ਨਿਤਨੇਮ
ਦਿੱਖ
ਨਿਤਨੇਮ ਤੋਂ ਭਾਵ ਹੈ ਕਿ ਹਰ ਰੋਜ਼ ਦਾ ਗੁਰਮਤਿ ਨੇਮ ਅਥਵਾ ਅਧਿਆਤਮਿਕ ਨਿਯਮ। ਜਿਸ ਤਰ੍ਹਾਂ ਦੁਨਿਆਵੀ ਪ੍ਰਾਪਤੀਆਂ ਵਾਸਤੇ ਵੀ ਇਨਸਾਨ ਨੂੰ ਨਿਯਮ ਬੱਧ ਰਹਿਣਾ ਪੈਂਦਾ ਹੈ ਇਸੇ ਤਰ੍ਹਾਂ ਸੱਚ ਦੇ ਪਾਂਧੀ ਜਾਂ ਅਧਿਆਤਮਿਕ ਵਿਦਿਆਰਥੀ ਲਈ ਵੀ ਨਿਯਮ ਪਾਲਣੇ ਜ਼ਰੂਰੀ ਹਨ।[1] ਇਹ ਨਿਤਨੇਮ ਸੱਚ ਦੇ ਮਾਰਗ ਦੀ ਸਫ਼ਲਤਾ ਲਈ ਵੱਡਮੁੱਲਾ ਸਾਧਨ ਅਤੇ ਜਪ-ਤਪ ਹੈ।
- ਅੰਮ੍ਰਿਤ ਵੇਲਾ ਉਠ ਕੇ ਇਸ਼ਨਾਨ ਕਰ ਕੇ ਵਾਹਿਗੁਰੂ ਦਾ ਸਿਮਰਨ ਅਤੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਦਾ ਮੁੱਢਲਾ ਨਿਯਮ ਹੈ। ਇਹ ਬਾਣੀਆਂ ਦੇ ਵੇਰਵਾ ਅੰਮ੍ਰਿਤ ਵੇਲੇ:
- ਦਿਨ ਨੂੰ ਕਾਰੋਬਾਰ ਕਰਦਿਆਂ ਹੋਇਆਂ ਵਾਹਿਗੁਰੂ ਜਾਂ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ।
- ਸੰਧਿਆ ਸਮੇਂ ਸੋ ਦਰੁ ਰਹਰਾਸਿ ਸਾਹਿਬ ਦਾ ਪਾਠ ਕਰਨਾ ਅਤੇ ਖਲੋਕੇ ਅਰਦਾਸ ਕਰਨੀ।
- ਰਾਤ ਨੂੰ ਸੌਣ ਸਮੇਂ ਸੋਹਿਲਾ ਸਾਹਿਬ ਦਾ ਪਾਠ ਕਰਨਾ।
- ਇਸ ਤੋਂ ਇਲਾਵਾ ਜੇ ਹੋ ਸਕੇ ਤਾਂ ਆਸਾ ਦੀ ਵਾਰ ਅਤੇ ਸੁਖਮਨੀ ਸਾਹਿਬ ਦਾ ਪਾਠ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰੇ।
ਹਵਾਲੇ
[ਸੋਧੋ]- ↑ ਇਕਬਾਲ ਸਿੰਘ (ਬਾਬਾ) (2006). ਸਿੱਖ ਸਿਧਾਂਤ. ਬੜੂ ਸਾਹਿਬ: ਗੁਰਦੁਆਰਾ ਬੜੂ ਸਾਹਿਬ. p. 64.
ਇਹ ਸਿੱਖੀ-ਸੰਬੰਧਿਤ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |