15 ਜੁਲਾਈ
ਦਿੱਖ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
15 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 196ਵਾਂ (ਲੀਪ ਸਾਲ ਵਿੱਚ 197ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 169 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1099 – ਈਸਾਈ ‘ਕਰੂਸੇਡਰਜ਼’ ਫ਼ੌਜੀ ਗਰੁੱਪ ਨੇ ਜੇਰੂਸਲੇਮ ਨੂੰ ਜਮੁਸਲਮਾਨਾਂ ਤੋਂ ਖੋਹ ਲਿਆ।
- 1685 – ਜੇਮਜ਼ ਦੂਜੇ ਵਿਰੁਧ ਬਗ਼ਾਵਤ ਫ਼ੇਲ ਹੋਣ ਮਗਰੋਂ ਜੇਮਜ਼ ਸਕਾਟ ਜੋ ਪਹਿਲੇ ਬਾਦਸ਼ਾਹ ਚਾਰਲਸ ਦੂਜੇ ਦਾ ਨਾਜਾਇਜ਼ ਪੁੱਤਰ ਸੀ, ਨੂੰ ਗ੍ਰਿਫ਼ਤਾਰ ਕਰ ਕੇ ਉਸ ਨੂੰ ਫਾਂਸੀ ਦੇ ਦਿਤੀ ਗਈ।
- 1775 – ਸਿੱਖ ਫ਼ੌਜਾਂ ਦਾ ਦਿੱਲੀ ਉੱਤੇ ਹਮਲਾ: 15 ਜੁਲਾਈ, 1775 ਦੇ ਦਿਨ ਸਿੱਖ ਫ਼ੌਜਾਂ ਨੇ ਜੈ ਸਿੰਘ ਘਨਈਆ ਦੀ ਅਗਵਾਈ ਹੇਠ ਦਿੱਲੀ ਉੱਤੇ ਹਮਲਾ ਕੀਤਾ ਅਤੇ ਪਹਾੜਗੰਜ ਅਤੇ ਜੈ ਸਿੰਘ ਪੁਰਾ ਉੱਤੇ ਕਬਜ਼ਾ ਕਰ ਲਿਆ।
- 1932 – ਸਾਕਾ ਨਨਕਾਣਾ ਸਾਹਿਬ ਮਗਰੋਂ ਇਸ ਜੱਥੇ ਨੂੰ ਬੱਬਰ ਅਕਾਲੀ ਵਜੋਂ ਜਾਣਿਆ ਜਾਣ ਲੱਗ ਪਿਆ। ਇਸੇ ਲਹਿਰ ਦਾ ਇੱਕ ਹਿੱਸਾ ਰਤਨ ਸਿੰਘ ਰੱਕੜਾਂ 200 ਫ਼ੌਜੀਆਂ ਨਾਲ ਇਕੱਲਾ ਹੀ ਜੂਝ ਕੇ ਸ਼ਹੀਦ ਹੋਇਆ।
- 1945 – ਇਜ਼ਰਾਈਲ ਦੀ ਤਰਜ਼ ‘ਤੇ ਸਿੱਖ ਆਗੂਆਂ ਨੇ ‘ਸਿੱਖ ਹੋਮਲੈਂਡ’ ਦੀ ਮੰਗ ਸ਼ੁਰੂ ਕੀਤੀ ਤਾਂ ਅੰਗਰੇਜ਼ਾਂ ਨੇ ਬਹਾਨਾ ਬਣਾਇਆ ਕਿ ਸਿੱਖ ਕਿਸੇ ਇੱਕ ਜ਼ਿਲ੍ਹੇ ਵਿੱਚ ਬਹੁਸੰਮਤੀ ਨਹੀਂ ਹਨ। ਮਾਸਟਰ ਤਾਰਾ ਸਿੰਘ ਨੇ ਕਿਹਾ ਕਿ, ਜੇਕਰ ਫ਼ਲਸਤੀਨ ਇਲਾਕੇ ਵਿੱਚ 10 ਫ਼ੀ ਸਦੀ ਆਬਾਦੀ ਵਾਲੇ ਯਹੂਦੀਆਂ ਵਾਸਤੇ ਯਹੂਦੀ ਹੋਮਲੈਂਡ ਬਣਾਇਆ ਜਾ ਸਕਦਾ ਹੈ ਤਾਂ ਪੰਜਾਬ ਵਿੱਚ ਸਿੱਖਾਂ ਵਾਸਤੇ ਕਿਉਂ ਨਹੀਂ?
- 1948 – 15 ਅਗਸਤ, 1947 ਦੇ ਦਿਨ ਪੰਜਾਬ ਵਿੱਚ ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਫ਼ਰੀਦਕੋਟ, ਮਾਲੇਰਕੋਟਲਾ, ਨਾਲਾਗੜ੍ਹ ਆਜ਼ਾਦ ਰਿਆਸਤਾਂ ਨੂੰ ਇਕੱਠਿਆਂ ਕਰ ਕੇ ਪੈਪਸੂ (ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ) ਸੂਬਾ ਬਣਾ ਦਿਤਾ ਗਿਆ। ਯਾਦਵਿੰਦਰ ਸਿੰਘ ਪਟਿਆਲਾ ਇਸ ਨਵੀਂ ਸਟੇਟ ਦਾ ਰਾਜ ਪ੍ਰਮੁੱਖ ਬਣਿਆ।
- 1968 – ਅਮਰੀਕਾ ਅਤੇ ਰੂਸ ਵਿੱਚਕਾਰ ਹਵਾਈ ਸਫ਼ਰ ਸ਼ੁਰੂ ਹੋਇਆ। ਪਹਿਲਾ ਰੂਸੀ ਏਰੋਫ਼ਲੋਟ ਜਹਾਜ਼ ਨਿਊਯਾਰਕ ਉਤਰਿਆ।
- 1971 – ਅਮਰੀਕਨ ਰਾਸਟਰਪਤੀ ਰਿਚਰਡ ਨਿਕਸਨ ਨੇ ਐਲਾਨ ਕੀਤਾ ਕਿ ਉਹ ਚੀਨ ਨਾਲ ਸਬੰਧ ਸੁਖਾਵੇਂ ਬਣਾਉਣ ਵਾਸਤੇ ਚੀਨ ਦਾ ਦੌਰਾ ਕਰੇਗਾ।
- 1979 – ਜਨਤਾ ਪਾਰਟੀ ਦੀ ਅਗਵਾਈ ਵਾਲੀ ਕੁਲੀਸ਼ਨ ਸਰਕਾਰ ਵਿੱਚ ਫੁੱਟ ਪੈ ਜਾਣ ਕਾਰਨ ਮੋਰਾਰਜੀ ਦੇਸਾਈ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।
- 2010 – ਭਾਰਤ ਨੇ ਆਪਣੀ ਮੁਦਰਾ ਰੁਪਏ ਦਾ ਨਿਸ਼ਾਨ ₹ ਤੈਅ ਕੀਤਾ।
ਛੁੱਟੀਆਂ
[ਸੋਧੋ]ਜਨਮ
[ਸੋਧੋ]- 1892 – ਜਰਮਨ ਸਾਹਿਤ ਆਲੋਚਕ, ਦਾਰਸ਼ਨਿਕ, ਸਮਾਜਕ ਆਲੋਚਕ, ਅਨੁਵਾਦਕ ਵਾਲਟਰ ਬੈਂਜਾਮਿਨ ਦਾ ਜਨਮ।
- 1903 – ਭਾਰਤੀ ਪੱਤਰਕਾਰ ਅਤੇ ਰਾਜਨੇਤਾ ਕੇ ਕਾਮਰਾਜ ਦਾ ਜਨਮ। (ਦਿਹਾਂਤ 1975)
- 1910 – ਪੰਜਾਬੀ ਸਾਹਿਤਕਾਰ ਪਿਆਰਾ ਸਿੰਘ ਦਾਤਾ ਦਾ ਜਨਮ।
- 1933 – ਭਾਰਤੀ ਲੇਖਕ ਅਤੇ ਸਕਰੀਨ ਲੇਖਕ ਐਮ ਟੀ ਵਾਸੂਦੇਵ ਨਾਇਰ ਦਾ ਜਨਮ।
- 1937 – ਭਾਰਤੀ ਪੱਤਰਕਾਰ ਪ੍ਰਭਾਸ਼ ਜੋਸ਼ੀ ਦਾ ਜਨਮ।(ਦਿਹਾਂਤ 2009)
- 1986 – ਭਾਰਤੀ ਹਾਕੀ ਖਿਡਾਰੀ ਅਤੇ ਕਪਤਾਨ ਸਰਦਾਰਾ ਸਿੰਘ ਦਾ ਜਨਮ।
ਦਿਹਾਂਤ
[ਸੋਧੋ]- 1904 – ਰੂਸੀ ਕਹਾਣੀਕਾਰ ਤੇ ਨਾਟਕਕਾਰ ਐਂਤਨ ਚੈਖਵ ਦਾ ਦਿਹਾਂਤ।
- 1932 – ਭਾਰਤੀ ਗਦਰ ਪਾਰਟੀ ਦਾ ਸਮਰਪਿਤ ਅਣਖੀਲਾ ਰਤਨ ਸਿੰਘ ਰੱਕੜ ਸਹੀਦ ਹੋਏ।