ਬੈਰੂਤ (ਅਰਬੀ: بيروت, ਯੂਨਾਨੀ: Βηρυττός, ਲਾਤੀਨੀ: Berytus, ਅਰਾਮਾਈ: Birot בירות, ਫ਼ਰਾਂਸੀਸੀ: Beyrouth) ਲਿਬਨਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਕਿਉਂਕਿ ਹਾਲ ਵਿੱਚ ਕੋਈ ਵੀ ਮਰਦਮਸ਼ੁਮਾਰੀ ਨਹੀਂ ਹੋਈ ਹੈ, ਅਬਾਦੀ ਦਾ ਸਹੀ ਪਤਾ ਨਹੀਂ ਹੈ; ੨੦੦੭ ਦੇ ਅੰਦਾਜ਼ੇ ੧੦ ਲੱਖ ਤੋਂ ੨੦ ਲੱਖ ਤੋਂ ਥੋੜ੍ਹੇ ਘੱਟ ਤੱਕ ਬਦਲਦੇ ਹਨ। ਇਹ ਲਿਬਨਾਨ ਦੇ ਭੂ-ਮੱਧ ਸਾਗਰ ਉਤਲੇ ਤਟ ਦੇ ਮੱਧ-ਬਿੰਦੂ ਉੱਤੇ ਇੱਕ ਪਠਾਰ ਉੱਤੇ ਸਥਿੱਤ ਹੈ ਅਤੇ ਇਹ ਦੇਸ਼ ਦੀ ਸਭ ਤੋਂ ਵੱਡਾ ਅਤੇ ਪ੍ਰਮੁੱਖ ਬੰਦਰਗਾਹ ਹੈ। ਬੈਰੂਤ ਮਹਾਂਨਗਰੀ ਖੇਤਰ ਵਿੱਚ ਬੈਰੂਤ ਸ਼ਹਿਰ ਅਤੇ ਉਸਦੇ ਉਪ-ਨਗਰ ਸ਼ਾਮਲ ਹਨ। ਇਸ ਮਹਾਂਨਗਰ ਦਾ ਪਹਿਲਾ ਜ਼ਿਕਰ ਪੁਰਾਤਨ ਮਿਸਰੀ ਤੇਲ ਅਲ ਅਮਰਨਾ ਦੀਆਂ ਚਿੱਠੀਆਂ ਵਿੱਚ ਹੋਇਆ ਜੋ ੧੫ਵੀਂ ਸਦੀ ਈਸਾ ਪੂਰਵ ਦੀਆਂ ਹਨ। ਉਸ ਤੋਂ ਬਾਅਦ ਇਹ ਸ਼ਹਿਰ ਹਮੇਸ਼ਾਂ ਹੀ ਅਬਾਦ ਰਿਹਾ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਏਸ਼ੀਆਈ ਦੇਸ਼ਾਂ ਦੀਆਂ ਰਾਜਧਾਨੀਆਂ |
|
|
|
 |
|