ਪੰਜ ਕਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਪੰਜ ਕਰਾਰ (ਕੇਸ, ਕੰਘਾ, ਕੜਾ, ਕ੍ਰਿਪਾਨ ਕਛਹਿਰਾ), ਸਿੱਖ ਇਤਿਹਾਸ ਵਿੱਚ ਪਹਿਲੀ ਵੈਸਾਖ 1756 ਸੰਮਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ। ਭਰੇ ਪੰਡਾਲ ਵਿਚੋਂ ਪੰਜ ਪਿਆਰੇ ਚੁਣ ਕੇ ‘ਖੰਡੇ ਦੀ ਪਾਹੁਲ’ ਛਕਾ ਕੇ ਉਨ੍ਹਾਂ ਨੂੰ ਸਿੰਘ ਦਾ ਖਿਤਾਬ ਪ੍ਰਦਾਨ ਕੀਤਾ। ਗੁਰੂ ਗੋਬਿੰਦ ਸਿੰਘ ਨੇ ਇੱਕ ਵਿਲੱਖਣ ਧਾਰਮਿਕ, ਸਮਾਜਿਕ, ਰਾਜਨੀਤਕ ਜਥੇਬੰਦੀ ਦਾ ਗਠਨ ਕਰ ਕੇ ਪੰਜ ਕਰਾਰ ਧਾਰਨ ਕਰਵਾ ਕੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ।

"ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ"

— ਗੁਰੂ ਗੋਬਿੰਦ ਸਿੰਘ

ਪੰਜ ਕਕਾਰ ਹਨ:-

 1. ਕੇਸ
 2. ਕੰਘਾ
 3. ਕੜਾ
 4. ਕਿਰਪਾਨ
 5. ਕਛਹਿਰਾ

ਹਰ ਇੱਕ ਕਕਾਰ ਆਪਣੇ ਆਪ ਵਿੱਚ ਇੱਕ ਖਾਸ ਚਿੰਨ੍ਹ ਤੇ ਪ੍ਰਤੀਕ ਹੈ।

 • ਕੇਸ ਮਨੁੱਖੀ ਸਰੀਰ ਨਾਲ ਜਨਮ ਤੋਂ ਹੀ ਪੈਦਾ ਹੁੰਦੇ ਹਨ। ਪੰਜ ਕਕਾਰਾਂ ਵਿਚੋਂ ਕੇਸਾਂ ਨੂੰ ਛੱਡ ਕੇ ਜੋ ਬਾਕੀਆਂ ਵਿਚੋਂ ਕੋਈ ਗੁੰਮ ਹੋ ਜਾਵੇ ਤਾਂ ਇਸ ਨੂੰ ਕੁਰਹਿਤ ਮੰਨਿਆ ਜਾਂਦਾ ਹੈ ਪਰ ਕੇਸ ਕਟਵਾਉਣ ਵਾਲੇ ਨੂੰ ਪਤਿਤ ਕਰਾਰ ਦਿੱਤਾ ਜਾਂਦਾ ਹੈ। ਕੇਸ ਅਤੇ ਦਸਤਾਰ ਸਿਰ ਨੂੰ ਸੁਰੱਖਿਅਤ ਰੱਖਣ ਦਾ ਵੀ ਇੱਕ ਸਾਧਨ ਹਨ।[1]
ਕੇਸ
 • ਕੰਘਾ: ਇਹ ਤਨ ਅਤੇ ਮਨ ਦੀ ਸਫਾਈ ਦਾ ਚਿੰਨ੍ਹ ਹੈ। ਗੁਰਸਿੱਖ ਆਤਮਿਕ ਅਤੇ ਸਰੀਰਕ ਸਫਾਈ ਨੂੰ ਇੱਕ ਸਮਾਨ ਮਹੱਤਤਾ ਦਿੰਦਾ ਹੈ।
ਕੰਘਾ

ਕੰਘਾ ਦੋਨਉਂ ਵਕਤ ਕਰ, ਪਾਗ ਚੁਨਹਿ ਕਰ ਬਾਂਧਈ ॥

--ਭਾਈ ਨੰਦ ਲਾਲ ਜੀ

 • ਕਿਰਪਾਨ: ਇਹ ਸਵੈ-ਅਭਿਆਨ, ਨਿਡਰਤਾ, ਆਜ਼ਾਦੀ ਅਤੇ ਸ਼ਕਤੀ ਦਾ ਪ੍ਰਤੀਕ ਹੈ। ਕ੍ਰਿਪਾਨ ਦਾ ਅਰਥ: ਕ੍ਰਿਪਾ+ਆਨ, ਅਰਥਾਤ ਮਿਹਰ ਅਤੇ ਇੱਜ਼ਤ ਭਾਵ ਕ੍ਰਿਪਾ ਕਰਨ ਵਾਲੀ।
ਕਿਰਪਾਨ

ਸ਼ਸਤਰ ਹੀਨ ਕਬਹੂ ਨਹਿ ਹੋਈ, ਰਿਹਤਵੰਤ ਖਾਲਸਾ ਸੋਈ ॥

--ਭਾਈ ਦੇਸਾ ਜੀ

 • ਕੜਾ: ਕੜਾ ਅੱਖਰ ਦਾ ਭਾਵ ਹੈ-ਤਕੜਾ ਜਾਂ ਮਜ਼ਬੂਤ। ਇਹ ਗੁਰੂ ਵੱਲੋਂ ਮਿਲੀ ਪ੍ਰੇਮ ਨਿਸ਼ਾਨੀ ਹੈ ਜੋ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਦਾ ਪ੍ਰਤੀਕ ਹੈ। ਕੜੇ ਦੇ ਅਰਥ, ਜੰਗ ਦੇ ਮੈਦਾਨ ਵਿੱਚ ਵਾਰ ਨੂੰ ਰੋਕਣ ਵਾਲੇ ਰੱਖਿਅਕ ਦੇ ਰੂਪ ਵਿੱਚ ਵੀ ਲਏ ਜਾਂਦੇ ਹਨ।
ਕੜਾ
 • ਕਛਹਿਰਾ: ਕਛਹਿਰਾ ਜਤ ਦੀ ਨਿਸ਼ਾਨੀ ਹੈ। ਇਹ ਮਨੁੱਖੀ ਕਾਮਨਾਵਾਂ, ਲਾਲਸਾਵਾਂ, ਕਾਮ ਵਰਗੇ ਵਿਕਾਰਾਂ ਨੂੰ ਸਹਿਜਤਾ ਦੇ ਸੰਜਮਤਾ ਵਿੱਚ ਰੱਖਣ ਦਾ ਪ੍ਰਤੀਕ ਹੈ।
ਕਛਹਿਰਾ

ਸੀਲ ਜਤ ਕੀ ਕਛ ਪਹਿਰਿ ਪਕਿੜਓ ਹਿਥਆਰਾ ॥

--ਭਾਈ ਗੁਰਦਾਸ ਜੀ ਵਾਰ-41


Khanda Blue wEffects.jpg ਸਿੱਖੀ ਬਾਰੇ ਇਹ ਇਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png
 1. "The Five Ks". http://www.bbc.co.uk. http://www.bbc.co.uk/religion/religions/sikhism/customs/fiveks.shtml. Retrieved on October 9, 2012.