ਫਾਟਕ:ਇਤਿਹਾਸ ਅਤੇ ਘਟਨਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਫਰਮਾ:ਮੁੱਖ ਸਫ਼ਾ ਫਾਟਕ

ਇਤਿਹਾਸ

ਇਤਿਹਾਸ
ਇਤਿਹਾਸ

ਇਤਿਹਾਸ ਜਾਂ ਅਤੀਤ ਇਤਿਹਾਸ ਮਨੁੱਖਾਂ ਦੇ ਭੂਤ-ਕਾਲ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ।

ਇਤਿਹਾਸ ਸ਼ਬਦ ਦੀ ਵਰਤੋਂ ਖਾਸ ਤੌਰ ਤੇ ਦੋ ਅਰਥਾਂ ਵਿੱਚ ਕੀਤੀ ਜਾਂਦੀ ਹੈ। ਇੱਕ ਹੈ ਪ੍ਰਾਚੀਨ ਅਤੇ ਬੀਤੇ ਹੋਏ ਕਾਲ ਦੀਆਂ ਘਟਨਾਵਾਂ ਅਤੇ ਦੂਜਾ ਉਨ੍ਹਾਂ ਘਟਨਾਵਾਂ ਸਬੰਧੀ ਧਾਰਨਾ। ਇਤਿਹਾਸ ਸ਼ਬਦ (ਇਤੀ+ਹ+ਆਸ; ਅਸ ਧਾਤੂ, ਲਿਟ ਲਕਾਰ , ਅੰਨ ਪੁਰਖ ਅਤੇ ਇੱਕ-ਵਚਨ) ਤੋਂ ਉਪਜਿਆ ਹੈ ਇਹ ਤਾਂ ਪੱਕਾ ਹੈ। ਯੂਨਾਨ ਦੇ ਲੋਕ ਇਤਿਹਾਸ ਲਈ ਹਿਸਤਰੀ (ਯੂਨਾਨੀ ἱστορία - ਮਤਲਬ "ਜਾਂਚ, ਜਾਂਚ ਰਾਹੀਂ ਹਾਸਲ ਕੀਤਾ ਗਿਆਨ"[੩])। ਹਿਸਟਰੀ ਦਾ ਸ਼ਬਦੀ ਅਰਥ ਬੁਣਨਾ ਵੀ ਸੀ। ਅੰਦਾਜ਼ਾ ਹੈ ਕਿ ਪਛਾਤੀਆਂ ਘਟਨਾਵਾਂ ਨੂੰ ਸੁਚੱਜੇ ਢੰਗ ਨਾਲ ਬੁਣਕੇ ਅਜਿਹਾ ਚਿੱਤਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਜੋ...

ਉੱਪ-ਫਾਟਕ

ਖ਼ਾਸ ਲੇਖ

ਵੀਅਤਨਾਮ ਦੀ ਜੰਗ (ਵੀਅਤਨਾਮੀ ਭਾਸ਼ਾ: Chiến tranh Việt Nam), ਜਿਹਨੂੰ ਦੂਜੀ ਇੰਡੋਚਾਈਨਾ ਜੰਗ ਵੀ ਕਿਹਾ ਜਾਂਦਾ ਹੈ, ੧ ਨਵੰਬਰ ੧੯੫੫ ਤੋਂ ਲੈ ਕੇ ੩੦ ਅਪ੍ਰੈਲ ੧੯੭੫ ਨੂੰ ਵਾਪਰੀ ਸਾਈਗਾਨ ਦੀ ਸਪੁਰਦਗੀ ਤੱਕ ਚੱਲੀ ਠੰਡੀ ਜੰਗ ਦੇ ਦੌਰ ਵੇਲੇ ਦੀ ਇੱਕ ਵਿਦੇਸ਼ੀ ਥਾਂ 'ਤੇ ਲੜੀ ਗਈ ਜੰਗ ਸੀ।

ਇਹ ਜੰਗ ਪਹਿਲੀ ਇੰਡੋਚਾਈਨਾ ਜੰਗ ਮਗਰੋਂ ਉੱਤਰੀ ਵੀਅਤਨਾਮ (ਸੋਵੀਅਤ ਸੰਘ, ਚੀਨ ਅਤੇ ਹੋਰ ਸਾਮਵਾਦੀ ਹਿਮਾਇਤੀ ਦੇਸ਼ਾਂ ਵੱਲੋਂ ਸਹਾਇਤਾ) ਅਤੇ ਦੱਖਣੀ ਵੀਅਤਨਾਮ ਦੀ ਸਰਕਾਰ (ਸੰਯੁਕਤ ਰਾਜ ਅਤੇ ਹੋਰ ਸਾਮਵਾਦ-ਵਿਰੋਧੀ ਦੇਸ਼ਾਂ ਵੱਲੋਂ ਸਹਾਇਤਾ) ਵਿਚਕਾਰ ਹੋਈ ਸੀ। ਵੀਅਤ ਕਾਂਗ (ਜਿਹਨੂੰ ਰਾਸ਼ਟਰੀ ਅਜ਼ਾਦੀ ਮੋਰਚਾ ਜਾਂ ਐੱਨ.ਐੱਲ.ਐੱਫ਼. ਵੀ ਆਖਿਆ ਜਾਂਦਾ ਹੈ), ਜੋ ਕਿ ਉੱਤਰ ਦੇ ਹੁਕਮਾਂ ਹੇਠ ਚਲਾਇਆ ਜਾਂਦਾ ਇੱਕ ਮਾਮੂਲੀ ਤੌਰ 'ਤੇ ਹਥਿਆਰਬੰਦ ਦੱਖਣੀ ਵੀਅਤਨਾਮੀ ਸਾਮਵਾਦੀ ਸਾਂਝਾ ਮੋਰਚਾ ਸੀ, ਨੇ ਇਲਾਕੇ ਵਿਚਲੇ ਸਾਮਵਾਦ-ਵਿਰੋਧੀ ਤਾਕਤਾਂ ਖ਼ਿਲਾਫ਼ ਇੱਕ ਛਾਪਾਮਾਰ ਜੰਗ ਲੜੀ। ਪੀਪਲਜ਼ ਆਰਮੀ ਆਫ਼ ਵੀਅਤਨਾਮ (ਉੱਤਰੀ ਵੀਅਤਨਾਮੀ ਫ਼ੌਜ ਜਾਂ ਐੱਨ.ਵੀ.ਏ. ਵੀ ਕਿਹਾ ਜਾਂਦਾ ਹੈ) ਇੱਕ ਵਧੇਰੀ ਰਵਾਇਤੀ ਜੰਗ ਲੜੀ ਅਤੇ ਕਈ ਵਾਰ ਲੜਾਈ ਵਿੱਚ ਬਹੁਗਿਣਤੀ ਦਸਤੇ ਘੱਲੇ। ਜਿਵੇਂ-ਜਿਵੇਂ ਜੰਗ ਅੱਗੇ ਵਧੀ, ਵੀਅਤ ਕਾਂਗ ਦੀ ਲੜਾਈ ਵਿੱਚ ਭੂਮਿਕਾ ਘਟਦੀ ਗਈ ਜਦਕਿ ਐੱਨ.ਵੀ.ਏ. ਦਾ ਰੋਲ ਹੋਰ ਵਧਦਾ ਗਿਆ। ਸੰਯੁਕਤ ਰਾਜ ਅਤੇ ਦੱਖਣੀ ਵੀਅਤਨਾਮੀ ਫ਼ੌਜਾਂ ਖ਼ਾਸ ਹਵਾਈ ਯੋਗਤਾ ਅਤੇ ਜ਼ਬਰਦਸਤ ਅਸਲੇ ਦਾ ਸਹਾਰਾ ਲੈ ਕੇ ਭਾਲ਼ ਅਤੇ ਤਬਾਹੀ ਕਾਰਵਾਈਆਂ ਕਰ ਰਹੇ ਸੀ ਜਿਹਨਾਂ ਵਿੱਚ ਧਰਤੀ ਉਤਲੀਆਂ ਫ਼ੌਜਾਂ, ਤੋਪਖ਼ਾਨੇ ਅਤੇ ਹਵਾਈ ਗੋਲ਼ਾਬਾਰੀ ਸ਼ਾਮਲ ਸੀ। ਜੰਗ ਦੇ ਦੌਰ ਵਿੱਚ ਸੰਯੁਕਤ ਰਾਜ ਨੇ ਉੱਤਰੀ ਵੀਅਤਨਾਮ ਖ਼ਿਲਾਫ਼ ਵੱਡੇ ਪੈਮਾਨੇ 'ਤੇ ਜੰਗਨੀਤਕ ਗੋਲ਼ਾਬਾਰੀ ਦੀ ਇੱਕ ਮੁਹਿੰਮ ਚਲਾਈ ਸੀ ਅਤੇ ਵੇਖਦੇ ਹੀ ਵੇਖਦੇ ਉੱਤਰੀ ਵੀਅਤਨਾਮੀ ਦੇ ਅਸਮਾਨ ਦੁਨੀਆਂ ਦੇ ਸਭ ਤੋਂ ਰਾਖੀ ਵਾਲ਼ੇ ਅਸਮਾਨ ਬਣ ਗਏ ਸਨ।

ਇਤਿਹਾਸਕਾਰ

ਡਾ.ਰੋਮਿਲਾ ਥਾਪਰ (ਜਨਮ: 30 ਨਵੰਬਰ 1931) ਇੱਕ ਭਾਰਤੀ ਇਤਹਾਸਕਾਰ ਹੈ ਜਿਸਦਾ ਮੁੱਖ ਅਧਿਅਨ ਖੇਤਰ ਪ੍ਰਾਚੀਨ ਭਾਰਤ ਹੈ।

ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਦੀ ਉਪਾਧੀ ਪ੍ਰਾਪਤ ਕਰਨ ਦੇ ਬਾਅਦ, ਥਾਪਰ ਨੇ ੧੯੫੮ ਵਿੱਚ ਲੰਦਨ ਯੂਨੀਵਰਸਿਟੀ ਦੇ ਔਰੀਅੰਟਲ ਅਤੇ ਅਫਰੀਕੀ ਅਧਿਅਨ, ਸਕੂਲ ਵਿੱਚ ਏ ਐਲ ਬਾਸ਼ਮ (A L Basham) ਦੇ ਤਹਿਤ ਡਾਕਟਰ ਦੀ ਉਪਾਧੀ ਹਾਸਲ ਕੀਤੀ। ਬਾਅਦ ਵਿੱਚ ਉਸ ਨੇ ਜਵਾਹਿਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿੱਚ ਪ੍ਰਾਚੀਨ ਭਾਰਤੀ ਇਤਹਾਸ ਦੇ ਪ੍ਰੋਫੈਸਰ ਵਜੋਂ ਕੰਮ ਕੀਤਾ। ਉਸਦਾ ਇਤਿਹਾਸਕ ਕਾਰਜ ਸਾਮਾਜਕ ਬਲਾਂ ਦੇ ਵਿੱਚ ਇੱਕ ਉਭਰਦੀ ਪਰਸਪਰ ਕਿਰਿਆ ਵਜੋਂ ਹਿੰਦੂ ਧਰਮ ਦੀ ਉਤਪਤੀ ਨੂੰ ਉਲੀਕਦਾ ਹੈ।[੧] ਸੋਮਨਾਥ ਉੱਤੇ ਹਾਲ ਹੀ ਵਿੱਚ ਉਹਦਾ ਕੰਮ ਪ੍ਰਾਚੀਨ ਗੁਜਰਾਤ ਮੰਦਿਰ ਬਾਰੇ ਇਤਹਾਸ ਲੇਖਣ ਦੇ ਵਿਕਾਸ ਦੀ ਜਾਂਚ ਕਰਦਾ ਹੈ। [੨]

ਇਤਿਹਾਸ 'ਚ ਅੱਜ ਦਾ ਦਿਨ

ਅੱਜ ਇਤਿਹਾਸ ਵਿੱਚ
26 ਫ਼ਰਵਰੀ:
ਚੰਦਰਗੁਪਤ ਮੋਰੀਆ
ਚੰਦਰਗੁਪਤ ਮੋਰੀਆ

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 25 ਫ਼ਰਵਰੀ26 ਫ਼ਰਵਰੀ27 ਫ਼ਰਵਰੀ

ਨਵਾਂ ਲੇਖ

'ਰੂਸੀ ਇਨਕਲਾਬ ੧੯੧੭ ਵਿੱਚ ਰੂਸ ਵਿੱਚ ਹੋਈਆਂ ਕ੍ਰਾਂਤੀਆਂ ਦੀ ਲੜੀ ਲਈ ਇੱਕ ਸਮੂਹਿਕ ਨਾਂ ਹੈ ਜਿਸਦਾ ਨਤੀਜਾ ਰੂਸੀ ਬਾਦਸ਼ਾਹੀ (ਜ਼ਾਰਵਾਦ) ਨੂੰ ਢਾਹੁਣਾ ਅਤੇ ਰੂਸੀ ਸੋਵੀਅਤ ਸੰਘੀ ਸਮਾਜਕ ਗਣਰਾਜ ਦੀ ਸਥਾਪਨਾ ਸੀ।

ਬਾਦਸ਼ਾਹ ਨੂੰ ਪਦ-ਤਿਆਗ ਵਾਸਤੇ ਮਜਬੂਰ ਕਰ ਦਿੱਤਾ ਗਿਆ ਸੀ ਅਤੇ ਫਰਵਰੀ ੧੯੧੭ ਦੀ ਪਹਿਲੀ ਕ੍ਰਾਂਤੀ (ਗ੍ਰੀਗੋਰੀ ਜੰਤਰੀ ਵਿੱਚ ਮਾਰਚ; ਰੂਸ ਵਿੱਚ ਉਸ ਸਮੇਂ ਅਜੇ ਪੁਰਾਣੀ ਜੂਲੀਆਈ ਜੰਤਰੀ ਵਰਤੀ ਜਾਂਦੀ ਸੀ) ਸਮੇਂ ਪੁਰਾਣੇ ਸ਼ਾਸਨ ਦੀ ਥਾਂ ਇੱਕ ਆਰਜੀ ਸਰਕਾਰ ਬਣਾਈ ਗਈ। ਅਕਤੂਬਰ ਵਿੱਚ ਦੂਜੇ ਇਨਕਲਾਬ ਸਮੇਂ ਆਰਜੀ ਸਰਕਾਰ ਨੂੰ ਹਟਾ ਕੇ ਇੱਕ ਬੋਲਸ਼ੇਵਿਕ (ਸਾਮਵਾਦੀ) ਸਰਕਾਰ ਸਥਾਪਤ ਕੀਤੀ ਗਈ।


ਫਰਵਰੀ ਇਨਕਲਾਬ ਰੂਸ ਵਿੱਚ 1917 ਵਿੱਚ ਹੋਈਆਂ ਦੋ ਕ੍ਰਾਂਤੀਆਂ ਵਿੱਚੋਂ ਪਹਿਲੀ ਕ੍ਰਾਂਤੀ ਸੀ। ਇਹ 8 ਤੋਂ 12 ਮਾਰਚ (ਜੂਲੀਅਨ ਕੈਲੰਡਰ ਮੁਤਾਬਿਕ 23 ਤੋਂ 27 ਫਰਵਰੀ) ਨੂੰ ਹੋਇਆ, ਜਿਸਦੇ ਨਤੀਜੇ ਵਜੋਂ ਜਾਰ ਰੂਸ ਨਿਕੋਲਸ II ਦੇ ਅਹਿਦ, ਰੂਸੀ ਸਲਤਨਤ ਤੇ ਰੋਮਾਨੋਵ ਪਰਵਾਰ ਦੀ ਸੱਤਾ ਦਾ ਖਾਤਮਾ ਹੋ ਗਿਆ। ਜਾਰ ਦੀ ਥਾਂ ਰੂਸ ਦੀ ਆਰਜੀ ਹਕੂਮਤ ਨੇ ਸ਼ਹਿਜ਼ਾਦਾ ਲਵੋਵ ਦੀ ਕਿਆਦਤ ਹੇਠ ਸੱਤਾ ਸਾਂਭ ਲਈ। ਜੁਲਾਈ ਦੇ ਫ਼ਸਾਦਾਂ ਮਗਰੋਂ ਲਵੋਵ ਦੀ ਥਾਂ ਅਲੈਗਜ਼ੈਂਡਰ ਕਰੰਸਕੀ ਨੇ ਲੈ ਲਈ। ਆਰਜੀ ਹਕੂਮਤ ਉਦਾਰਵਾਦੀਆਂ ਤੇ ਸਮਾਜਵਾਦੀਆਂ ਵਿਚਕਾਰ ਇੱਕ ਇਤਿਹਾਦ ਸੀ, ਜਿਹੜਾ ਸਿਆਸੀ ਸੁਧਾਰਾਂ ਦੇ ਬਾਅਦ ਇੱਕ ਜਮਹੂਰੀ ਤੌਰ ਤੇ ਚੁਣੀ ਅਸੰਬਲੀ ਸਾਹਮਣੇ ਲਿਆਉਣਾ ਚਾਹੁੰਦਾ ਸੀ।

ਚੁਣੀ ਤਸਵੀਰ


ਅਪੋਲੋ 15 ਦੇ ਚਾਲਕ ਜੇਮਸ ਇਰਵਿਨ ਦੀ ਤਸਵੀਰ ਜੋ ਕਿ ਚੰਦ ਤੇ ਲਈ ਗਈ ਸੀ

ਤਸਵੀਰ:ਡੇਵਿਡ ਆਰ. ਸਕਾਟ (ਅੰਗਰੇਜ਼ੀ: Astronaut David R. Scott)

ਸ਼੍ਰੇਣੀ

ਤੁਸੀਂ ਕੀ ਕਰ ਸਕਦੇ ਹੋ

  • ਜੇਕਰ ਤੁਸੀਂ ਭੂਗੋਲ ਦੇ ਰਸੀਏ, ਸਿੱਖਿਅਕ, ਘੋਖ-ਕਰਤਾ ਜਾਂ ਅਧਿਆਪਕ ਹੋ ਤਾਂ ਤੁਹਾਡਾ ਇੱਥੇ ਸੁਆਗਤ ਹੈ। ਭੂਗੋਲ ਦੇ ਲੇਖਾਂ ਨੂੰ ਵੱਡਾ ਕਰਨ ਅਤੇ ਨਵੇਂ ਲੇਖ ਲਿਖਣ ਵਿੱਚ ਮੱਦਦ ਕਰੋ।
  • ਨਵੇਂ ਮੈਂਬਰਾਂ ਨੂੰ ਬੇਨਤੀ:ਮਿਹਰਬਾਨੀ ਕਰ ਕੇ ਵਿਕੀਪੀਡੀਆ ਉੱਤੇ ਆਪਣਾ ਖਾਤਾ ਬਣਾਓ ਅਤੇ ਇਸ ਪ੍ਰੋਜੈਕਟ ਦੀ ਸਫ਼ਲਤਾ ਵਿੱਚ ਆਪਣਾ ਯੋਗਦਾਨ ਦਿਓ।