ਹਾਰਟ ਆਫ਼ ਏਸ਼ੀਆ ਕਾਨਫਰੰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਾਰਟ ਔਫ ਏਸ਼ੀਆ ਕਾਨਫਰੰਸ
ਸਥਾਪਿਤ2 ਨਵੰ 2011 - ਇਸਤੰਬੋਲ, ਤੁਰਕੀ
ਕਿਸਮਅੰਤਰ ਸਰਕਾਰਾਂ ਸੰਸਥਾ (IGO)
ਮੁੱਖ ਮੰਤਵਅਫਗਾਨਿਸਤਾਨ ਦੀ ਸਲਾਮਤੀ , ਹਿਫ਼ਾਜ਼ਤ ਤੇ ਗੁਆਂਢੀ ਮੁਲਕਾਂ ਦੇ ਖੇਤਰ ਦੀ ਸੁਰੱਖਿਆ ਲਈ ਸਹਿਯੋਗ
ਸਹਿਯੋਗ ਡਾਇਰੈਕਟੋਰੇਟਕਾਬਲ , ਅਫ਼ਗ਼ਾਨਿਸਤਾਨ
ਵਜ਼ਾਰਤੀ ਕਾਨਫਰੰਸਾਂ
ਮੈਂਬਰ ਦੇਸ਼[1]
ਸਮਰਥਕ ਦੇਸ਼ [2]
ਵੈੱਬਸਾਈਟwww.heartofasia-istanbulprocess.af

ਹਾਰਟ ਔਫ ਏਸ਼ੀਆ - ਇਸਤੰਬੋਲ ਅਮਲ ਜਾਂ ਪਰੋਸੈਸ ਦਾ ਸੰਗਠਨ ਖੇਤਰੀ ਮਸਲੇ ਖ਼ਾਸ ਕਰਕੇ ਸੁਰੱਖਿਆ, ਰਾਜਸੀ ਤੇ ਅਰਥਚਾਰੇ ਦੇ ਸਹਿਯੋਗ ਨੂੰ ਅਫ਼ਗ਼ਾਨਿਸਤਾਨ ਤੇ ਉਸ ਦੇ ਆਲੇ ਦੁਆਲੇ ਦੇ ਮੁਲਕਾਂ ਵਿੱਚ ਵਧਾਉਣ ਲਈ ਨਵੰਬਰ ੨੦੧੧ ਵਿੱਚ ਕੀਤਾ ਗਿਆ। ਇਸ ਅਮਲ ਲਈ ਸੰਯੁਕਤ ਰਾਜ ਅਮਰੀਕਾ ਤੇ ਹੋਰ ੨੦ ਮੁਲਕ ਆਪਣਾ ਸਮਰਥਨ ਦੇਂਦੇ ਹਨ।[3]

੨੬ ਅਪ੍ਰੈਲ ੨੦੧੩ ਨੂੰ ਅਲਮਾਤੂ, ਕਜਾਖਿਸਤਾਨ ਵਿੱਚ ਹੋਈ ਕਾਨਫਰੰਸ ਵਿੱਚ ਅਫ਼ਗ਼ਾਨਿਸਤਾਨ, ਅਜਰਬਾਈਜਾਨ, ਚੀਨ, ਭਾਰਤ , ਇਰਾਨ, ਕਜਾਖਿਸਤਾਨ, ਕੁਰਗਿਸਤਾਨ, ਪਾਕਿਸਤਾਨ, ਰੂਸ, ਸਾਊਦੀ ਅਰਬ, ਤਜਾਕਿਸਤਾਨ ਤੁਰਕੀ ਤੁਰਕਮੇਨਿਸਤਾਨ, ਐਮੀਰੇਟਸ ਤੇ ਉਜਬੇਕਿਸਤਾਨ ਦੇ ਵਜ਼ੀਰਾਂ ਨੇ ਹਿੱਸਾ ਲਿਆ ਜਿਸ ਵਿੱਚ ਪੱਛਮੀ ਦੇਸ਼ ਤੇ ਅੰਤਰ ਰਾਸ਼ਟਰੀ ਸੰਸਥਾਵਾਂ ਸ਼ਾਮਲ ਹੋਈਆਂ।ਇਸ ਮਿਲ਼ਨੀ ਨੇ " ਮਾਈਗਰੇਸ਼ਨ ਲਈ ਸਿਲਕ ਰੂਟ ਦੀ ਹਿੱਸੇਦਾਰੀ " ਦੇ ਮੁੱਦੇ ਤੇ ਧਿਆਨ ਕੇਂਦਰਿਤ ਕੀਤਾ।[4]. ਕਾਊਂਟਰ ਟੈਰੋਰਿਜਮ ਤੇ ਹੋਰ ਮੁੱਦਿਆਂ ਨਾਲ ਤੁਰਕਮੇਨਿਸਤਾਨ-ਅਫ਼ਗ਼ਾਨਿਸਤਾਨ-ਪਾਕਿਸਤਾਨ-ਭਾਰਤ ( ਟੀ ਏ ਪੀ ਆਈ) ਪਾਈਪਲਾਈਨ ਵਰਗੇ ਵਪਾਰ ਪ੍ਰੋਤਸਾਹਨ ਦੇ ਮੁੱਦੇ ਵੀ ਚਰਚਾ ਦਾ ਵਿਸ਼ਾ ਰਹੇ।T[5]

4ਥੀ ਵਜ਼ਾਰਤੀ ਕਾਨਫਰੰਸ[ਸੋਧੋ]

੪ਥੀ ਹਾਰਟ ਆਫ ਏਸ਼ੀਆ ਕਾਨਫਰੰਸ ੩੧ ਅਕਤੂਬਰ ੨੦੧੪ ਨੂੰ ਬੀਜਿੰਗ ਚੀਨ ਵਿੱਚ ਹੋਈ।ਇਸ ਦਾ ਮੁੱਖ ਮੰਤਵ ਅਫ਼ਗ਼ਾਨਿਸਤਾਨ ਤੇ ਉਸ ਦੇ ਗਵਾਂਢੀ ਦੇਸ਼ਾਂ ਵਿੱਚ ਸ਼ਾਂਤੀ ਤੇ ਮਿਲਵਰਤਨ ਨੂੰ ਉਤਸਾਹਿਤ ਕਰਨਾ ਸੀ।[6][7]

6ਵੀਂ ਵਜ਼ਾਰਤੀ ਕਾਨਫਰੰਸ[ਸੋਧੋ]

ਆਣ ਵਾਲੀ ਹਾਰਟ ਆਫ ਏਸ਼ੀਆ ਸਮਿਟ ਅੰਮ੍ਰਿਤਸਰ , ਪੰਜਾਬ ,ਭਾਰਤ ਵਿੱਚ ੩-੪ ਦਸੰਬਰ ੨੦੧੬ ਨੂੰ ਹੋਣੀ ਮਿੱਥੀ ਗਈ ਹੈ। ਇਸ ਵਿੱਚ ੪੦ ਮੁਲਕਾਂ ਦੇ ਪਰਤੀਨਿਧਾਂ ਨੇ ਹਿੱਸਾ ਲੈਣਾ ਹੈ ਜਿਸ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਤਾਰਕ ਅਜ਼ੀਜ਼ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹਨ।[8][9] [10][11]

ਹਵਾਲੇ[ਸੋਧੋ]