2 ਮਈ
ਦਿੱਖ
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2024 |
2 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 122ਵਾਂ (ਲੀਪ ਸਾਲ ਵਿੱਚ 123ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 243 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1455 – ਯਹੂਦੀਆਂ ਨੇ ਯੂਰਪੀ ਦੇਸ਼ ਸਪੇਨ ਛੱਡਿਆ।
- 1494 – ਇਟਲੀ ਦੇ ਪ੍ਰਸਿੱਧ ਮਲਾਹ ਅਤੇ ਖੋਜਕਰਤਾ ਕ੍ਰਿਸਟੋਫ਼ਰ ਕੋਲੰਬਸ ਨੇ ਜਮੈਕਾ ਦੀ ਖੋਜ ਕੀਤੀ। ਉਨ੍ਹਾਂ ਨੇ ਇਸ ਦਾ ਨਾਂ ਸੇਂਟ ਲਾਗਾ ਰੱਖਿਆ।
- 1598 – ਫਰਾਂਸ ਅਤੇ ਸਪੇਨ ਨੇ ਵਰਵਿਨ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤਾ।
- 1660 – ਸਵੀਡਨ ਪੋਲੈਂਡ ਬ੍ਰਾਂਡਨਬੁਰਕ ਅਤੇ ਆਸਟ੍ਰੇਲੀਆ ਨੇ ਓਲੀਵਾ ਸ਼ਾਂਤੀ ਸਮਝੌਤਾ 'ਤੇ ਦਸਤਖ਼ਤ ਕੀਤੇ।
- 1764 – ਦਿੱਲੀ ਦੇ ਸ਼ਾਸਕ ਵੱਲੋਂ ਸਮਰਥਿਤ ਬੰਗਾਲ ਦੇ ਅਹੁਦੇ 'ਤੇ ਨਵਾਬ ਮੀਰ ਕਾਸਿਮ ਨੇ ਪਟਨਾ 'ਤੇ ਹਮਲਾ ਕੀਤਾ ਪਰ ਉਹ ਅੰਗਰੇਜ਼ਾਂ ਤੋਂ ਹਾਰ ਗਿਆ।
- 1765 – ਮੇਜਰ ਜਨਰਲ ਰਾਬਰਟ ਕਲਾਈਵ ਦੂਜੀ ਵਾਰ ਤੁਰੰਤ ਕੋਲਕਾਤਾ ਪੁੱਜਿਆ।
- 1776 – ਫਰਾਂਸ ਅਤੇ ਸਪੇਨ ਅਮਰੀਕੀ ਵਿਦਰੋਹੀਆਂ ਨੂੰ ਹਥਿਆਰ ਦੇਣ ਲਈ ਸਹਿਮਤ ਹੋਏ।
- 1845 – ਚੀਨ ਦੇ ਕੇਂਟਨ ਖੇਤਰ ਸਥਿਤ ਇਕ ਥੀਏਟਰ 'ਚ ਅੱਗ ਲੱਗਣ ਨਾਲ 1600 ਲੋਕਾਂ ਦੀ ਮੌਤ ਹੋਈ।
- 1901 – ਅਮਰੀਕਾ ਦੇ ਫ਼ਲੌਰਿਡਾ ਸੂਬੇ ਦੇ ਜੈਕਸਨਵਿਲੇ ਖੇਤਰ 'ਚ ਅੱਗ ਲੱਗਣ ਨਾਲ 1700 ਇਮਾਰਤਾਂ ਢਹਿ ਗਈਆਂ।
- 1911 – ਫ਼ਰਾਂਸੀਸੀ ਸੈਨਾ ਨੇ ਮੋਰਾਕੋ ਦੇ ਫੇਸ ਅਲ ਬਾਲੀ ਖੇਤਰ 'ਤੇ ਕਬਜ਼ਾ ਕੀਤਾ।
- 1913 – ਪਹਿਲੀ ਭਾਰਤੀ ਫੀਚਰ ਫਿਲਮ ਰਾਜਾ ਹਰੀਸ਼ ਚੰਦਰ ਬਾਂਬੇ 'ਚ ਪ੍ਰਦਰਸ਼ਿਤ ਕੀਤੀ ਗਈ।
- 1919 – ਅਮਰੀਕਾ 'ਚ ਪਹਿਲੀ ਵਾਰ ਹਵਾਈ ਸਵਾਰੀ ਯਾਤਰੀ ਸੇਵਾ ਦੀ ਸ਼ੁਰੂਆਤ ਹੋਈ।
- 1933 – ਜਰਮਨੀ 'ਚ ਅਡੋਲਫ ਹਿਟਲਰ ਨੇ ਵਪਾਰ ਸੰਘਾਂ 'ਤੇ ਪਾਬੰਦੀ ਲਗਾਈ।
- 1945 – ਜਰਮਨੀ ਦੀ ਫੌਜ ਨੇ ਇਟਲੀ 'ਚ ਸਮਰਪਣ ਕੀਤਾ।
- 1950 – ਪੱਛਮੀ ਬੰਗਾਲ 'ਚ ਕੋਲਕਾਤਾ ਨੇੜੇ ਸਥਿਤ ਚੰਦਰਨਗਰ ਖੇਤਰ ਨੂੰ ਭਾਰਤ ਸਰਕਾਰ ਨੂੰ ਟਰਾਂਸਫਰ ਕੀਤਾ ਗਿਆ।
- 1959 – ਪੱਛਮੀ ਬੰਗਾਲ ਦੇ ਹੁਗਲੀ ਜ਼ਿਲਾ ਸਥਿਤ ਰਿਸ਼ਰਾ ਖੇਤਰ 'ਚ ਅਲਕਲੀ ਐਂਡ ਕੈਮੀਕਲ ਕਾਰਪੋਰੇਸ਼ਨ ਆਫ ਇੰਡੀਆ ਦਾ ਪਹਿਲਾ ਪਾਲੀਈਥੀਲੀਨ ਕਾਰਖਾਨਾ ਖੋਲ੍ਹਿਆ ਗਿਆ।
- 1968 – ਲੋਕ ਭਵਿੱਖ ਫੰਡ ਬਿੱਲ ਨੂੰ ਲੋਕ ਸਭਾ 'ਚ ਪਾਸ ਕੀਤਾ ਗਿਆ।
- 1989 – ਹਰਿਆਣਾ ਦੇ ਗਵਾਲ ਪਹਾੜੀ ਖੇਤਰ 'ਚ ਸਥਾਪਤ ਪਹਿਲੇ 50 ਕਿਲੋਵਾਟ ਵਾਲਾ ਸੌਰ ਊਰਜਾ ਯੰਤਰ ਸ਼ੁਰੂ ਕੀਤਾ ਗਿਆ।
ਜਨਮ
[ਸੋਧੋ]- 1921 – ਮਹਾਨ ਭਾਰਤੀ ਫਿਲਮਕਾਰ ਸੱਤਿਆਜੀਤ ਰੇ ਦਾ ਕੋਲਕਾਤਾ 'ਚ ਜਨਮ ਹੋਇਆ।
ਮੌਤ
[ਸੋਧੋ]- 1969 – ਭਾਰਤੀ ਰਾਸ਼ਟਰਪਤੀ ਜ਼ਾਕਿਰ ਹੁਸੈਨ ਦਾ ਨਵੀਂ ਦਿੱਲੀ 'ਚ ਦਿਹਾਂਤ।