ਸਮੱਗਰੀ 'ਤੇ ਜਾਓ

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ
ਪੰਜਾਬੀ ਯੂਨੀਵਰਸਿਟੀ
ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ
ਸਥਾਨਆਨੰਦਪੁਰ ਸਾਹਿਬ
ਪੂਰਾ ਨਾਮਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਮੌਢੀਸੰਤ ਮਹਿੰਦਰ ਸਿੰਘ ਹਰਖੋਵਾਲਿਆਂ
ਸਥਾਪਨਾ1968
Postgraduatesਐਮ.ਏ
ਵੈੱਬਸਾਈਟwww.sgtbcollege.org.in

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਸਥਾਨ ਆਨੰਦਪੁਰ ਸਾਹਿਬ ਵਿਖੇ ਸਥਾਪਤ ਹੈ।ਆਨੰਦਪੁਰ ਸਾਹਿਬ-ਰੂਪਨਗਰ-ਚੰਡੀਗੜ੍ਹ ਹਾਈਵੇ ਉਪਰ ਇਹ ਵਿਦਿਅਕ ਸੰਸਥਾ ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀਅਤ ਉਸਾਰੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਭਰਵਾਂ ਯੋਗਦਾਨ ਪਾ ਰਹੀ ਹੈ। ਇਹ ਕਾਲਜ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮਾਨਤਾ ਹੈ। ਕਾਲਜ ਵਿੱਚ 900 ਤੋਂ ਵੀ ਵੱਧ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ।[1]

ਇਤਿਹਾਸ

[ਸੋਧੋ]

ਇਸ ਕਾਲਜ ਦੀ ਸਥਾਪਨਾ 1968 ਵਿੱਚ ਸੰਤ ਮਹਿੰਦਰ ਸਿੰਘ ਹਰਖੋਵਾਲਿਆਂ ਨੇ ਕੀਤੀ ਅਤੇ 19 ਜੁਲਾਈ, 1977 ਨੂੰ ਇਸ ਕਾਲਜ ਦੀ ਜੁਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਸੰਭਾਲ ਲਈ।

ਸਹੂਲਤਾਂ

[ਸੋਧੋ]

ਇਸ ਕਾਲਜ ਦੇ ਵਿੱਚ ਐਮ.ਬੀ.ਏ., ਐਮ.ਐਸਸੀ. (ਆਈ.ਟੀ.) ਬਲਾਕ ਅਤੇ ਪ੍ਰਬੰਧਕੀ ਬਲਾਕ, ਲੜਕੀਆਂ ਲਈ ਆਧੁਨਿਕ ਸਹੂਲਤਾਂ ਵਾਲਾ ਹੋਸਟਲ ਹੈ। ਖੇਡ ਸਟੇਡੀਅਮ, ਏ.ਸੀ. ਲੈਬ, ਇੰਗਲਿਸ਼ ਕਮਿਊਨੀਕੇਸ਼ਨ ਲੈਬ, ਸਾਇੰਸ ਵਿਭਾਗ, ਕੰਪਿਊਟਰ ਵਿਭਾਗ ਅਤੇ ਪੋਸਟ-ਗਰੈਜੂਏਟ, ਸਾਇੰਸ ਲੈਬ ਅਤੇ ਵਿਸ਼ਾਲ ਏ.ਸੀ. ਕੰਪਿਊਟਰਾਈਜ਼ਡ ਲਾਇਬਰੇਰੀ ਜਿਹੇ ਵਿੰਗ ਕਾਲਜ ਦੀ ਸ਼ਾਨ ਵਧਾ ਰਹੇ ਹਨ।

ਕੋਰਸ

[ਸੋਧੋ]

ਬੀ.ਐਸਸੀ., ਬੀ.ਸੀ.ਏ., ਬੀ.ਕਾਮ., ਬੀ.ਕਾਮ. (ਪ੍ਰੋਫੈਸ਼ਨਲ), ਪੀ. ਜੀ. ਡੀ. ਸੀ. ਏ., ਐਮ.ਐਸ.ਸੀ. ਆਈ.ਟੀ., ਐਮ.ਏ. (ਪੰਜਾਬੀ), ਐਮ.ਏ. (ਹਿਸਟਰੀ), ਬੀ.ਏ. ਵਿੱਚ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਪੜ੍ਹਾਈ ਕਰਵਾਈ ਜਾਂਦੀ ਹੈ।

ਹਵਾਲੇ

[ਸੋਧੋ]