27 ਜੁਲਾਈ
ਦਿੱਖ
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2025 |
27 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 208ਵਾਂ (ਲੀਪ ਸਾਲ ਵਿੱਚ 209ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 157 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1739– ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੂੰ ਸ਼ਹੀਦ ਕਰ ਦਿਤਾ ਹੈ।
- 1916 – ਮੈਸੂਰ ਯੂਨੀਵਰਸਿਟੀ ਸ਼ੁਰੂ ਹੋਈ।
- 1965– ਅਮਰੀਕਾ ਵਿੱਚ ਸਿਗਰਟ ਅਤੇ ਹੋਰ ਤਮਾਕੂ ਵਾਲੀਆਂ ਚੀਜ਼ਾਂ ਇਹ ਸਿਹਤ ਵਾਸਤੇ ਖ਼ਤਰਨਾਕ ਹੈ। ‘ਤੇ ਵਾਰਨਿੰਗ ਲਿਖੀ ਜਾਏ ਇੱਕ ਕਾਨੂੰਨ ਪਾਸ ਕੀਤਾ ਗਿਆ।
- 1974– ਅਮਰੀਕਨ ਕਾਂਗਰਸ ਨੇ ਵਾਟਰਗੇਟ ਜਾਸੂਸੀ ਕਾਂਡ ਵਿੱਚ ਸ਼ਮੂਲੀਅਤ ਹੋਣ ਕਰ ਕੇ ਰਾਸ਼ਟਰਪਤੀ ਰਿਚਰਡ ਨਿਕਸਨ ਤੇ ਮਹਾਂਦੋਸ਼ ਕੇਸ ਚਲਾਉਣ ਦੀ ਮੰਗ ਕੀਤੀ।
- 2001– ਡਾਲਸ (ਅਮਰੀਕਾ) ਵਿੱਚ ਅਮੈਰੀਕਨ ਏਅਰਲਾਈਨ ਸੈਂਟਰ ਦਾ ਦਫ਼ਤਰ ਖੋਲ੍ਹਣ ਵੇਲੇ ਰਿਬਨ ਕੱਟਣ ਦੀ ਰਸਮ ਅਦਾ ਕੀਤੀ ਗਈ। ਇਸ 3 ਮੀਲ ਲੰਮੇ ਰਿਬਨ ਨੂੰ ਕੱਟਣ ਦੀ ਰਸਮ 2000 ਲੋਕਾਂ ਨੇ ਕੀਤੀ। ਏਨਾ ਲੰਮਾ ਰਿਬਨ ਅਤੇ ਏਨੇ ਲੋਕਾਂ ਵਲੋਂ ਕੱਟਣ ਦਾ ਰੀਕਾਰਡ ਵੀ ਕਾਇਮ ਹੋਇਆ।
- 2003– ਬੀ.ਬੀ.ਸੀ. ਨੇ ਐਲਾਨ ਕੀਤਾ ਕਿ ‘ਲੌਚ ਨੈਸ’ ਨਾਂ ਦਾ ਕੋਈ ਦੈਂਤ ਸਮੁੰਦਰ ਵਿੱਚ ਨਹੀਂ ਹੈ। 14 ਸੌ ਸਾਲਾਂ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਮੁੰਦਰ ਵਿੱਚ ਇਸ ਨਾਂ ਦਾ ਇੱਕ ਦੈਂਤ ਹੈ।
- 2006– ਇੰਟੈਲ ਕਾਰਪੋਰੇਸ਼ਨ ਨੇ ਕੰਪਿਊਟਰ ਦਾ ‘ਕੋਰ ਡੂਓ 2′ ਪਰੋਸੈਸਰ ਜਾਰੀ ਕੀਤਾ।
ਜਨਮ
[ਸੋਧੋ]- 1724 – ਮੇਵਾੜ, ਰਾਜਸਥਾਨ ਦੇ ਸ਼ਿਸ਼ੋਦਿਆ ਰਾਜਵੰਸ਼ ਦੇ ਸ਼ਾਸਕ ਰਾਣਾ ਅਰੀ ਸਿੰਘ ਦੂਜਾ ਦਾ ਜਨਮ।
- 1835– ਇਤਾਲਵੀ ਕਵੀ ਅਤੇ ਅਧਿਆਪਕ ਜੋਸ਼ੂਏ ਕਾਰਦੂਚੀ ਦਾ ਜਨਮ।
- 1884– ਪੰਜਾਬੀ ਗ਼ਦਰੀ ਆਗੂ ਭਗਵਾਨ ਸਿੰਘ ਗਿਆਨੀ ਦਾ ਜਨਮ।
- 1907 – ਅਮਰੀਕੀ ਸਟੇਜ ਅਤੇ ਫ਼ਿਲਮ ਅਦਾਕਾਰ ਰੌਸ ਅਲੈਗਜ਼ੈਂਡਰ ਦਾ ਜਨਮ।
- 1911 – ਭਾਰਤੀ ਸੋਸ਼ਲ ਵਰਕਰ ਅਤੇ ਸੰਸਦ ਦੀ ਮੈਂਬਰ ਸੰਗਮ ਲਕਸ਼ਮੀ ਬਾਈ ਦਾ ਜਨਮ।
- 1913– ਭਾਰਤ ਦੇ ਆਜ਼ਾਦੀ ਸੰਗ੍ਰਾਮ ਦੀਆਂ ਉਘੀਆਂ ਵੀਰਾਂਗਣਾਂ ਕਲਪਨਾ ਦੱਤ ਦਾ ਜਨਮ।
- 1920 – ਭਾਰਤੀ ਵਿਗਿਆਨੀ ਅਤੇ ਟੈਕਨਾਲੋਜਿਸਟ ਕਪਿਲ ਦੇਵ ਸ਼ਰਮਾ ਦਾ ਜਨਮ।
- 1925 – ਭਾਰਤ ਦੇ ਕੇਰਲਾ ਰਾਜ ਤੋਂ ਇੱਕ ਲੇਖਕ ਅਤੇ ਅਨੁਵਾਦਕ ਨੀਲੀਨਾ ਅਬਰਾਹਮ ਦਾ ਜਨਮ।
- 1927– ਹਿੰਦੀ ਦੇ ਆਧੁਨਿਕ ਗਦ-ਸਾਹਿਤ ਲੇਖਕ ਕ੍ਰਿਸ਼ਣ ਬਲਦੇਵ ਵੈਦ ਦਾ ਜਨਮ।
- 1929 – ਫ੍ਰੈਂਚ ਸਮਾਜ ਸ਼ਾਸਤਰੀ, ਦਾਰਸ਼ਨਿਕ ਅਤੇ ਸਭਿਆਚਾਰ ਸਿਧਾਂਤਕਾਰ ਯਾਂ ਬੌਦਲਿਆਰ ਦਾ ਜਨਮ।
- 1946 – ਅੰਗਰੇਜ਼ੀ ਕਵੀ ਪੀਟਰ ਰੀਡਿੰਗ ਦਾ ਜਨਮ।
- 1953 – ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਇੱਕ ਦਲਿਤ ਕਵੀ, ਵਿਦਵਾਨ ਅਤੇ ਕਾਰਕੁੰਨ ਕੱਟੀ ਪਦਮਾ ਰਾਓ ਦਾ ਜਨਮ।
- 1963 – ਸੰਗੀਤਕਾਰ ਕੇ.ਐਸ. ਚਿੱਤਰਾ ਦਾ ਜਨਮ।
- 1967 – ਭਾਰਤੀ ਫ਼ਿਲਮ, ਟੈਲੀਵਿਜ਼ਨ, ਅਤੇ ਥੀਏਟਰ ਅਦਾਕਾਰ ਆਸਿਫ਼ ਬਸਰਾ ਦਾ ਜਨਮ।
- 1983 – ਭਾਰਤੀ ਡਿਸਕਸ ਥਰੋਅਰ ਸੀਮਾ ਅੰਟਿਲ ਦਾ ਜਨਮ।
- 1983 – ਅਸਲੀ ਸ਼ੋਅ ਸੈਕਰਡ ਗੇਮਸ ਵਿੱਚ ਕੁੱਕੂ ਦੀ ਭੂਮਿਕਾ ਕੁਬਰਾ ਸੈਤ ਦਾ ਜਨਮ।
- 1987 – ਆਸਟਰੇਲੀਆਈ ਬੌਬਸਲੇਡਰ ਅਤੇ ਰਗਬੀ ਖਿਡਾਰੀ ਸਾਈਮਨ ਡਨ ਦਾ ਜਨਮ।
- 1988 – ਪੰਜਾਬੀ ਗੀਤਕਾਰ ਅਤੇ ਸਾਬਕਾ ਕਬੱਡੀ ਦੇ ਖਿਡਾਰੀ ਵਿੱਕੀ ਧਾਲੀਵਾਲ ਦਾ ਜਨਮ।
- 1994 – ਰਾਸ਼ਟਰੀਅਤਾ ਭਾਰਤ ਪੇਸ਼ਾ ਅਦਾਕਾਰਾ ਪਾਪਰੀ ਘੋਸ਼ ਦਾ ਜਨਮ।
ਦਿਹਾਂਤ
[ਸੋਧੋ]- 1841– ਰੂਸੀ ਰੋਮਾਂਟਿਕ ਲੇਖਕ, ਕਵੀ ਅਤੇ ਚਿੱਤਰਕਾਰ ਮਿਖਾਇਲ ਲਰਮਨਤੋਵ ਦਾ ਦਿਹਾਂਤ।
- 1844 – ਅੰਗਰੇਜ਼ੀ ਰਸਾਇਣ ਵਿਗਿਆਨੀ, ਭੌਤਿਕ ਵਿਗਿਆਨੀ ਅਤੇ ਮੌਸਮ ਵਿਗਿਆਨੀ ਜੋਹਨ ਡਾਲਟਨ ਦਾ ਦਿਹਾਂਤ।
- 1873– ਰੂਸ ਦੇ ਰੁਮਾਂਟਿਕ ਸ਼ਾਇਰਾਂ ਫ਼ਿਓਦਰ ਤਿਊਤਚੇਵ ਦਾ ਦਿਹਾਂਤ।
- 1987 – ਭਾਰਤੀ ਪੰਛੀ ਵਿਗਿਆਨੀ ਅਤੇ ਕੁਦਰਤਵਾਦੀ ਸਲੀਮ ਅਲੀ ਦਾ ਦਿਹਾਂਤ।
- 1992 – ਹਿੰਦੀ ਫਿਲਮਾੀ ਐਕਟਰ ਅਮਜਦ ਖ਼ਾਨ ਉਰਫ ਗੱਬਰ ਸਿੰਘ ਦਾ ਦਿਹਾਂਤ।
- 1980– ਇਰਾਨ ਦਾ ਹੁਕਮਰਾਨ ਮੁਹੰਮਦ ਰਜ਼ਾ ਪਹਿਲਵੀ ਦਾ ਦਿਹਾਂਤ।
- 1988 – ਭਾਰਤੀ ਸਿਆਸਤਦਾਨ ਐਮ ਕਲਿਆਣਸੁੰਦਰਮ ਦਾ ਦਿਹਾਂਤ।
- 2002 – ਭਾਰਤ ਦਾ ਵਿਗਿਆਨੀ ਅਤੇ ਦਸਵਾਂ ਉਪ ਰਾਸ਼ਟਰਤੀ ਕ੍ਰਿਸ਼ਨ ਕਾਂਤ ਦਾ ਦਿਹਾਂਤ।
- 2012 – ਨੇਪਾਲ ਦੀ ਪਹਿਲੀ ਔਰਤ ਰਕਤ ਦਾਤਾ ਅਤੇ ਸਮਾਜਕ ਕਰਮਚਾਰੀ ਤਾਰਾ ਦੇਵੀ ਤੁਲਾਧਰ ਦਾ ਦਿਹਾਂਤ।
- 2015– ਭਾਰਤੀ ਰਾਸ਼ਟਰਪਤੀ ਅਤੇ ਵਿਗਿਆਨੀ ਏ.ਪੀ.ਜੇ ਅਬਦੁਲ ਕਲਾਮ ਦਾ ਦਿਹਾਂਤ।