13 ਜੁਲਾਈ
ਦਿੱਖ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2025 |
13 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 194ਵਾਂ (ਲੀਪ ਸਾਲ ਵਿੱਚ 195ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 171 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1249 – ਅਲੈਗਜ਼ੈਂਡਰ ਤੀਜਾ ਦੀ ਸਕੋਟ ਦੇ ਬਾਦਸਾਹ ਦੀ ਤਾਜਪੋਸ਼ੀ ਹੋਈ।
- 1534 – ਮੁਗਲਾਂ ਤੋਂ ਵੀ ਵੱਡੀ ਹਕੂਮਤ ਓਟੇਮਨ ਸਾਮਰਾਜ ਨੇ ਈਰਾਨ ਦੇ ਸ਼ਾਹਿਰ 'ਤੇ ਕਬਜ਼ਾ ਕਰ ਲਿਆ।
- 1798 – ਅੰਗਰੇਜ਼ ਕਵੀ ਵਿਲੀਅਮ ਵਰਡਜ਼ਵਰਥ 'ਟਿੰਟਰਨ ਐਬੇ' ਵਿੱਚ ਆਇਆ, ਜਿਸ ਦੇ ਖੰਡਰਾਂ ਨੂੰ ਵੇਖ ਕੇ ਉਸ ਨੇ ਇਸ ਨਾਂ ਦੀ ਕਵਿਤਾ ਲਿਖਿ।
- 1954 – ਜਨੇਵਾ ਵਿੱਚ ਅਮਰੀਕਾ, ਇੰਗਲੈਂਡ, ਰੂਸ, ਚੀਨ ਅਤੇ ਫ਼ਰਾਂਸ ਦੀ ਇੱਕ ਸ਼ਾਂਝੀ ਮੀਟਿੰਗ ਨੇ ਵੀਅਤਨਾਮ ਨੂੰ ਦੋ ਮੁਲਕਾਂ ਵਿੱਚ ਵੰਡਣ ਦਾ ਸਮਝੋਤਾ ਕੀਤਾ।
- 1696 – ਔਰੰਗਜ਼ੇਬ ਦਾ ਪੁੱਤਰ ਮੁਅੱਜ਼ਮ ਅਨੰਦਪੁਰ ਸਾਹਿਬ ਪੁੱਜਾ।
- 1813 – ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦਾ ਕਿਲ੍ਹਾ ਫ਼ਤਿਹ ਕੀਤਾ।
ਜਨਮ
[ਸੋਧੋ]- 1321 – ਭਾਰਤੀ, ਚਿਸ਼ਤੀ ਆਰਡਰ ਦਾ ਮਸ਼ਹੂਰ ਸੂਫ਼ੀ ਸੰਤ ਬੰਦਾ ਨਵਾਜ਼ ਦਾ ਜਨਮ।
- 1826 – ਇਟਲੀ ਦੇ ਰਸਾਇਣਿਕ ਵਿਗਿਆਨੀ ਸਟਾਨਿਸਲਾਓ ਕੈਨਿਜਾਰੋ ਦਾ ਜਨਮ।
- 1892 – ਭਾਰਤੀ ਗਾਇਕ ਕੇਸਰਬਾਈ ਕੇਰਕਰ ਦਾ ਜਨਮ। (ਦਿਹਾਂਤ 1977)
- 1931 – ਫ਼ਿਲਮੀ ਅਦਾਕਾਰਾ ਬੀਨਾ ਰਾਏ ਦਾ ਜਨਮ।
- 1934 – ਨੋਬਲ ਇਨਾਮ ਨਾਲ ਸਨਮਾਨਿਤ ਨਾਇਜੀਰੀਆ ਦੇ ਪਹਿਲੇ ਸਾਹਿਤਕਾਰ ਵੋਲੇ ਸੋਇੰਕਾ ਦਾ ਜਨਮ।
- 1938 – ਬਨਸਪਤੀ ਵਿਗਿਆਨੀ ਸਿਪਰਾ ਗੂਹਾ ਮੁਖਰਜੀ ਦਾ ਜਨਮ।
- 1939 – ਭਾਰਤੀ ਨਿਰਦੇਸ਼ਕ ਅਤੇ ਨਿਰਮਾਤਾ ਪ੍ਰਕਾਸ਼ ਮਹਿਰਾ ਦਾ ਜਨਮ। (ਦਿਹਾਂਤ 2009)
ਦਿਹਾਂਤ
[ਸੋਧੋ]- 1631 – ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਦਮੋਦਰੀ ਦਾ ਦਿਹਾਂਤ।
- 1934 – ਨਿਊਜ਼ੀਲੈਂਡ ਦੀ ਮਹਿਲਾ ਮਹਾਸਭਾ ਲਹਿਰ ਦੀ ਮੈਂਬਰ ਕੇਟ ਸ਼ੇਪਾਰਡ ਦਾ ਦਿਹਾਂਤ।
- 1947 – ਜਾਪਾਨੀ ਕਵੀ, ਗਲਪਕਾਰ, ਨਿਬੰਧਕਾਰ, ਅਤੇ ਸਾਹਿਤ ਆਲੋਚਕ ਯੋਨ ਨੋਗੂਚੀ ਦਾ ਦਿਹਾਂਤ।
- 1954 – ਕੋਯੋਆਕਾਨ-ਮੈਕਸੀਕਨ ਚਿੱਤਰਕਾਰ ਫਰੀਡਾ ਕਾਹਲੋ ਦਾ ਦਿਹਾਂਤ।
- 1993 – ਭਾਰਤੀ ਸਾਹਿਤ ਦੇ ਵਿਦਵਾਨ ਏ ਕੇ ਰਾਮਾਨੁਜਨ ਦਾ ਦਿਹਾਂਤ।
- 1995 – ਭਾਰਤ ਦੀ ਬੰਗਾਲੀ ਭਾਸ਼ਾ ਦੀ ਕਵਿਤਰੀ ਅਤੇ ਨਾਵਲਕਾਰ ਆਸ਼ਾਪੂਰਣਾ ਦੇਵੀ ਦਾ ਦਿਹਾਂਤ।
- 2012 – ਪੰਜਾਬ, ਭਾਰਤ ਪਹਿਲਵਾਨ ਅਤੇ ਅਦਾਕਾਰ ਦਾਰਾ ਸਿੰਘ ਦਾ ਦਿਹਾਂਤ।
- 2014 – ਨੋਬਲ ਪੁਰਸਕਾਰ ਜੇਤੂ ਦੱਖਣੀ ਅਫ਼ਰੀਕੀ ਲੇਖਕ ਅਤੇ ਸਿਆਸੀ ਕਾਰਕੁਨ ਨਦੀਨ ਗੋਰਡੀਮਰ ਦਾ ਦਿਹਾਂਤ।
- 2016 – ਪੰਜਾਬ ਦਾ ਕਮਿਊਨਿਸਟ ਨੇਤਾ ਭਰਤ ਪਰਕਾਸ਼ ਦਾ ਦਿਹਾਂਤ।