ਸਮੱਗਰੀ 'ਤੇ ਜਾਓ

ਉਤਪਾਦਨ ਦੇ ਢੰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਤਿਹਾਸਕ ਪਦਾਰਥਵਾਦ ਦੇ ਮਾਰਕਸਵਾਦੀ ਸਿਧਾਂਤ ਵਿੱਚ, ਉਤਪਾਦਨ ਢੰਗ (ਜਰਮਨ: Produktionsweise, "ਪੈਦਾ ਕਰਨ ਦਾ ਤਰੀਕਾ") ਹੇਠਲਿਆਂ ਦਾ ਇੱਕ ਖ਼ਾਸ ਕਿਸਮ ਦਾ ਸੁਮੇਲ ਹੈ:

  • ਉਤਪਾਦਕ ਸ਼ਕਤੀਆਂ : ਇਹਨਾਂ ਵਿੱਚ ਮਨੁੱਖੀ ਕਿਰਤ ਸ਼ਕਤੀ ਅਤੇ ਉਤਪਾਦਨ ਦੇ ਸਾਧਨ (ਸੰਦ, ਮਸ਼ੀਨਰੀ, ਫੈਕਟਰੀ ਇਮਾਰਤਾਂ, ਬੁਨਿਆਦੀ ਢਾਂਚਾ, ਤਕਨੀਕੀ ਗਿਆਨ, ਕੱਚਾ ਮਾਲ, ਪੌਦੇ, ਜਾਨਵਰ, ਵਰਤੋਂਯੋਗ ਜ਼ਮੀਨ) ਸ਼ਾਮਲ ਹਨ।
  • ਉਤਪਾਦਨ ਦੇ ਸਮਾਜਿਕ ਅਤੇ ਤਕਨੀਕੀ ਸੰਬੰਧ : ਇਨ੍ਹਾਂ ਵਿੱਚ ਜਾਇਦਾਦ, ਸਮਾਜ ਦੇ ਉਤਪਾਦਨ ਦੇ ਸਾਧਨਾਂ ਨੂੰ ਨਿਯੰਤ੍ਰਿਤ ਕਰਨ ਵਾਲੀ ਸ਼ਕਤੀ ਅਤੇ ਨਿਯੰਤਰਣ ਸੰਬੰਧ (ਕਾਨੂੰਨੀ ਕੋਡ), ਸਹਿਕਾਰੀ ਕਾਰਜ ਸੰਗਠਨ, ਲੋਕਾਂ ਅਤੇ ਉਨ੍ਹਾਂ ਦੀ ਕਿਰਤ ਦੀਆਂ ਵਸਤੂਆਂ ਦੇ ਵਿਚਕਾਰ ਸੰਬੰਧ, ਅਤੇ ਸਮਾਜਿਕ ਵਰਗਾਂ ਦੇ ਪਰਸਪਰ ਸੰਬੰਧ ਸ਼ਾਮਲ ਹਨ।

ਮਾਰਕਸ ਨੇ ਕਿਹਾ ਕਿ ਇੱਕ ਵਿਅਕਤੀ ਦੀ ਉਤਪਾਦਕ ਸਮਰੱਥਾ ਅਤੇ ਸਮਾਜਿਕ ਸੰਬੰਧਾਂ ਵਿੱਚ ਭਾਗੀਦਾਰੀ ਸਮਾਜਿਕ ਪੁਨਰ ਉਤਪਾਦਨ ਦੀਆਂ ਦੋ ਜ਼ਰੂਰੀ ਵਿਸ਼ੇਸ਼ਤਾਵਾਂ ਹਨ, ਅਤੇ ਇਹ ਕਿ ਪੈਦਾਵਾਰ ਦੇ ਪੂੰਜੀਵਾਦੀ ਢੰਗ ਵਿੱਚ ਉਹਨਾਂ ਸਮਾਜਿਕ ਸੰਬੰਧਾਂ ਦੀ ਵਿਸ਼ੇਸ਼ ਰੂਪ-ਰੇਖਾ ਮਨੁੱਖ ਦੀਆਂ ਉਤਪਾਦਕ ਸਮਰੱਥਾਵਾਂ ਦੇ ਪ੍ਰਗਤੀਸ਼ੀਲ ਵਿਕਾਸ ਦੇ ਨਾਲ ਟਕਰਾਅ ਵਿੱਚ ਆ ਜਾਂਦੀ ਹੈ।[1] ਇਸ ਤੋਂ ਪਹਿਲਾਂ ਦਾ ਇੱਕ ਸੰਕਲਪ ਐਡਮ ਸਮਿਥ ਦੀ ਗੁਜ਼ਾਰੇ ਦੀ ਤਰਕੀਬ ਦਾ ਸੀ, ਜੋ ਸਮਾਜ ਦੀਆਂ ਕਿਸਮਾਂ ਦੇ ਵਿਕਾਸ ਨੂੰ ਦਰਸਾਉਂਦਾ ਸੀ ਕਿ ਕਿਵੇਂ ਇੱਕ ਸਮਾਜ ਦੇ ਨਾਗਰਿਕ ਆਪਣੀਆਂ ਪਦਾਰਥਕ ਲੋੜਾਂ ਪੂਰੀਆਂ ਕਰਦੇ ਹਨ।

ਹਵਾਲੇ

[ਸੋਧੋ]