26 ਅਕਤੂਬਰ
ਦਿੱਖ
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
26 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 299ਵਾਂ (ਲੀਪ ਸਾਲ ਵਿੱਚ 300ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 66 ਦਿਨ ਬਾਕੀ ਹਨ।
ਰਾਸ਼ਟਰੀ ਦਿਵਸ
[ਸੋਧੋ]- ਮਿਲਨ/ਸਾਂਝ ਦਿਵਸ-ਜੰਮੂ-ਕਸ਼ਮੀਰ।
- ਅੰਗਮ ਦਿਵਸ-ਨੌਅਰੂ।
- ਫ਼ੌਜੀ ਬਲ ਦਿਵਸ-ਬੈਨਿਨ।
ਵਾਕਿਆ
[ਸੋਧੋ]- 740 ਈ. 'ਚ ਗਰੀਸ ਦੇਸ਼ ਦੇ ਕੰਸਟੈਂਟੀਨੋਪਲ ਤੇ ਇਸ ਦੇ ਆਲ਼ੇ-ਦੁਆਲੇ ਆਏ ਭੁਚਾਲ ਨੇ ਵੱਡੀਆਂ ਰੱਖਿਆ ਦੀਵਾਰਾਂ ਅਤੇ ਇਮਾਰਤਾਂ ਗਿਰਾ ਦਿੱਤੀਆਂ ਸਨ।
- 1341 ਈ. 'ਚ ਜੌਨ ਪੰਜਵੇਂ ਦੀ ਬਜੈਨਟਾਈਨ ਦੇ ਸ਼ਾਸਕ ਦੇ ਤੌਰ 'ਤੇ ' 'ਡਿਡੀਮੋਟਾਈਚੋ' ਵਿੱਚ ਸੱਤ ਸਾਲ(1341-47) ਚੱਲ ਵਾਲ਼ੀ ਸੀਤ ਜੰਗ ਦੀ ਸ਼ੁਰੂਆਤ ਹੋਈ।
- 1377 ਈ. 'ਚ 'ਟਵਰਟਕੋ' ਬੋਸਨੀਆ ਦੇਸ਼ ਦਾ ਪਹਿਲਾ ਰਾਜਾ ਬਣਿਆ।
- 1520 ਈ. 'ਚ ਚਾਰਲਸ ਪੰਜਵੇ ਨੇ 'ਰੋਮ' ਦੇ ਪਵਿੱਤਰ ਸ਼ਾਸ਼ਕ ਦੇ ਤੌਰ 'ਤੇ ਤਾਜ ਪਹਿਨਿਆ।
- 1619– ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋਏ।
- 1710– ਅਮੀਨਗੜ੍ਹ ਦੀ ਲੜਾਈ 'ਚ ਰਾਹੋਂ ਦੇ ਕਿਲ੍ਹੇ ਉਤੇ ਸ਼ਮਸ ਖ਼ਾਨ ਅਤੇ ਬਾਇਜ਼ੀਦ ਖ਼ਾਨ ਫ਼ੌਜ ਦਾ ਕਬਜ਼ਾ, ਸਿੱਖਾਂ ਵਿਰੁਧ ਮੁਗ਼ਲਾਂ ਦੀ ਭਾਵੇਂ ਪਹਿਲੀ ਜਿੱਤ ਸੀ।
- 1733– ਭਾਈ ਮਨੀ ਸਿੰਘ ਨੇ ਲਾਹੌਰ ਦੇ ਸੂਬੇਦਾਰ ਤੋਂ ਦਰਬਾਰ ਸਾਹਿਬ ਵਿੱਚ ਦੀਵਾਲੀ ਦੇ ਦਿਨਾਂ ਵਿੱਚ ਇਕੱਠ ਕਰਨ ਦੀ ਇਜਾਜ਼ਤ ਲਈ ਜਿਸ ਦਾ ਮੁਗ਼ਲ ਸਰਕਾਰ ਨੇ, 10 ਹਜ਼ਾਰ ਰੁਪਏ ਟੈਕਸ ਲੈ ਕੇ ਸਮਾਗਮ ਕਰਨ ਦੀ ਇਜਾਜ਼ਤ ਦੇ ਦਿਤੀ।
- 1776 ਈ. 'ਚ ਬੈਂਜਾਮਿਨ ਫ਼ਰੈਕਲਿਨ 'ਅਮਰੀਕੀ ਕ੍ਰਾਂਤੀ' ਲਈ ਫ਼ਰਾਂਸ ਦੀ ਸਪੋਟਰ ਦੇ ਮਿਸ਼ਨ ਦੇ ਤੌਰ 'ਤੇ ਅਮਰੀਕਾ ਚਲਿਆ ਜਾਂਦਾ ਹੈ।
- 1831 – ਰੋਪੜ ਵਿਖੇ ਸਤਲੁਜ ਦਰਿਆ ਦੇ ਕੰਢੇ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਮਹਾਰਾਜਾ ਰਣਜੀਤ ਸਿੰਘ ਵਲੋਂ ਇਤਿਹਾਸਕ ਸੰਧੀ ਹੋਈ।
- 1863 – ਰੈੱਡ ਕਰਾਸ ਫੱਟੜ ਸੈਨਿਕਾਂ ਦੀ ਸਹਾਇਤਾ ਲਈ ਕੌਮਾਂਤਰੀ ਕਮੇਟੀ ਨਾਂਅ ਦੀ ਸਥਾਪਨਾ ਹੋਈ।
- 1863 'ਚ ਹੀ 'ਫੁੱਟਬਾਲ ਐਸੋਸ਼ੀਏਸ਼ਨ' ਬਣੀ।
- 1905– ਨਾਰਵੇ ਨੇ ਸਵੀਡਨ ਨਾਲ ਆਪਣੀ ਯੂਨੀਅਨ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਡੈਨਮਾਰਕ ਦੇ 'ਪ੍ਰਿੰਸ ਚਾਰਲਸ' ਨੂੰ 'ਹਾਕੋਨ ਸਤਵੇਂ' ਵਜੋਂ ਅਪਣਾ ਨਵਾਂ ਰਾਜਾ ਚੁਣ ਲਿਆ।
- 1917 ਈ. 'ਚ ਪਹਿਲੀ ਸੰਸਾਰ ਜੰਗ 'ਚ 'ਕਾਪੋਰੀਟੋ ਦੀ ਲੜਾਈ' 'ਚ ਇਟਲੀ ਨੇ ਭਾਰੀ ਸੈਨਿਕ ਤਾਕ਼ਤ ਨਾਲ਼ ਆਸਟਰੀਆ-ਹੰਗਰੀ ਤਰ ਜਰਮਨ ਦੀਆਂ ਫ਼ੌਜਾਂ ਨੂੰ ਹਰਾਇਆ।
- 1921 ਈ. 'ਚ ਸ਼ਿਕਾਗੋ(ਅਮਰੀਕਾ 'ਚ) ਦਾ ਥਿਏੇਟਰ ਖੁੱਲਿਆ।
- 1936 ਈ. ਪਹਿਲਾਂ ਇਲੈਕਟ੍ਰਨਿਕ ਜਨਰੇਟਰ ਹੋਵੋਅਰ ਡੈਮ 'ਤੇ ਚਲਾਇਆ।
- 1944 ਈ. 'ਚ ਦੂਸਰੀ ਸੰਸਾਰ ਜੰਗ 'ਚ ਲੇਟੇ ਖਾੜੀ ਦੀ ਲੜਾਈ ਅਮਰੀਕੀ ਸੈਨਿਕਾਂ ਦੀ ਜਿੱਤ ਨਾਲ਼ ਮੁੱਕ ਗਈ।
- 1947– ਕਸ਼ਮੀਰ ਦੇ ਰਾਜੇ ਡੋਗਰਾ ਹਰੀ ਸਿੰਘ ਨੇ ਕਸ਼ਮੀਰ ਨੂੰ ਭਾਰਤ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿਤਾ ਹਾਲਾਂਕਿ ਉਥੋਂ ਦੇ 75 ਫ਼ੀ ਸਦੀ ਲੋਕ ਮੁਸਲਮਾਨ ਸਨ।
- 1957– ਰੂਸ ਦੀ ਸਰਕਾਰ ਨੇ ਮੁਲਕ ਦੇ ਸਭ ਤੋਂ ਅਹਿਮ ਮਿਲਟਰੀ ਹੀਰੋ ਜਿਓਰਜੀ ਜ਼ੂਕੋਫ਼ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਦਿਤਾ।
- 1967– ਮੁਹੰਮਦ ਰਜ਼ਾ ਪਹਿਲਵੀ ਨੇ ਈਰਾਨ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਕਰਵਾਈ।
- 1977 – ਚੇਚਕ ਰੋਗ (ਵੈਰੀਓਲਾ ਮਾਈਨਰ) ਦਾ ਆਖ਼ਰੀ ਕੁਦਰਤੀ ਮਰੀਜ਼ ਆਇਆ।
- 1979– ਦੱਖਣੀ ਕੋਰੀਆ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ ਦੇ ਮੁਖੀ ਕਿਮ ਜੋਂਗ ਨੇ ਦੇਸ਼ ਦੇ ਰਾਸ਼ਟਰਪਤੀ 'ਪਾਰਕ ਚੁੰਗ-ਹੀ' ਨੂੰ ਗੋਲ਼ੀ ਮਾਰ ਕੇ ਮਾਰ ਦਿਤਾ।
- 1999 ਈ. 'ਚ ਸੁਪਰੀਮ ਕੋਰਟ ਨੇ ਉਮਰ ਕੈਦ ਦੋ ਸ਼ਜਾ 14 ਸਾਲ ਤੈਅ ਕੀਤੀ।
- 2002– 'ਚ ਮਾਸਕੋ ਦੇ ਇੱਕ ਥੀਏਟਰ 'ਚ 800 ਲੋਕਾਂ ਨੂੰ ਬੰਦੀ ਬਣ ਕੇ ਬੈਠੇ ਅਗਵਾਕਾਰਾਂ ਨੂੰ ਕਾਬੂ ਕਰਨ ਵਾਸਤੇ ਰੂਸੀ ਸਰਕਾਰ ਨੇ ਬੇਹੋਸ਼ੀ ਦੀ ਗੈਸ ਛੱਡੀ; ਇਸ ਨਾਲ 116 ਬੰਦੀ ਤੇ 50 ਅਗਵਾਕਾਰ ਮਾਰੇ ਗਏ।
- 2006 ਈ. 'ਚ ਵਿੱਚ ਘਰੇਲੂ ਹਿੰਸਾ ਕਾਨੂੰਨ ਲਾਗੂ ਹੋਇਆ।
- 2017 'ਚ ਨਿਊਜ਼ੀਲੈਂਡ ਦੇ 40ਵੇਂ ਪ੍ਰਧਾਨ ਮੰਤਰੀ 'ਜੈਕਿੰਡਾ ਅਰਡਰਨ' ਨੇ ਨਿਊਜ਼ੀਲੈਂਡ ਦੀ ਨਵੀਂ ਲੇਬਰ ਪਾਰਟੀ ਤੇ ਪੁਰਾਣੀ ਵਿਚਕਾਰ ਸੰਧੀ ਕਰਵਾਈ। ਜੈਕਿੰਡਾ ਅਰਡਰਨ ਨਿਊਜ਼ੀਲੈਂਡ ਦੇ ਇਤਿਹਾਸ 'ਚ ਪਹਿਲੇ 37 ਸਾਲ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਹਨ।
ਜਨਮ
[ਸੋਧੋ]- 1884 ਈ.ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਦਾ ਪਿੰਡ ਕੋਟਲੀ ਨੌਧ ਸਿੰਘ ਹੁਸ਼ਿਆਰਪੁਰ ਵਿੱਚ ਜਨਮ ਹੋਇਆ।
- 1890 – ਭਾਰਤ ਦੇ ਆਜ਼ਾਦੀ ਅੰਦੋਲਨ ਦਾ ਸਰਗਰਮ ਕਾਰਕੁਨ, ਨਿਡਰ ਭਾਰਤੀ ਪੱਤਰਕਾਰ ਗਣੇਸ਼ ਸ਼ੰਕਰ ਵਿਦਿਆਰਥੀ ਦਾ ਜਨਮ ਹੋਇਆ।
- 1943 – ਪੰਜਾਬੀ ਭੌਤਿਕ ਵਿਗਿਆਨੀ ਡਾ. ਵਿਦਵਾਨ ਸਿੰਘ ਸੋਨੀ ਦਾ ਜਨਮ ਹੋਇਆ।
- 1947 – ਅਮਰੀਕਾ ਦੇ ਨਿਊਯਾਰਕ ਪ੍ਰਾਂਤ ਤੋਂ ਸੈਨੇਟਰ, ਸਾਬਕਾ ਬਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਜਨਮ ਹੋਇਆ।
- 1959 – ਬੋਲੀਵੀਆਈ ਸਿਆਸਤਦਾਨ, ਕੋਕਾਲੇਰੋ ਕਾਰਕੁਨ ਅਤੇ ਫੁੱਟਬਾਲ ਖਿਡਾਰੀ ਏਬੋ ਮੋਰਾਲਿਸ ਦਾ ਜਨਮ ਹੋਇਆ।
- 1974 'ਚ 'ਰਵੀਨਾ ਟੰਡਨ' ਦਾ ਜਨਮ ਮਹਾਰਾਸ਼ਟਰ 'ਚ ਹੋਇਆ।
- 1985 'ਚ ਦੱਖਣੀ ਭਾਰਤ ਤੇ ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ 'ਅਸਿਨ' (ਪੂਰਾ ਨਾਂ-ਅਸਿਨ ਠੋਤਤੁਮਕਾਲ) ਦਾ 'ਕੋਚੀ' ਵਿੱਚ ਜਨਮ ਹੋਇਆ।
- 1991 ਦੱਖਣੀ ਭਾਰਤੀ ਸਿਨੇਮੇ ਦੀ ਮਸ਼ਹੂਰ ਅਦਾਕਾਰ 'ਅਮਾਲਾ ਪੌਲ' ਦਾ ਜਨਮ 'ਕੋਚੀ ਸ਼ਹਿਰ' ਵਿਚਲੇ 'ਅਲੂਵਾ' (ਕੇਰਲਾ) ਵਿੱਚ ਹੋਇਆ।
ਦਿਹਾਂਤ
[ਸੋਧੋ]- 1934 ਈ. ਬੰਗਾਲੀ ਕਰਾਂਤੀਕਾਰੀ ਨਿਰਮਲ ਘੋਸ਼ ਨੂੰ ਫਾਂਸੀ।
- 1957 – ਯੂਨਾਨੀ ਲੇਖਕ ਅਤੇ ਦਾਰਸ਼ਨਿਕ ਨਿਕੋਸ ਕਜ਼ਾਨਜ਼ਾਕਸ ਦਾ ਦਿਹਾਂਤ।
- 1957 – ਚੈੱਕ-ਅਮਰੀਕੀ ਜੈਵ ਵਿਗਿਆਨੀ ਗਰਟੀ ਕੋਰੀ ਦਾ ਦਿਹਾਂਤ।
- 1981 – ਐਂਗਲੋ-ਮਿਸਰੀ ਅਦਾਕਾਰ ਖ਼ਾਲਿਦ ਅਬਦ ਅੱਲ੍ਹਾ ਦਾ ਦਿਹਾਂਤ।
- 2008 – ਪੰਜਾਬੀ ਦੇ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ, ਫ਼ਾਰਸੀ ਭਾਸ਼ਾ ਦੇ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਦਾ ਦਿਹਾਂਤ।