱਚ ਇੰਗਲੈਂਡ ਅਤੇ ਵੇਲਜ਼ ਵਿੱਚ ਹੋਈ ਸੀ। ਇਹ ਮੈਚ 2019–21 ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਪਹਿਲੇ ਟੈਸਟ ਮੈਚ ਹਨ।[3][4]

ਪਿਛੋਕੜ

[ਸੋਧੋ]

2019 ਐਸ਼ੇਜ਼ ਲੜੀ ਤੋਂ ਪਹਿਲਾਂ ਆਸਟਰੇਲੀਆ ਨੇ 33 ਅਤੇ ਇੰਗਲੈਂਡ ਨੇ 32 ਵਾਰ ਐਸ਼ੇਜ਼ ਲੜੀਆਂ ਜਿੱਤੀਆਂ ਹਨ ਅਤੇ ਇਸ ਤੋਂ ਇਲਾਵਾ 5 ਲੜੀਆਂ ਡਰਾਅ ਵੀ ਰਹੀਆਂ ਹਨ। ਆਸਟਰੇਲੀਆ ਨੇ ਆਖਰੀ 10 ਐਸ਼ੇਜ਼ ਸੀਰੀਜ਼ ਵਿਚੋਂ ਚਾਰ ਜਿੱਤੀਆਂ ਹਨ, ਜਿਸ ਵਿੱਚ ਉਨ੍ਹਾਂ ਨੇ 2017-18 ਦੀ ਸਭ ਤੋਂ ਤਾਜ਼ੀ ਲੜੀ 4-0 ਨਾਲ ਜਿੱਤੀ ਸੀ,[5] ਪਰ 2015 ਦੀ ਸੀਰੀਜ਼, ਜਿਹੜੀ ਕਿ ਇੰਗਲੈਂਡ ਵਿੱਚ ਆਖਰੀ ਵਾਰ ਖੇਡੀ ਗਈ ਗਈ, ਨੂੰ ਘਰੇਲੂ ਟੀਮ ਨੇ 3–2 ਨਾਲ ਜਿੱਤਿਆ ਸੀ।[6]

ਕਿਸੇ ਵੀ ਮਹਿਮਾਨ ਟੀਮ ਨੇ 2010-11 ਤੋਂ ਪਿੱਛੋਂ ਐਸ਼ੇਜ਼ ਲੜੀ ਨਹੀਂ ਜਿੱਤੀ ਹੈ ਜਿਸ ਵਿੱਚ ਇੰਗਲੈਂਡ ਨੇ ਆਸਟਰੇਲੀਆ ਨੂੰ 3-1 ਨਾਲ ਹਰਾਇਆ ਸੀ। ਇਸ ਤੋਂ ਇਲਾਵਾ, ਆਸਟਰੇਲੀਆ ਨੇ ਇੰਗਲੈਂਡ ਵਿੱਚ ਆਖਰੀ ਵਾਰ 2001 ਵਿੱਚ ਐਸ਼ੇਜ਼ ਸੀਰੀਜ਼ ਜਿੱਤੀ ਸੀ। ਦੋਵੇਂ ਟੀਮਾਂ ਨੇ ਆਪਸ ਵਿੱਚ ਇਸ ਤੋਂ ਪਹਿਲਾਂ ਪਿਛਲੇ ਮਹੀਨਿਆਂ ਵਿੱਚ ਇੰਗਲੈਂਡ ਅਤੇ ਵੇਲਜ਼ ਵਿੱਚ ਹੋਏ ਕ੍ਰਿਕਟ ਵਰਲਡ ਕੱਪ ਵਿੱਚ ਇੱਕ ਅਭਿਆਸ ਮੈਚ ਅਤੇ ਦੋ ਵਨਡੇ ਮੈਚ ਖੇਡੇ ਸਨ, ਜਿਸ ਵਿੱਚ ਆਸਟਰੇਲੀਆ ਨੇ ਰੋਜ਼ ਬਾਲ ਵਿਖੇ ਖੇਡੇ ਗਏ ਅਭਿਆਸ ਮੈਚ ਨੂੰ 12 ਦੌੜਾਂ ਨਾਲ ਅਤੇ ਲੌਰਡਸ ਵਿਖੇ ਖੇਡੇ ਗਏ ਗਰੁੱਪ ਪੜਾਅ ਮੈਚ ਵਿੱਚ 64 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਇਸ ਪਿੱਛੋਂ ਸੈਮੀਫਾਈਨਲ ਮੈਚ ਵਿੱਚ ਆਸਟਰੇਲੀਆ ਨੂੰ 107 ਗੇਂਦਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਜਿਸ ਪਿੱਛੋਂ ਉਨ੍ਹਾਂ ਨੇ ਟੂਰਨਾਮੈਂਟ ਵੀ ਜਿੱਤ ਲਿਆ ਸੀ।

ਐਸ਼ੇਜ਼ ਤੋਂ ਪਹਿਲਾਂ ਆਸਟਰੇਲੀਆ ਦੀਆਂ ਆਖਰੀ ਦੋ ਟੈਸਟ ਲੜੀਆਂ ਭਾਰਤ ਅਤੇ ਸ਼੍ਰੀਲੰਕਾ ਖਿਲਾਫ਼ ਸਨ। ਹਾਲਾਂਕਿ ਭਾਰਤ ਨੇ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਲੜੀ ਜਿੱਤੀ ਸੀ ਜੋ ਕਿ ਭਾਰਤ ਦੀ ਆਸਟਰੇਲੀਆ ਖਿਲਾਫ ਆਸਟਰੇਲੀਆ ਵਿੱਚ ਪਹਿਲਾ ਟੈਸਟ ਲੜੀ ਜਿੱਤ ਸੀ।[7] ਪਰ ਆਸਟਰੇਲੀਆ ਨੇ ਆਪਣੇ ਪਿਛਲੇ ਖਰਾਬ ਪ੍ਰਦਰਸ਼ਨ ਤੋਂ ਉੱਭਰਦਿਆਂ ਸ਼੍ਰੀਲੰਕਾ ਦੇ ਖਿਲਾਫ ਟੈਸਟ ਲੜੀ 2-0 ਨਾਲ ਜਿੱਤੀ।[8]

ਐਸ਼ੇਜ਼ ਸੀਰੀਜ਼ ਤੋਂ ਪਹਿਲਾਂ, ਆਸਟਰੇਲੀਆ ਕੋਲ ਆਪਣੇ ਟਾੱਪ ਆਰਡਰ ਦੇ ਬੱਲੇਬਾਜ਼ ਡੇਵਿਡ ਵਾਰਨਰ, ਸਟੀਵ ਸਮਿਥ ਅਤੇ ਕੈਮਰੂਨ ਬੈਨਕ੍ਰੌਫ਼ਟ ਅੰਤਰਰਾਸ਼ਟਰੀ ਚੋਣ ਲਈ ਉਪਲਬਧ ਸਨ, ਜਿਨ੍ਹਾਂ ਉੱਪਰ ਕੇਪਟਾਊਨ ਵਿਖੇ ਦੱਖਣੀ ਅਫ਼ਰੀਕਾ ਵਿਰੁੱਧ ਇੱਕ ਮੈਚ ਵਿੱਚ ਬਾਲ ਨਾਲ ਛੇੜਛਾੜ ਕਰਨ ਦੇ ਕਾਰਨ 6-12 ਮਹੀਨਿਆਂ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਤੇ ਪਬੰਦੀ ਲਾ ਦਿੱਤੀ ਗਈ ਸੀ।[9] ਇਨ੍ਹਾਂ ਤਿੰਨਾਂ ਕ੍ਰਿਕਟਰਾਂ ਨੂੰ 2019 ਐਸ਼ੇਜ਼ ਲੜੀ ਲਈ ਆਸਟਰੇਲੀਆ ਦੀ ਟੀਮ ਵਿੱਚ ਨਾਮਜ਼ਦ ਕੀਤਾ ਗਿਆ ਸੀ।[10]

ਇਸ ਲੜੀ ਤੋਂ ਪਹਿਲਾਂ ਇਹ ਘੋਸ਼ਣਾ ਕੀਤੀ ਗਈ ਸੀ ਕਿ ਲਾਰਡਸ ਟੈਸਟ ਦੇ ਦੂਜੇ ਦਿਨ ਕੈਂਸਰ ਨਾਲ ਲੜਨ ਲਈ ਰੂਥ ਸਟਰਾਸ ਫਾਉਂਡੇਸ਼ਨ ਨੂੰ ਮਦਦ ਦਿੱਤੀ ਜਾਵੇਗੀ। ਆਸਟਰੇਲੀਆ ਵਿੱਚ ਜੰਮੀ ਰੂਥ ਮੈਕਡੋਨਲਡ ਅਤੇ ਇੰਗਲੈਂਡ ਦੇ ਐਸ਼ੇਜ਼ ਜੇਤੂ ਕਪਤਾਨ ਐਂਡਰਿਊ ਸਟਰੌਸ ਦੀ ਪਤਨੀ ਦੀ 29 ਦਸੰਬਰ 2018 ਨੂੰ ਫੇਫੜਿਆਂ ਦੇ ਇੱਕ ਦੁਰਲੱਭ ਕੈਂਸਰ ਨਾਲ ਮੌਤ ਹੋ ਗਈ ਸੀ। ਦੋਵੇਂ ਟੀਮਾਂ ਲਾਲ ਟੋਪੀਆਂ ਪਾਉਣਗੀਆਂ, ਸਟੰਪ ਵੀ ਲਾਲ ਹੋਣਗੇ, ਅਤੇ ਦਰਸ਼ਕਾਂ ਨੂੰ ਵੀ ਲਾਲ ਪਹਿਨਣ ਲਈ ਉਤਸ਼ਾਹਤ ਕੀਤਾ ਜਾਵੇਗਾ। ਆਸਟਰੇਲੀਆ ਵਿੱਚ ਪਹਿਲਾਂ ਹੀ ਅਜਿਹੀ ਹੀ ਪਰੰਪਰਾ ਸੀ - ਜੇਨ ਮੈਕਗ੍ਰਾਥ ਡੇਅ ਜਿਸ ਵਿੱਚ ਸਿਡਨੀ ਟੈਸਟ ਦਾ ਤੀਜਾ ਦਿਨ ਸ਼ਾਮਿਲ ਹੈ। ਇਹ ਆਸਟਰੇਲੀਆਈ ਤੇਜ਼ ਗੇਂਦਬਾਜ਼ ਗਲੈਨ ਮੈਕਗਰਾਥ ਦੀ ਅੰਗਰੇਜ਼ ਪਤਨੀ ਦੇ ਸਨਮਾਨ ਵਿੱਚ ਕਰਵਾਇਆ ਜਾਂਦਾ ਹੈ, ਜਿਹੜੀ ਸਛਾਤੀ ਦੇ ਕੈਂਸਰ ਨਾਲ ਮਰ ਗਈ ਸੀ। ਇਸ ਵਿੱਚ ਲਾਲ ਰੰਗ ਦੀ ਥਾਂ ਗੁਲਾਬੀ ਰੰਗ ਪਾਏ ਜਾਂਦੇ ਹਨ ਅਤੇ ਇਸਦੀ ਕਮਾਈ ਮੈਕਗਰਾਥ ਫਾਉਂਡੇਸ਼ਨ ਨੂੰ ਦਿੱਤੀ ਜਾਂਦੀ ਹੈ।[11]

ਟੀਮਾਂ

[ਸੋਧੋ]

26 ਜੁਲਾਈ 2019 ਨੂੰ ਆਸਟਰੇਲੀਆ ਨੇ ਐਸ਼ੇਜ਼ ਸੀਰੀਜ਼ ਲਈ ਆਪਣੇ 17 ਮੈਂਬਰੀ ਦਲ ਦੀ ਘੋਸ਼ਣਾ ਕੀਤੀ।[12] ਇੰਗਲੈਂਡ ਨੇ 27 ਜੁਲਾਈ ਨੂੰ ਪਹਿਲੇ ਟੈਸਟ ਲਈ ਆਪਣੀ ਟੀਮ ਦਾ ਐਲਾਨ ਕੀਤਾ ਸੀ।[13]

 ਇੰਗਲੈਂਡ [13]  ਆਸਟਰੇਲੀਆ [12]

ਮੈਚ

[ਸੋਧੋ]

ਪਹਿਲਾ ਟੈਸਟ

[ਸੋਧੋ]
1–5 ਅਗਸਤ 2019
ਸਕੋਰਕਾਰਡ
v
284 (80.4 ਓਵਰ)
ਸਟੀਵ ਸਮਿਥ 144 (219)
ਸਟੂਅਰਟ ਬਰੌਡ 5/86 (22.4 ਓਵਰ)
374 (135.5 ਓਵਰ)
ਰੋਰੀ ਬਰਨਸ 133 (312)
ਪੈਟ ਕਮਿੰਸ 3/84 (33 ਓਵਰ)
487/7ਘੋ (112 ਓਵਰ)
ਸਟੀਵ ਸਮਿਥ 142 (207)
ਬੈਨ ਸਟੋਕਸ 3/85 (22 ਓਵਰ)
146 (52.3 ਓਵਰ)
ਕ੍ਰਿਸ ਵੋਕਸ 37 (54)
ਨੇਥਨ ਲਿਓਨ 6/49 (20 ਓਵਰ)
ਆਸਟਰੇਲੀਆ 251 ਦੌੜਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ
ਅੰਪਾਇਰ: ਅਲੀਮ ਡਾਰ (ਪਾਕਿਸਤਾਨ) ਅਤੇ ਜੋਏਲ ਵਿਲਸਨ (ਵੈਸਟਇੰਡੀਜ਼)
ਪਲੇਅਰ ਆਫ਼ ਦ ਮੈਚ: ਸਟੀਵ ਸਮਿਥ (ਆਸਟਰੇਲੀਆ)
  • ਆਸਟਰੇਲੀਆ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਸਟੀਵ ਸਮਿਥ (ਆਸਟਰੇਲੀਆ) ਨੇ ਇੰਗਲੈਂਡ ਵਿੱਚ ਹੋਣ ਵਾਲੀ ਐਸ਼ੇਜ਼ ਲੜੀ ਵਿੱਚ ਪਹਿਲੇ ਦਿਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ।[14]
  • ਸਟੂਅਰਟ ਬਰੌਡ (ਇੰਗਲੈਂਡ) ਨੇ ਮੈਚ ਦੀ ਪਹਿਲੀ ਪਾਰੀ ਵਿੱਚ ਆਪਣੀਆਂ 100 ਐਸ਼ੇਜ਼ ਵਿਕਟਾਂ ਪੂਰੀਆਂ ਕੀਤੀਆਂ।,[15] ਅਤੇ ਦੂਜੀ ਪਾਰੀ ਵਿੱਚ ਆਪਣੇ ਟੈਸਟ ਕੈਰੀਅਰ ਦੀਆਂ 450 ਵਿਕਟਾਂ ਪੂਰੀਆਂ ਕੀਤੀਆਂ।[16]
  • ਰੋਰੀ ਬਰਨਸ (ਇੰਗਲੈਂਡ) ਨੇ ਆਪਣਾ ਪਹਿਲਾ ਟੈਸਟ ਸੈਂਕੜਾ ਬਣਾਇਆ।[17]
  • ਸਟੀਵ ਸਮਿਥ (ਆਸ਼ਟਰੇਲੀਆ) ਨੇ ਐਸ਼ੇਜ਼ ਲੜੀਆਂ ਵਿੱਚ ਆਪਣਾ 10ਵਾਂ ਸੈਕੜਾ ਅਤੇ ਆਪਣੇ ਟੈਸਟ ਕੈਰੀਅਰ ਦਾ 25ਵਾਂ ਸੈਂਕੜਾ ਬਣਾਇਆ। [18]
  • ਪੈਟ ਕਮਿੰਸ (ਆਸਟਰੇਲੀਆ) ਨੇ ਟੈਸਟ ਕ੍ਰਿਕਟ ਵਿੱਚ ਆਪਣੀ 100ਵੀਂ ਵਿਕਟ ਲਈ।[19]
  • ਨੇਥਨ ਲਿਓਨ (ਆਸਟਰੇਲੀਆ) ਨੇ ਟੈਸਟ ਕ੍ਰਿਕਟ ਵਿੱਚ ਆਪਣੀਆਂ 350 ਵਿਕਟਾਂ ਪੂਰੀਆਂ ਕੀਤੀਆਂ।[19]
  • ਇਹ 2005 ਤੋਂ ਮਗਰੋਂ ਪਹਿਲੀ ਵਾਰ ਸੀ ਜਦੋਂ ਆਸਟਰੇਲੀਆ ਨੇ ਇੰਗਲੈਂਡ ਵਿੱਚ ਐਸ਼ੇਜ਼ ਲੜੀ ਦਾ ਪਹਿਲਾ ਮੈਚ ਜਿੱਤਿਆ, ਅਤੇ ਇਹ ਐਜਬੈਸਟਨ ਵਿੱਚ 2005 ਤੋਂ ਮਗਰੋਂ ਇਹ ਉਨ੍ਹਾਂ ਦੀ ਪਹਿਲੀ ਜਿੱਤ ਸੀ।[20]
  • ਅੰਕ: ਆਸਟਰੇਲੀਆ 24, ਇੰਗਲੈਂਡ 0.

ਦੂਜਾ ਟੈਸਟ

[ਸੋਧੋ]
14–18 ਅਗਸਤ 2019
ਸਕੋਰਕਾਰਡ
v
258 (77.1 ਓਵਰ)
ਰੋਰੀ ਬਰਨਜ਼ 53 (127)
ਜੋਸ਼ ਹੇਜ਼ਲਵੁਡ 3/58 (22 ਓਵਰ)
250 (94.3 ਓਵਰ)
ਸਟੀਵ ਸਮਿੱਥ 92 (161)
ਸਟੂਅਰਟ ਬਰੌਡ 4/65 (27.3 ਓਵਰ)
258/5ਘੋ. (71 ਓਵਰ)
ਬੈਨ ਸਟੋਕਸ 115* (165)
ਪੈਟ ਕਮਿੰਸ 3/35 (17 ਓਵਰ)
154/6 (47.3 ਓਵਰ)
ਮਾਰਨਸ ਲਬੂਸ਼ਾਨੇ 59 (100)
ਜੌਫ਼ਰਾ ਆਰਚਰ 3/32 (15 ਓਵਰ)
ਮੈਚ ਡਰਾਅ ਹੋਇਆ
ਲੌਰਡਸ, ਲੰਡਨ
ਅੰਪਾਇਰ: ਅਲੀਮ ਡਾਰ (ਪਾਕਿਸਤਾਨ) ਅਤੇ ਕ੍ਰਿਸ ਗੈਫ਼ਨੀ (ਨਿਊਜ਼ੀਲੈਂਡ)
ਪਲੇਅਰ ਆਫ਼ ਦ ਮੈਚ: ਬੈਨ ਸਟੋਕਸ (ਇੰਗਲੈਂਡ)
  • ਆਸਟਰੇਲੀਆ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਮੀਂਹ ਕਾਰਨ ਪਹਿਲੇ ਦਿਨ ਕੋਈ ਖੇਡ ਨਾ ਹੋਈ। ਤੀਜੇ ਦਿਨ ਦੁਪਹਿਰ ਦੇ ਖਾਣੇ ਤੋਂ ਮਗਰੋਂ ਮੀਂਹ ਪੈਣ ਕਾਰਨ ਕੋਈ ਖੇਡ ਨਾ ਹੋਈ। ਪੰਜਵੇ ਦਿਨ ਮੀਂਹ ਦੇ ਕਾਰਨ ਖੇਡ ਮਗਰੋਂ ਸ਼ੁਰੂ ਕੀਤੀ ਗਈ।
  • ਜੌਫ਼ਰਾ ਆਰਚਰ (ਇੰਗਲੈਂਡ) ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਟੈਸਟ ਮੈਚ ਖੇਡਿਆ।
  • ਸਟੀਵ ਸਮਿੱਥ (ਆਸਟਰੇਲੀਆ) ਨੂੰ ਸੱਟ ਲੱਗਣ ਕਾਰਨ ਪੰਜਵੇ ਦਿਨ ਮਾਰਨਸ ਲਬੂਸ਼ਾਨੇ ਨਾਲ ਬਦਲਿਆ ਗਿਆ। ਇਹ ਟੈਸਟ ਕ੍ਰਿਕਟ ਇਤਿਹਾਸ ਦੀ ਸਭ ਤੋਂ ਪਹਿਲਾ ਖਿਡਾਰੀ ਬਦਲ ਸੀ।[21]
  • ਵਿਸ਼ਵ ਆਈਸੀਸੀ ਟੈਸਟ ਚੈਂਪੀਅਨਸ਼ਿਪ ਅੰਕ: ਆਸਟਰੇਲੀਆ 8, ਇੰਗਲੈਂਡ 8

ਤੀਜਾ ਟੈਸਟ

[ਸੋਧੋ]
22–26 ਅਗਸਤ 2019[n 1]
ਸਕੋਰਕਾਰਡ
v
179 (52.1 ਓਵਰ)
ਮਾਰਨਸ ਲਬੂਸ਼ਾਨੇ 74 (129)
ਜੌਫ਼ਰਾ ਆਰਚਰ 6/45 (17.1 ਓਵਰ)
67 (27.5 ਓਵਰ)
ਜੋ ਡੈਨਲੀ 12 (49)
ਜੋਸ਼ ਹੇਜ਼ਲਵੁਡ 5/30 (12.5 ਓਵਰ)
246 (75.2 ਓਵਰ)
ਮਾਰਨਸ ਲਬੂਸ਼ਾਨੇ 80 (187)
ਬੈਨ ਸਟੋਕਸ 3/56 (24.2 ਓਵਰ)
362/9 (125.4 ਓਵਰ)
ਬੈਨ ਸਟੋਕਸ 135* (219)
ਜੋਸ਼ ਹੇਜ਼ਲਵੁਡ 4/85 (31 ਓਵਰ)
ਇੰਗਲੈਂਡ 1 ਵਿਕਟ ਨਾਲ ਜਿੱਤਿਆ
ਹੈਂਡਿੰਗਲੀ, ਲੀਡਸ
ਅੰਪਾਇਰ: ਕ੍ਰਿਸ ਗੈਫ਼ਨੀ (ਨਿਊਜ਼ੀਲੈਂਡ) ਅਤੇ ਜੋਏਲ ਵਿਲਸਨ (ਵੈਸਟਇੰਡੀਜ਼)
ਪਲੇਅਰ ਆਫ਼ ਦ ਮੈਚ: ਬੈਨ ਸਟੋਕਸ (ਇੰਗਲੈਂਡ)
  • ਇੰਗਲੈਂਡ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ
  • ਮੀਂਹ ਦੇ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਅਤੇ ਪਹਿਲੇ ਦਿਨ ਸਵੇਰ ਅਤੇ ਦਪਹਿਰ ਵੇੇਲੇ ਓਵਰਾਂ ਦਾ ਨੁਕਸਾਨ ਹੋਇਆ।
  • ਜੌਫ਼ਰਾ ਆਰਚਰ (ਇੰਗਲੈਂਡ) ਨੇ ਅੰਤਰਰਾਸ਼ਟਰੀ ਟੈਸਟ ਮੈਚਾਂ ਵਿੱਚ ਪੰਜ-ਵਿਕਟ ਪ੍ਰਦਰਸ਼ਨ ਕੀਤਾ।[22]
  • ਇੰਗਲੈਂਡ ਦਾ 67 ਦੌੜਾਂ ਦੀ ਸਕੋਰ ਐਸ਼ੇਜ਼ 1948 ਤੋਂ ਪਿੱਛੋਂ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਸੀ।[23]
  • ਇਹ ਇੰਗਲੈਂਡ ਦੀ ਟੈਸਟ ਕ੍ਰਿਕਟ ਇਤਿਹਾਸ ਵਿੱਚ ਸਭ ਤੋਂ ਸਫ਼ਲ ਰਨ-ਚੇਜ਼ ਸੀ।[24]
  • ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ: ਇੰਗਲੈਂਡ 24, ਆਸਟਰੇਲੀਆ 0

ਚੌਥਾ ਟੈਸਟ

[ਸੋਧੋ]
4–8 ਸਤੰਬਰ 2019
ਸਕੋਰਕਾਰਡ
v
497/8ਘੋ. (126 ਓਵਰ)
ਸਟੀਵ ਸਮਿੱਥ 211 (319)
ਸਟੂਅਰਟ ਬਰੌਡ 3/97 (25 ਓਵਰ)
301 (107 ਓਵਰ)
ਰੋਰੀ ਬਰਨਸ 81 (185)
ਜੋਸ਼ ਹੇਜ਼ਲਵੁਡ 4/57 (25 ਓਵਰ)
186/6ਘੋ. (42.5 ਓਵਰ)
ਸਟੀਵ ਸਮਿੱਥ 82 (92)
ਜੌਫ਼ਰਾ ਆਰਚਰ 3/45 (14 ਓਵਰ)
197 (91.3 ਓਵਰ)
ਜੋ ਡੈਨਲੀ 53 (123)
ਪੈਟ ਕਮਿੰਸ 4/43 (24 ਓਵਰ)
ਆਸਟਰੇਲੀਆ 185 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ
ਅੰਪਾਇਰ: ਮਰਾਇਸ ਇਰਾਸਮਸ (ਦੱਖਣੀ ਅਫ਼ਰੀਕਾ) ਅਤੇ ਰੁਚਿਰਾ ਪੱਲੀਆਗੁਰੂਗੇ (ਸ਼੍ਰੀਲੰਕਾ)
ਪਲੇਅਰ ਆਫ਼ ਦ ਮੈਚ: ਸਟੀਵ ਸਮਿੱਥ (ਆਸਟਰੇਲੀਆ)
  • ਆਸਟਰੇਲੀਆ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਮੀਂਹ ਪੈਣ ਕਾਰਨ ਪਹਿਲੇ ਦਿਨ 44 ਓਵਰਾਂ ਦੀ ਖੇਡ ਹੀ ਹੋ ਸਕੀ।
  • ਇਸ ਮੈਚ ਦੇ ਨਤੀਜੇ ਕਾਰਨ ਆਸਟਰੇਲੀਆ ਨੇ ਐਸ਼ੇਜ਼ ਟਰਾਫ਼ੀ ਆਪਣੇ ਕੋਲ ਰੱਖੀ।
  • ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ: ਆਸਟਰੇਲੀਆ 24, ਇੰਗਲੈਂਡ 0

ਪੰਜਵਾਂ ਟੈਸਟ

[ਸੋਧੋ]
12–16 ਸਤੰਬਰ 2019
ਸਕੋਰਕਾਰਡ
v
294 (87.1 ਓਵਰ)
ਜੋਸ ਬਟਲਰ 70 (98)
ਮਿਚਲ ਮਾਰਸ਼ 5/46 (18.2 ਓਵਰ)
225 (68.5 ਓਵਰ)
ਸਟੀਵ ਸਮਿੱਥ 80 (145)
ਜੌਫਰਾ ਆਰਚਰ 6/62 (23.5 ਓਵਰ)
329 (95.3 ਓਵਰ)
ਜੋ ਡੈਨਲੀ 94 (206)
ਨੇਥਨ ਲਿਓਨ 4/69 (24.3 ਓਵਰ)
263 (77 ਓਵਰ)
ਮੈਥਿਊ ਵੇਡ 117 (166)
ਜੈਕ ਲੀਚ 4/49 (22 ਓਵਰ)
ਇੰਗਲੈਂਡ 135 ਦੌੜਾਂ ਨਾਲ ਜਿੱਤਿਆ।
ਦ ਓਵਲ, ਲੰਡਨ
ਅੰਪਾਇਰ: ਕੁਮਾਰ ਧਰਮਸੇਨਾ (ਸ਼੍ਰੀਲੰਕਾ) ਅਤੇ ਮਰਾਇਸ ਇਰਾਸਮਸ (ਦੱਖਣੀ ਅਫ਼ਰੀਕਾ)
ਪਲੇਅਰ ਆਫ਼ ਦ ਮੈਚ: ਜੌਫਰਾ ਆਰਚਰ (ਇੰਗਲੈਂਡ)
  • ਆਸਟਰੇਲੀਆ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
  • ਜੋ ਰੂਟ (ਇੰਗਲੈਂਡ) ਨੇ ਟੈਸਟ ਕ੍ਰਿਕਟ ਵਿੱਚ ਆਪਣੀਆਂ 7000 ਦੌੜਾਂ ਪੂਰੀਆਂ ਕੀਤੀਆ।[25]
  • ਜੌਨੀ ਬੇਅਰਸਟੋ (ਇੰਗਲੈਂਡ) ਨੇ ਟੈਸਟ ਕ੍ਰਿਕਟ ਵਿੱਚ 4000 ਦੌੜਾਂ ਪੂਰੀਆਂ ਕੀਤੀਆਂ।[26]
  • ਮਿਚਲ ਮਾਰਸ਼ (ਆਸਟਰੇਲੀਆ) ਨੇ ਟੈਸਟ ਮੈਚਾਂ ਵਿੱਚ ਆਪਣਾ ਪਹਿਲਾ 5-ਵਿਕਟ ਪ੍ਰਦਰਸ਼ਨ ਕੀਤਾ।[27]
  • ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ: ਇੰਗਲੈਂਡ 24, ਆਸਟਰੇਲੀਆ 0

ਪ੍ਰਸਾਰਣ

[ਸੋਧੋ]
ਦੇਸ਼ ਟੀਵੀ ਪ੍ਰਸਾਰਕ ਰੇਡੀਓ ਪ੍ਰਸਾਰਕ
 ਆਸਟਰੇਲੀਆ   ਨਾਈਨ ਨੈਟਵਰਕ[28] ਏਬੀਸੀ ਰੇਡੀਓ ਗਰੈਂਡਸਟੈਂਡ
ਫਰਮਾ:Country data ਯੂਨਾਇਟਡ ਕਿੰਗਡਮ
ਫਰਮਾ:Country data ਆਇਰਲੈਂਡ  
ਸਕਾਈ ਸਪੋਰਟਸ[29] ਬੀਬੀਸੀ ਰੇਡੀਓ 4

ਬੀਬੀਸੀ ਰੇਡੀਓ 5 ਲਾਈਵ ਸਪੋਰਟਸ ਐਕਸਟ੍ਰਾ

ਹਵਾਲੇ

[ਸੋਧੋ]
  1. "Welcome to the Specsavers Ashes! ECB announce new title sponsor". The Cricketer (in ਅੰਗਰੇਜ਼ੀ). Archived from the original on 29 ਜੁਲਾਈ 2019. Retrieved 29 July 2019. {{cite web}}: Unknown parameter |dead-url= ignored (|url-status= suggested) (help)
  2. "England schedule confirmed for summer 2019" (in ਅੰਗਰੇਜ਼ੀ). Retrieved 19 July 2018.
  3. "Kohli 'excited' about World Test Championship; praises youngsters in ODI, T20I squads". ESPN Cricinfo. Retrieved 24 July 2019.
  4. "FAQs - What happens if World Test Championship final ends in a draw or tie?". ESPN Cricinfo. Retrieved 29 July 2019.
  5. "Ruthless Australia regain the Ashes". Cricket Australia. Retrieved 24 July 2019.
  6. Bilton, Dean (24 August 2015). "The Ashes: Australia secures fifth Test victory by an innings and 46 runs as England celebrates series win at The Oval". ABC News. Australian Broadcasting Corporation. Retrieved 24 July 2019.
  7. "India secure historic series victory". International Cricket Council. Retrieved 24 July 2019.
  8. "Starc takes ten as Australia sweep series". International Cricket Council. Retrieved 24 July 2019.
  9. "Cricket Australia Statement on investigation". Cricket Australia. Cricket Australia. Archived from the original on 2019-05-04. Retrieved 31 March 2018. {{cite web}}: Unknown parameter |dead-url= ignored (|url-status= suggested) (help)
  10. "Bancroft, Wade and Mitchell Marsh earn Ashes call-ups". ESPN Cricinfo. Retrieved 26 July 2019.
  11. Roller, Matt (16 July 2019). "Lord's to turn red during Ashes Test in support of Ruth Strauss Foundation". ESPN Cricinfo. Retrieved 3 August 2019.
  12. 12.0 12.1 "Australia name 17-man Ashes squad". Cricket Australia. Retrieved 26 July 2019.
  13. 13.0 13.1 "England name squad for first Ashes Test". England and Wales Cricket Board. Retrieved 27 July 2019.
  14. "Smith special takes shine off England's opening day". Cricbuzz. 2 August 2019. Retrieved 2 August 2019.
  15. "Stats: Steve Smith's record ton on Test comeback inspires Australia to a commanding total". Crictracker. 2 August 2019. Retrieved 2 August 2019.
  16. "Broad makes Warner 450th Test wicket". Sky Sports. Retrieved 3 August 2019.
  17. "Rory Burns' maiden Test ton gives England Ashes ascendancy". International Cricket Council. Retrieved 2 August 2019.
  18. "Steven Smith's rare twin hundreds in first Test of an away series". ESPN Cricinfo. Retrieved 4 August 2019.
  19. 19.0 19.1 "Milestone men Lyon, Cummins breach fortress Edgbaston". Cricket Australia. Retrieved 5 August 2019.
  20. "Lyon and Cummins complete crushing victory for Ashes lead". ESPNcricinfo. Retrieved 6 August 2019.
  21. "Steven Smith withdrawn from Lord's Test due to concussion". ESPN Cricinfo. Retrieved 18 August 2019.
  22. "Jofra Archer claims six as Australia are rolled for 179". ESPN Cricinfo. Retrieved 22 August 2019.
  23. "Stats: England succumb to their lowest Test total at home in seven decades". Crictraker. Retrieved 24 August 2019.
  24. "Ben Stokes century leads England to epic Ashes-saving win at Headingley". BBC Sport. Retrieved 25 August 2019.
  25. "Root betters Bradman on day one of Oval Ashes Test". Cricket 365. Retrieved 12 September 2019.
  26. "Jos Buttler keeps England afloat after familiar collapse against Australia". The Gaurdian. Retrieved 13 September 2019.
  27. "England all out for 294 as Marsh takes five wickets". Eurosport. Retrieved 13 September 2019.
  28. Smith, Martin (31 July 2019). "Ultimate fans' guide to the 2019 Ashes". cricket.com.au. Retrieved 10 August 2019.
  29. "Ashes TV schedule on Sky Sports: How to watch every ball of 2019 series live!". Sky Sports. 1 August 2019. Retrieved 10 August 2019.

ਬਾਹਰੀ ਲਿੰਕ

[ਸੋਧੋ]


ਹਵਾਲੇ ਵਿੱਚ ਗ਼ਲਤੀ:<ref> tags exist for a group named "n", but no corresponding <references group="n"/> tag was found