ਸ਼ਿਲਾਂਗ
ਸ਼ਿਲਾਂਗ | |
---|---|
ਮੇਘਾਲਿਆ ਦੀ ਰਾਜਧਾਨੀ | |
ਉਪਨਾਮ: ਪੂਰਬ ਦਾ ਸਕਾਟਲੈਂਡ | |
ਗੁਣਕ: 25°34′00″N 91°53′00″E / 25.5667°N 91.8833°E | |
ਦੇਸ਼ | ਭਾਰਤ |
ਰਾਜ | ਮੇਘਾਲਿਆ |
ਜ਼ਿਲ੍ਹਾ | ਪੂਰਬ ਖਾਸੀ ਹਿਲਜ |
ਨਾਮ-ਆਧਾਰ | ਦੇਵਤਾ |
ਖੇਤਰ | |
• ਮੇਘਾਲਿਆ ਦੀ ਰਾਜਧਾਨੀ | 64.36 km2 (24.85 sq mi) |
ਉੱਚਾਈ | 1,495−1,965 m (4,908−6,449 ft) |
ਆਬਾਦੀ (2011) | |
• ਮੇਘਾਲਿਆ ਦੀ ਰਾਜਧਾਨੀ | 1,43,229 |
• ਘਣਤਾ | 234/km2 (610/sq mi) |
• ਮੈਟਰੋ | 3,54,759 |
ਵਸਨੀਕੀ ਨਾਂ | ਨੋਂਗਸੋਰ |
ਭਾਸ਼ਾ | |
• ਅਧਕਾਰਕ | ਖਾਸੀ (ਦੂਸਰੀ ਅੰਗਰੇਜ਼ੀ) |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਾਨਕ ਸਮਾਂ) |
ਪਿਨ | 793 001 – 793 100 |
ਦੂਰਭਾਸ਼ ਕੋਡ | 0364 |
ਵਾਹਨ ਰਜਿਸਟ੍ਰੇਸ਼ਨ | ML-05 |
ਜਲਵਾਯੂ | ਉਸ਼ਣ ਕਟਬੰਧੀ |
ਵੈੱਬਸਾਈਟ | eastkhasihills |
ਸ਼ਿਲਾਂਗ (ਖਾਸੀ: Shillong), ਭਾਰਤ ਦੇ ਇੱਕ ਛੋਟੇ ਜਿਹੇ ਅਤੇ ਖਾਸੀ ਲੋਕਾਂ ਦੇ ਨਿਵਾਸ ਰਾਜ, ਮੇਘਾਲਿਆ ਦੀ ਰਾਜਧਾਨੀ ਹੈ। ਇਹ ਪੂਰਬੀ ਖਾਸੀ ਪਹਾੜ ਜ਼ਿਲ੍ਹੇ ਦਾ ਸਦਰ-ਮੁਕਾਮ ਵੀ ਹੈ ਜੋ ੪,੯੦੮ ਫੁੱਟ (1,੪੯੬ ਫੁੱਟ) ਦੀ ਉਚਾਈ 'ਤੇ ਸਥਿਤ ਹੈ ਅਤੇ ਜਿਸਦਾ ਸਭ ਤੋਂ ਉੱਚਾ ਬਿੰਦੂ ਸ਼ਿਲਾਂਗ ਚੋਟੀ ਹੈ ਜਿਸਦੀ ਉਚਾਈ 1,੯੬੬ ਮੀਟਰ (੬,੪੪੯ ਫੁੱਟ) ਹੈ। ਇਹ ਭਾਰਤ ਦਾ 330 ਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ ਅਬਾਦੀ 2011 ਮਰਦਮਸ਼ੁਮਾਰੀ ਮੁਤਾਬਕ 134,229 ਹੈ।[1] ਇਹ ਕਿਹਾ ਜਾਂਦਾ ਹੈ ਕਿ ਇੱਥੋਂ ਦੇ ਰਿੜਦੇ ਹੋਏ ਪਹਾੜ ਯੂਰਪੀ ਬਸਤੀਕਾਰਾਂ ਨੂੰ ਸਕਾਟਲੈਂਡ ਦੀ ਯਾਦ ਦਿਵਾਉਂਦੇ ਸਨ; ਇਸ ਕਰਕੇ ਸ਼ਿਲਾਂਗ ਨੂੰ "ਪੂਰਬ ਦਾ ਸਕਾਟਲੈਂਡ" ਵੀ ਕਿਹਾ ਜਾਂਦਾ ਹੈ। ਅਜੋਕੇ ਦਹਾਕੇ ਵਿੱਚ ਮੇਘਾਲਿਆ ਰਾਜ ਦੀ ਅਬਾਦੀ ਦਾ ਸੰਘਣਾਪਣ 342 ਪ੍ਰਤੀ ਵਰਗ ਮੀਲ ਹੈ।
ਇਤਿਹਾਸ
[ਸੋਧੋ]ਬ੍ਰਿਟਿਸ਼ ਰਾਜ ਦੇ ਸਮੇਂ ਸ਼ਿਲਾਂਗ ਸੰਯੁਕਤ ਅਸਮ ਦੀ ਰਾਜਧਾਨੀ ਸੀ ਅਤੇ ਉਸ ਤੋਂ ਬਾਅਦ ਮੇਘਾਲਿਆ ਦੇ ਪਹਿਲਾ ਰਾਜ ਬਣ ਜਾਣ ਤੱਕ ਰਿਹਾ। ਈਸਟ ਇੰਡੀਆ ਕੰਪਨੀ ਦੇ ਬ੍ਰਿਟਿਸ ਸਿਵਲ ਸਰਵੰਟ ਡੈਵਿਡ ਸਕਾਟ ਨਾਰਥ ਈਸਟ ਫ੍ਰੰਟੀਅਰ ਦੇ ਗਵਰਨ ਜਰਨਲ ਦੇ ਏਜੰਟ ਸਨ। ਪਹਿਲੇ ਐਂਗਲੋ ਬ੍ਰ੍ਮਿਸ ਯੁਧ ਦੇ ਦੌਰਾਨ ਬ੍ਰਿਟਿਸ਼ ਅਧਿਕਾਰੀਆਂ ਨੂੰ ਸਿਲਹਟ ਨੂੰ ਅਸਮ ਨਾਲ ਜੋੜਨ ਲਈ ਰਸਤੇ ਦੀ ਜਰੂਰਤ ਪਈ। ਇਹ ਰਸਤਾ ਖਾਸੀ ਅਤੇ ਜ੍ਯਾਂਤਿਆ ਪਰਬਤ ਮਾਲਾ ਤੋਂ ਨਿਕਲਦਾ ਸੀ। ਡੈਵਿਡ ਸਕਾਟ ਨੂੰ ਆਪਣੇ ਸਾਥੀ ਅਧਿਕਾਰੀਆਂ, ਵਿਰੋਧੀਆਂ, ਉੱਥੋਂ ਦੇ ਪ੍ਰਧਾਨ ਅਧਿਅਕਸ਼ਾ ਅਤੇ ਲੋਕਾਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਖਾਸੀ ਪਰਬਤ ਦੇ ਸੁਹਾਵਣੇ ਮੌਸਮ ਤੋਂ ਪ੍ਰਭਾਵਿਤ ਹੋਏ ਸਕਾਟ ਨੇ ਸੋਹਰਾ (ਚਿਰਾਪੁੰਜੀ) ਦੇ ਸਿਆਮ ਤੋਂ ਲੈ ਕੇ ਬ੍ਰਿਟਿਸ਼ ਲੋਕਾਂ ਲਈ ਅਰੋਗਿਆ ਨਿਵਾਸ ਦੇ ਪ੍ਰਬੰਧ ਸੰਬੰਧੀ ਸਮਝੌਤਾ ਕੀਤਾ। ਇਸ ਪ੍ਰਕਾਰ ਖਾਸੀ-ਜ੍ਯਾਂਤਿਆ ਖੇਤਰ ਵਿੱਚ ਬ੍ਰਿਟਿਸ਼ ਲੋਕਾਂ ਦਾ ਆਗਮਨ ਹੋਇਆ।
ਭੂਗੋਲ
[ਸੋਧੋ]ਸ਼ਿਲਾਂਗ ਦੀ ਭੂਗੋਲਿਕ ਸਥਿਤੀ 25.57 ° N 91.88 ° E ਤੇ ਸ਼ਿਲਾਂਗ ਪਠਾਰ 'ਤੇ ਸਥਿਤ ਹੈ, ਜੋ ਕਿ ਉੱਤਰੀ ਭਾਰਤੀ ਢਾਲ ਦੇ ਇਕ ਮਾਤਰ ਵੱਡਾ ਉੱਨਤ ਢਾਂਚਾ ਹੈ।[2]</nowiki></ref> ਇਹ ਸ਼ਹਿਰ ਪਠਾਰ ਦੇ ਕੇਂਦਰ ਵਿਚ ਹੈ ਅਤੇ ਪਹਾੜੀਆਂ ਨਾਲ ਘਿਰਿਆ ਹੋਇਆ ਹੈ, ਜਿਨ੍ਹਾਂ ਵਿਚੋਂ ਇਹ ਤਿੰਨ ਦੀ ਖਾਸੀ ਪਰੰਪਰਾ ਵਿਚ ਪੂਜਾ ਕੀਤੀ ਜਾਂਦੀ ਹੈ ਇਹ ਹਨ : ਲਮ ਸੋਹਪੇਟਬਨੇਂਗ, ਲਮ ਦਿਏਂਗੀਈ ਅਤੇ ਲਮ ਸ਼ਿਲਾਂਗ।
ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਗੁਹਾਟੀ ਤੋਂ ਲਗਭਗ 100 ਕਿਲੋਮੀਟਰ ਦੀ ਦੂਰੀ ਤੇ ਹੈ। ਜਿੱਥੇ ਰਾਸ਼ਟਰੀ ਮਾਰਗ ਐਨ.ਐਚ,40 ਦੇ ਜਰੀਏ ਪਹੁੰਚਿਆ ਜਾ ਸਕਦਾ ਹੈ। ਇਹ ਯਾਤਰਾ ਲਗਭਗ 2 ਘੰਟੇ 30 ਮਿੰਟ ਦੀ ਹੈ। ਜਿਸ ਵਿੱਚ ਪੂਰਬੀ ਉੱਤਰ ਭਾਰਤ ਦੀ ਸਭ ਤੋਂ ਵੱਡੀ ਝੀਲ ਵਹਿੰਗਮ ਦਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ।
ਸਮਾਰਟ ਸਿਟੀ ਮਿਸ਼ਨ
[ਸੋਧੋ]ਸ਼ਿਲਾਂਗ ਕੇਂਦਰ ਸਰਕਾਰ ਦੇ ਸਮਾਰਟ ਸਿਟੀਜ਼ ਮਿਸ਼ਨ ਦੇ ਤਹਿਤ ਫੰਡ ਪ੍ਰਾਪਤ ਕਰਨ ਵਾਲਾ 100ਵੇਂ ਸ਼ਹਿਰ ਦੇ ਰੂਪ ਵਿੱਚ ਚੁਣਿਆ ਗਿਆ ਹੈ। ਜਨਵਰੀ 2016 ਦੇ ਤਹਿਤ 20 ਸ਼ਹਿਰਾਂ ਦ ਘੋਸ਼ਣਾ ਕੀਤੀ ਗਈ ਸੀ। ਇਸ ਤੋਂ ਬਾਅਦ ਮਈ 2016 ਵਿੱਚ 13 ਸ਼ਹਿਰ, ਸਿਤੰਬਰ 2016 ਵਿੱਚ 27 ਸ਼ਹਿਰ, ਅਤੇ ਜੂਨ 2017 ਵਿੱਚ 30 ਹੋਰ ਸ਼ਹਿਰਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਮਿਸ਼ਨ ਦੇ ਤਹਿਤ ਇਨ੍ਹਾਂ ਸ਼ਹਿਰਾਂ ਉੱਪਰ 2,050,180 ਮਿਲੀਅਨ ਰੁਪਏ ਦਾ ਖਰਚਾ ਕੀਤਾ ਜਾਣਾ ਸੀ।
ਜਲਵਾਯੂ
[ਸੋਧੋ]ਸ਼ਿਲਾਂਗ ਦਾ ਮੌਸਮ ਹਮੇਸ਼ਾ ਸੁਖਦ ਅਤੇ ਪ੍ਰਦੂਸ਼ਨ ਮੁਕਤ ਰਹਿੰਦਾ ਹੈ। ਗਰਮੀਆਂ ਵਿੱਚ ਇੱਥੇ ਤਾਪਮਾਨ 23 ਡਿਗਰੀ ਅਤੇ ਸਰਦੀਆਂ ਵਿੱਚ ਤਾਪਮਾਨ 4 ਡਿਗਰੀ ਤੱਕ ਰਹਿੰਦਾ ਹੈ। ਕੋਪਨ ਜਲਵਾਯੂ ਵਰਗੀਕਰਨ ਦੇ ਤਹਿਤ ਇਹ ਸ਼ਹਿਰ ਉਸ਼ਣ ਕਟੀਬੰਧੀ ਉੱਚ ਭੂਮੀ ਜਲਵਾਯੂ ਖੇਤਰ ਹੈ। ਇਸ ਦੀ ਗਰਮੀ ਦੀ ਰੁੱਤ ਠੰਡੀ ਅਤੇ ਵਰਖਾ ਵਾਲੀ ਹੁੰਦੀ ਹੈ ਅਤੇ ਸਰਦੀਆਂ ਦੀ ਰੁੱਤ ਠੰਡੀ ਅਤੇ ਖੁਸ਼ਕ ਹੁੰਦੀ ਹੈ। ਸ਼ਿਲਾਂਗ ਵਿੱਚ ਮੌਨਸੁਨ ਅਨਿਯਮਤ ਰਹਿੰਦਾ ਹੈ। ਮੌਨਸੂਨ ਜੂਨ ਵਿੱਚ ਆਉਂਦਾ ਹੈ ਅਤੇ ਅਗਸਤ ਦੇ ਅੰਤ ਤੱਕ ਰਹਿੰਦਾ ਹੈ ਪਰੰਤੂ ਇਸ ਦਾ ਆਗਮਨ ਅਤੇ ਵਾਪਸੀ ਅਨਿਸਚਿਤ ਹੁੰਦੀ ਹੈ।
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਉੱਚ ਰਿਕਾਰਡ ਤਾਪਮਾਨ °C (°F) | 24.9 (76.8) |
26.1 (79) |
28.1 (82.6) |
30.2 (86.4) |
29.5 (85.1) |
29.5 (85.1) |
28.2 (82.8) |
28.4 (83.1) |
28.8 (83.8) |
27.8 (82) |
24.5 (76.1) |
22.5 (72.5) |
30.2 (86.4) |
ਔਸਤਨ ਉੱਚ ਤਾਪਮਾਨ °C (°F) | 14.9 (58.8) |
17.0 (62.6) |
21.0 (69.8) |
23.2 (73.8) |
23.4 (74.1) |
24.0 (75.2) |
23.9 (75) |
24.1 (75.4) |
23.3 (73.9) |
21.6 (70.9) |
19.1 (66.4) |
16.0 (60.8) |
21.0 (69.8) |
ਔਸਤਨ ਹੇਠਲਾ ਤਾਪਮਾਨ °C (°F) | 5.9 (42.6) |
7.5 (45.5) |
11.1 (52) |
13.8 (56.8) |
15.5 (59.9) |
17.4 (63.3) |
17.9 (64.2) |
17.7 (63.9) |
16.7 (62.1) |
14.3 (57.7) |
10.5 (50.9) |
7.2 (45) |
13.0 (55.4) |
ਹੇਠਲਾ ਰਿਕਾਰਡ ਤਾਪਮਾਨ °C (°F) | −0.9 (30.4) |
−2.4 (27.7) |
2.7 (36.9) |
6.6 (43.9) |
8.5 (47.3) |
10.0 (50) |
12.3 (54.1) |
10.0 (50) |
10.7 (51.3) |
6.7 (44.1) |
−0.5 (31.1) |
−3.3 (26.1) |
−3.3 (26.1) |
Rainfall mm (inches) | 13.6 (0.535) |
19.3 (0.76) |
46.0 (1.811) |
129.0 (5.079) |
266.6 (10.496) |
428.7 (16.878) |
496.5 (19.547) |
310.5 (12.224) |
276.6 (10.89) |
211.8 (8.339) |
38.8 (1.528) |
12.8 (0.504) |
2,250.4 (88.598) |
ਔਸਤਨ ਬਰਸਾਤੀ ਦਿਨ | 1.6 | 2.3 | 4.1 | 9.7 | 15.8 | 18.1 | 17.9 | 16.7 | 15.7 | 8.4 | 2.1 | 1.1 | 113.5 |
% ਨਮੀ | 87 | 76 | 68 | 72 | 81 | 86 | 87 | 88 | 90 | 90 | 88 | 89 | 84 |
ਔਸਤ ਮਹੀਨਾਵਾਰ ਧੁੱਪ ਦੇ ਘੰਟੇ | 223.2 | 223.2 | 232.5 | 219.0 | 170.5 | 108.0 | 99.2 | 108.5 | 102.0 | 176.7 | 216.0 | 235.6 | 2,114.4 |
ਔਸਤ ਰੋਜ਼ਾਨਾ ਧੁੱਪ ਦੇ ਘੰਟੇ | 7.2 | 7.9 | 7.5 | 7.3 | 5.5 | 3.6 | 3.2 | 3.5 | 3.4 | 5.7 | 7.2 | 7.6 | 5.8 |
Source: भारतीय मौसम विभाग (sun 1971–2000)[3][4][5][6] |
ਸਿੱਖਿਆ
[ਸੋਧੋ]ਜਰਨਲ ਡਿਗਰੀ ਕਾਲਜ
[ਸੋਧੋ]- ਲੇਡੀ ਕੀਨ ਕਾਲਜ
- ਰੇਡ ਲੇਬਾਨ ਕਾਲਜ
- ਸੈਂਟ ਐਨਥਨੀ ਕਾਲਜ, ਸ਼ਿਲਾਂਗ
- ਸੈਂਟ ਐਡਮੰਡ ਕਾਲਜ
- ਸੈਂਟ ਮੈਰੀਜ਼ ਕਾਲਜ
- ਸੰਕਰਦੇਵ ਕਾਲਜ
- ਸੇਂਗ ਖਾਸੀ ਕਲਾਜ
- ਸ਼ਿਲਾਂਗ ਕਾਲਜ
- ਸ਼ਿਲਾਂਗ ਕਮਰਸ ਕਾਲਜ
- ਸਿਨੋੜ ਕਾਲਜ
- ਲੜਕੀਆਂ ਕਾਲਜ ਸ਼ਿਲਾਂਗ
ਕਨੂੰਨੀ ਪੜਾਈ ਨਾਲ ਸੰਬੰਧਿਤ ਕਾਲਜ
[ਸੋਧੋ]- ਸ਼ਿਲਾਂਗ ਲਾਅ ਕਾਲਜ
ਮੈਡੀਕਲ ਕਲਾਜ
[ਸੋਧੋ]- ਨਾਰਥ ਈਸਟ ਇੰਦਰਾ ਗਾਂਧੀ ਰਿਜਨਲ ਇੰਸਟੀਚਿਊਟ ਆਫ ਹੈਲਥ ਐਂਡ ਮੈਡੀਕਲ
ਵਿਸ਼ਵ ਵਿਦਿਆਲੇ
[ਸੋਧੋ]ਕੇਂਦਰੀ ਵਿਸ਼ਵ ਵਿਦਿਆਲੇ
[ਸੋਧੋ]- ਇੰਗਲਿਸ ਐਂਡ ਫੋਰਨ ਲੈਂਗੂਏਜ਼ ਯੂਨਿਵਰਸਿਟੀ
- ਨਾਰਥ ਈਸਟਰਨ ਹਿਲ ਯੂਨਿਵਰਸਿਟੀ
ਨਿੱਜੀ ਵਿਸ਼ਵ ਵਿਦਿਆਲੇ
[ਸੋਧੋ]- ਸੀ।ਐਮ। ਜੇ ਵਿਸ਼ਵ ਵਿਦਿਆਲਾ
- ਮਾਰਟਿਨ ਲੂਥਰ ਕ੍ਰਿਸਚਨ ਵਿਸ਼ਵ ਵਿਦਿਆਲਾ
- ਟੇਕਨੋ ਗਲੋਬਲ ਵਿਸ਼ਵ ਵਿਦਿਆਲਾ
- ਯੂਨਿਵਰਸਿਟੀ ਆਫ ਟੇਕਨੋਲੋਜੀ ਐਂਡ ਮਨੇਜਮੈਂਟ(ਯੂ.ਟੀ.ਐਮ, ਸ਼ਿਲਾਂਗ)
- ਵਿਲੀਅਮ ਕੈਰੀ ਯੂਨਿਵਰਸਿਟੀ, ਮੇਘਾਲਿਆ
ਬਜ਼ਾਰ
[ਸੋਧੋ]ਸ਼ਿਲਾਂਗ ਵਿੱਚ ਖਰੀਦਦਾਰੀ ਕਰਨ ਲਈ ਪ੍ਰਮੁੱਖ ਬਜਾਰ ਪੁਲਿਸ ਬਜ਼ਾਰ, ਬਾਰਾ ਬਜ਼ਾਰ ਅਤੇ ਲੈਟੁਮਖੁਰਾਹ ਹੈ। ਹਫ਼ਤੇ ਦੀ ਸ਼ੁਰੂਆਤ ਵਿੱਚ ਪੂਰਬੀ ਮੇਘਾਲਿਆ ਤੋਂ ਲੋਕ ਇਥੇ ਸਮਾਨ ਵੇਚਣ ਆਉਂਦੇ ਹਨ। ਪੁਲਿਸ ਬਾਜ਼ਾਰ ਦੇ ਵਿਚਕਾਰ ਕਚੋਰੀ ਰੋਡ ਸਥਿਤ ਹੈ ਜਿੱਥੇ ਹਥ ਦੀ ਕਲਾ ਨਾਲ ਬਣੇ ਹੋਏ ਬਹੁਤ ਸਾਰੇ ਨਮੂਨੇ ਮਿਲਦੇ ਹਨ।
ਖਾਣ-ਪਾਣ
[ਸੋਧੋ]ਇੱਥੇ ਰਹਿਣ ਵਾਲੇ ਜਿਆਦਾਤਰ ਲੋਕ ਮਾਸਾਹਾਰੀ ਹਨ। ਉਹ ਮੱਛੀ ਅਤੇ ਸੂਰ ਖਾਣਾ ਪਸੰਦ ਕਰਦੇ ਹਨ। ਇੱਥੇ ਬਣਾਇਆ ਜਾਣ ਵਾਲਾ ਖਾਸ ਮੱਛੀ ਦਾ ਆਚਾਰ ਯਾਤਰੀਆਂ ਲਈ ਖਿਚ ਦਾ ਕੇਂਦਰ ਹੈ।
ਹਵਾਲੇ
[ਸੋਧੋ]- ↑ http://www.census2011.co.in/city.php
- ↑ ref>Bilham, R. and P. England, Plateau pop-up during the great 1897 Assam earthquake. ''Nature''(Lond),410, 806–809, 2001<nowiki>
- ↑
"Station: Shillong (C.S.O) Climatological Table 1981–2010" (PDF). Climatological Normals 1981–2010. भारतीय मौसम विभाग. जनवरी २०१५. pp. ७०१-७०२. Archived from the original (PDF) on ५ फ़रवरी २०२०. Retrieved 5 February 2020.
{{cite web}}
: Check date values in:|date=
and|archivedate=
(help) - ↑ "Extremes of Temperature & Rainfall for Indian Stations (Up to 2012)" (PDF). India Meteorological Department. December 2016. p. M157. Archived from the original (PDF) on 5 February 2020. Retrieved 5 February 2020.
- ↑ "Table 3 Monthly mean duration of Sun Shine (hours) at different locations in India" (PDF). Daily Normals of Global & Diffuse Radiation (1971–2000). India Meteorological Department. December 2016. p. M-3. Archived from the original (PDF) on 5 फ़रवरी 2020. Retrieved 5 February 2020.
{{cite web}}
: Check date values in:|archivedate=
(help) - ↑ "Shillong Climatological Table 1971–2000". India Meteorological Department. Archived from the original on 5 फ़रवरी 2020. Retrieved 5 February 2020.
{{cite web}}
: Check date values in:|archive-date=
(help)