ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ
ਪੰਜਾਬ ਯੂਨੀਵਰਸਿਟੀ
ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ

Lua error in Module:Location_map/multi at line 27: Unable to find the specified location map definition: "Module:Location map/data/ਭਾਰਤ ਪੰਜਾਬ" does not exist.ਪੰਜਾਬ, ਭਾਰਤ ਵਿੱਚ ਸਥਿਤੀ

30°46′26.076″N 75°38′57.588″E / 30.77391000°N 75.64933000°E / 30.77391000; 75.64933000
ਸਥਾਨ ਗੁਰੂਸਰ ਸੁਧਾਰ
ਨੀਤੀ ਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਸਥਾਪਨਾ 1948
Postgraduates ਐਮ. ਏ
ਵੈੱਬਸਾਈਟ www.ghgcollegesadhar.org

ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਲੁਧਿਆਣਾ ਤੋਂ ਕਰੀਬ 25 ਕਿਲੋਮੀਟਰ ਦੂਰ ਲੁਧਿਆਣਾ-ਬਰਨਾਲਾ ਮੁੱਖ ਮਾਰਗ ਉਪਰ ਸਥਾਪਤ ਹੈ। ਗੁਰੂਘਰ ਦੇ ਸ਼ਰਧਾਲੂ ਨਿਹੰਗ ਸ਼ਮਸ਼ੇਰ ਸਿੰਘ ਨੇ 1920-21 ‘ਚ ਇੱਥੇ ਵਿਰਾਨ ਪਈ ਭੂਮੀ ‘ਤੇ ‘ਗੁਰਮੁਖੀ ਪਾਠਸ਼ਾਲਾ’ ਆਰੰਭ ਕੀਤੀ ਜਿੱਥੇ ਹੁਣ ਜੀ.ਐਚ.ਜੀ. ਖਾਲਸਾ ਕਾਲਜ ਆਫ ਐਜੂਕੇਸ਼ਨ ਸਥਾਪਤ ਹੈ ਅਤੇ 1948 ਵਿੱਚ ਜੀ.ਐਚ.ਜੀ. ਖਾਲਸਾ (ਡਿਗਰੀ) ਕਾਲਜ ਬਣਿਆ। ਕਾਲਜ 30 ਏਕੜ ਖੇਤਰ ਵਿੱਚ ਫੈਲਿਆ ਹੋਇਆ ਹੈ। ਪ੍ਰਿੰ. ਸੰਤ ਸਿੰਘ ਸੇਖੋਂ ਤੇ ਨਿਰੰਜਨ ਤਸਨੀਮ ਨੇ ਵੀ ਆਪਣੀਆਂ ਬਹੁ-ਮੁੱਲੀਆਂ ਸੇਵਾਵਾਂ ਕਾਲਜ ਦੇ ਅੰਗਰੇਜ਼ੀ ਵਿਭਾਗ ਨੂੰ ਪ੍ਰਦਾਨ ਕੀਤੀਆਂ ਹਨ।

ਸਹੂਲਤਾਂ[ਸੋਧੋ]

ਪ੍ਰਸ਼ਾਸਕੀ ਬਲਾਕ, ਨਿਹੰਗ ਸ਼ਮਸ਼ੇਰ ਸਿੰਘ ਹਾਲ ਤੇ ਨਿਹੰਗ ਸ਼ਮਸ਼ੇਰ ਸਿੰਘ ਸਟੇਡੀਅਮ, ਸਰਦਾਰ ਸਰਦਾਰਾ ਸਿੰਘ ਸਿੱਧੂ ਸਪੋਰਟਸ ਕੰਪਲੈਕਸ, ਢਿੱਲੋਂ ਓਪਨ ਏਅਰ ਥੀਏਟਰ, ਸਟੂਡੈਂਟ ਸੈਂਟਰ, ਪਰਵਾਸੀ ਭਾਰਤੀ ਵਿਦਿਆਰਥੀ ਸੈਂਟਰ, ਸੈਮੀਨਾਰ ਹਾਲ, ਲੜਕਿਆਂ ਲਈ ਗੁਰੂ ਹਰਗੋਬਿੰਦ ਹੋਸਟਲ, ਲੜਕੀਆਂ ਲਈ ਮਾਤਾ ਗੰਗਾ ਹੋਸਟਲ, ਦੋ ਮੈਟਰੋ ਕੰਟੀਨਾਂ, ਅਧੁਨਿਕ ਲੈਬਾਰਟਰੀਆਂ ਤੇ ਕੰਪਿਊਟਰਾਈਜ਼ਡ ਲਾਇਬਰੇਰੀ ਹਨ।

ਕੋਰਸ[ਸੋਧੋ]

ਕਾਲਜ ਵਿੱਚ ਬੀ.ਏ., ਬੀ.ਐਸਸੀ. (ਮੈਡੀਕਲ ਤੇ ਨਾਨ ਮੈਡੀਕਲ), ਬੀ.ਐਸਸੀ. ਬਾਇਓ ਟੈਕਨਾਲੋਜੀ, ਬੀ.ਕਾਮ, ਬੀ.ਸੀ.ਏ., ਪੀ.ਜੀ.ਡੀ.ਸੀ.ਏ., ਐਮ.ਐਸਸੀ. (ਆਈ ਟੀ.), ਡੀ. ਫਾਰਮੇਸੀ, ਬੀ. ਫਾਰਮੇਸੀ, ਐਮ. ਫਾਰਮੇਸੀ, ਐਮ.ਏ. ਹਿਸਟਰੀ, ਐਮ.ਐਸਸੀ. (ਮੈਥ), ਐਮ.ਐਸਸੀ. ਕੈਮਿਸਟਰੀ ਕੋਰਸ ਚੱਲ ਰਹੇ ਹਨ।

ਕਾਲਜ ਦੇ ਵਿਦਿਆਰਥੀ[ਸੋਧੋ]

ਲੋਕ ਗਾਇਕ ਹਰਦੀਪ ਸਿੰਘ, ਹਰਭਜਨ ਸਿੰਘ ਹਲਵਾਰਵੀ, ਜਸਪਾਲ ਸਿੰਘ ਹੀਰਨ, ਦਰਸ਼ਨ ਸਿੰਘ ਮੱਕੜ, ਅਲਬੇਲ ਸਿੰਘ ਗਰੇਵਾਲ, ਮਨਜੀਤ ਸਿੰਘ ਖਟੜਾ, ਡਾ. ਸਵਰਨਜੀਤ ਸਿੰਘ ਦਿਓਲ, ਪ੍ਰੋ. ਮੇਜਰ ਸਿੰਘ, ਡਾ. ਐਚ.ਐਸ. ਦਿਓਲ, ਪ੍ਰੋਰ. ਹਰਪ੍ਰੀਤ ਟਿਵਾਣਾ, ਡਾ. ਕੇਵਲ ਗਰੇਵਾਲ, ਡਾ. ਸ਼ਸ਼ੀਪਾਲ, ਡਾ. ਦੀਪਕ ਮਨਮੋਹਨ ਸਿੰਘ, ਡਾ. ਸੁਖਚਰਨਜੀਤ ਥਿੰਦ ਇਸ ਕਾਲਜ ਦੀ ਦੇਣ ਹਨ। ਇਸ ਤੋਂ ਇਲਾਵਾ ਆਈ.ਏ.ਐਸ., ਪੀ.ਸੀ.ਐਸ. ਅਫਸਰ, ਰਣਜੀਤ ਸਿੰਘ ਕੈਲੇ, ਨਿਰੰਜਨ ਸਿੰਘ, ਧਰਮ ਸਿੰਘ ਮੋਹੀ, ਨਿਰਭੈ ਸਿੰਘ, ਗੁਰਚਰਨ ਸਿੰਘ, ਅਜੈਬ ਸਿੰਘ, ਇਕਬਾਲ ਸਿੰਘ, ਬਲਬੀਰ ਸਿੰਘ ਰਾਏ, ਬਚਿੱਤਰ ਸਿੰਘ, ਐਸ.ਪੀ. ਪਰਮਜੀਤ ਖਹਿਰਾ, ਤਰਸੇਮ ਸਿੰਘ ਸਾਬਕਾ ਵਿਧਾਇਕ, ਜੁਗਿੰਦਰ ਗਰੇਵਾਲ ਇਸ ਕਾਲਜ ਦੀ ਦੇਣ ਹਨ।

ਹਵਾਲੇ[ਸੋਧੋ]