ਭਾਈ ਘਨੱਈਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਈ ਘਨੱਈਆ ਜੀ ਦਾ ਜਨਮ 1648 ਈ: ਨੂੰ ਮਾਤਾ ਸੁੰਦਰੀ ਜੀ ਅਤੇ ਪਿਤਾ ਸ੍ਰੀ ਨੱਥੂ ਰਾਮ ਦੇ ਗ੍ਰਹਿ ਪਿੰਡ ਸੌਦਰਾ ਜ਼ਿਲ੍ਹਾ ਸਿਆਲਕੋਟ ਹੁਣ ਪਾਕਿਸਤਾਨ ਵਿੱਚ ਹੋਇਆ। ਆਪ ਬਚਪਨ ਸਮੇਂ ਤੋਂ ਹੀ ਪਰਉਪਕਾਰੀ ਤੇ ਦਇਆਵਾਨ ਸੁਭਾਅ ਦੇ ਮਾਲਕ ਸਨ।[1][2]

ਸੇਵਾ ਦੇ ਪੁੰਜ[ਸੋਧੋ]

ਆਪ ਸ਼ਾਹੀ ਫੌਜਾਂ ਨੂੰ ਰਸਦ ਪਾਣੀ ਪਹੁੰਚਾਉਣ ਦੇ ਕੰਮ ਵਿੱਚ ਜੁੱਟ ਗਏ। ਅਨਿੰਨ ਸੇਵਕ ਭਾਈ ਨੰਨੂਆ ਜੀ ਤੋਂ ਨੌਵੇਂ ਗੁਰੂ ਜੀ ਦੀ ਬਾਣੀ ਸੁਣੀ ਤੇ ਆਪ ਨੂੰ ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚ ਗਏ। ਆਪ ਆਪਣੇ ਚਿੱਟੇ ਬਸਤਰ ਪਹਿਨ ਕੇ ਬਿਨਾਂ ਵਿਤਕਰੇ ਦੇ ਪਾਣੀ ਪਿਲਾਈ ਜਾਂਦੇ। ਜਦ ਸਿੱਖਾਂ ਨੇ ਦੇਖਿਆ ਕਿ ਭਾਈ ਘਨੱਈਆ ਸਾਡੇ ਨਾਲ-ਨਾਲ ਵੈਰੀਆਂ ਨੂੰ ਵੀ ਪਾਣੀ ਪਿਲਾਈ ਜਾਂਦੇ ਹਨ ਤਾਂ ਇਸ ਦੀ ਸ਼ਿਕਾਇਤ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਕੀਤੀ। ਗੁਰੂ ਜੀ ਦੇ ਪੁੱਛਣ ਉੱਤੇ ਭਾਈ ਘਨੱਈਆ ਜੀ ਨੇ ਕਿਹਾ

.....ਕਿ 'ਹੇ ਪਾਤਸ਼ਾਹ, ਮੈਂ ਕਿਸੇ ਹਿੰਦੂ ਜਾਂ ਮੁਸਲਮਾਨ ਨੂੰ ਪਾਣੀ ਨਹੀਂ ਪਿਲਾਉਂਦਾ, ਮੈਂ ਤਾਂ ਹਰ ਥਾਵੇਂ ਆਪ ਜੀ ਦਾ ਹੀ ਰੂਪ ਵੇਖਦਾ ਹਾਂ'

ਇਸ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਮਲ੍ਹਮ ਦੀ ਡੱਬੀ ਤੇ ਪੱਟੀ ਵੀ ਨਾਲ ਦੇ ਦਿੱਤੀ ਤੇ ਹੁਕਮ ਕੀਤਾ ਕਿ ਭਾਈ ਘਨੱਈਆ ਜੀ ਅੱਜ ਤੋਂ ਮਲ੍ਹਮ ਪੱਟੀ ਦੀ ਸੇਵਾ ਵੀ ਸੰਭਾਲ ਲਓ ਤੇ ਪਾਣੀ ਪਿਲਾਉਣ ਦੇ ਨਾਲ ਜ਼ਖ਼ਮੀਆਂ ਦੇ ਮਲ੍ਹਮ ਪੱਟੀ ਵੀ ਕਰ ਦਿਆ ਕਰੋ।

ਨਿਯਮ[ਸੋਧੋ]

  1. ਨਿਸ਼ਕਾਮ ਸੇਵਾ ਕਰੋ।
  2. ਸਾਰੇ ਬਰਾਬਰ ਹਨ।
  3. ਮਿਲਵਰਤਨ ਅਤੇ ਪਿਆਰ ਨਾਲ ਸੇਵਾ ਕਰੋ।
  4. ਵੰਡ ਛਕੋ

ਅੰਤਮ ਸਮਾਂ[ਸੋਧੋ]

ਸੰਨ 1704 ਈ: ਵਿੱਚ ਜਦ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਆਪ ਫਿਰ ਉਰਾਂ ਕਵ੍ਹੇ ਪਿੰਡ ਆ ਗਏ। ਆਪ ਕੀਰਤਨ ਸੁਣਦੇ ਅਤੇ ਸਮਾਪਤੀ ਉੱਤੇ ਹੀ ਆਪ ਸੱਚਖੰਡ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।

ਹਵਾਲੇ[ਸੋਧੋ]

  1. "Bhai Kanhaiya would have hardly stepped in his teens that he, fortuitously, came across saint Nanua, an eminent gnostic and a heavenly-minded man. His company and precepts had lasting effect on his delicate mind." Bhai Kanhaiya, Beacon-light of Humanitarian Service & the Apostle of Peace, Chapter 6- A Contact with Bhakt Nanua, pp 19, Bhagata Singha Hīrā, Published by Sewa Jyoti Publications, 1988
  2. "Bhai Kanhaiya passed his early days in his company. He listened to his sermons with keen interest, enjoyed his charming communions with eagerness and moulded his character accordingly. His devotion to Nanua advanced every day. As a true devotee he adopted his every advice." Bhai Kanhaiya, Beacon-light of Humanitarian Service & the Apostle of Peace, Chapter 6- A Contact with Bhakt Nanua, pp 22, Bhagata Singha Hīrā, Published by Sewa Jyoti Publications, 1988