10 ਜੁਲਾਈ
ਦਿੱਖ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2025 |
10 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 191ਵਾਂ (ਲੀਪ ਸਾਲ ਵਿੱਚ 192ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 174 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1620 – ਗੁਰੂ ਹਰਿਗੋਬਿੰਦ ਜੀ ਦਾ ਵਿਆਹ ਵਿਆਹ ਪਿੰਡ ਮੰਡਿਆਲਾ (ਜ਼ਿਲ੍ਹਾ ਲਾਹੌਰ) ਵਾਸੀ ਭਾਈ ਦਇਆ ਰਾਮ ਮਰਵਾਹਾ ਅਤੇ ਮਾਤਾ ਭਾਗਾਂ ਦੀ ਪੁੱਤਰੀ ਮਹਾਂਦੇਵੀ ਨਾਲ ਹੋਇਆ।
- 1747 – ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੂੰ ਕਤਲ ਕਰ ਦਿਤਾ ਗਿਆ।
- 1925 – ਰੂਸ ਨੇ ਤਾਸ ਨਾਂ ਹੇਠ ਸਰਕਾਰੀ ਨਿਊਜ਼ ਏਜੰਸੀ ਕਾਇਮ ਕੀਤੀ।
- 1928 – ਜਾਰਜ ਈਸਟਮੈਨ ਨੇ ਪਹਿਲੀ ਰੰਗੀਨ ਫ਼ਿਲਮ ਦੀ ਨੁਮਾਇਸ਼ ਕੀਤੀ। ਇਸ ਤੋਂ ‘ਈਸਟਮੈਨ ਕਲਰ’ ਦੀ ਸ਼ੁਰੂਆਤ ਹੋਈ।
- 1938 – ਹਾਵਰਡ ਹਿਊਗਜ਼ ਨੇ ਦੁਨੀਆ ਦੁਆਲੇ 91 ਘੰਟੇ ਦੀ ਹਵਾਈ ਉਡਾਨ ਪੂਰੀ ਕੀਤੀ।
- 1985 – ਕੋਕਾ ਕੋਲਾ ਦਾ ਨਵਾਂ ਫ਼ਾਰਮੂਲਾ ਲੋਕਾਂ ਵਲੋਂ ਪਸੰਦ ਨਾ ਕੀਤੇ ਜਾਣ ਕਾਰਨ ਕੰਪਨੀ ਨੇ ‘ਕੋਕਾ ਕੋਲਾ ਕਲਾਸਿਕ’ ਨਾਂ ਹੇਠ ਪੁਰਾਣਾ ਫ਼ਾਰਮੂਲਾ ਫੇਰ ਸ਼ੁਰੂ ਕੀਤਾ।
- 1997 – ਲੰਡਨ ਵਿੱਚ ਸਾਇੰਸਦਾਨਾਂ ਨੇ ਦਾਅਵਾ ਕੀਤਾ ਕਿ ਇਨਸਾਨ ਦਾ ਜਨਮ ਇੱਕ ਤੋਂ ਦੋ ਲੱਖ ਸਾਲ ਪਹਿਲਾਂ ‘ਅਫ਼ਰੀਕਨ ਈਵ’ ਤੋਂ ਸ਼ੁਰੂ ਹੋਇਆ ਸੀ। ਉਹਨਾਂ ਨੇ ਇਹ ਦਾਅਵਾ ਨੀਂਦਰਥਾਲ ਪਿੰਜਰ ਦੇ ਡੀ.ਐਨ.ਏ. ਟੈਸਟ ਦੇ ਆਧਾਰ ‘ਤੇ ਕੀਤਾ ਸੀ।
- 2002 – ਮਸ਼ਹੂਰ ਪੇਂਟਰ ਪੀਟਰ ਪਾਲ ਰੁਬਿਨਜ਼ ਦੀ ਪੇਂਟਿੰਗ ‘ਬੇਦੋਸ਼ਿਆਂ ਦਾ ਕਤਲੇਆਮ’ 7 ਕਰੋੜ 62 ਲੱਖ ਡਾਲਰ ਵਿੱਚ ਵਿਕੀ।
- 2003 – ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਇੱਕ ਸਾਬਕ ਪੁਲਿਸ ਅਫ਼ਸਰ ਨੇ ਪੰਜ ਕੁ ਸਾਲ ਤੋਂ ਕੈਨੇਡਾ ਵਿੱਚ ਲੜੀ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਦਸ ਜਿਲਦਾਂ ਵਿੱਚ ਛਪੀ ਸੀ। ਉਹਨਾਂ ਦੀਆਂ ਕਿਤਾਬਾਂ ਦੀ ਛਪਾਈ ਅਤੇ ਵੇਚਣ ‘ਤੇ ਪਾਬੰਦੀ ਵੀ ਲਾ ਦਿਤੀ ਗਈ। 10 ਜੁਲਾਈ, 2003 ਦੇ ਦਿਨ ਪੰਥ ‘ਚੋਂ ਅਖੌਤੀ ਤੌਰ ‘ਤੇ “ਖ਼ਾਰਜ” ਕਰ ਦਿਤਾ ਗਿਆ।
ਜਨਮ
[ਸੋਧੋ]- 1509 – ਫਰਾਂਸੀਸੀ ਧਰਮ-ਸ਼ਾਸਤਰੀ ਅਤੇ ਧਰਮ ਉਪਦੇਸ਼ਕ ਜਾਨ ਕੈਲਵਿਨ ਦਾ ਜਨਮ।
- 1856 – ਸਰਬਿਆਈ ਅਮਰੀਕੀ ਖੋਜੀ, ਇਲੈਕਟ੍ਰੀਕਲ ਇੰਜੀਨੀਅਰ, ਮਕੈਨੀਕਲ ਇੰਜੀਨੀਅਰ ਅਤੇ ਭਵਿੱਖਵਾਦੀ ਨਿਕੋਲਾ ਟੈਸਲਾ ਦਾ ਜਨਮ।
- 1871 – ਫਰਾਂਸੀਸੀ ਭਾਸ਼ਾ ਦਾ ਨਾਵਲਕਾਰ, ਆਲੋਚਕ ਅਤੇ ਨਿਬੰਧਕਾਰ ਮਾਰਸੈੱਲ ਪਰੂਸਤ ਦਾ ਜਨਮ।
- 1931 – ਕਨੇਡਾ ਦੀ ਸਾਹਿਤ ਦਾ ਨੋਬਲ ਪੁਰਸਕਾਰ ਜੇਤੂ ਲੇਖਿਕਾ ਐਲਿਸ ਮੁਨਰੋ ਦਾ ਜਨਮ।
- 1943 – ਅਮਰੀਕਾ ਦਾ ਟੈਨਿਸ਼ ਖਿਡਾਰੀ ਆਰਥਰ ਏਸ਼ ਦਾ ਜਨਮ।
- 1949 – ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਦਾ ਜਨਮ।
- 1968 – ਬਰਮਾ ਦਾ ਬੋਧੀ ਭਿਕਸ਼ੂ ਅਤੇ ਇਸਲਾਮ-ਵਿਰੋਧੀ ਤਹਿਰੀਕ ਦਾ ਮੋਢੀ ਵਿਰਾਥੂ ਦਾ ਜਨਮ।
- 1972 – ਕੈਨੇਡਾ ਵਾਸੀ ਪੰਜਾਬੀ ਕਵੀ ਜਗਜੀਤ ਸੰਧੂ ਦਾ ਜਨਮ।
- 1975 – ਆਲੇਰ, ਸਪੇਨ ਵਿੱਚ ਸੋਤੋ ਕਿਲਾ (ਆਲੇਰ) ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।
- 1981 – ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਿਕਾ ਕੈਰਨ ਰਸਲ ਦਾ ਜਨਮ।
- 1983 – ਇਰਾਨੀ ਅਦਾਕਾਰਾ, ਸੰਗੀਤਕਾਰਾ ਅਤੇ ਗਾਇਕਾ ਗੁਲਸ਼ਿਫ਼ਤੇ ਫ਼ਰਾਹਾਨੀ ਦਾ ਜਨਮ।
- 1988 – ਅਫ਼ਗ਼ਾਨਿਸਤਾਨ ਦਾ ਕ੍ਰਿਕਟ ਖਿਡਾਰੀ ਨੂਰ ਅਲੀ ਦਾ ਜਨਮ।
- 1998 – ਈਰਾਨੀ ਟਾਈਕਵਾਂਡੋ ਖਿਡਾਰੀ ਕੀਮੀਆ ਅਲੀਜ਼ਾਦੇਹ ਦਾ ਜਨਮ।
ਦਿਹਾਂਤ
[ਸੋਧੋ]- 1851 – ਫ਼ਰਾਂਸੀਸੀ ਕਲਾਕਾਰ ਅਤੇ ਫ਼ੋਟੋਗਰਾਫ਼ਰ ਲੂਈ ਦਾਗੁਏਰ ਦਾ ਦਿਹਾਂਤ।
- 1927 – ਭਾਰਤ-ਬਰਤਾਨਵੀ ਦਾ ਪੰਜਾਬੀ ਸਿਵਲ ਇੰਜਨੀਅਰ ਗੰਗਾ ਰਾਮ ਦਾ ਦਿਹਾਂਤ।
- 2001 – ਪਾਕਿਸਤਾਨ ਤੋਂ ਕਲਾਸੀਕਲ ਗਾਇਕ ਸਲਾਮਤ ਅਲੀ ਖ਼ਾਨ ਦਾ ਦਿਹਾਂਤ।
- 2014 – ਭਾਰਤੀ ਅਭਿਨੇਤਰੀ ਅਤੇ ਕੋਰੀਓਗ੍ਰਾਫਰ ਜ਼ੋਹਰਾ ਸਹਿਗਲ ਦਾ ਦਿਹਾਂਤ।