ਪੁਸ਼ਪਾ ਹੰਸ
ਪੁਸ਼ਪਾ ਹੰਸਪੰਜਾਬੀਆਂ ਦੀ ਚਹੇਤੀ ਪੰਜਾਬੀ ਲੋਕ ਗੀਤ ਗਾਇਕਾ ਦਾ ਜਨਮ 30 ਨਵੰਬਰ 1917 ਨੂੰ ਫਾਜ਼ਿਲਕਾ (ਪੰਜਾਬ) ਵਿਖੇ ਮਾਤਾ ਜਨਕ ਰਾਣੀ ਕਪੂਰ ਅਤੇ ਪਿਤਾ ਰਤਨ ਲਾਲ ਕਪੂਰ ਦੇ ਘਰ ਹੋਇਆ। ਰਤਨ ਲਾਲ ਕਪੂਰ ਜੀ ਪੇਸ਼ੇ ਵਜੋਂ ਫ਼ੌਜਦਾਰੀ ਕੇਸਾਂ ਦੇ ਨਾਮੀ ਵਕੀਲ ਸਨ। ਉਹਨਾਂ ਪੁਸ਼ਪਾ ਹੰਸ ਨੂੰ ਮੁੱਢਲੀ ਪੜ੍ਹਾਈ ਫ਼ਾਜਿਲਕਾ ਤੋਂ ਦਿਵਾਈ, ਪਰ ਉਸ ਦੀ ਹਰ ਸਮੇਂ ਗੁਣ-ਗੁਣਾਉਣ ਵਾਲੀ ਗੱਲ ਦੇ ਉਹ ਸਖ਼ਤ ਵਿਰੋਧੀ ਸਨ। ਪਰ ਪੁਸ਼ਪਾ ਹੰਸ ਦਾ ਨਾਨਾ ਪੰਡਤ ਵਿਸ਼ਣੂ ਦਿਗੰਬਰ ਪਾਲੂਸਕਰ ਸੰਗੀਤ ਦੇ ਸ਼ੁਕੀਨ ਸੀ,ਅਤੇ ਉਹ ਪੁਸ਼ਪਾ ਤੋਂ ਕੁੱਝ ਨਾ ਕੁ੍ਝ ਸੁਣਦੇ ਰਹਿੰਦੇ ਅਤੇ ਉਸ ਨੂੰ ਉਤਸ਼ਾਹਤ ਕਰਦੇ ਰਹਿੰਦੇ ਸਨ। ਉਹਨਾਂ ਆਪਣੇ ਦਾਮਾਦ ਅਰਥਾਤ ਪੁਸ਼ਪਾ ਦੇ ਪਿਤਾ ਨੂੰ ਇਸ ਬਾਰੇ ਬਹੁਤ ਸਮਝਾਇਆ।
ਸੰਗੀਤਕ ਰੁਚੀ
[ਸੋਧੋ]ਇੱਕ ਦਿਨ ਸੰਗੀਤ ਸ਼ਾਸ਼ਤਰੀ ਪੰਡਤ ਓਂਕਾਰ ਨਾਥ ਉਹਨਾਂ ਦੇ ਘਰ ਆ ਗਏ,ਅਤੇ ਉਹਨਾਂ ਨੇ ਪੁਸ਼ਪਾ ਨੂੰ ਕੁੱਝ ਸੁਨਾਉਣ ਲਈ ਕਿਹਾ ਤਾਂ ਉਸਨੇ ਸੁਰੀਲੀ ਆਵਾਜ਼ ਵਿੱਚ ਅਜਿਹਾ ਗਾਇਨ ਪੇਸ਼ ਕੀਤਾ ਕਿ ਉਸਤਾਦ ਜੀ ਮੰਤਰ-ਮੁਗਧ ਹੋ ਸੁਣਦੇ ਗਏ। ਪੁਸ਼ਪਾ ਦੇ ਨਾਨੇ ਵਾਲੀ ਗੱਲ ਹੀ ਉਸਤਾਦ ਜੀ ਨੇ ਆਖੀ,ਤਾਂ ਪੁਸ਼ਪਾ ਦੇ ਪਿਤਾ ਜੀ ਨੇ ਹਾਮੀ ਭਰ ਦਿੱਤੀ। ਇਸ ਉੱਪਰੰਤ,ਲਾਹੌਰ ਰਹਿੰਦਿਆਂ ਜਿੱਥੇ ਲਾਹੌਰ ਯੂਨੀਵਰਸਿਟੀ ਤੋਂ ਸੰਗੀਤ ਦੀ ਬੈਚੂਲਰ ਡਿਗਰੀ ਹਾਸਲ ਕੀਤੀ,ਉੱਥੇ ਨਾਲ ਨਾਲ ਨਾਮੀ ਸੰਗੀਤ ਸ਼ਾਸ਼ਤਰੀਆਂ ਪੰਡਤ ਓਂਕਾਰ ਨਾਥ ਠਾਕੁਰ,ਕਿਰਣ ਘਰਾਣੇ ਦੀ ਸਰਸਵਤੀ ਬਾਈ,ਅਤੇ ਸੰਗੀਤ ਘਰਾਣੇ ਪਟਵਰਧਨ ਤੋਂ ਕਰੀਬ 10 ਸਾਲ ਲਾਹੌਰ ਵਿਖੇ ਸ਼ਾਸ਼ਤਰੀ ਸੰਗੀਤ ਦੀ ਸਿੱਖਿਆ ਵੀ ਹਾਸਲ ਕਰਦੀ ਰਹੀ।
ਰੇਡੀਓ ਸਟੇਸ਼ਨ ਨਾਲ ਸਬੰਧ
[ਸੋਧੋ]ਰੇਡੀਓ ਸਟੇਸ਼ਨ 1942 ਵਿੱਚ ਸ਼ਰੂ ਹੋਏ ਅਤੇ ਇਸ ਪੰਜਾਬੀ ਗਾਇਕਾ ਨੇ ਆਪਣਾ ਗਾਇਕੀ ਕੈਰੀਅਰ ਲਾਹੌਰ ਰੇਡੀਓ ਸਟੇਸ਼ਨ ਤੋਂ ਸ਼ੁਰੂ ਕੀਤਾ। ਇਸ ਸਮੇਂ ਇੱਥੇ ਮਕਬੂਲ ਗਾਇਕ ਸ਼ਿਆਮ ਸੁੰਦਰ, ਸ਼ਮਸ਼ਾਦ,ਤਸੰਚਾ ਜਾਨ ਬੇਗ਼ਮ,ਅਤੇ ਉਮਰਾਵ ਜ਼ਿਆ ਖ਼ਾਨ ਵਰਗੇ ਨਾਮੀ ਵਿਅਕਤੀ ਵੀ ਲਾਹੌਰ ਰੇਡੀਓ ਸਟੇਸ਼ਨ ‘ਤੇ ਹੀ ਸਨ ਜੋ ਪੁਸ਼ਪਾ ਲਈ ਬਹੁਤ ਲਾਭਕਾਰੀ ਸਿੱਧ ਹੋਏ। ਏਸੇ ਦੌਰ ਵਿੱਚ ਹੀ ਪੁਸ਼ਪਾ ਹੰਸ ਨੇ ਸ਼ਿਵ ਕੁਮਾਰ ਬਟਾਲਵੀ ਦੇ ਬ੍ਰਿਹੋਂ ਪਰੋਤੇ ਗੀਤਾਂ ਨੂੰ ਕੇ ਪੰਨਾ ਲਾਲ ਦੇ ਸੰਗੀਤ ਤਹਿਤ ਫ਼ਿਲਿਪਸ ਕੰਪਨੀ ਰਾਹੀਂ ਪਹਿਲੀ ਐਲਬਮ “ ਸ਼ਿਵ ਬਟਾਲਵੀ ਦੇ ਗੀਤ “ ਟਾਈਟਲ ਨਾਲ ਖ਼ੂਬਸੂਰਤ ਆਵਾਜ਼ ਦਾ ਲਿਬਾਸ ਦਿੱਤਾ। ਉਹ ਅਜਿਹੀ ਇੱਕੋ-ਇੱਕ ਪੰਜਾਬੀ ਪਿਠਵਰਤੀ ਗਾਇਕਾ ਹੈ ਜਿਸ ਦੀ ਭਾਰਤ ਸਰਕਾਰ ਨੇ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ ਨਾਲ ਡਾਕੂਮੈਂਟਰੀ ਤਿਆਰ ਕੀਤੀ। ਆਪਣੀ ਇਸ ਚੋਣ ‘ਤੇ ਖ਼ਰੀ ਉਤਰਦਿਆਂ, ਉਸ ਨੇ ਵਧੀਆ ਨਿਭਾਅ ਕਰਦਿਆਂ ਮਧੁਰ ਆਵਾਜ਼ ਦਾ ਜਾਦੂ ਬਿਖੇਰਿਆ। ਉਹ ਹਰ ਮਹਿਫ਼ਲ ਅਤੇ ਵਿਆਹਾਂ ਮੌਕੇ ਮੁਹਰੇ ਹੁੰਦੀ,ਲੋਕ ਉਸ ਦੀ ਆਵਾਜ਼ ਸੁਣਨ ਨੂੰ ਤਰਸਦੇ ਰਹਿੰਦੇ।
ਫ਼ਿਲਮੀ ਪ੍ਰਵੇਸ਼
[ਸੋਧੋ]ਪੁਸ਼ਪਾ ਹੰਸ ਦੇ ਪ੍ਰਸਿੱਧ ਪੰਜਾਬੀ ਗੀਤ ' ਚੰਨਾ ਕਿੱਥਾਂ ਗੁਜਾਰ ਆਈ ਰਾਤ ਵੇ', ' ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ' ਤੇ ' ਤਾਰਿਆਂ ਤੋਂ ਪੁੱਛ ਚੰਨ ਵੇ, ਸਾਰੀ ਰਾਤ ਤੱਕਨੀਆਂ ਤੇਰਾ ਰਾਹ '’ ਸਮੇਤ ਕਈ ਹਿੰਦੀ ਗੀਤ ਵੀ ਗਾਏ, ਜੋ ਬਹੁਤ ਮਕਬੂਲ ਹੋਏ। ਖ਼ਾਸਕਰ 1948 ਵਿੱਚ ਵਿਨੋਦ ਵੱਲੋਂ ਤਿਆਰ ਕੀਤੀ ਪੰਜਾਬੀ ਫ਼ਿਲਮ “ਚਮਨ” ਦੇ ਦੋ ਗੀਤ “ਚੰਨ ਕਿੱਥਾਂ ਗੁਜ਼ਾਰ ਆਈ – ਰਾਤ ਵੇ, ਮੇਰਾ ਜੀਅ ਦਲੀਲਾਂ ਦੇ ਵਾਸ ਵੇ ” ਅਤੇ ਤਾਰਿਆਂ ਤੋਂ ਪੁੱਛ ਚੰਨ ਵੇ,ਨੇ ਉਸ ਨੂੰ ਫ਼ਰਸ਼ ਤੋਂ ਅਰਸ਼ ‘ਤੇ ਪਹੁੰਚਾ ਦਿੱਤਾ। ਇਹ ਗੀਤ ਹਰ ਪ੍ਰੋਗਰਾਮ ਸਮੇਂ ਮੁੱਢਲੀ ਫ਼ਰਮਾਇਸ਼ ਦਾ ਹਿੱਸਾ ਬਣਿਆ ਕਰਦੇ। ਇਹੀ ਨਹੀਂ, ਪੁਸ਼ਪਾ ਹੰਸ ਨੇ ਬਾਲੀਵੁੱਡ ਵਿੱਚ 1949 ' ਚ ਵੀ. ਸ਼ਾਂਤਾ ਰਾਮ ਦੀ ' ਅਪਨਾ ਦੇਸ਼' ਅਤੇ 1950 'ਚ ਸੋਹਰਾਬ ਮੋਦੀ ਦੀ ' ਸ਼ੀਸ਼ ਮਹੱਲ ' ਤੋਂ ਇਲਾਵਾ ਕਈ ਹੋਰ ਹਿੰਦੀ ਫਿਲਮਾਂ ਵਿੱਚ ਕੰਮ ਵੀ ਕੀਤਾ,ਅਤੇ ਪਿਠਵਰਤੀ ਗਾਇਕਾ ਵਜੋਂ ਨਾਮਣਾ ਵੀ ਖੱਟਿਆ।[1]
ਰੌਚਕ ਕਿੱਸਾ
[ਸੋਧੋ]ਇੱਥੇ ਇੱਕ ਵਾਰ ਇੱਕ ਰੌਚਕ ਗੱਲ ਅਜਿਹੀ ਵੀ ਵਾਪਰੀ ਕਿ ਵੀ ਸ਼ਾਂਤਾਰਾਮ ਦੇ ਸਟੁਡੀਓ ਵਿੱਚ ਉਹ ਅਵਾਜ਼ ਟੈਸਟ ਲਈ ਗਈ,ਉਸ ਦੇ ਇਸ ਟੈਸਟ ਸਮੇਂ ਚਾਰੋਂ ਪਾਸੇ ਕੈਮਰੇ ਚੱਲ ਰਹੇ ਸਨ। ਕੈਮਰਿਆਂ ਰਾਹੀਂ ਵੇਖੀ ਤਸਵੀਰ ਅਤੇ ਗਾਇਕੀ ਦੇ ਨਾਲੋ-ਨਾਲ ਕੀਤੇ ਅੰਦਾਜ਼ ਸਦਕਾ,ਵੀ ਸ਼ਾਤਾ ਰਾਮ ਅਜਿਹੇ ਪ੍ਰਭਾਵਿਤ ਹੋਏ ਕਿ ਉਹ ਅਗਲੀ ਸਵੇਰ ਪੁਸ਼ਪਾ ਦੇ ਘਰ ਜਾ ਪਹੁੰਚੇ,ਅਤੇ ਕਿਹਾ” ਸਾਨੂੰ ਫ਼ਿਲਮ ਲਈ ਹੀਰੋਇਨ ਦੀ ਤਲਾਸ਼ ਹੈ,ਤੂੰ ਇਹ ਕੰਮ ਕਰੋਗੀ ?” ਪੁਸ਼ਪਾ ਨੇ ਨਾਂਹ ਕਰ ਦਿੱਤੀ। ਫਿਰ ਵੀ ਸ਼ਤਾਰਾਮ ਜੀ ਪੁਸ਼ਪਾ ਦੇ ਪਤੀ ਹੰਸ ਰਾਜ ਚੋਪੜਾ ਜੀ ਕੋਲ ਦਫ਼ਤਰ ਜਾ ਪਹੁੰਚੇ,ਅਤੇ ਲਿਪੀਆਂ-ਪੋਚੀਆਂ ਗੱਲਾਂ ਨਾਲ “ਹਾਂ” ਅਖਵਾ ਲਈ। ਇਸ ਹਾਂ ਵਾਲੀ ਫ਼ਿਲਮ ਸੀ:” ਆਪਣਾ ਦੇਸ਼”, ਇਸ ਫ਼ਿਲਮ ਨੇ ਸਿਲਵਰ ਜੁਬਲੀ ਮਨਾਈ। ਇਸ ਫ਼ਿਲਮ ਵਿੱਚ ਪੁਸ਼ਪਾ ਨੂੰ ਫ਼ਿਲਮੀ ਕਹਾਣੀ ਦੀ ਲੋੜ ਅਨੁਸਾਰ ਪ੍ਰਤੀਕ ਵਜੋਂ ਕਾਲਾ ਚਸ਼ਮਾਂ ਪਹਿਨਾਇਆ ਗਿਆ, ਅਤੇ ਉਸ ਨੂੰ “ਕਾਲੇ ਚਸ਼ਮੇ” ਵਾਲੀ ਵਜੋਂ ਵੀ ਜਾਣਿਆਂ ਜਾਣ ਲੱਗਿਆ।
ਸੰਗੀਤਕ ਮੋਹ
[ਸੋਧੋ]ਫਾਜ਼ਿਲਕਾ ਤੋਂ ਦਿੱਲੀ ਜਾ ਵਸੀ ਪੁਸ਼ਪਾ ਹੰਸ ਨੇ ਪੰਜਾਬੀ-ਹਿੰਦੀ ਗੀਤਾਂ ਰਾਹੀਂ ਕਈ ਮੀਲ ਪੱਥਰ ਕਾਇਮ ਕੀਤੇ। ਵਡੇਰੀ ਉਮਰ ਹੋਣ ‘ਤੇ ਵੀ ਉਸ ਨੇ ਟੀ ਵੀ, ਸਟੇਜ ਪ੍ਰੋਗਰਾਮ ਅਤੇ ਕੈਸਿਟ ਜਗਤ ਵਿੱਚ ਆਪਣਾ ਵਿਸ਼ੇਸ਼ ਮੁਕਾਮ ਬਣਾਈ ਰੱਖਿਆ। ਦੁਨੀਆ ਦੇ ਕਈ ਹਿੱਸਿਆਂ ਵਿੱਚ ਆਪਣੇ ਫ਼ਨ ਦਾ ਮੁਜਾਹਿਰਾ ਵੀ ਕੀਤਾ। ਅਮਰੀਕਾ,ਕੈਨੇਡਾ,ਇੰਗਲੈਂਡ ਦੇ ਟੂਰ ਲਾਉਣ ਵਾਲੀ ਇਸ ਗਾਇਕਾ ਨੇ ਸੁਨੀਲ ਦੱਤ ਦੀ “ਅਜੰਤਾ ਆਰਟਸ” ਨਾਲ ਮਿਲ ਕੇ ਸੀਮਾਂਵਰਤੀ ਖੇਤਰਾਂ ਵਿੱਚ,ਮੋਰਚਿਆਂ ‘ਤੇ ਡਟੇ ਫ਼ੌਜੀ ਵੀਰਾਂ ਲਈ ਵੀ ਪ੍ਰੌਗਰਾਮ ਪੇਸ਼ ਕੀਤੇ। ਜਦ ਹਰ ਸਮੇਂ ਸੁਨੀਲ ਦੱਤ ਜੀ ਉਸ ਦੀ ਜਾਣ-ਪਛਾਣ ਕਰਵਾਉਂਦੇ ਤਾਂ ਨਰਗਿਸ ਦੱਤ ਦੀ ਹਾਜ਼ਰੀ ਵਿੱਚ ਪੁਸ਼ਪਾ ਨੂੰ ਫ਼ਸਟ ਲੇਡੀ ਵਜੋਂ ਪੁਕਾਰਦੇ। ਇਸ ਕਾਰਜ ਲਈ ਉਸ ਨੂੰ ਉਸ ਦੇ ਪਤੀ ਹੰਸ ਰਾਜ ਚੋਪੜਾ ਨੇ ਵੀ ਬਹੁਤ ਉਤਸ਼ਾਹਤ ਕੀਤਾ। ਪੁਸ਼ਪਾ ਹੰਸ 17 ਸਾਲ “ ਦਾ ਈਵਸ ਵੀਕਲੀ ” ਜਿਸ ਦਾ ਸਬੰਧ ਔਰਤਾਂ ਦੀ ਜੀਵਨ ਸ਼ੈਲੀ ਨਾਲ ਸੀ,ਦੀ ਉਹ ਮੁ੍ਖ ਸੰਪਾਦਕ ਵੀ ਰਹੀ। ਪੰਜਾਬੀ ਅਕਾਦਮੀ ਦਿੱਲੀ ਵੱਲੋਂ ਦੋ ਸੂਫ਼ੀ ਸੰਤਾਂ ਹਜ਼ਰਤ ਨਿਜ਼ਾਮੂਦੀਨ ਔਲੀਆ ਅਤੇ ਅਮੀਰ ਖੁਸਰੋ ‘ਤੇ ਅਧਾਰਤ ਡਾਕੂਮੈਟਰੀ ਮੂਵੀਜ਼ ਤਿਆਰ ਕਰਨ ਸਮੇਂ ਵੀ ਉਸ ਦਾ ਵਿਸ਼ੇਸ਼ ਯੋਗਦਾਨ ਰਿਹਾ।
ਮਾਣ- ਸਨਮਾਨ
[ਸੋਧੋ]ਹੋਰਨਾਂ ਜ਼ਿਕਰਯੋਗ ਸਨਮਾਨਾਂ ਤੋਂ ਇਲਾਵਾ, ਉਹ ਪਹਿਲੀ ਅਜਿਹੀ ਮਕਬੂਲ ਪੰਜਾਬੀ ਗਾਇਕਾ ਅਖਵਾਈ,ਜਿਸ ਨੂੰ ਕਲਾ ਅਤੇ ਸਭਿਆਚਾਰ ਦੇ ਖ਼ੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਭਾਰਤ ਸਰਕਾਰ ਵੱਲੋਂ 26 ਜਨਵਰੀ 2007 ਦੇ ਰੀਪਬਲਿਕ ਡੇਅ ਮੌਕੇ ਪਦਮ ਸ਼੍ਰੀ ਐਵਾਰਡ ਦਿੱਤਾ ਗਿਆ[2]। ਏਸੇ ਸਾਲ ਪੰਜਾਬੀ ਅਕੈਡਮੀ ਦਿੱਲੀ ਵੱਲੋਂ ਪੰਜਬੀ ਭੂਸ਼ਨ ਐਵਾਰਡ ਅਤੇ 2007 ਵਿੱਚ ਹੀ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਵੱਲੋਂ ਲਾਈਫ਼ ਟਾਈਮ ਅਚੀਵਮੈਟ ਕਲਪਨਾ ਚਾਵਲਾ ਐਕਸੀਲੈਂਸ ਐਵਾਰਡ ਨਾਲ ਵੀ ਪੁਸ਼ਪਾ ਹੰਸ ਨੂੰ ਸਨਮਾਨ ਦਿੱਤਾ ਗਿਆ।[3]
ਅਖ਼ਰੀ ਸਮਾਂ
[ਸੋਧੋ]ਦਿੱਲੀ ਵਿੱਚ ਹੀ ਲੰਬੀ ਬਿਮਾਰੀ ਦੇ ਬਾਅਦ 93 ਵਰ੍ਹਿਆਂ ਦੀ ਪੁਸ਼ਪਾ ਹੰਸ ਦਾ 8 ਦਸੰਬਰ 2011[4] ਨੂੰ ਦਿਹਾਂਤ ਹੋ ਗਿਆ। ਪੰਜਾਬੀਆਂ ਵਿੱਚ ਸੋਗ ਦੀ ਲਹਿਰ ਫ਼ੈਲ ਗਈ।
ਯਾਦਗਾਰੀ ਗੀਤ
[ਸੋਧੋ]ਉਸ ਵੱਲੋਂ ਗਾਏ ਇਹ ਪੰਜਾਬੀ-ਹਿੰਦੀ ਗੀਤ ਲੋਕ ਗੀਤਾਂ ਦਾ ਦਰਜਾ ਪ੍ਰਾਪਤ ਕਰ ਕੇ ਅੱਜ ਵੀ ਲੋਕਾਂ ਦੀ ਜ਼ੁਬਾਂਨ ‘ਤੇ ਹਨ,ਅਤੇ ਕੱਲ੍ਹ ਵੀ ਰਹਿਣਗੇ- • ਚੰਨ ਕਿਥਾਂ ਗੁਜ਼ਾਰੀ ਆਂ ਈ ਰਾਤ ਵੇ,ਮੇਰਾ ਜੀਅ ਦਲੀਲਾਂ ਦੇ ਵਾਸ ਵੇ।
• ਸਾਰੀ ਰਾਤ ਤੇਰਾ ਤੱਕ ਨੀਆਂ ਰਾਹ, ਤਾਰਿਆਂ ਤੋਂ ਪੁੱਛ ਚੰਨ ਵੇ।
• ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ।[5]
• ਚੰਨਾਂ ਮੇਰੀ ਬਾਂਹ ਛੱਡਦੇ।
• ਚੁੰਨੀ ਦਾ ਪੱਲਾ।
• ਲੁੱਟੀ ਹੀਰ ਵੇ ਫ਼ਕੀਰ ਦੀ।
• ਆਦਮੀ ਵੋਹ ਹੈ ਮੁਸੀਬਤ ਸੇ ਪਰੇਸ਼ਾਨ ਨਾ ਹੋ।
• ਬੇ ਦਰਦ ਜ਼ਮਾਨਾ ਕਿਆ ਜਾਨੇ।
• ਭੂਲੇ ਜ਼ਮਾਨੇ ਯਾਦ ਨਾ ਕਰ ਯਾਦ ਨਾ ਕਰ।
• ਦਿਲ ਕਿਸੀ ਸੇ ਲਗਾਕਰ ਦੇਖ ਲੀਆ।
• ਦਿਲ ਏ ਨਾਦਾਂਨ ਤੁਝੇ ਕਿਆ ਹੂਆ ਹੈ।
• ਕੋਈ ਉਮੀਦ ਬਾਰ ਨਹੀਂ ਆਤੀ।
• ਮੇਰੀਆਂ ਖ਼ੁਸ਼ੀਆਂ ਕੇ ਸਵੇਰੇ ਕੀ ਕਭੀ ਸ਼ਾਮ ਨਾ ਹੋ।
• ਤਕਦੀਰ ਬਨਾਨੇ ਵਾਲੇ ਨੇ ਕੈਸੀ ਤਕਦੀਰ ਬਨਾਈ ਹੈ।
• ਤੁਹੇ ਦਿਲ ਕੀ ਕਸਮ ਤੁਹੇ ਦਿਲ ਕੀ ਕਸਮ।
• ਤੁ ਮਾਨੇ ਯਾ ਨਾ ਮਾਨੇ।
• ਤੁਮ ਦੇਖ ਰਹੇ ਹੋ ਕੇ ਮਿਟੇ ਸਾਰੇ ਸਹਾਰੇ।
ਬਾਹਰੀ ਕੜੀਆਂ
[ਸੋਧੋ]ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2012-01-14. Retrieved 2012-09-18.
{{cite web}}
: Unknown parameter|dead-url=
ignored (|url-status=
suggested) (help) - ↑ http://en.wikipedia.org/wiki/Padma_Shri_Awards_(2000%E2%80%932009)
- ↑ http://www.unp.me/f8/rip-padamshree-pushpa-hans-173817/
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-01-26. Retrieved 2012-09-18.
{{cite web}}
: Unknown parameter|dead-url=
ignored (|url-status=
suggested) (help) - ↑ http://www.youtube.com/watch?v=j0g4KXVNb8Q