ਸਮੱਗਰੀ 'ਤੇ ਜਾਓ

ਜ਼ੈਲ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਿਆਨੀ ਜ਼ੈਲ ਸਿੰਘ
7ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
ਜੁਲਾਈ 25, 1982 – ਜੁਲਾਈ 25, 1987
ਪ੍ਰਧਾਨ ਮੰਤਰੀਇੰਦਰਾ ਗਾਂਧੀ
ਰਾਜੀਵ ਗਾਂਧੀ
ਉਪ ਰਾਸ਼ਟਰਪਤੀਮੁਹੰਮਦ ਹਿਦਾਇਤੁੱਲਾਹ
ਰਾਮਾਸਵਾਮੀ ਵੇਂਕਟਰਮਣ
ਤੋਂ ਪਹਿਲਾਂਨੀਲਮ ਸੰਜੀਵ ਰੇੱਡੀ
ਤੋਂ ਬਾਅਦਰਾਮਾਸਵਾਮੀ ਵੇਂਕਟਰਮਣ
ਗ੍ਰਹਿ ਮੰਤਰੀ
ਦਫ਼ਤਰ ਵਿੱਚ
ਜਨਵਰੀ 14, 1980 – ਜੂਨ 22, 1982
ਪ੍ਰਧਾਨ ਮੰਤਰੀਇੰਦਰਾ ਗਾਂਧੀ
ਤੋਂ ਪਹਿਲਾਂਜਸਵੰਤ ਰਾਓ ਚਵਾਨ
ਤੋਂ ਬਾਅਦਰਾਮਾਸਵਾਮੀ ਵੈਂਕਟਰਮਨ
ਗੁੱਟ-ਨਿਰਲੇਪ ਲਹਿਰ ਦੇ ਜਰਨਲ ਸਕੱਤਰ
ਦਫ਼ਤਰ ਵਿੱਚ
ਮਾਰਚ 12, 1983 – ਸਤੰਬਰ 6, 1986
ਤੋਂ ਪਹਿਲਾਂਫੀਦਲ ਕਾਸਤਰੋ
ਤੋਂ ਬਾਅਦਰੋਬਟ ਮੁਗਾਵੇ
ਨਿੱਜੀ ਜਾਣਕਾਰੀ
ਜਨਮthumb
(1916-05-05)5 ਮਈ 1916
ਸੰਧਵਾਂ ਜ਼ਿਲ੍ਹਾ ਫਰੀਦਕੋਟ
ਮੌਤ25 ਦਸੰਬਰ 1994(1994-12-25) (ਉਮਰ 78)
ਚੰਡੀਗੜ੍ਹ ਭਾਰਤ
ਕਬਰਿਸਤਾਨthumb
ਗਿਆਨੀ ਜ਼ੈਲ ਸਿੰਘ ਬੀ ਡੀ ਜੱਤੀ ਨਾਲ
ਸਿਆਸੀ ਪਾਰਟੀਰਾਸ਼ਟਰੀ ਕਾਗਰਸ ਪਾਰਟੀ
ਮਾਪੇ
  • thumb
  • ਗਿਆਨੀ ਜ਼ੈਲ ਸਿੰਘ ਬੀ ਡੀ ਜੱਤੀ ਨਾਲ
ਅਲਮਾ ਮਾਤਰਸ਼ਹੀਦ ਸਿੱਖ ਮਿਸ਼ਨਰੀ ਕਾਲਜ

ਗਿਆਨੀ ਜ਼ੈਲ ਸਿੰਘ (5 ਮਈ 1916-25 ਦਸੰਬਰ 1994) ਭਾਰਤ ਦੇ 7ਵੇਂ ਰਾਸ਼ਟਰਪਤੀ ਸਨ। ਉਹਨਾਂ ਨੇ ਰਾਸ਼ਟਰਪਤੀ ਤੋਂ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਭਾਰਤ ਦੇ ਗ੍ਰਹਿ ਮੰਤਰੀ ਹੋਰ ਵੀ ਉੱਚ ਅਹੁਦਿਆ ਤੇ ਕੰਮ ਕੀਤਾ। ਉਹ ਭਾਰਤੀ ਰਾਸ਼ਟਰੀ ਕਾਗਰਸ ਪਾਰਟੀ ਦੇ ਸਰਗਰਮ ਨੇਤਾ ਰਹੇ। ਉਹਨਾਂ ਦਾ ਜਨਮ 5 ਮਈ 1916 ਨੂੰ ਸੰਧਵਾਂ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ। ਉਹਨਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼੍ਰੀ ਅੰਮਿਤਸਰ ਤੋਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਵਿਦਿਆ ਗ੍ਰਹਿਣ ਕੀਤੀ ਸੀ ਇਸ ਲਈ ਆਪਜੀ ਨੂੰ ਗਿਆਨੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।

ਸੂਝਵਾਨ ਸਿਆਸਤਦਾਨ

[ਸੋਧੋ]

ਗਿਆਨੀ ਜ਼ੈਲ ਸਿੰਘ ਦੇ ਵਿਅਕਤੀਤਵ ਬਾਰੇ ਕਈ ਗੱਲਾਂ ਚੇਤੇ ਆਈਆਂ, ਜਿਹਨਾਂ ਬਾਰੇ ਆਮ ਲੋਕ ਬਹੁਤ ਘੱਟ ਜਾਣਦੇ ਹਨ। ਗਿਆਨੀ ਜ਼ੈਲ ਸਿੰਘ ਇੱਕ ਸੂਝਵਾਨ ਸਿਆਸਤਦਾਨ ਹੀ ਨਹੀਂ ਸਨ ਬਲਕਿ ਇੱਕ ਮਿਲਣਸਾਰ ਤੇ ਨਿੱਘੇ ਸੁਭਾਅ ਦੇ ਵਿਅਕਤੀ ਸਨ। ਇਹ ਉਹਨਾਂ ਦਾ ਵਡੱਪਣ ਸੀ ਕਿ ਉਹ ਆਮ ਲੋਕਾਂ ਤੋਂ ਲੈ ਕੇ ਆਪਣੇ ਵਿਰੋਧੀਆਂ ਤਕ ਸਭ ਨਾਲ ਨਿਮਰਤਾ ਨਾਲ ਪੇਸ਼ ਆਉਂਦੇ ਸਨ।

ਮੁੱਖ ਮੰਤਰੀ

[ਸੋਧੋ]

ਉਹਨਾਂ ਨੇ 1972 ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। ਉਸ ਸਮੇਂ ਉਹ ਆਪਣੇ ਇਕਲੌਤੇ ਪੁੱਤ ਜੋਗਿੰਦਰ ਸਿੰਘ ਨੂੰ ਨਾਲ ਲੈ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਗਏ ਜਿੱਥੇ ਉਹਨਾਂ ਨੇ ਉਸ ਕੋਲੋਂ ਵਚਨ ਲਿਆ ਕਿ ਉਹ ਸਰਕਾਰ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕਰੇਗਾ। ਇਸ ਤੋਂ ਬਾਅਦ ਉਹਨਾਂ ਨੇ ਪਰਮਾਤਮਾ ਕੋਲੋਂ ਆਸ਼ੀਰਵਾਦ ਲਿਆ ਅਤੇ ਆਪਣੀ ਜ਼ਿੰਮੇਵਾਰੀ ਸੰਭਾਲੀ ਤੇ ਸਫ਼ਲਤਾ ਨਾਲ ਨਿਭਾਈ। ਉਹਨਾਂ ਦੀ ਸਰਕਾਰ ਨੇ ਪੰਜਾਬੀ ਸੂਬੇ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਿਹਨਾਂ ਵਿੱਚੋਂ ਪਿੰਡਾਂ ਦਾ ਸੌ ਫ਼ੀਸਦੀ ਬਿਜਲੀਕਰਨ ਸਭ ਤੋਂ ਵੱਡੀ ਪ੍ਰਾਪਤੀ ਰਹੀ।

ਸ਼ਹੀਦਾਂ ਦਾ ਸਨਮਾਨ

[ਸੋਧੋ]

ਗਿਆਨੀ ਜੀ ਨੇ ਸ. ਭਗਤ ਸਿੰਘ ਦੀ ਮਾਂ ਨੂੰ ‘ਪੰਜਾਬ ਮਾਤਾ’ ਦੇ ਖ਼ਿਤਾਬ ਨਾਲ ਸਨਮਾਨਿਆ। ਗਿਆਨੀ ਜ਼ੈਲ ਸਿੰਘ ਦੇ ਯਤਨਾਂ ਨਾਲ ਹੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲਿਆਂਦੀਆਂ ਗਈਆਂ।

ਧਰਮ ਵਿੱਚ ਅਟੁੱਟ ਵਿਸ਼ਵਾਸ

[ਸੋਧੋ]

ਗਿਆਨੀ ਜੀ ਦਾ ਸਿੱਖ ਧਰਮ ਵਿੱਚ ਅਟੁੱਟ ਵਿਸ਼ਵਾਸ ਸੀ। ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਮਰ ਯਾਦ ਵਿੱਚ ਗੁਰੂ ਗੋਬਿੰਦ ਸਿੰਘ ਮਾਰਗ ਬਣਵਾਇਆ। ਇਹ ਉਹਨਾਂ ਦੇ ਗੁਰੂ ਸਾਹਿਬ ਪ੍ਰਤੀ ਸਤਿਕਾਰ ਦੀ ਸਿਖਰ ਹੀ ਸੀ ਕਿ ਉਸ ਮੌਕੇ ਉਹਨਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ,‘‘ਹੇ ਸਰਬੰਸਦਾਨੀ! ਮੈਨੂੰ ਮੁਆਫ਼ ਕਰਿਓ ਕਿ ਪੰਜਾਬ ਦੀ ਜਿਸ ਧਰਤੀ ’ਤੇ ਤੁਸੀਂ ਚਰਨ ਪਾਏ, ਮੈਂ ਉੱਥੇ ਹੀਰੇ ਨਹੀਂ ਵਿਛਾ ਸਕਿਆ ਪਰ ਤੁਹਾਡੀ ਚਰਨ ਛੋਹ ਪ੍ਰਾਪਤ ਇਸ ਜਗ੍ਹਾ ’ਤੇ ਪੱਕੀ ਸੜਕ ਬਣਾਉਣ ਦੀ ਇਸ ਤੁੱਛ ਜਿਹੀ ਭੇਟ ਨੂੰ ਸਵੀਕਾਰ ਕਰਿਓ।’’

ਤਸਵੀਰ:SA with President of।ndia Giani Zail Singh.jpg

ਆਪ ’ਤੇ ਪੂਰਨ ਕੰਟਰੋਲ

[ਸੋਧੋ]

ਗਿਆਨੀ ਜੀ ਦਾ ਆਪਣੇ ਆਪ ’ਤੇ ਪੂਰਨ ਕੰਟਰੋਲ ਸੀ। ਉਹ ਵੱਡੀ ਤੋਂ ਵੱਡੀ ਗੱਲ ਹੋਣ ’ਤੇ ਵੀ ਆਪਾ ਨਹੀਂ ਸੀ ਖੋਂਹਦੇ। ਚਾਹੇ ਉਹ ਐਮਰਜੈਂਸੀ ਦਾ ਸਮਾਂ ਸੀ ਜਾਂ ਹੋਰ ਕੋਈ ਹਾਲਾਤ ਉਹਨਾਂ ਦੀ ਸੱਤਾ ਸਮੇਂ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਦੀ ਕੋਈ ਘਟਨਾ ਨਹੀਂ ਮਿਲ ਸਕਦੀ।

ਵਿਰੋਧੀਆਂ

[ਸੋਧੋ]

ਗਿਆਨੀ ਜੀ ਨੇ ਸੱਤਾ ਵਿੱਚ ਹੁੰਦੇ ਹੋਏ ਕਦੇ ਵੀ ਆਪਣੇ ਵਿਰੋਧੀਆਂ ਵਿਰੁੱਧ ਕਾਰਵਾਈ ਕਰਨ ਬਾਰੇ ਨਹੀਂ ਸੀ ਸੋਚਿਆ। ਫ਼ਰੀਦਕੋਟ ਦੇ ਮਹਾਰਾਜੇ ਹਰਿੰਦਰ ਸਿੰਘ ਨੇ ਆਪਣੇ ਰਾਜ ਸਮੇਂ ਗਿਆਨੀ ਜੀ ਨੂੰ ਕੇਸਾਂ ਤੋਂ ਬੰਨ੍ਹ ਕੇ ਜੀਪ ਨਾਲ ਘੜੀਸਿਆ ਅਤੇ ਹੋਰ ਅਨੇਕਾਂ ਵਧੀਕੀਆਂ ਕੀਤੀਆਂ ਸਨ ਪਰ ਉਹ ਮੁੱਖ ਮੰਤਰੀ ਬਣਨ ’ਤੇ ਮਹਾਰਾਜੇ ਦੇ ਘਰ ਗਏ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਬਦੌਲਤ ਹੀ ਉਹ ਮੁੱਖ ਮੰਤਰੀ ਹਨ।

ਇਹ ਵੀ ਵੇਖੋ

[ਸੋਧੋ]