ਸਮੱਗਰੀ 'ਤੇ ਜਾਓ

ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ
ਪੰਜਾਬ ਯੂਨੀਵਰਸਿਟੀ
ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ
ਸਥਾਨਗੁਰੂਸਰ ਸੁਧਾਰ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਸਥਾਪਨਾ1948
Postgraduatesਐਮ. ਏ
ਵੈੱਬਸਾਈਟwww.ghgcollegesadhar.org

ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਲੁਧਿਆਣਾ ਤੋਂ ਕਰੀਬ 25 ਕਿਲੋਮੀਟਰ ਦੂਰ ਲੁਧਿਆਣਾ-ਬਰਨਾਲਾ ਮੁੱਖ ਮਾਰਗ ਉਪਰ ਸਥਾਪਤ ਹੈ। ਗੁਰੂਘਰ ਦੇ ਸ਼ਰਧਾਲੂ ਨਿਹੰਗ ਸ਼ਮਸ਼ੇਰ ਸਿੰਘ ਨੇ 1920-21 ‘ਚ ਇੱਥੇ ਵਿਰਾਨ ਪਈ ਭੂਮੀ ‘ਤੇ ‘ਗੁਰਮੁਖੀ ਪਾਠਸ਼ਾਲਾ’ ਆਰੰਭ ਕੀਤੀ ਜਿੱਥੇ ਹੁਣ ਜੀ.ਐਚ.ਜੀ. ਖ਼ਾਲਸਾ ਕਾਲਜ ਆਫ ਐਜੂਕੇਸ਼ਨ ਸਥਾਪਤ ਹੈ ਅਤੇ 1948 ਵਿੱਚ ਜੀ.ਐਚ.ਜੀ. ਖ਼ਾਲਸਾ (ਡਿਗਰੀ) ਕਾਲਜ ਬਣਿਆ। ਕਾਲਜ 30 ਏਕੜ ਖੇਤਰ ਵਿੱਚ ਫੈਲਿਆ ਹੋਇਆ ਹੈ। ਪ੍ਰਿੰ. ਸੰਤ ਸਿੰਘ ਸੇਖੋਂ ਤੇ ਨਿਰੰਜਨ ਤਸਨੀਮ ਨੇ ਵੀ ਆਪਣੀਆਂ ਬਹੁ-ਮੁੱਲੀਆਂ ਸੇਵਾਵਾਂ ਕਾਲਜ ਦੇ ਅੰਗਰੇਜ਼ੀ ਵਿਭਾਗ ਨੂੰ ਪ੍ਰਦਾਨ ਕੀਤੀਆਂ ਹਨ।

ਸਹੂਲਤਾਂ

[ਸੋਧੋ]

ਪ੍ਰਸ਼ਾਸਕੀ ਬਲਾਕ, ਨਿਹੰਗ ਸ਼ਮਸ਼ੇਰ ਸਿੰਘ ਹਾਲ ਤੇ ਨਿਹੰਗ ਸ਼ਮਸ਼ੇਰ ਸਿੰਘ ਸਟੇਡੀਅਮ, ਸਰਦਾਰ ਸਰਦਾਰਾ ਸਿੰਘ ਸਿੱਧੂ ਸਪੋਰਟਸ ਕੰਪਲੈਕਸ, ਢਿੱਲੋਂ ਓਪਨ ਏਅਰ ਥੀਏਟਰ, ਸਟੂਡੈਂਟ ਸੈਂਟਰ, ਪਰਵਾਸੀ ਭਾਰਤੀ ਵਿਦਿਆਰਥੀ ਸੈਂਟਰ, ਸੈਮੀਨਾਰ ਹਾਲ, ਲੜਕਿਆਂ ਲਈ ਗੁਰੂ ਹਰਗੋਬਿੰਦ ਹੋਸਟਲ, ਲੜਕੀਆਂ ਲਈ ਮਾਤਾ ਗੰਗਾ ਹੋਸਟਲ, ਦੋ ਮੈਟਰੋ ਕੰਟੀਨਾਂ, ਅਧੁਨਿਕ ਲੈਬਾਰਟਰੀਆਂ ਤੇ ਕੰਪਿਊਟਰਾਈਜ਼ਡ ਲਾਇਬਰੇਰੀ ਹਨ।

ਕੋਰਸ

[ਸੋਧੋ]

ਕਾਲਜ ਵਿੱਚ ਬੀ.ਏ., ਬੀ.ਐਸਸੀ. (ਮੈਡੀਕਲ ਤੇ ਨਾਨ ਮੈਡੀਕਲ), ਬੀ.ਐਸਸੀ. ਬਾਇਓ ਟੈਕਨਾਲੋਜੀ, ਬੀ.ਕਾਮ, ਬੀ.ਸੀ.ਏ., ਪੀ.ਜੀ.ਡੀ.ਸੀ.ਏ., ਐਮ.ਐਸਸੀ. (ਆਈ ਟੀ.), ਡੀ. ਫਾਰਮੇਸੀ, ਬੀ. ਫਾਰਮੇਸੀ, ਐਮ. ਫਾਰਮੇਸੀ, ਐਮ.ਏ. ਹਿਸਟਰੀ, ਐਮ.ਐਸਸੀ. (ਮੈਥ), ਐਮ.ਐਸਸੀ. ਕੈਮਿਸਟਰੀ ਕੋਰਸ ਚੱਲ ਰਹੇ ਹਨ।

ਕਾਲਜ ਦੇ ਵਿਦਿਆਰਥੀ

[ਸੋਧੋ]

ਲੋਕ ਗਾਇਕ ਹਰਦੀਪ ਸਿੰਘ, ਹਰਭਜਨ ਸਿੰਘ ਹਲਵਾਰਵੀ, ਜਸਪਾਲ ਸਿੰਘ ਹੀਰਨ, ਦਰਸ਼ਨ ਸਿੰਘ ਮੱਕੜ, ਅਲਬੇਲ ਸਿੰਘ ਗਰੇਵਾਲ, ਮਨਜੀਤ ਸਿੰਘ ਖਟੜਾ, ਡਾ. ਸਵਰਨਜੀਤ ਸਿੰਘ ਦਿਓਲ, ਪ੍ਰੋ. ਮੇਜਰ ਸਿੰਘ, ਡਾ. ਐਚ.ਐਸ. ਦਿਓਲ, ਪ੍ਰੋਰ. ਹਰਪ੍ਰੀਤ ਟਿਵਾਣਾ, ਡਾ. ਕੇਵਲ ਗਰੇਵਾਲ, ਡਾ. ਸ਼ਸ਼ੀਪਾਲ, ਡਾ. ਦੀਪਕ ਮਨਮੋਹਨ ਸਿੰਘ, ਡਾ. ਸੁਖਚਰਨਜੀਤ ਥਿੰਦ ਇਸ ਕਾਲਜ ਦੀ ਦੇਣ ਹਨ। ਇਸ ਤੋਂ ਇਲਾਵਾ ਆਈ.ਏ.ਐਸ., ਪੀ.ਸੀ.ਐਸ. ਅਫਸਰ, ਰਣਜੀਤ ਸਿੰਘ ਕੈਲੇ, ਨਿਰੰਜਨ ਸਿੰਘ, ਧਰਮ ਸਿੰਘ ਮੋਹੀ, ਨਿਰਭੈ ਸਿੰਘ, ਗੁਰਚਰਨ ਸਿੰਘ, ਅਜੈਬ ਸਿੰਘ, ਇਕਬਾਲ ਸਿੰਘ, ਬਲਬੀਰ ਸਿੰਘ ਰਾਏ, ਬਚਿੱਤਰ ਸਿੰਘ, ਐਸ.ਪੀ. ਪਰਮਜੀਤ ਖਹਿਰਾ, ਤਰਸੇਮ ਸਿੰਘ ਸਾਬਕਾ ਵਿਧਾਇਕ, ਜੁਗਿੰਦਰ ਗਰੇਵਾਲ ਇਸ ਕਾਲਜ ਦੀ ਦੇਣ ਹਨ।

ਹਵਾਲੇ

[ਸੋਧੋ]