30 ਨਵੰਬਰ
ਦਿੱਖ
(੩੦ ਨਵੰਬਰ ਤੋਂ ਮੋੜਿਆ ਗਿਆ)
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
2024 |
30 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 334ਵਾਂ (ਲੀਪ ਸਾਲ ਵਿੱਚ 335ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 31 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 16 ਮੱਘਰ ਬਣਦਾ ਹੈ।
ਵਾਕਿਆ
[ਸੋਧੋ]- 1710 – ਨੱਬੇ ਹਜ਼ਾਰ ਮੁਗ਼ਲ ਫ਼ੌਜ ਦਾ ਲੋਹਗੜ੍ਹ ਉਤੇ ਹਮਲਾ।
- 1782 – ਬਰਤਾਨੀਆ ਨੇ ਅਮਰੀਕਾ ਨੂੰ ਆਜ਼ਾਦ ਮੁਲਕ ਵਜੋਂ ਮਾਨਤਾ ਦੇਣ ਵਾਸਤੇ ਪੈਰਿਸ ਵਿੱਚ ਇੱਕ ਅਹਿਦਨਾਮੇ 'ਤੇ ਦਸਤਖ਼ਤ ਕੀਤੇ |
- 1906 – ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਹੋਈ।
- 1919 – ਫ਼ਰਾਂਸ ਵਿੱਚ ਔਰਤਾਂ ਨੇ ਪਹਿਲੀ ਵਾਰ ਵੋਟਾਂ ਪਾਈਆਂ |
- 1935 – ਜਰਮਨ ਵਿੱਚ 'ਨਾਜ਼ੀਵਾਦ ਵਿੱਚ ਯਕੀਨ ਨਾ ਰਖਣਾ' ਤਲਾਕ ਦੇਣ ਦੇ ਕਾਰਨਾਂ ਵਿੱਚ ਸ਼ਾਮਲ ਕੀਤਾ ਗਿਆ |
- 1950 – ਅਮਰੀਕਾ ਦੇ ਰਾਸ਼ਟਰਪਤੀ ਟਰੂਮੈਨ ਨੇ ਕੋਰੀਆ ਵਿੱਚ ਅਮਨ ਕਾਇਮ ਰੱਖਣ ਵਾਸਤੇ ਐਟਮ ਬੰਬ ਵਰਤਣ ਦੀ ਧਮਕੀ ਦਿਤੀ |
- 1961 – ਇਰਾਕ ਨੂੰ ਖ਼ੁਸ਼ ਕਰਨ ਵਾਸਤੇ ਰੂਸ ਨੇ ਕੁਵੈਤ ਦੀ ਯੂ.ਐਨ.ਓ. ਵਿੱਚ ਸ਼ਾਮਲ ਹੋਣ ਦੀ ਦਰਖ਼ਾਸਤ ਨੂੰ ਵੀਟੋ ਕੀਤਾ |
- 1967 – ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਥਾਪਨਾ ਹੋਈ।
- 1974 – ਭਾਰਤ ਤੇ ਪਾਕਿਸਤਾਨ ਵਿੱਚ 10 ਸਾਲ ਪੁਰਾਣਾ ਵਪਾਰਕ ਡੈਡਲਾਕ ਟੁਟਿਆ ਤੇ ਵਾਹਗਾ-ਅਟਾਰੀ ਬਾਰਡਰ ਰਾਹੀਂ ਵਪਾਰ ਦੋਬਾਰਾ ਸ਼ੁਰੂ ਹੋਇਆ |
- 1986 – ਸੁਰਜੀਤ ਸਿੰਘ ਬਰਨਾਲਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਖੁਸਿਆ।
- 2000 – ਜਥੇਦਾਰ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣੇ।
- 2006 – ਸੱਚਰ ਕਮੇਟੀ ਨੇ 403 ਪੰਨਿਆਂ ਦੀ ਰਿਪੋਰਟ ਲੋਕ ਸਭਾ ਵਿੱਚ ਪੇਸ਼ ਕੀਤੀ।
ਜਨਮ
[ਸੋਧੋ]- 1667 – ਆਇਰਲੈਂਡ ਦੇ ਨਿਬੰਧਕਾਰ, ਕਵੀ, ਵਿਅੰਗਕਾਰ ਜੋਨਾਥਨ ਸਵਿਫ਼ਟ ਦਾ ਜਨਮ।
- 1835 – ਅਮਰੀਕੀ ਪੱਤਰਕਾਰ, ਨਾਵਲਕਾਰ, ਵਿਅੰਗਕਾਰ, ਲੇਖਕ ਅਤੇ ਅਧਿਆਪਕ ਮਾਰਕ ਟਵੇਨ ਦਾ ਜਨਮ।
- 1858 – ਭਾਰਤੀ ਪੋਲੀਮੈਥ, ਨੋਬਲ ਭੌਤਿਕ ਵਿਗਿਆਨੀ ਜਗਦੀਸ਼ ਚੰਦਰ ਬੋਸ ਦਾ ਜਨਮ।
- 1874 – ਅੰਗਰੇਜ਼ ਰਾਜਨੀਤੀਵਾਨ ਅਤੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦਾ ਜਨਮ।
- 1917 – ਪੰਜਾਬੀ ਲੋਕ ਗੀਤ ਗਾਇਕਾ ਪੁਸ਼ਪਾ ਹੰਸ ਦਾ ਜਨਮ।
- 1931 – ਭਾਰਤੀ ਇਤਿਹਾਸਕਾਰ ਰੋਮੀਲਾ ਥਾਪਰ ਦਾ ਜਨਮ।
- 1936 – ਭਾਰਤੀ ਪਲੇਅਬੈਕ ਗਾਇਕਾ ਸੁਧਾ ਮਲਹੋਤਰਾ ਦਾ ਜਨਮ।
- 1939 – ਸਭ ਤੋਂ ਛੋਟਾ ਵਿਅਕਤੀ ਕੱਦ 1 ਫੁੱਟ 9 1⁄2 ਇੰਚ ਚੰਦਰਬਹਾਦੁਰ ਡਾਂਗੀ ਦਾ ਜਨਮ।
- 1948 – ਭਾਰਤੀ ਲੇਖਕ ਅਤੇ ਵਪਾਰਕ ਔਰਤ ਕਲਪਨਾ ਸ਼ਾਹ ਦਾ ਜਨਮ।
- 1950 – ਭਾਰਤ ਦਾ ਮੀਡੀਆ ਉੱਦਮੀ ਅਤੇ ਏੱਸੇਲ ਸਮੂਹ ਦਾ ਪ੍ਰਧਾਨ ਸੁਭਾਸ਼ ਚੰਦਰਾ ਦਾ ਜਨਮ।
- 1962 – ਭਾਰਤ ਕਿੱਤਾ ਫ਼ਿਲਮ ਅਭਿਨੇਤਰੀ ਦੀਪਾ ਸਾਹੀ ਦਾ ਜਨਮ।
- 1966 – ਅਰਬੀ ਦੀ ਸ੍ਰੇਸਟ ਜਵਾਨ ਕਵਿਤਰੀ ਈਮਾਨ ਮਰਸਲ ਦਾ ਜਨਮ।
- 1967 – ਭਾਰਤੀ ਵਿਗਿਆਨੀ, ਤੇਜ਼ ਵਕਤਾ ਅਤੇ ਆਜ਼ਾਦੀ ਬਚਾਓ ਅੰਦੋਲਨ ਦੇ ਸੰਸਥਾਪਕ ਰਾਜੀਵ ਦੀਕਸ਼ਿਤ ਦਾ ਜਨਮ।
- 1989 – ਭਾਰਤੀ ਓਪਨ ਵਾਟਰ ਤੈਰਾਕ ਭਕਤੀ ਸ਼ਰਮਾ ਦਾ ਜਨਮ।
- 1990 – ਨਾਰਵੇਈ ਸ਼ਤਰੰਜ ਗਰੈਂਡਮਾਸਟਰ ਮਾਂਗਨਸ ਕਾਸਨ ਦਾ ਜਨਮ।
ਦਿਹਾਂਤ
[ਸੋਧੋ]- 1900 – ਆਇਰਿਸ਼ ਲੇਖਕ, ਕਵੀ, ਅਤੇ ਨਾਟਕਕਾਰ ਔਸਕਰ ਵਾਈਲਡ ਦਾ ਦਿਹਾਤ।
- 1909 – ਭਾਰਤੀ ਇਤਿਹਾਸਕਾਰ, ਅਰਥਸ਼ਾਸਤਰੀ, ਸਿਆਸਤਦਾਨ ਅਤੇ ਰਮਾਇਣ ਤੇ ਮਹਾਭਾਰਤ ਦੇ ਅਨੁਵਾਦਕ ਰਮੇਸ਼ ਚੰਦਰ ਦੱਤ ਦਾ ਦਿਹਾਂਤ।
- 1968 – ਬਰਾਜੀਲੀ ਫ੍ਰੀਲਾਂਸਰ ਸਿਆਸੀ ਕਾਰਟੂਨਿਸਟ ਕਾਰਲੋਸ ਲਾਤੁਫ਼ ਦਾ ਜਨਮ।
- 2010 – ਭਾਰਤੀ ਵਿਗਿਆਨੀ, ਤੇਜ਼ ਵਕਤਾ ਅਤੇ ਆਜ਼ਾਦੀ ਬਚਾਓ ਅੰਦੋਲਨ ਦੇ ਸੰਸਥਾਪਕ ਰਾਜੀਵ ਦੀਕਸ਼ਿਤ ਦਾ ਦਿਹਾਂਤ।
- 2012 – ਭਾਰਤ ਦੇ 12ਵੇਂ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਦਿਹਾਂਤ।
- 2013 – ਅਮਰੀਕੀ ਅਦਾਕਾਰ ਪਾਲ ਵਾਕਰ ਦਾ ਦਿਹਾਂਤ।
- 2014 – ਭਾਰਤੀ ਰੰਗਕਰਮੀ ਤੇ ਅਭਿਨੇਤਰੀ, ਨਿਰਦੇਸ਼ਕ, ਡਾਂਸਰ, ਲੇਖਿਕਾ ਅਤੇ ਸੰਗੀਤਾਕਰ ਵੀਣਾਪਾਣੀ ਚਾਵਲਾ ਦਾ ਦਿਹਾਂਤ।