ਫਰਮਾ:Main Page/Cards
ਫ਼ਰਾਂਸੁਆ-ਮਾਰੀ ਆਰੂਏ (21 ਨਵੰਬਰ 1694 – 30 ਮਈ 1778) ਲਿਖਤੀ ਨਾਂ ਵਾਲਟੇਅਰ ਨਾਲ ਮਸ਼ਹੂਰ, ਇੱਕ ਫ਼ਰਾਂਸੀਸੀ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਸੀ। ਉਹ ਆਪਣੀ ਪ੍ਰਤਿਭਾਸ਼ਾਲੀ, ਦਾਰਸ਼ਨਕ ਭਾਵਨਾ ਅਤੇ ਨਾਗਰਿਕ ਅਜਾਦੀ (ਧਰਮ ਦੀ ਅਜਾਦੀ ਅਤੇ ਅਜ਼ਾਦ ਵਪਾਰ) ਦੇ ਸਮਰਥਨ ਲਈ ਵੀ ਪ੍ਰਸਿੱਧ ਹੈ। ਵਾਲਟੇਅਰ ਨੇ ਸਾਹਿਤ ਦੀ ਲਗਪਗ ਹਰ ਵਿਧਾ ਵਿੱਚ ਲਿਖਿਆ। ਉਸਨੇ ਡਰਾਮਾ, ਕਵਿਤਾ, ਨਾਵਲ, ਨਿਬੰਧ, ਇਤਿਹਾਸਕ ਅਤੇ ਵਿਗਿਆਨਕ ਲਿਖਤਾਂ ਅਤੇ ਵੀਹ ਹਜਾਰ ਤੋਂ ਜਿਆਦਾ ਪੱਤਰ ਅਤੇ ਕਿਤਾਬਚੇ ਲਿਖੇ। ਹਾਲਾਂਕਿ ਉਸਦੇ ਸਮਾਂ ਵਿੱਚ ਫ਼ਰਾਂਸ ਵਿੱਚ ਪਰਕਾਸ਼ਨ ਉੱਤੇ ਤਰ੍ਹਾਂ-ਤਰ੍ਹਾਂ ਦੀ ਬੰਦਸ਼ਾਂ ਸਨ ਫਿਰ ਵੀ ਉਹ ਸਾਮਾਜਕ ਸੁਧਾਰਾਂ ਦੇ ਪੱਖ ਵਿੱਚ ਖੁੱਲ੍ਹ ਕੇ ਬੋਲਦਾ ਸੀ। ਆਪਣੀਆਂ ਰਚਨਾਵਾਂ ਦੇ ਮਾਧਿਅਮ ਰਾਹੀਂ ਉਹ ਰੋਮਨ ਕੈਥੋਲੀਕ ਗਿਰਜਾ ਘਰ ਦੇ ਕਠਮੁੱਲਾਪਣ ਅਤੇ ਹੋਰ ਫ਼ਰਾਂਸੀਸੀ ਸੰਸਥਾਵਾਂ ਦੀ ਖੁੱਲ੍ਹ ਕੇ ਖਿੱਲੀ ਉਡਾਉਂਦਾ ਸੀ।ਬੌਧਿਕ ਜਾਗਰਣ ਯੁੱਗ ਦੀਆਂ ਹੋਰ ਹਸਤੀਆਂ (ਮਾਨਟੇਸਕਿਊ, ਜਾਨ ਲਾੱਕ, ਥਾਮਸ ਹਾਬਸ, ਰੂਸੋ ਆਦਿ) ਦੇ ਨਾਲ-ਨਾਲ ਵਾਲਟੇਅਰ ਦੀਆਂ ਰਚਨਾਵਾਂ ਅਤੇ ਵਿਚਾਰਾਂ ਦਾ ਅਮਰੀਕੀ ਇਨਕਲਾਬ ਅਤੇ ਫਰਾਂਸੀਸੀ ਇਨਕਲਾਬ ਦੇ ਪ੍ਰਮੁੱਖ ਵਿਚਾਰਕਾਂ ਉੱਤੇ ਗਹਿਰਾ ਅਸਰ ਪਿਆ ਸੀ।
- 1831 – ਲਿਓਨ ਦੇ ਵਿਦਰੋਹ ਫ੍ਰਾਂਸ ਦੇ ਮਜ਼ਦੂਰਾ ਦਾ ਵਿਦਰੋਹ ਸ਼ੁਰੂ ਹੋਇਆ।
- 1911 – ਲੰਡਨ ਵਿਚ ਔਰਤਾਂ ਵਲੋਂ ਵੋਟ ਦੇ ਹੱਕ ਵਾਸਤੇ ਕੀਤੇ ਮੁਜ਼ਾਹਰੇ।
- 1694 – ਫ਼ਰਾਂਸੀਸੀ ਲੇਖਕ, ਇਤਿਹਾਸਕਾਰ ਵੋਲਟੇਅਰ ਦਾ ਜਨਮ।
- 1925 – ਪੰਜਾਬ ਦਾ ਉਰਦੂ ਸ਼ਾਇਰ ਕ੍ਰਿਸ਼ਨ ਅਦੀਬ ਦਾ ਜਨਮ।
- 1939 – ਹਿੰਦੀ ਸਿਨੇਮਾ ਦੀ ਅਦਾਕਾਰਾ ਅਤੇ ਡਾਂਸਰ ਹੈਲਨ ਦਾ ਜਨਮ।
- 1517 – ਲੋਦੀ ਖ਼ਾਨਦਾਨ ਦਾ ਦੂਸਰਾ ਸ਼ਾਸਕ ਸਿਕੰਦਰ ਲੋਧੀ ਦਾ ਦਿਹਾਂਤ।
- 1970 – ਭਾਰਤੀ ਨੋਬਲ ਜੇਤੂ ਵਿਗਿਆਨੀ ਚੰਦਰਸ਼ੇਖਰ ਵੈਂਕਟ ਰਾਮਨ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 20 ਨਵੰਬਰ • 21 ਨਵੰਬਰ • 22 ਨਵੰਬਰ
...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।
- ਡੌਨਲਡ ਟਰੰਪ (ਤਸਵੀਰ ਵਿੱਚ) 'ਸੰਯੁਕਤ ਰਾਜ ਦੀ ਰਾਸ਼ਟਰਪਤੀ ਚੋਣ' ਜਿੱਤ ਗਿਆ ਅਤੇ ਰਿਪਬਲਿਕਨਾਂ ਨੇ ਸੈਨੇਟ ਦਾ ਕਾਰਜਕਾਰ ਸੰਭਾਲਿਆ।
- ਵਾਇਨਾਡ, ਭਾਰਤ ਵਿੱਚ ਭੂ ਖਿਸਕਣ ਕਾਰਣ 180 ਤੋਂ ਵੱਧ ਲੋਕਾਂ ਦੀ ਮੌਤ।
- ਵਲਾਦੀਮੀਰ ਪੁਤਿਨ ਨੂੰ ਰੂਸੀ ਰਾਸ਼ਟਰਪਤੀ ਚੋਣ ਦੇ ਜੇਤੂ ਵਜੋਂ ਘੋਸ਼ਿਤ ਕੀਤਾ ਗਿਆ ਹੈ, ਜਿਸ ਨੇ ਪੰਜਵਾਂ ਕਾਰਜਕਾਲ ਹਾਸਲ ਕੀਤਾ ਹੈ।
- ਅਕਾਦਮੀ ਇਨਾਮਾਂ ਵਿੱਚ, ਓਪਨਹਾਈਮਰ ਬੈਸਟ ਪਿਕਚਰ ਸਮੇਤ ਸੱਤ ਅਵਾਰਡ ਜਿੱਤੇ।
- ਸਵੀਡਨ ਨਾਟੋ ਦਾ 32ਵਾਂ ਮੈਂਬਰ ਦੇਸ਼ ਬਣਿਆ।
- COP28 ਜਲਵਾਯੂ ਪਰਿਵਰਤਨ ਸੰਮੇਲਨ (ਸਥਾਨ ਦੀ ਤਸਵੀਰ) ਜੀਵਾਸ਼ਮ ਈਂਧਨ ਦੀ ਵਰਤੋਂ ਤੋਂ ਦੂਰ ਤਬਦੀਲੀ ਦੀ ਮੰਗ ਨਾਲ ਸਮਾਪਤ ਹੋਇਆ।
- ਡੋਨਾਲਡ ਟਸਕ ਅਕਤੂਬਰ ਦੀਆਂ ਸੰਸਦੀ ਚੋਣਾਂ ਤੋਂ ਬਾਅਦ ਪੋਲੈਂਡ ਦਾ ਪ੍ਰਧਾਨ ਮੰਤਰੀ ਬਣ ਗਿਆ।