ਭੌਤਿਕ ਵਿਗਿਆਨ ਵਿੱਚ ਅਣਸੁਲਝੀਆਂ ਸਮੱਸਿਆਵਾਂ ਦੀ ਸੂਚੀ
ਦਿੱਖ
(ਭੌਤਿਕ ਵਿਗਿਆਨ ਵਿੱਚ ਪ੍ਰਮੁੱਖ ਅਣਸੁਲਝੀਆਂ ਸਮੱਸਿਆਵਾਂ ਤੋਂ ਮੋੜਿਆ ਗਿਆ)
ਭੌਤਿਕ ਵਿਗਿਆਨ ਅੰਦਰ ਪ੍ਰਮੁੱਖ ਅਣਸੁਲਝੀਆਂ ਸਮੱਸਿਆਵਾਂ ਵਿੱਚੋਂ ਕੁੱਝ ਸਮੱਸਿਆਵਾਂ ਸਿਧਾਂਤਕ ਹਨ, ਜਿਸਦਾ ਅਰਥ ਹੈ ਕਿ ਮੌਜੂਦਾ ਥਿਊਰੀਆਂ ਕਿਸੇ ਨਿਸ਼ਚਿਤ ਨਿਰੀਖਤ ਘਟਨਾਕ੍ਰਮ ਜਾਂ ਪ੍ਰਯੋਗਿਕ ਨਤੀਜੇ ਨੂੰ ਸਮਝਾਉਣ ਤੋਂ ਅਸਮਰੱਥ ਜਾਪਦੀਆਂ ਹਨ। ਬਾਕੀ ਸਮੱਸਿਆਵਾਂ ਪ੍ਰਯੋਗਿਕ ਹਨ, ਜਿਸਦਾ ਅਰਥ ਹੈ ਕਿ ਵਿਸ਼ਾਲ ਪੱਧਰ ਦੇ ਵਿਵਰਣ ਵਿੱਚ ਕਿਸੇ ਘਟਨਾਕ੍ਰਮ ਨੂੰ ਖੋਜਣ ਜਾਂ ਕਿਸੇ ਪ੍ਰਸਤਾਵਿਤ ਥਿਊਰੀ ਨੂੰ ਪਰਖਣ ਵਾਸਤੇ ਕੋਈ ਪ੍ਰਯੋਗ ਕਰਨ ਵਿੱਚ ਕੋਈ ਕਠਿਨਾਈ ਹੁੰਦੀ ਹੈ।
ਉੱਪ-ਖੇਤਰ ਦੁਆਰਾ ਸੂਚੀਬੱਧ ਅਣਸੁਲਝੀਆਂ ਸਮੱਸਿਆਵਾਂ
[ਸੋਧੋ]ਹੇਠਾਂ ਦਿੱਤੀ ਸੂਚੀ ਵਿੱਚ ਭੌਤਿਕ ਵਿਗਿਆਨ[1] ਦੇ ਵਿਸ਼ਾਲ ਖੇਤਰ ਅੰਦਰ ਸਮੂਹਬੱਧ ਕੀਤੀਆਂ ਅਣਸੁਲਝੀਆਂ ਸਮੱਸਿਆਵਾਂ ਹਨ।
ਜਨਰਲ ਭੌਤਿਕ ਵਿਗਿਆਨ/ਕੁਆਂਟਮ ਭੌਤਿਕ ਵਿਗਿਆਨ]]
[ਸੋਧੋ]- ਬ੍ਰਹਿਮੰਡ ਭੂਤਕਾਲ ਵਿੱਚ ਇੰਨੀ ਘੱਟ ਐਨਟ੍ਰੌਪੀ ਕਿਉਂ ਰੱਖਦਾ ਸੀ, ਜਿਸਦੇ ਨਤੀਜੇ ਵਜੋਂ ਭੂਤਕਾਲ ਅਤੇ ਭਵਿੱਖ ਕਾਲ ਦਰਮਿਆਨ ਫਰਕ ਬਣਿਆ ਅਤੇ ਥਰਮੋਡਾਇਨਾਮਿਕਸ ਦਾ ਦੂਜਾ ਨਿਯਮ ਬਣਿਆ? ਕੁੱਝ ਕਮਜੋਰ ਬਲ ਵਿਕੀਰਣਾਂ ਵਿੱਚ CP ਉਲੰਘਣਾਵਾਂ ਕਿਉਂ ਦੇਖੀਆਂ ਗਈਆਂ ਹਨ, ਪਰ ਹੋਰ ਕਿਤੇ ਕਿਉਂ ਨਹੀਂ ਦੇਖੀਆਂ ਗਈਆਂ?
- ਕੀ CP ਉਲੰਘਣਾਵਾਂ ਕਿਸੇ ਨਾ ਕਿਸੇ ਤਰਾਂ ਥਰਮੋਡਾਇਨਾਮਿਕਸ ਦੇ ਦੂਜੇ ਨਿਯਮ ਦੀ ਇੱਕ ਪੈਦਾਵਰ ਹੈ, ਜਾਂ ਇਹ ਵਕਤ ਦਾ ਇੱਕ ਵੱਖਰਾ ਤੀਰ ਹਨ?
- ਕੀ ਕਾਰਣਾਤਮਿਕਤਾ ਦੇ ਸਿਧਾਂਤ ਵਿੱਚ ਕੁੱਝ ਛੂਟਾਂ ਹਨ?
- ਕੀ ਕੋਈ ਇਕਲੌਤਾ ਸੰਭਵ ਭੂਤਕਾਲ ਹੁੰਦਾ ਹੈ? ਕੀ ਵਰਤਮਾਨ ਪਲ ਭੌਤਿਕੀ ਤੌਰ ਤੇ ਭੂਤਕਾਲ ਅਤੇ ਭਵਿੱਖ ਕਾਲ ਤੋਂ ਵੱਖਰਾ ਹੁੰਦਾ ਹੈ ਜਾਂ ਇਹ ਸਿਰਫ ਚੇਤੰਨਤਾ ਦੀ ਇੱਕ ਪੈਦਾ ਕੀਤੀ ਗਈ ਵਿਸ਼ੇਸ਼ਤਾ ਹੀ ਹੁੰਦੀ ਹੈ?
- ਵਕਤ ਦੀ ਇੱਕ ਦਿਸ਼ਾ ਕਿਉਂ ਹੁੰਦੀ ਹੈ? ਵਕਤ ਦੇ ਕੁਆਂਟਮ ਤੀਰ ਨੂੰ ਥਰਮੋਡਾਇਨਾਮਿਕ ਤੀਰ ਨਾਲ ਕਿਹੜੀ ਚੀਜ਼ ਜੋੜਦੀ ਹੈ?
- ਵਾਸਤਵਿਕ ਦਾ ਕੁਆਂਟਮ ਵਿਵਰਣ, ਜਿਸ ਵਿੱਚ ਅਵਸਥਾਵਾਂ ਦੀ ਸੁਪਰ-ਪੁਜ਼ੀਸ਼ਨ ਅਤੇ ਵੇਵ ਫੰਕਸ਼ਨ ਦਾ ਟੁੱਟਣਾ ਜਾਂ ਕੁਆਂਟਮ ਡੀਕੋਹਰੰਸ ਵਰਗੇ ਤੱਤ ਸ਼ਾਮਿਲ ਹਨ, ਸਾਡੇ ਦੁਆਰਾ ਗ੍ਰਹਿਣ ਕੀਤੀ ਜਾਣ ਵਾਲੀ ਵਾਸਤਵਿਕ ਨੂੰ ਕਿਵੇਂ ਪੈਦਾ ਕਰਦੇ ਹਨ?
- ਇਸ ਨੂੰ ਕਹਿਣ ਦਾ ਇੱਕ ਹੋਰ ਤਰੀਕਾ ਨਾਪ ਸਮੱਸਿਆ ਹੈ ਕਿ- ਨਾਪ ਨੂੰ ਕਿਹੜੀ ਚੀਜ਼ ਬਣਾਉਂਦੀ ਹੈ ਜੋ ਵੇਵ ਫੰਕਸ਼ਨ ਨੂੰ ਕਿਸੇ ਨਿਸ਼ਚੋਤ ਅਵਸਥਾ ਵਿੱਚ ਟੁੱਟਣ ਵਾਸਤੇ ਮਜ਼ਬੂਰ ਕਰ ਦਿੰਦੀ ਹੈ?
- ਕਲਾਸੀਕਲ ਭੌਤਿਕੀ ਪ੍ਰਕ੍ਰਿਆਵਾਂ ਤੋਂ ਉਲਟ, ਕੁੱਝ ਕੁਆਂਟਮ ਮਕੈਨੀਕਲ ਪ੍ਰਕ੍ਰਿਆਵਾਂ (ਜਿਵੇਂ ਕੁਆਂਟਮ ਇੰਟੈਂਗਲਮੈਂਟ ਤੋਂ ਪੈਦਾ ਹੋਣ ਵਾਲੀ ਕੁਆਂਟਮ ਟੈਲੀਪੋਰਟੇਸ਼ਨ) ਇੱਕਠੀਆਂ ਹੀ “ਲੋਕਲ” (ਸਥਾਨਿਕ), “ਕਾਰਣਾਤਮਿਕ” ਅਤੇ “ਵਾਸਤਵਿਕ” ਨਹੀਂ ਹੋ ਸਕਦੀਆਂ, ਪਰ ਇਹ ਸਪੱਸ਼ਟ ਨਹੀਂ ਹੁੰਦਾ ਕਿ ਇਹਨਾਂ ਵਿਸ਼ੇਸ਼ਤਾਵਾਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਦੀ ਕੁਰਬਾਨੀ ਦੇਣੀ ਚਾਹੀਦੀ ਹੈ ਜਾਂ ਕੀ ਇਹਨਾਂ ਅਰਥਾਂ ਅਨੁਸਾਰ ਕੁਆਂਟਮ ਮਕੈਨੀਕਲ ਪ੍ਰਕ੍ਰਿਆਵਾਂ ਦੀ ਵਿਆਖਿਆ ਕਰਨ ਵਾਸਤੇ ਕੋਈ ਯਤਨ ਇੱਕ ਸ਼੍ਰੇਣੀ ਤਰੁੱਟੀ ਹੈ ਜਿਸਦੇ ਬਾਰੇ ਗੱਲ ਕਰਨੀ ਹੀ ਵਿਅਰਥ ਹੈ ਜੇਕਰ ਕੋਈ ਕੁਆਂਟਮ ਮਕੈਨਿਕਸ ਨੂੰ ਚੰਗੀ ਤਰਾਂ ਸਮਝਦਾ ਹੋਵੇ ।
- ਕੀ ਕੋਈ ਅਜਿਹੀ ਥਿਊਰੀ ਵੀ ਹੈ ਜੋ ਸਾਰੇ ਬੁਨਿਆਦੀ ਭੌਤਿਕੀ ਸਥਿਰਾਂਕਾਂ ਦੇ ਮੁੱਲਾਂ ਨੂੰ ਸਮਝਾਉਂਦੀ ਹੋਵੇ?
- ਕੀ ਸਟਰਿੰਗ ਥਿਊਰੀ ਅਜਿਹੀ ਥਿਊਰੀ ਹੈ? ਕੀ ਕੋਈ ਅਜਿਹੀ ਥਿਊਰੀ ਵੀ ਹੈ ਜੋ ਇਹ ਸਮਝਾਉਂਦੀ ਹੋਵੇ ਕਿ ਸਟੈਂਡਰਡ ਮਾਡਲ ਦੇ ਗੇਜ ਗਰੁੱਪ ਉਸਤਰਾਂ ਦੇ ਕਿਉਂ ਹਨ ਜਿਵੇਂ ਦੇ ਉਹ ਹਨ, ਕਿ ਦੇਖਿਆ ਗਿਆ ਸਪੇਸਟਾਈਮ 3 ਸਥਾਨਿਕ ਅਤੇ ਇੱਕ ਅਸਥਾਈ ਅਯਾਮ ਕਿਉਂ ਰੱਖਦਾ ਹੈ, ਅਤੇ ਭੌਤਿਕ ਵਿਗਿਆਨ ਦੇ ਸਾਰੇ ਨਿਯਮ ਉਸਤਰਾਂ ਦੇ ਕਿਉਂ ਹਨ ਜਿਸਦੇ ਤਰਾਂ ਦੇ ਇਹ ਹਨ?
- ਕੀ “ਬੁਨਿਆਦੀ ਭੌਤਿਕੀ ਸਥਿਰਾਂਕ” ਵਕਤ ਪਾ ਕੇ ਬਦਲ ਜਾਂਦੇ ਹਨ? ਕੀ ਕਣ ਭੌਤਿਕ ਵਿਗਿਆਨ ਦੇ ਸਟੈਂਡਰਡ ਮਾਡਲ ਅੰਦਰ ਕਣਾਂ ਵਿੱਚੋਂ ਕੋਈ ਵੀ ਕਣ ਅਸਲ ਵਿੱਚ ਕਣਾਂ ਨੂੰ ਇੰਨੀਆਂ ਤਾਜ਼ਾ ਪ੍ਰਯੋਗਿਕ ਊਰਜਾਵਾਂ ਉੱਤੇ ਇੰਨਾ ਕਸ ਕੇ ਸੰਯੁਕਤ ਰੂਪ ਵਿੱਚ ਬੰਨ ਕੇ ਰੱਖਦਾ ਹੈ?
- ਕੀ ਹੁਣ ਤੱਕ ਨਾ ਦੇਖੇ ਗਏ ਕਣਾਂ ਵਿੱਚੋਂ ਕੋਈ ਕਣ, ਅਤੇ, ਜੇਕਰ ਇਵੇਂ ਹੁੰਦਾ ਹੈ, ਉਹ ਕਿਹੜੇ ਕਣ ਹਨ ਅਤੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਕੀ ਹਨ? ਕੀ ਕਿਸੇ ਥਿਊਰੀ ਦੁਆਰਾ ਦਰਸਾਏ ਜਾਣ ਵਾਲੇ ਅਣਦੇਖੇ ਬੁਨਿਆਦੀ ਬਲ ਹੁੰਦੇ ਹਨ ਜੋ ਭੌਤਿਕ ਵਿਗਿਆਨ ਵਿੱਚ ਅਣਸੁਲਝੀਆਂ ਹੋਰ ਸਮੱਸਿਆਵਾਂ ਨੂੰ ਸਮਝਾ ਸਕਦੇ ਹੋਣ?
- ਕਿਸੇ ਮਨਚਾਹੇ ਠੋਸ ਗੇਜ ਗਰੁੱਪ ਦੇ ਦਿੱਤੇ ਹੋਣ ਤੇ, ਕੀ ਕਿਸੇ ਸੀਮਤ ਪੁੰਜ ਵਿੱਥ ਵਾਲੀ ਕੋਈ ਗੈਰ-ਸੂਖਮ ਕੁਆਂਟਮ ਯਾਂਗ-ਮਿਲਜ਼ ਥਿਊਰੀ ਹੁੰਦੀ ਹੈ?
- ਇਹ ਸਮੱਸਿਆ ਗਣਿਤ ਵਿੱਚ ਹਜ਼ਾਰਾਂ ਇਨਾਮਾਂ ਵਾਲੀਆਂ ਸਮੱਸਿਆਵਾਂ ਵਿੱਚੋਂ ਇੱਕ ਸਮੱਸਿਆ ਦੇ ਰੂਪ ਵਿੱਚ ਵੀ ਸੂਚੀਬੱਧ ਕੀਤੀ ਗਈ ਹੈ।
- ਕੀ ਵੇਵ ਫੰਕਸ਼ਨ ਟੁੱਟਣ ਜਾਂ ਬਲੈਕ ਹੋਲਾਂ ਵਰਗੀਆਂ ਭੌਤਿਕੀ ਘਟਨਾਵਾਂ ਹੁੰਦੀਆਂ ਹਨ, ਜੋ ਅਪਰਵਰਤਨਾਤਮਿਕ ਤੌਰ ਤੇ ਅਪਣੀਆਂ ਪੂਰਵ ਅਵਸਥਾਵਾਂ ਬਾਬਤ ਜਾਣਕਾਰੀ ਨੂੰ ਨਸ਼ਟ ਕਰ ਦਿੰਦੀਆਂ ਹਨ?
- ਕਿਸੇ ਕੁਆਂਟਮ ਸਿਸਟਮ ਦੀ ਕਿਸੇ ਅਵਸਥਾ ਦੇ ਰੂਪ ਵਿੱਚ ਕੁਆਂਟਮ ਜਾਣਕਾਰੀ ਕਿਵੇਂ ਜਮਾਂ ਕੀਤੀ ਹੁੰਦੀ ਹੈ?
- ਕੀ ਡੇਵਿਡ ਡਿਉਚ ਦੀ ਕਿਸੇ ਬ੍ਰਹਿਮੰਡੀ ਕੁਆਂਟਮ ਕੰਪਿਊਟਰ ਵਾਲੀ ਧਾਰਨਾ ਕਿਸੇ ਮਨਚਾਹੇ ਭੌਤਿਕੀ ਅਵਸਥਾ ਦੀ ਕੁਸ਼ਲਤਾ ਨਾਲ ਬਣਾਵਟ ਬਣਾਉਣ ਵਾਸਤੇ ਕਾਫੀ ਹੈ?
- ਵਰਤਮਾਨ ਸਮੇਂ ਵਿੱਚ, ਅਯਾਮਹੀਣ ਭੌਤਿਕੀ ਸਥਿਰਾਂਕਾਂ ਦੇ ਮੁੱਲ ਪਤਾ ਨਹੀਂ ਲਗਾਏ ਜਾ ਸਕਦੇ; ਇਹਨਾਂ ਨੂੰ ਸਿਰਫ ਭੌਤਿਕੀ ਨਾਪ ਦੁਆਰਾ ਹੀ ਨਿਰਧਾਰਿਤ ਕੀਤਾ ਜਾ ਸਕਦਾ ਹੈ। ਅਯਾਮਹੀਣ ਭੌਤਿਕੀ ਸਥਿਰਾਂਕਾਂ ਦੀ ਘੱਟੋ ਘੱਟ ਸੰਖਿਆ ਕੀ ਹੁੰਦੀ ਹੈ ਜਿਸਤੋਂ ਬਾਕੀ ਸਾਰੇ ਅਯਾਮਹੀਣ ਭੌਤਿਕੀ ਸਥਰਿਾਂਕ ਪਤਾ ਲਗਾਏ ਜਾ ਸਕਦੇ ਹਨ? ਕੀ ਅਯਾਮਹੀਣ ਭੌਤਿਕੀ ਸਥਿਰਾਂਕ ਜਰੂਰੀ ਵੀ ਹਨ?
ਬ੍ਰਹਿਮੰਡ ਵਿਗਿਆਨ ਅਤੇ ਜਨਰਲ ਰਿਲੇਟੀਵਿਟੀ
[ਸੋਧੋ]- ਕੀ ਬ੍ਰਹਿਮੰਡੀ ਇਨਫਲੇਸ਼ਨ ਦੀ ਥਿਊਰੀ ਸਹੀ ਹੈ, ਅਤੇ ਜੇਕਰ ਇਹ ਸਹੀ ਹੈ, ਤਾਂ ਇਸ ਯੁੱਗ ਦੇ ਅਰੰਭ ਕਾਲ ਦੇ ਵਿਵਰਣ ਕੀ ਹਨ? ਇਨਫਲੇਸ਼ਨ ਨੂੰ ਪੈਦਾ ਕਰਨ ਵਾਲੀ ਪਰਿਕਲਪਿਤ ਇਨਫਲੇਸ਼ਨ ਫੀਲਡ ਕੀ ਹੁੰਦੀ ਹੈ?
- ਜੇਕਰ ਇਨਫਲੇਸ਼ਨ ਕਿਸੇ ਇੱਕ ਬਿੰਦੂ ਉੱਤੇ ਵਾਪਰੀ ਹੋਵੇ, ਤਾਂ ਕੀ ਇਹ ਕੁਆਂਟਮ ਮਕੈਨੀਕਲ ਉਤਰਾਵਾਂ-ਚੜਾਵਾਂ ਦੀ ਇਨਫਲੇਸ਼ਨ ਰਾਹੀਂ ਸਵੈ-ਜੀਵਤ ਰਹਿਣ ਵਾਲੀ ਹੁੰਦੀ ਹੈ, ਅਤੇ ਇਸਤਰਾਂ ਕੀ ਕਿਸੇ ਅੱਤ ਦੂਰ ਦੇ ਸਥਾਨ ਵੱਲ ਜਾ ਰਹੀ ਹੈ?
- ਦੂਰ ਸਥਿਤ ਬ੍ਰਹਿਮੰਡ ਇੰਨਾ ਇੱਕਸਾਰ ਕਿਉਂ ਹੈ ਜਦੋਂਕਿ ਬਿੱਗ-ਬੈਂਗ ਥਿਊਰੀ ਦੇਖੇ ਜਾਣ ਵਾਲੇ ਬ੍ਰਹਿਮੰਡ ਦੀ ਜਗਹ ਰਾਤ ਦੇ ਅਕਾਸ਼ ਤੋਂ ਵਿਸ਼ਾਲ ਨਾਪੀਆਂ ਜਾ ਸਕਣ ਵਾਲੀਆਂ ਐਨੀਸੋਟ੍ਰੋਪੀਆਂ ਦਾ ਅਨੁਮਾਨ ਲਗਾਉਂਦੀ ਲਗਦੀ ਹੈ?
- ਬ੍ਰਹਿਮੰਡੀ ਇਨਫਲੇਸ਼ਨ ਆਮਤੌਰ ਤੇ ਹੱਲ ਦੇ ਤੌਰ ਤੇ ਸਵੀਕਾਰ ਕੀਤੀ ਜਾਂਦੀ ਹੈ, ਪਰ ਕੀ ਕਿਸੇ ਪ੍ਰਕਾਸ਼ ਦੀ ਬਦਲਵੀਂ ਸਪੀਡ ਵਰਗੀਆਂ ਹੋਰ ਸੰਭਵ ਵਿਆਖਿਆਵਾਂ ਵੀ ਸੱਚ ਹਨ?
- ਕੀ ਬ੍ਰਹਿਮੰਡ ਕਿਸੇ ਬਿੱਗ ਫਰੀਜ਼ (ਵਿਸ਼ਾਲ ਜਮਾਵਟ), ਬਿੱਗ ਰਿਪ (ਵਿਸ਼ਾਲ ਚੀਰਫਾੜ), ਬਿੱਗ ਕਰੰਚ (ਵਿਸ਼ਾਲ ਸੁੰਗੜਨ), ਜਾਂ ਬਿੱਗ ਬਾਊਂਸ (ਵਿਸ਼ਾਲ ਉੱਛਾਲ) ਵੱਲ ਵਧ ਰਿਹਾ ਹੈ?
- ਜਾਂ ਇਹ ਕਿਸੇ ਆਵਰਤਿਕ ਚੱਕਰਾਤਮਿਕ ਅੰਦਾਜ਼ ਦਾ ਹਿੱਸਾ ਹੈ?
- ਕੀ ਗਰੈਵੀਟੇਸ਼ਨਲ ਤਰੰਗਾਂ ਨੂੰ ਸਿੱਧੇ ਰੂਪ ਵਿੱਚ ਪਛਾਣਿਆ (ਡਿਟੈਕਟ ਕੀਤਾ) ਜਾ ਸਕਦਾ ਹੈ?
- ਦੇਖੇ ਜਾ ਸਕਣ ਯੋਗ ਬ੍ਰਹਿਮੰਡ ਅੰਦਰ ਐਂਟੀਮੈਟਰ ਨਾਲ਼ੋਂ ਜਿਆਦਾ ਮਾਤਰਾ ਵਿੱਚ ਮੈਟਰ (ਪਦਾਰਥ) ਕਿਉਂ ਹੈ?
- ਪੁਲਾੜ ਦੀ ਜ਼ੀਰੋ-ਬਿੰਦੂ ਊਰਜਾ ਇੱਕ ਵਿਸ਼ਾਲ ਬ੍ਰਹਿਮੰਡੀ ਸਥਿਰਾਂਕ ਕਿਉਂ ਨਹੀਂ ਬਣਾਉਂਦੀ? ਇਸਨੂੰ ਕਿਹੜੀ ਚੀਜ਼ ਰੱਦ (ਕੈਂਸਲ) ਕਰ ਦਿੰਦੀ ਹੈ?
- ਡਾਰਕ ਮੈਟਰ ਦੀ ਪਛਾਣ ਕੀ ਹੈ? ਕੀ ਇਹ ਕੋਈ ਕਣ ਹੈ?
- ਕੀ ਇਹ ਹਲਕੇ ਤੋਂ ਹਲਕਾ ਸੁਪਰ-ਸਾਥੀ (LSP) ਹੈ?
- ਕੀ ਡਾਰਕ ਮੈਟਰ ਲਈ ਜਿਮੇਵਾਰ ਘਟਨਾਕ੍ਰਮ ਪਦਾਰਥ ਦੀ ਕਿਸੇ ਕਿਸਮ ਵੱਲ ਇਸ਼ਾਰਾ ਨਹੀਂ ਕਰਦਾ, ਸਗੋਂ ਦਰਅਸਲ ਕਿਸੇ ਗਰੈਵਿਟੀ ਦੀ ਸ਼ਾਖਾ ਵੱਲ ਇਸ਼ਾਰਾ ਕਰਦਾ ਹੈ?
- ਬ੍ਰਹਿਮੰਡ ਦੇ ਦੇਖੇ ਗਏ ਪ੍ਰਵੇਗਿਤ ਫੈਲਾਓ (ਡੀ ਸਿੱਟਰ ਫੇਜ਼) ਦਾ ਕਾਰਣ ਕੀ ਹੈ?
- ਇੱਕੋ ਜਿਹੇ ਮੁੱਲ ਵਾਲੇ ਡਾਰਕ ਐਨਰਜੀ ਦੇ ਹਿੱਸੇ ਦੀ ਊਰਜਾ ਘਣਤਾ ਪਦਾਰਥ ਦੀ ਘਣਤਾ ਜਿੰਨੀ ਹੀ ਕਿਉਂ ਹੁੰਦੀ ਹੈ ਜਦੋਂਕਿ ਦੋਵੇਂ ਵਕਤ ਉੱਤੇ ਬਹੁਤ ਵੱਖਰੇ ਤਰੀਕੇ ਨਾਲ ਉਤਪੰਨ ਹੁੰਦੀਆਂ ਹਨ; ਕੀ ਇਹ ਇਸ ਲਈ ਹੁੰਦਾ ਹੈ ਕਿ ਅਸੀਂ ਇੰਨਬਿੰਨ ਸਹੀ ਵਕਤ ਉੱਤੇ ਦੇਖ ਰਹੇ ਹੁੰਦੇ ਹਾਂ?
- ਕੀ ਡਾਰਕ ਐਨਰਜੀ ਇੱਕ ਸ਼ੁੱਧ ਬ੍ਰਹਿਮੰਡੀ ਸਥਿਰਾਂਕ ਹੈ ਜਾਂ ਇਹ ਪ੍ਰੇਤ ਸ਼ਕਤੀ ਵਰਗੇ ਸਾਰ ਤੱਤ ਦੀ ਮਾਡਲ ਹੈ?
- ਕੀ ਦੇਖਣਯੋਗ ਬ੍ਰਹਿਮੰਡ ਦੇ ਬਾਹਰ ਤੋਂ ਕੋਈ ਗੈਰ-ਗੋਲ ਸਮਰੂਪ ਗਰੈਵੀਟੇਸ਼ਨਲ ਖਿੱਚ, ਬ੍ਰਹਿਮੰਡ ਅੰਦਰ ਅਕਾਸ਼ ਗੰਗਾਵਾਂ ਦੇ ਝੁੰਡਾਂ (ਗਲੈਕਟਿਕ ਕਲੱਸਚਰਾਂ) ਵਰਗੀਆਂ ਵਿਸ਼ਾਲ ਚੀਜ਼ਾਂ ਦੀ ਦੇਖੀ ਗਈ ਗਤੀ ਵਿੱਚੋਂ ਕੁੱਝ ਗਤੀ ਵਾਸਤੇ ਜਿਮੇਵਾਰ ਹੁੰਦੀ ਹੈ?
- 13 ਬਿਲੀਅਨ ਪ੍ਰਕਾਸ਼ ਸਾਲਾਂ ਤੋਂ ਵੀ ਜਿਆਦਾ ਦੂਰ ਸਥਿਤ ਮਾਈਕ੍ਰਿਵੇਵ ਅਕਾਸ਼ ਦੇ ਕੁੱਝ ਵਿਸ਼ਾਲ ਲੱਛਣ ਸੂਰਜੀ ਸਿਸਟਮ ਦੀ ਦਿਸ਼ਾ ਅਤੇ ਗਤੀ ਦੋਹਾਂ ਨਾਲ ਸੇਧ ਵਿੱਚ ਹੁੰਦੇ ਪ੍ਰਤੀਤ ਹੁੰਦੇ ਹਨ। ਕੀ ਇਸਦਾ ਕਾਰਣ ਵਿਕਾਸ ਪ੍ਰਕ੍ਰਿਆ ਦੌਰਾਨ ਵਿਵਸਥਾਤਮਿਕ ਗਲਤੀਆਂ ਹੈ, ਸਥਾਨਿਕ ਪ੍ਰਭਾਵਾਂ ਦੇ ਨਤੀਜਿਆਂ ਦਾ ਸੰਯੁਕਤ ਮਿਸ਼ਰਣ ਹੈ, ਜਾਂ ਕੌਪ੍ਰਨੀਕਨ ਸਿਧਾਂਤ ਦੀ ਇੱਕ ਨਾ ਸਮਝਾਈ ਜਾ ਸਕਣ ਵਾਲੀ ਉਲੰਘਣਾ ਹੈ?
- ਸਹਿ-ਗਤੀ ਕਰਦੀ ਸਪੇਸ, ਯਾਨਿ ਕਿ, ਬ੍ਰਹਿਮੰਡ ਦੇ ਕਿਸੇ ਸਹਿ-ਗਤੀ ਕਰਦੇ ਸਥਾਨਿਕ ਹਿੱਸੇ, ਜਿਸਨੂੰ ਪਹਿਲਾਂ ਬ੍ਰਹਿਮੰਡ ਦੀ “ਸ਼ਕਲ” ਕਿਹਾ ਜਾਂਦਾ ਸੀ, ਦਾ 3-ਮੈਨੀਫੋਲਡ ਕੀ ਹੁੰਦਾ ਹੈ?
- ਦੇਖਣਯੋਗ ਪੈਮਾਨਿਆਂ ਉੱਤੇ ਨਾ ਕਰਵੇਚਰ ਹੀ ਗਿਆਤ ਹੈ ਅਤੇ ਨਾਂ ਟੌਪੌਲੌਜੀ ਦਾ ਹੁਣ ਤੱਕ ਪਤਾ ਚੱਲਿਆ ਹੈ, ਭਾਵੇਂ ਕਰਵੇਚਰ ਬਾਰੇ ਇੰਨਾ ਪਤਾ ਚੱਲ ਸਕਿਆ ਹੈ ਕਿ ਇਹ ਦੇਖਣਯੋਗ ਪੈਮਾਨਿਆਂ ਉੱਤੇ ਜ਼ੀਰੋ ਦੇ ਨੇੜੇ ਹੁੰਦਾ ਹੈ। ਬ੍ਰਹਿਮੰਡੀ ਇਨਫਲੇਸ਼ਨ ਪਰਿਕਲਪਨਾ ਸੁਝਾ ਦਿੰਦੀ ਹੈ ਕਿ ਬ੍ਰਹਿਮੰਡ ਦੀ ਸ਼ਕਲ ਹੋ ਸਕਦਾ ਹੈ ਕਿ ਨਾਪਣਯਪੋਗ ਨਾ ਹੋਵੇ, ਪਰ 2003 ਤੋਂ, ਜੀਨ-ਪੀਇੱਰੇ ਲੁਮੀਨੈਟ ਅਤੇ ਹੋਰਾਂ ਨੇ, ਅਤੇ ਹੋਰ ਗਰੁੱਪਾਂ ਨੇ ਸੁਝਾ ਦਿੱਤਾ ਹੈ ਕਿ ਬ੍ਰਹਿਮੰਡ ਦੀ ਸ਼ਕਲ ਪੋਆਇਨਕੇਅਰ ਡੋਡੈਕਾਹੀਡ੍ਰਲ ਸਪੇਸ ਹੋ ਸਕਦੀ ਹੈ। ਕੀ ਬ੍ਰਹਿਮੰਡ ਦੀ ਸ਼ਕਲ ਅਨਾਪਯੋਗ ਹੈ; ਪੋਆਇਨਕੇਅਰ ਹੈ; ਜਾਂ ਇੱਕ ਹੋਰ 3-ਮੈਨੀਫੋਲਡ ਹੈ?
ਕੁਆਂਟਮ ਗਰੈਵਿਟੀ
[ਸੋਧੋ]- ਕੁਆਂਟਮ ਵੈਕੱਮ ਦਾ ਅਨੁਮਾਨਿਤ ਪੁੰਜ ਬ੍ਰਹਿਮੰਡ ਦੇ ਫੈਲਾਓ ਉੱਤੇ ਬਹੁਤ ਘੱਟ ਪ੍ਰਭਾਵ ਕਿਉਂ ਪਾਉਂਦਾ ਹੈ?
- ਕੀ ਕੁਆਂਟਮ ਮਕੈਨਿਕਸ ਅਤੇ ਜਨਰਲ ਰਿਲੇਟੀਵਿਟੀ ਨੂੰ ਇੱਕ ਪੂਰੀ ਤਰਾਂ ਅਨੁਕੂਲ ਥਿਊਰੀ (ਸ਼ਾਇਦ ਇੱਕ ਕੁਆਂਟਮ ਫੀਲਡ ਥਿਊਰੀ ਦੇ ਤੌਰ ਤੇ) ਮਹਿਸੂਸ ਕੀਤਾ ਜਾ ਸਕਦਾ ਹੈ?
- ਕੀ ਸਪੇਸਟਾਈਮ ਬੁਨਿਆਦੀ ਤੌਰ ਤੇ ਨਿਰੰਤਰ (ਕੰਟੀਨਿਊਸ) ਹੈ ਜਾਂ ਅਨਿਰੰਤਰ (ਡਿਸਕ੍ਰੀਟ) ਹੈ?
- ਕੀ ਕੋਈ ਅਨੁਕੂਲ ਥਿਊਰੀ ਕਿਸੇ ਪਰਿਕਲਪਿਤ ਗ੍ਰੈਵੀਟੋਨ ਰਾਹੀਂ ਢੋਏ ਜਾਣ ਵਾਲੇ ਕਿਸੇ ਬਲ ਨੂੰ ਸ਼ਾਮਿਲ ਕਰਦੀ ਹੈ, ਜਾਂ ਖੁਦ ਹੀ ਸਪੇਸਟਾਈਮ ਦੀ ਕਿਸੇ ਅਨਿਰੰਤਰ ਬਣਤਰ ਦੀ ਪੈਦਾਵਰ (ਜਿਵੇਂ ਲੂਪ ਕੁਆਂਟਮ ਗਰੈਵਿਟੀ ਵਿੱਚ ਹੈ) ਹੁੰਦੀ ਹੈ?
- ਕੀ ਬਹੁਤ ਸੂਖਮ ਜਾਂ ਬਹੁਤ ਵਿਸ਼ਾਲ ਪੈਮਾਨਿਆਂ ਉੱਤੇ ਜਾਂ ਹੋਰ ਅੱਤ ਹੱਦ ਦੀਆਂ ਪ੍ਰਸਥਿਤੀਆਂ ਵਿੱਚ, ਜਨਰਲ ਰਿਲੇਟੀਵਿਟੀ ਦੇ ਅਨੁਮਾਨਾਂ ਤੋਂ ਅਜਿਹੀਆਂ ਵਿਓਂਤਬੰਦੀਆਂ ਬਣਦੀਆਂ ਹਨ ਜੋ ਕਿਸੇ ਕੁਆਂਟਮ ਗਰੈਵਿਟੀ ਥਿਊਰੀ ਤੋਂ ਪ੍ਰਵਾਹਿਤ ਹੁੰਦੀਆਂ ਹਨ?
- ਕੀ ਬਲੈਕ ਹੋਲਾਂ ਥਰਮਲ ਰੇਡੀਏਸ਼ਨ ਪੈਦਾ ਕਰਦੀਆਂ ਹਨ, ਜਿਵੇਂ ਸਿਧਾਂਤਕ ਅਧਾਰ ਉੱਤੇ ਉਮੀਦ ਕੀਤੀ ਜਾਂਦੀ ਹੈ?
- ਕੀ ਰੇਡੀਏਸ਼ਨ ਵਿੱਚ ਇਹਨਾਂ ਦੀ ਅੰਦਰੂਨੀ ਬਣਤਰ ਬਾਰੇ ਜਾਣਕਾਰੀ ਸਾਂਭੀ ਹੁੰਦੀ ਹੈ, ਜਿਵੇਂ ਗੇਜ ਗਰੈਵਿਟੀ ਡਿਊਲਟੀ ਦੁਆਰਾ ਸੁਝਾਇਆ ਗਿਆ ਹੈ, ਜਾਂ ਨਹੀਂ ਸਾਂਭੀ ਹੁੰਦੀ, ਜਿਵੇਂ ਹਾਕਿੰਗ ਦੇ ਮੂਲ ਹਿਸਾਬ ਕਿਤਾਬ ਤੋਂ ਭਾਵ ਹੈ?
- ਜੇਕਰ ਜਾਣਕਾਰੀ ਨਹੀਂ ਸਾਂਭੀ ਹੁੰਦੀ, ਅਤੇ ਬਲੈਕ ਹੋਲਾਂ ਵਾਸ਼ਪਿਤ ਹੋ ਮੁੱਕ ਜਾਂਦੀਆਂ ਹਨ, ਤਾਂ ਉਹਨਾਂ ਵਿੱਚ ਜਮਾਂ ਜਾਣਕਾਰੀ ਨਾਲ ਕੀ ਵਾਪਰਦਾ ਹੈ? (ਕਿਉਂਕਿ ਕੁਆਂਟਮ ਮਕੈਨਿਕਸ ਜਾਣਕਾਰੀ ਦੇ ਨਾਸ਼ ਵਾਸਤੇ ਕੁੱਝ ਨਹੀਂ ਮੁੱਹਈਆ ਕਰਵਾਉਂਦਾ)।
- ਜਾਂ ਫੇਰ ਰੇਡੀਏਸ਼ਨ ਕਿਸੇ ਬਿੰਦੂ ਤੇ ਅੱਪੜ ਕੇ ਬਲੈਕ ਹੋਲ ਅਵਸ਼ੇਸ਼ ਛੱਡਦੀ ਹੋਈ ਰੁਕ ਜਾਂਦੀ ਹੈ?
- ਕੀ ਉਹਨਾਂ ਦੀ ਅੰਦਰੂਨੀ ਬਣਤਰ ਨੂੰ ਕਿਸੇ ਨਾ ਕਿਸੇ ਤਰਾਂ ਖੋਜਣ ਦਾ ਕੋਈ ਹੋਰ ਤਰੀਕਾ ਵੀ ਹੈ, ਜੇਕਰ ਅਜਿਹੀ ਕੋਈ ਬਣਤਰ ਮੌਜੂਦ ਵੀ ਹੁੰਦੀ ਹੈ ਕਿ ਨਹੀਂ?
- ਕੀ ਕੁਦਰਤ ਵਿੱਚ ਚਾਰ ਸਪੇਸਟਾਈਮ ਅਯਾਮਾਂ ਤੋਂ ਜਿਆਦਾ ਅਯਾਮ ਹੁੰਦੇ ਹਨ? ਜੇਕਰ ਅਜਿਹਾ ਹੁੰਦਾ ਹੈ, ਤਾਂ ਕਿੰਨੇ ਹੁੰਦੇ ਹਨ?
- ਕੀ ਅਯਾਮ, ਬ੍ਰਹਿਮੰਡ ਦੀ ਇੱਕ ਬੁਨਿਆਦੀ ਵਿਸ਼ੇਸ਼ਤਾ ਹਨ ਜਾਂ ਹੋਰ ਭੌਤਿਕੀ ਨਿਯਮਾਂ ਤੋਂ ਪੈਦਾ ਹੋਏ ਨਤੀਜੇ ਹੁੰਦੇ ਹਨ? ਕੀ ਅਸੀਂ ਪ੍ਰਯੋਗਿਕ ਤੌਰ ਤੇ ਉੱਚ ਸਥਾਨਿਕ ਅਯਾਮਾਂ ਦੀ ਗਵਾਹੀ ਦਾ ਨਿਰੀਖਣ ਕਰ ਸਕਦੇ ਹਾਂ?
- ਕੀ ਕਿਸੇ ਇਵੈਂਟ ਹੌਰਿਜ਼ਨ (ਘਟਨਾ ਖਸ਼ਿਤਿਜ਼) ਦੇ ਪਿੱਛੇ ਨਾ ਛੁਪੀਆਂ ਹੋਈਆਂ ਸਿੰਗੁਲਰਟੀਆਂ, ਜਿਹਨਾ ਨੂੰ ਨੰਗੀਆਂ ਸਿੰਗੁਲਰਟੀਆਂ ਕਿਹਾ ਜਾਂਦਾ ਹੈ, ਯਥਾਰਥਵਾਦੀ ਸ਼ੁਰੂਆਤੀ ਹਾਲਤਾਂ ਤੋਂ ਪੈਦਾ ਹੋ ਸਕਦੀਆਂ ਹਨ, ਜਾਂ ਰੋਜ਼ਰ ਪੈੱਨਰੋਜ਼ ਦੀ “ਬ੍ਰਹਿਮੰਡੀ ਸੈਂਸਰਸ਼ਿਪ ਪਰਿਕਲਪਨਾ” ਦੇ ਕੋਈ ਰੂਪ ਸਾਬਤ ਕਰਨਾ ਸੰਭਵ ਹੈ ਜੋ ਇਹ ਪ੍ਰਸਤਾਵਿਤ ਕਰਦਾ ਹੈ ਕਿ ਇਹ ਅਜਿਹਾ ਹੋਣਾ ਅਸੰਭਵ ਹੈ?
- ਇਸੇਤਰਾਂ, ਕੀ ਜਨਰਲ ਰਿਲੇਟੀਵਿਟੀ ਦੀਆਂ ਸਮੀਕਰਨਾਂ ਪ੍ਰਤਿ ਕੁੱਝ ਹੱਲਾਂ ਵਿੱਚ ਪੈਦਾ ਹੋਣ ਵਾਲ਼ੀਆਂ ਬੰਦ ਸਮੇਂ-ਵਰਗੀਆਂ ਵਕਰਾਂ (ਅਤੇ ਜੋ ਭੂਤਕਾਲ ਦੀ ਸਮਾਂ ਯਾਤਰਾ ਦੀ ਸੰਭਾਵਨਾ ਦੀ ਹਾਮੀ ਭਰਦੀਆਂ ਹਨ), ਜਨਰਲ ਰਿਲੇਟੀਵਿਟੀ ਨੂੰ ਕੁਆਂਟਮ ਮਕੈਨਿਕਸ ਨਾਲ ਮਿਲਾਉਣ ਵਾਲੀ ਕੁਆਂਟਮ ਗਰੈਵਿਟੀ ਦੀ ਥਿਊਰੀ ਰਾਹੀਂ ਰੱਦ ਕਰ ਦਿੱਤੀਆਂ ਜਾਣਗੀਆਂ, ਜਿਵੇਂ ਸਟੀਫਨ ਹਾਕਿੰਗ ਦੇ “ਕਾਲ-ਕ੍ਰਮ ਰੱਖਿਆ ਅਨੁਮਾਨ” ਦੁਆਰਾ ਸੂਝਾਇਆ ਗਿਆ ਹੈ?
- ਕੀ ਕੁਆਂਟਮ ਭੌਤਿਕ ਵਿਗਿਆਨ ਅੰਦਰ ਗੈਰ-ਸਥਾਨਿਕ ਘਟਨਾਵਾਂ ਹੁੰਦੀਆਂ ਹਨ?
- ਜੇਕਰ ਇਹ ਮੌਜੂਦ ਹੁੰਦੀਆਂ ਹਨ, ਤਾਂ ਕੀ ਗੈਰ-ਸਥਾਨਿਕ ਘਟਨਾਵਾਂ ਬੈੱਲ ਅਸਮਾਨਤਾਵਾਂ ਦੀਆਂ ਉਲੰਘਣਾਵਾਂ ਵਿੱਚ ਖੋਲੇ ਗਏ ਰਹੱਸ ਇੰਟੈਂਗਲਮੈਂਟ ਪ੍ਰਤਿ ਸੀਮਤ ਹੁੰਦੀਆਂ ਹਨ, ਜਾਂ ਕੀ ਜਾਣਕਾਰੀ ਅਤੇ ਸੁਰੱਖਿਅਤ ਮਾਤਰਾਵਾਂ ਵੀ ਕਿਸੇ ਗੈਰ-ਸਥਾਨਿਕ ਤਰੀਕੇ ਨਾਲ ਗਤੀ ਕਰਦੀਆਂ ਹਨ?
- ਕਿਹੜੀਆਂ ਪ੍ਰਸਥਿਤੀਆਂ ਅਧੀਨ ਗੈਰ-ਸਥਾਨਿਕ ਘਟਨਾਵਾਂ ਨੂੰ ਦੇਖਿਆ (ਨਿਰੀਖਤ ਕੀਤਾ) ਜਾ ਸਕਦਾ ਹੈ?
- ਸਪੇਸਟਾਈਮ ਦੀ ਬੁਨਿਆਦੀ ਬਣਤਰ ਬਾਬਤ ਗੈਰ-ਸਥਾਨਿਕ ਘਟਨਾਵਾਂ ਦੀ ਹੋਂਦ ਜਾਂ ਗੈਰ-ਹਾਜ਼ਰੀ (ਅਣਹੋਂਦ) ਕੀ ਭਾਵ ਰੱਖਦੀਆਂ ਹਨ?
- ਇਹ ਕੁਆਂਟਮ ਇੰਟੈਂਗਲਮੈਂਟ ਨਾਲ ਕਿਵੇਂ ਸਬੰਧਤ ਹੈ? ਇਹ ਕੁਆਂਟਮ ਭੌਤਿਕ ਵਿਗਿਆਨ ਦੀ ਬੁਨਿਆਦੀ ਫਿਤਰਤ ਦੀ ਸਹੀ ਵਿਆਖਿਆ ਨੂੰ ਕਿਵੇਂ ਸਪੱਸ਼ਟ ਕਰਦੀ ਹੈ?
ਉੱਚ-ਊਰਜਾ ਭੌਤਿਕ ਵਿਗਿਆਨ/ਕਣ ਭੌਤਿਕ ਵਿਗਿਆਨ
[ਸੋਧੋ]- ਕੀ ਹਿਗਜ਼ ਬੋਸੌਨ ਵਿਕੀਰਣਾਂ ਦੇ ਸ਼ਾਖਾ-ਅਨੁਪਾਤ ਸਟੈਂਡਰਡ ਮਾਡਲ ਦੇ ਅਨੁਕੂਲ ਹਨ?
- ਕੀ ਸਿਰਫ ਇੱਕੋ ਪ੍ਰਕਾਰ ਦਾ ਹਿਗਜ਼ ਬੋਸੌਨ ਹੁੰਦਾ ਹੈ?
- ਗਰੈਵਿਟੀ ਇੰਨਾ ਕਮਜੋਰ ਬਲ ਕਿਉਂ ਹੁੰਦਾ ਹੈ?
- ਇਹ ਸਿਰਫ ਪਲੈਂਕ ਪੈਮਾਨੇ ਉੱਤੇ ਹੀ ਕਣਾਂ ਵਾਸਤੇ ਤਾਕਤਵਰ ਬਲ ਬਣਦਾ ਹੈ, ਜੋ ਲੱਗਪਗ 1019 GeV ਉੱਤੇ ਹੁੰਦਾ ਹੈ, ਜੋ ਇਲੈਕਟ੍ਰੋਵੀਕ ਪੈਮਾਨੇ ਤੋਂ ਕਿਤੇ ਜਿਆਦਾ ਹੈ (ਨਿਮਨ-ਊਰਜਾਵਾਂ ਉੱਤੇ ਭੌਤਿਕ ਵਿਗਿਆਨ ਨੂੰ ਨਿਯੰਤ੍ਰਿਤ ਕਰਦੀਆਂ ਉਰਜਾ ਸਕੇਲਾਂ, 100 GeV)। ਇਹ ਪੈਮਾਨੇ ਇੱਕ ਦੂਜੇ ਤੋਂ ਇੰਨਾ ਅੰਤਰ ਕਿਉਂ ਰੱਖਦੇ ਹਨ?
- ਇਲੈਕਟ੍ਰੋਵੀਕ ਪੈਮਾਨੇ ਉੱਤੇ ਹਿਗਜ਼ ਬੋਸੌਨ ਪੁੰਜ ਵਰਗੀਆਂ ਮਾਤਰਾਵਾਂ ਨੂੰ, ਪਲੈਂਕ ਪੈਮਾਨੇ ਤੱਕ ਦੀ ਸੂਖਮਤਾ ਉੱਤੇ ਕੁਆਂਟਮ ਸ਼ੋਧਾਂ ਪ੍ਰਾਪਤ ਕਰਨ ਤੋਂ ਕਿਹੜੀ ਚੀਜ਼ ਰੋਕਦੀ ਹੈ?
- ਕੀ ਇਸਦਾ ਹੱਲ ਸੁਪਰ-ਸਮਰੂਪਰਾ, ਅਤਿਰਿਕਤ ਅਯਾਮ, ਜਾਂ ਸਿਰਫ ਐਂਥ੍ਰੌਪਿਕ ਸੁਰ-ਬੱਧਤਾ ਹੈ?
- ਕੀ “ਚੁੰਬਕੀ ਚਾਰਜ” ਚੁੱਕ ਕੇ ਰੱਖਣ ਵਾਲੇ ਕਣ ਕਿਸੇ ਭੂਤਕਾਲ ਦੇ ਉੱਚ-ਊਰਜਾ ਯੁੱਗ-ਅਰੰਭ ਵਿੱਚ ਮੌਜੂਦ ਰਹੇ ਹੋਣਗੇ?
- ਜੇਕਰ ਅਜਿਹਾ ਹੋਇਆ ਹੋਵੇਗਾ, ਤਾਂ ਕੀ ਉਹਨਾਂ ਵਿੱਚੋਂ ਹੁਣ ਵੀ ਕੋਈ ਅਜਿਹਾ ਕਣ ਮੌਜੂਦ ਬਚਿਆ ਹੋਵੇਗਾ? (ਪੌਲ ਡੀਰਾਕ ਨੇ ਦਿਖਾਇਆ ਕਿ ਚੁੰਬਕੀ ਮੋਨੋਪੋਲਾਂ ਦੀਆਂ ਕੁੱਝ ਕਿਸਮਾਂ ਦੀ ਮੌਜੂਦਗੀ ਚਾਰਜ ਕੁਆਂਟਾਇਜ਼ੇਸ਼ਨ ਨੂੰ ਸਮਝਾ ਸਕਦੀ ਹੈ)
- ਕੀ ਪ੍ਰੋਟੌਨ ਬੁਨਿਆਦੀ ਤੌਰ ਤੇ ਸਫ਼ਲ ਸਥਿਰਤਾ ਵਾਲੀ ਹੋਂਦ ਰੱਖਦਾ ਹੈ?
- ਜਾਂ ਇਹ ਕਿਸੇ ਸੀਮਤ ਜੀਵਨਕਾਲ ਨਾਲ ਵਿਕੀਰਤ ਹੋ ਜਾਂਦਾ ਹੈ, ਜਿਵੇਂ ਸਟੈਂਡਰਡ ਮਾਡਲ ਪ੍ਰਤਿ ਕੁੱਝ ਸਾਖਾਵਾਂ ਰਾਹੀਂ ਅਨੁਮਾਨਿਤ ਕੀਤਾ ਗਿਆ ਹੈ?
- ਕੁਆਰਕ ਅਤੇ ਗਲੂਔਨ ਪ੍ਰੋਟੌਨਾਂ ਦਾ ਸਪਿੱਨ ਕਿਵੇਂ ਰੱਖਦੇ ਹਨ?
- ਕੀ ਸਪੇਸਟਾਈਮ ਸੁਪਰਸਮਿੱਟਰੀ TeV ਪੈਮਾਨੇ ਉੱਤੇ ਮਹਿਸੂਸ ਕੀਤੀ ਜਾਂਦੀ ਹੈ?
- ਜੇਕਰ ਅਜਿਹਾ ਹੁੰਦਾ ਹੈ, ਤਾਂ ਸੁਪਰਸਮਿੱਟਰੀ ਟੁੱਟਣ ਦੀ ਯੰਤ੍ਰਾਵਲੀ (ਮਕੈਨਿਜ਼ਮ) ਕੀ ਹੈ?
- ਕੀ ਸੁਪਰਸਮਿੱਟਰੀ ਇਲੈਕਟ੍ਰੋਵੀਕ ਪੈਮਾਨੇ ਨੂੰ ਉੱਚ ਕੁਆਂਟਮ ਸ਼ੋਧਾਂ ਤੋਂ ਬਚਾ ਕੇ ਮਜ਼ਬੂਤ ਬਣਾਉਂਦੀ ਹੈ?
- ਕੀ ਹਲਕੇ ਤੋਂ ਹਲਕਾ ਸੁਪਰਸਮਿੱਟਰਿਕ ਕਣ (LSP ਜਾਂ ਲਾਈਟੈਸਟ ਸੁਪਰਸਮਿੱਟਰਿਕ ਪਾਰਟੀਕਲ), ਡਾਰਕ ਮੈਟਰ ਨੂੰ ਸ਼ਾਮਿਲ ਕਰਦਾ ਹੈ?
- ਕੁਆਰਕਾਂ ਅਤੇ ਲੈਪਟੌਨਾਂ ਦੀਆਂ ਤਿੰਨ ਪੀੜੀਆਂ (ਜਨਰੇਸ਼ਨਾਂ) ਕਿਉਂ ਹੁੰਦੀਆਂ ਹਨ?
- ਕੀ ਕੋਈ ਅਜਿਹੀ ਥਿਊਰੀ (ਯੁਕਾਵਾ ਕਪਲਿੰਗਾਂ ਦੀ ਥਿਊਰੀ) ਹੈ ਜੋ ਪਹਿਲੇ ਸਿਧਾਂਤਾਂ ਤੋਂ ਖਾਸ ਪੀੜੀਆਂ ਵਿੱਚ ਖਾਸ ਕੁਆਰਕਾਂ ਅਤੇ ਲੈਪਟੌਨਾਂ ਦੇ ਪੁੰਜਾਂ ਨੂੰ ਸਮਝਾ ਸਕਦੀਆਂ ਹੋਵੇ?
- ਨਿਊਟ੍ਰੀਨੋਆਂ ਦਾ ਪੁੰਜ ਕਿੰਨਾ ਹੁੰਦਾ ਹੈ, ਚਾਹੇ ਉਹ ਡੀਰਾਕ ਜਾਂ ਮਾਜੋਰਾਨਾ ਸਟੈਟਿਸਟਿਕਸ ਨੂੰ ਅਪਣਾਉਂਦੇ ਹੋਣ?
- ਕੀ ਪੁੰਜ ਪਦਕ੍ਰਮਾਤਮਿਕ ਤੌਰ ਤੇ ਸਧਾਰਣ (ਨੌਰਮਲ) ਹੁੰਦਾ ਹੈ ਜਾਂ ਉਲਟਾਇਆ (ਇਨਵਰਟਡ) ਹੋਇਆ ਹੁੰਦਾ ਹੈ?
- ਕੀ CP ਉਲੰਘਣਾ ਫੇਜ਼ 0 ਹੁੰਦਾ ਹੈ?
- ਕਿਸੇ ਮੁਕਤ ਕੁਆਰਕ ਜਾਂ ਗਲੂਔਨ ਨੂੰ ਕਦੇ ਵੀ ਨਾਪਿਆ ਕਿਉਂ ਨਹੀਂ ਗਿਆ, ਪਰ ਸਿਰਫ ਉਹਨਾਂ ਦੇ ਨਾਲ ਬਣਾਈਆਂ ਜਾਣ ਵਾਲੀਆਂ ਚੀਜ਼ਾਂ , ਜਿਵੇਂ ਮੀਜ਼ੌਨ ਅਤੇ ਬੇਰੌਨ ਨੂੰ ਹੀ ਨਾਪਿਆ ਕਿਉਂ ਗਿਆ ਹੈ?
- ਇਹ ਵਰਤਾਰਾ ਕੁਆਂਟਮ ਕ੍ਰੋਮੋਡਾਇਨਾਮਿਕਸ ਤੋਂ ਕਿਵੇਂ ਪੈਦਾ ਹੁੰਦਾ ਹੈ?
- ਤਾਕਤਵਰ ਪਰਸਪਰ ਕ੍ਰਿਆ ਪੇਅਰਟੀ ਅਤੇ ਚਾਰਜ ਕੰਜਗਸ਼ਨ ਪ੍ਰਤਿ ਸਥਿਰ ਕਿਉਂ ਹੁੰਦੀ ਹੈ?
- ਕੀ ਪੇੱਕੀ-ਕੁਇੱਨ ਥਿਊਰੀ ਇਸ ਸਮੱਸਿਆ ਦਾ ਹੱਲ ਹੈ?
- ਮਿਉਔਨ ਦੇ ਨਿਯਮਵਿਰੁੱਧ ਚੁੰਬਕੀ ਡਾਇਪੋਲ ਮੋਮੈਂਟ ("ਮਿਉਔਨ g−2") ਦੀ ਪ੍ਰਯੋਗਿਕ ਤੌਰ ਤੇ ਨਾਪੀ ਗਈ ਮਾਤਰਾ ਓਸ ਭੌਤਿਕੀ ਸਥਿਰਾਂਕ ਦੀ ਸਿਧਾਂਤਿਕ ਤੌਰ ਤੇ ਅਨੁਮਾਨਿਤ ਮਾਤਰਾ ਤੋਂ ਮਹੱਤਵਪੂਰਨ ਤੌਰ ਤੇ ਵੱਖਰੀ ਕਿਉਂ ਹੁੰਦੀ ਹੈ?
- ਪ੍ਰੋਟੌਨ ਦਾ ਇਲੈਕਟ੍ਰਿਕ ਚਾਰਜ ਅਰਧਵਿਆਸ ਕਿੰਨਾ ਹੁੰਦਾ ਹੈ?
- ਇਹ ਗਲੂਔਨ ਚਾਰਜ ਤੋਂ ਕਿਵੇਂ ਵੱਖਰਾ ਹੁੰਦਾ ਹੈ?
ਪੈਂਟਾ-ਕੁਆਰਕ ਅਤੇ ਹੋਰ ਅਨੋਖੇ ਹੈਡ੍ਰੌਨ
[ਸੋਧੋ]- ਕੁਆਰਕਾਂ ਦੇ ਕਿਹੜੇ ਮੇਲ ਸੰਭਵ ਹੁੰਦੇ ਹਨ?
- ਪੈਂਟਾਕੁਆਰਕ ਖੋਜਣੇ ਕਿਉਂ ਇੰਨੇ ਮੁਸ਼ਕਿਲ ਹੁੰਦੇ ਹਨ?
- ਕੀ ਇਹ ਪੰਜ ਬੁਨਿਆਦੀ ਕਣਾਂ ਦਾ ਇੱਕ ਠੋਸ ਤਰੀਕੇ ਨਾਲ ਕਸ ਕੇ ਬੰਨਿਆ ਹੋਇਆ ਸਿਸਟਮ ਹੁੰਦੇ ਹਨ, ਜਾਂ ਇੱਕ ਬੇਰੌਨ ਅਤੇ ਇੱਕ ਮੀਜ਼ੌਨ ਦੇ ਹੋਰ ਜਿਆਦਾ ਕਮਜ਼ੋਰ ਤੌਰ ਤੇ ਬੰਨਿਆ ਹੋਇਆ ਜੋੜਾ ਹੁੰਦਾ ਹੈ?
ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ
[ਸੋਧੋ]- ਕ੍ਰਿਆਸ਼ੀਲ ਗਲੈਕਸੀਆਂ ਦੇ ਕੇਂਦਰ ਵਰਗੀਆਂ ਕੁੱਝ ਖਗੋਲ-ਭੌਤਿਕੀ ਚੀਜ਼ਾਂ ਦੁਆਲੇ ਦਰਜੇਵਾਰ ਵਾਧੇ ਵਾਲੀਆਂ ਡਿਸਕਾਂ, ਅਪਣੇ ਧੁਰਿਆਂ ਦੀ ਦਿਸ਼ਾ ਵਿੱਚ ਸਾਪੇਖਿਕ ਜੈੱਟ ਕਿਉਂ ਨਿਸ਼ਕਾਸਿਤ ਕਰਦੀਆਂ ਹਨ?
- ਕਈ ਦਰਜਾਵਾਰ ਵਾਧੇ ਵਾਲੀਆਂ ਡਿਸਕਾਂ ਵਿੱਚ ਕੁਆਸੀ-ਨਿਯਮਿਤ ਡੋਲਣ ਕਿਉਂ ਹੁੰਦੇ ਹਨ?
- ਇਹਨਾਂ ਡੋਲਣਾਂ (ਔਸੀਲੇਸ਼ਨਾਂ) ਦਾ ਵਕਤ ਅੰਤਰਾਲ ਕੇਂਦਰੀ ਚੀਜ਼ਾਂ ਦੇ ਪੁੰਜ ਤੋਂ ਉਲਟ ਪੈਮਾਨੇ ਦਾ ਕਿਉਂ ਹੁੰਦਾ ਹੈ?
- ਕਦੇ ਕਦੇ ਓਵਰਟੋਨਾਂ ਕਿਉਂ ਹੁੰਦੀਆਂ ਹਨ, ਅਤੇ ਇਹ ਵੱਖਰੀਆਂ ਚੀਜ਼ਾਂ ਵਿੱਚ ਵੱਖਰੀ ਆਵਰਤੀ (ਫਰੀਕੁਐਂਸੀ) ਉੱਤੇ ਕਿਉਂ ਦਿਸਦੀਆਂ ਹਨ?
- ਸੂਰਜ ਦੀ ਸਤਹਿ ਨਾਲ਼ੋਂ ਸੂਰਜ ਦਾ ਕੋਰੋਨਾ (ਆਲੇ-ਦੁਆਲੇ ਦੀ ਸਤਹਿ) ਇੰਨੀ ਗਰਮ ਕਿਉਂ ਹੈ?
- ਚੁੰਬਕੀ ਪੁਨਰ-ਸੰਪਰਕ ਪ੍ਰਭਾਵ ਸਟੈਂਡਰਡ ਮਾਡਲ ਦੁਆਰਾ ਅਨੁਮਾਨਿਤ ਮੁੱਲ ਤੋਂ ਕਿਤੇ ਜਿਆਦਾ ਤੇਜ਼ ਕਿਉਂ ਹੁੰਦਾ ਹੈ?
- ਖਗੋਲਿਕ ਵਰਣ-ਪੱਟੇ ਵਿੱਚ ਦੇਖੀਆਂ ਗਈਆਂ ਬਹੁਤ ਸਾਰੀਆਂ ਤਾਰਿਆਂ ਦੇ ਮੱਧ ਦੀਆਂ ਸੋਖੀਆਂ ਰੇਖਾਵਾਂ ਵਾਸਤੇ ਕਿਹੜੀ ਚੀਜ਼ ਜਿਮੇਵਾਰ ਹੈ?
- ਕੀ ਉਹ ਵਾਸਤਵ ਵਿੱਚ ਮੌਲੀਕਿਉਲਰ ਹਨ, ਅਤੇ ਜੇਕਰ ਉਹ ਮੌਲੀਕਿਊਲਰ ਹੀ ਹਨ, ਤਾਂ ਕਿਹੜੇ ਅਣੂ ਉਹਨਾਂ ਵਾਸਤੇ ਜਿਮੇਵਾਰ ਹਨ?
- ਉਹ ਕਿਵੇਂ ਜਨਮਦੇ ਹਨ?
- ਇਹ ਘੱਟ ਵਕਤ ਅੰਤਰਾਲ ਵਾਲੇ ਉੱਚ-ਤੀਬਰਤਾ ਦੇ ਵਿਸਫੋਟ ਕਿਵੇਂ ਪੈਦਾ ਹੁੰਦੇ ਹਨ?
- ਸੁੱਪਰ-ਪੁੰਜਾਤਮਿਕ ਬਲੈਕ ਹੋਲਾਂ ਅਤੇ ਗਲੈਕਸੀ ਵੇਗ ਪ੍ਰਸਾਰ ਦਰਮਿਆਨ M-ਸਿਗਮਾ ਸਬੰਧ ਦਾ ਕਾਰਣ ਕੀ ਹੈ?
- ਸਭ ਤੋਂ ਜਿਆਦਾ ਦੂਰ ਸਥਿਤ ਕੁਆਸਰ ਅਪਣੇ ਸੁੱਪਰ-ਪੁੰਜਾਤਮਿਕ ਬਲੈਕ ਹੋਲਾਂ ਨੂੰ ਬ੍ਰਹਿਮੰਡ ਦੇ ਇਤਿਹਾਸ ਵਿੱਚ ਇੰਨੀ ਜਲਦੀ ਹੀ 1010 ਸੂਰਜੀ ਪੁੰਜਾਂ ਜਿੰਨਾ ਭਾਰੀ ਕਿਵੇਂ ਵਧਾ ਲੈਂਦੇ ਹਨ?
ਕਿਸੇ ਵਿਸ਼ੇਸ਼ ਕੁੰਡਲੀਦਾਰ ਅਕਾਸ਼ ਗੰਗਾ ਦੀ ਘੁੰਮਣ ਵਕਰ: ਅਨੁਮਾਨਿਤ (A) ਅਤੇ ਨਿਰੀਖਤ (B) । ਕੀ ਵਕਰਾਂ ਦਰਮਿਆਨ ਫਰਕ ਦਾ ਕਾਰਣ ਡਾਰਕ ਮੈਟਰ ਹੋ ਸਕਦਾ ਹੈ?
- ਸੂਰਜੀ ਸਿਸਟਮ ਦੀ ਕਿਊਪਰ ਬੈਲਟ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੇਜ਼ੀ ਅਤੇ ਬੇਉਮੀਦੀ ਨਾਲ 50 ਖਗੋਲਿਕ ਇਕਾਈਆਂ ਦੇ ਅਰਧਵਿਆਸ ਤੋਂ ਪਰਾਂ ਕਿਉਂ ਡਿੱਗ ਜਾਂਦੀਆਂ ਹਨ?
- ਧਰਤੀ ਕੋਲ ਨੂੰ ਗਤੀਸ਼ੀਲ ਰਹੇ ਸੈਟੇਲਾਈਟਾਂ ਦੀ ਨਿਰੀਖਤ ਕੀਤੀ ਗਈ ਊਰਜਾ ਕਦੇ ਕਦੇ ਥਿਊਰੀ ਦੁਆਰਾ ਅਨੁਮਾਨਿਤ ਮੁੱਲ ਤੋਂ ਕੁੱਝ ਮਾਤਰਾ ਵੱਖਰੀ ਕਿਉਂ ਹੁੰਦੀ ਹੈ?
- ਕੀ ਗਲੈਕਸੀਆਂ ਦੇ ਕੇਂਦਰ ਦੁਆਲੇ ਚੱਕਰ ਲਗਾ ਰਹੇ ਤਾਰਿਆਂ ਦੀ ਨਿਰੀਖਤ ਅਤੇ ਸਿਧਾਂਤਿਕ ਸਪੀਡ ਵਿੱਚ ਫਰਕ ਵਾਸਤੇ ਡਾਰਕ ਮੈਟਰ ਜਿਮੇਂਵਾਰ ਹੁੰਦਾ ਹੈ, ਜਾਂ ਕੋਈ ਹੋਰ ਚੀਜ਼?
- ਉਹ ਕਿਹੜਾ ਸਹੀ ਮਕੈਨਿਜ਼ਮ ਹੁੰਦਾ ਹੈ ਜਿਸ ਦੁਆਰਾ ਕਿਸੇ ਮਰ ਰਹੇ ਤਾਰੇ ਦਾ ਧਮਾਕਾ ਇੱਕ ਵਿਸਫੋਟ ਬਣ ਜਾਂਦਾ ਹੈ?
- ਗਰੈਵਿਟੀ ਦੁਆਰਾ ਪ੍ਰਭਾਵਿਤ ਸਪੇਸ ਅੰਦਰ ਤੈਰ ਰਹੇ ਤਿੰਨ (ਜਾਂ ਜਿਆਦਾ) ਸ਼ਰੀਰਾਂ ਦੀਆਂ ਪੁਜੀਸ਼ਨਾਂ ਵਾਸਤੇ ਇੰਨਬਿੰਨ ਅਨੁਮਾਨ|
- ਅਜਿਹਾ ਕਿਉਂ ਹੈ ਕਿ ਧਰਤੀ ਦੇ ਨੇੜੇ ਦੇ ਜਰੂਰੀ ਮਾਤਰਾ ਵਿੱਚ ਉਰਜਾਤਮਿਕ ਕੌਸਮਿਕ ਕਿਰਣਾਂ ਦੇ ਸੋਮਿਆਂ ਦੇ ਨਾ ਹੋਣ ਤੇ, ਕੁੱਝ ਬ੍ਰਹਿਮੰਡੀ (ਕੌਸਮਿਕ) ਕਿਰਣਾਂ ਅਜਿਹੀਆਂ ਉਰਜਾਵਾਂ ਰੱਖਦੀਆਂ ਪ੍ਰਤੀਤ ਹੁੰਦੀਆਂ ਹਨ ਜੋ ਅਸੰਭਵ ਤੌਰ ਤੇ ਉੱਚ ਹੁੰਦੀਆਂ ਹਨ (ਜਿਹਨਾਂ ਨੂੰ OMG (ਓਹ ਮਾਈ ਗੌਡ) ਪਾਰਟੀਕਲ ਕਹਿੰਦੇ ਹਨ)?
- ਅਜਿਹਾ ਕਿਉਂ ਹੈ ਕਿ (ਸਪੱਸ਼ਟ ਤੌਰ ਤੇ) ਦੂਰ ਸਥਿਤ ਸੋਮਿਆਂ ਦੁਆਰਾ ਨਿਸ਼ਕਾਸਿਤ ਕੁੱਝ ਕੌਸਮਿਕ ਕਿਰਣਾਂ ਗ੍ਰੇਜ਼ਨ-ਜ਼ੈਟਸੇਪਿਨ-ਕਜ਼ਮਿਨ ਹੱਦ ਤੋਂ ਉੱਪਰ ਦੀਆਂ ਊਰਜਾਵਾਂ ਰੱਖਦੀਆਂ ਹਨ?
- ਸ਼ਨੀ ਗ੍ਰਹਿ ਦਾ ਮੈਗਨੈਟੋਸਫੀਅਰ ਗ੍ਰਹਿਾਂ ਦੇ ਬੱਦਲਾਂ ਦੇ ਘੁੰਮਣ ਜਿੰਨੀ ਨੇੜੇ ਨਿਯਮਿਤ (ਹੌਲੀ ਹੌਲੀ ਬਦਲਦਾ) ਰੋਟੇਸ਼ਨ ਕਿਉਂ ਪ੍ਰਦ੍ਰਸ਼ਿਤ ਕਰਦਾ ਹੈ?
- ਸ਼ਨੀ ਗ੍ਰਹਿ ਦੇ ਗਹਿਰੇ ਅੰਦਰ ਦੀ ਘੁੰਮਣ ਦੀ ਸ਼ੁੱਧ ਦਰ ਕੀ ਹੈ?
- ਮੈਗਨੇਟਾਰ ਚੁੰਬਕੀ ਫੀਲਡ ਦਾ ਕੀ ਕਾਰਣ ਹੈ?
- ਕੀ ਬਹੁਤ ਵਿਸ਼ਾਲ ਪੈਮਾਨੇ ਉੱਤੇ ਬ੍ਰਹਿਮੰਡ ਐਨੀਸੋਟ੍ਰੋਪਿਕ ਹੁੰਦਾ ਹੈ, ਜੋ ਬ੍ਰਹਿਮੰਡ ਸਿਧਾਂਤ ਨੂੰ ਇੱਕ ਗਲਤ ਧਾਰਨਾ ਬਣਾ ਦਿੰਦਾ ਹੈ?
- ਰੇਡੀਓ, NRAO VLA ਅਕਾਸ਼ ਸਰਵੇਖਣ (NVSS) ਸੂਚੀਪੱਤਰ ਵਿੱਚ ਤੀਬਰ ਡਾਇਪੋਲ ਐਨੀਸੋਟ੍ਰਪੀ ਅਤੇ ਨੰਬਰ ਗਿਣਤੀ ਕੌਸਮਿਕ ਮਾਈਕ੍ਰੋਵੇਵ ਬੈਕਗਰਾਊਂਡ ਤੋਂ ਪ੍ਰਾਪਤ ਕੀਤੀ ਸਥਾਨਿਕ ਗਤੀ ਨਾਲ ਬੇਮੇਲ ਰਹਿੰਦੇ ਹਨ ਅਤੇ ਇੱਕ ਅੰਦਰੂਨੀ ਡਾਇਪੋਲ ਐਨੀਸੋਟ੍ਰੋਪੀ ਵੱਲ ਇਸ਼ਾਰਾ ਕਰਦੇ ਹਨ। ਇਹੀ NVSS ਰੇਡੀਓ ਆਂਕੜਾ, ਨੰਬਰ ਗਿਣਤੀ ਅਤੇ ਤੀਬਰਤਾ ਵਿੱਚ ਵਾਲੀ ਦਿਸ਼ਾ ਵਿੱਚ ਹੀ ਧਰੁਵੀਕਰਨ ਦੀ ਡਿਗਰੀ ਅਤੇ ਧਰੁਵੀਕਰਨ ਵਿੱਚ ਇੱਕ ਅੰਦਰੂਨੀ ਡਾਇਪੋਲ ਵੀ ਦਿਖਾਉਂਦਾ ਹੈ। ਵਿਸ਼ਾਲ ਪੈਮਾਨੇ ਦੀ ਐਨੀਸੋਟ੍ਰੋਪੀ ਦਾ ਭੇਤ ਖੋਲਣ ਵਾਲੇ ਕਈ ਹੋਰ ਨਿਰੀਖਣ ਵੀ ਹਨ। ਕੁਆਸਰਾਂ ਤੋਂ ਔਪਟੀਕਲ ਪੋਲਰਾਇਜ਼ੇਸ਼ਨ Gpc ਦੀ ਇੱਕ ਬਹੁਤ ਵਿਸ਼ਾਲ ਪੈਮਾਨੇ ਉੱਤੇ ਦੀ ਪੋਲਰਾਇਜ਼ੇਸ਼ਨ ਸੇਧ ਦਿਖਾਉਂਦੀ ਹੈ। ਬ੍ਰਹਿਮੰਡ-ਮਾਈਕ੍ਰੋਵੇਵ ਪਿੱਛੋਕੜ ਆਂਕੜਾ ਐਨੀਸੋਟ੍ਰੋਪੀ ਦੇ ਕਈ ਲੱਛਣ ਦਿਖਾਉਂਦਾ ਹੈ, ਜੋ ਬਿੱਗ ਬੈਂਗ ਮਾਡਲ ਨਾਲ ਮੇਲ ਨਹੀਂ ਖਾਂਦੇ ।
- ਗਲੈਕਸੀਆਂ ਅਤੇ ਕੁਆਸਰ, ਨਿਮਨ-ਰੈੱਡਸ਼ਿਫਟ ਬ੍ਰਹਿਮੰਡ ਵਿੱਚ ਉਮੀਦ ਕੀਤੇ ਜਾਣ ਵਾਲੇ ਅਲਟ੍ਰਾਵਾਇਲਟ ਪ੍ਰਕਾਸ਼ ਤੋਂ 5 ਗੁਣਾ ਘੱਟ ਪ੍ਰਕਾਸ਼ ਕਿਉਂ ਪੈਦਾ ਕਰਦੇ ਹਨ?
- ਸਪੇਸ ਦੀ ਗਰਜਨ ਉਮੀਦ ਨਾਲ਼ੋਂ ਛੇ ਗੁਣਾ ਉੱਚੀ ਕਿਉਂ ਹੁੰਦੇ ਹੈ?
- ਸਪੇਸ ਗਰਜਨ ਦਾ ਸੋਮਾ ਕੀ ਹੈ?
- ਕੀ ਗਲੈਕਟਿਕ ਡਿਸਕ (ਡਿਸਕ ਦੇ ਦੋਵੇਂ “ਪਤਲੇ” ਅਤੇ ”ਮੋਟੇ” ਹਿੱਸੇ) ਵਿੱਚ ਇੱਕ ਬ੍ਰਹਿਮੰਡੀ ਉਮਰ-ਮੈਟਾਲਸਟੀ ਸਬੰਧ (AMR) ਹੁੰਦਾ ਹੈ?
- ਭਾਵੇਂ ਮਿਲਕੀ ਵੇਅ ਦੀ ਸਥਾਨਿਕ (ਮੁਢਲੇ ਤੌਰ ਤੇ ਪਤਲੀ) ਡਿਸਕ ਵਿੱਚ ਕਿਸੇ ਤਾਕਰਵਰ AMR ਦਾ ਕੋਈ ਸਬੂਤ ਨਹੀਂ ਮਿਲ਼ਿਆ ਹੈ, ਫੇਰ ਵੀ ਗਲੈਕਟਿਕ ਮੋਟੀ ਡਿਸਕ ਅੰਦਰ ਕੋਈ ਉਮਰ-ਮੈਟਲਸਟੀ ਸਬੰਧ ਦੀ ਹੋਂਦ ਪਰਖਣ ਵਾਸਤੇ 229 ਦੇ ਲੱਗਪਗ ਮੋਟੀਆਂ ਡਿਸਕਾਂ ਵਾਲੇ ਤਾਰਿਆਂ ਦਾ ਇੱਕ ਸੈਂਪਲ (ਨਮੂਨਾ) ਵਰਤਿਆ ਗਿਆ ਹੈ, ਅਤੇ ਇਹ ਇਸ਼ਾਰਾ ਕੀਤਾ ਗਿਆ ਹੈ ਕਿ ਮੋਟੀ ਡਿਸਕ ਅੰਦਰ ਇੱਕ ਉਮਰ-ਮੈਟਲਸਟੀ ਸਬੰਧ ਮੌਜੂਦ ਹੈ। ਖਗੋਲ-ਭੁਕੰਪ ਵਿਗਿਆਨ ਤੋਂ ਤਾਰਿਆਂ ਦੀਆਂ ਉਮਰਾਂ, ਗਲੈਕਟਿਕ ਡਿਸਕ ਅੰਦਰ ਕਿਸੇ ਤਾਕਤਵਰ ਉਮਰ-ਮੈਟਲਸਟੀ ਸਬੰਧ ਦੀ ਘਾਟ ਨੂੰ ਯਕੀਨੀ ਕਰਦੀਆਂ ਹਨ।
- ਬਿੱਗ ਬੈਂਗ ਨਿਊਕਲੀਓਸਿੰਥੈਸਿਸ ਅੰਦਰ ਪੈਦਾ ਹੋਏ ਅਤੇ ਬਹੁਤ ਪੁਰਾਣੇ ਤਾਰਿਆਂ ਵਿੱਚ ਨਿਰੀਖਤ ਕੀਤੀ ਮਾਤਰਾ ਵਿੱਚ ਪੈਦਾ ਹੋਏ ਲਿਥੀਅਮ-7 ਦੀ ਮਾਤਰਾ ਦਰਮਿਆਨ ਫਰਕ ਕਿਉਂ ਆਉਂਦਾ ਹੈ?
- 2007 ਵਿੱਚ ਉਲਾਇਸੈੱਸ ਸਪੇਸਕ੍ਰਾਫਟ ਧੁਮਕੇਤੂ C/2006 P1 (ਮੈਕਨਾਓਟ) ਦੀ ਪੂੰਛ ਕੋਲੋਂ ਗੁਜ਼ਰਿਆ ਅਤੇ ਉਸਦੀ ਪੂੰਚ ਨਾਲ ਸੂਰਜੀ ਹਵਾ ਦੀ ਪਰਸਪਰ ਕ੍ਰਿਆ ਨਾਲ ਸਬੰਧਤ ਹੈਰਾਨੀਜਨਕ ਨਤੀਜੇ ਖੋਜੇ ਗਏ ।
- ਅਲਟ੍ਰਾ-ਚਮਕਦਾਰ X-ਰੇਅ ਸੋਮਾ M82 X-2 ਇੱਕ ਬਲੈਕ ਮੰਨਿਆ ਜਾਂਦਾ ਸੀ, ਪਰ ਅਕਤੂਬਰ 2014 ਵਿੱਚ ਨਾਸਾ ਦੇ ਸਪੇਸ-ਅਧਾਰਿਤ X-ਰੇਅ ਖੁਰਦਬੀਨ ਨਿਉਸਟਾਰ ਨੇ ਇਸ਼ਾਰਾ ਕੀਤਾ ਕਿ M82 X-2 ਇੱਕ ਅਜਿਹਾ ਪਲਸਰ ਹੈ ਜੋ ਐਡਿੰਗਟਨ ਹੱਦ ਤੋਂ ਬਹੁਤ ਗੁਣਾ ਚਮਕਦਾਰ ਹੈ।
- ਫਰਮੀ ਪ੍ਰਵੇਗ ਨੂੰ ਉਹ ਮੁਢਲਾ ਮਕੈਨਿਜ਼ਮ ਮੰਨਿਆ ਜਾਂਦਾ ਹੈ ਜੋ ਖਗੋਲਭੌਤਿਕੀ ਕਣਾਂ ਨੂੰ ਉੱਚ ਊਰਜਾ ਤੇ ਪ੍ਰਵੇਗਿਤ ਕਰਦਾ ਹੈ। ਫੇਰ ਵੀ, ਇਹ ਅਸਪਸ਼ੱਟ ਹੈ ਕਿ ਕਿਹੜਾ ਮਕੈਨਿਜ਼ਮ ਓਹਨਾਂ ਕਣਾਂ ਨੂੰ ਸ਼ੁਰੂਆਤੀ ਤੌਰ ਤੇ ਇੰਨੀ ਜਰੂਰੀ ਮਾਤਰਾ ਵਿੱਚ ਉੱਚ-ਊਰਜਾ ਵਾਸਤੇ ਮਜਬੂਰ ਕਰਦਾ ਹੈ ਕਿ ਉਹਨਾਂ ਉੱਤੇ ਫਰਮੀ ਐਕਸਲਰੇਸ਼ਨ ਕੰਮ ਕਰ ਸਕੇ ।
- ਨਿਕਾਸਾਤਮਿਕ ਖੇਤਰਾਂ ਤੋਂ ਪੈਦਾ ਹੋਣ ਵਾਲ਼ੀਆਂ ਸਿਰਫ ਕੁੱਝ ਮਿਲੀਸਕਿੰਟ ਤੱਕ ਮੁੱਕ ਜਾਣ ਵਾਲੀਆਂ ਪਲ ਭਰ ਦੀਆਂ ਰੇਡੀਓ ਪਲਸਾਂ, ਕੁੱਝ ਸੌ ਕਿਲੋਮੀਟਰ ਤੋਂ ਘੱਟ ਲੰਬਾਈ ਦੀਆਂ ਹੁੰਦੀਆਂ ਮੰਨੀਆਂ ਜਾਂਦੀਆਂ ਹਨ, ਅਤੇ ਇੱਕ ਦਿਨ ਵਿੱਚ ਕਈ ਸੌ ਵਾਰ ਵਾਪਰਨ ਦਾ ਅਨੁਮਾਨ ਲਗਾਇਆ ਗਿਆ ਹੈ। ਜਦੋਂਕਿ ਬਹੁਤ ਸਾਰੀਆਂ ਥਿਊਰੀਆਂ ਪ੍ਰਸਤਾਵਿਤ ਕੀਤੀਆਂ ਗਈਆਂ ਹਨ, ਫੇਰ ਵੀ ਉਹਨਾਂ ਵਾਸਤੇ ਕੋਈ ਸਰਵ ਸਧਾਰਨ ਤੌਰ ਤੇ ਸਵੀਕ੍ਰਿਤ ਵਿਆਖਿਆ ਨਹੀਂ ਹੈ। ਇਹ ਬ੍ਰਹਿਮੰਡੀ ਦੂਰੀਆਂ ਤੋਂ ਆਉਂਦੀਆਂ ਹੋ ਸਕਦੀਆਂ ਹਨ, ਪਰ ਇਸ ਉੱਤੇ ਕੋਈ ਆਮ ਸਹਮਿਤੀ ਵੀ ਨਹੀਂ ਹੈ।
ਨਿਊਕਲੀਅਰ ਭੌਤਿਕ ਵਿਗਿਆਨ
[ਸੋਧੋ]ਪ੍ਰਮਾਣੂ, ਅਣੂ ਅਤੇ ਔਪਟਿਕ ਭੌਤਿਕ ਵਿਗਿਆਨ
[ਸੋਧੋ]ਕੰਡੈੱਨਸਡ ਪਦਾਰਥ ਭੌਤਿਕ ਵਿਗਿਆਨ
[ਸੋਧੋ]ਜੀਵ ਭੌਤਿਕ ਵਿਗਿਆਨ
[ਸੋਧੋ]ਤਾਜ਼ਾ ਦਹਾਕਿਆਂ ਵਿੱਚ ਹੱਲ ਕੀਤੀਆਂ ਗਈਆਂ ਸਮੱਸਿਆਵਾਂ
[ਸੋਧੋ]ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ Ginzburg, Vitaly L. (2001). The physics of a lifetime : reflections on the problems and personalities of 20th century physics. Berlin: Springer. pp. 3–200. ISBN 9783540675341.
ਬਾਹਰੀ ਲਿੰਕ
[ਸੋਧੋ]- What don't we know? Science journal special project for its 125th anniversary: top 25 questions and 100 more.
- List of links to unsolved problems in physics, prizes and research.
- Ideas Based On What We’d Like to Achieve Archived 2013-09-24 at the Wayback Machine.
- 2004 SLAC Summer Institute: Nature's Greatest Puzzles Archived 2014-07-30 at the Wayback Machine.
- Dual Personality of Glass Explained at Last
- What we do and don't know Review on current state of physics by Steven Weinberg, November 2013
- The crisis of big science Steven Weinberg, May 2012
- The 10 Biggest Unsolved Problems in Physics Johan Hansson, March 2015