11 ਦਸੰਬਰ
ਦਿੱਖ
(੧੧ ਦਸੰਬਰ ਤੋਂ ਮੋੜਿਆ ਗਿਆ)
<< | ਦਸੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2025 |
11 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 345ਵਾਂ (ਲੀਪ ਸਾਲ ਵਿੱਚ 346ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 20 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 27 ਮੱਘਰ ਬਣਦਾ ਹੈ।
ਵਾਕਿਆ
[ਸੋਧੋ]- 1773 – ਸ਼ਹੀਦਾਂ ਦੀ ਮਿਸਲ ਦੇ ਕਰਮ ਸਿੰਘ ਨੇ ਨਨੌਤਾ ਉਤੇ ਹਮਲਾ ਕੀਤਾ।
- 1844 – ਮਸੂੜੇ ਸੁੰਨ ਕਰ ਕੇ ਦੰਦ ਕੱਢਣ ਦਾ ਪਹਿਲਾ ਕਾਮਯਾਬ ਐਕਸ਼ਨ ਕੀਤਾ ਗਿਆ। ਇਸ ਮਕਸਦ ਵਾਸਤੇ ਨਾਈਟਰੋ ਆਕਸਾਈਡ ਦੀ ਵਰਤੋਂ ਕੀਤੀ ਗਈ।
- 1913 – ਇੰਗਲੈਂਡ ਦਾ ਬਾਦਸ਼ਾਹ ਜਾਰਜ ਪੰਜਵਾਂ ਅੰਮ੍ਰਿਤਸਰ ਪੁੱਜਾ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪੁੱਜਾ।
- 1936 – ਆਪਣੀ ਮਹਿਬੂਬਾ ਵਾਲਿਸ ਵਾਰਫ਼ੀਲਡ ਸਿੰਪਸਨ ਨਾਲ ਸ਼ਾਦੀ ਕਰਨ ਵਾਸਤੇ ਇੰਗਲੈਂਡ ਦੇ ਬਾਦਸ਼ਾਹ ਐਡਵਰਡ ਅਠਵੇਂ ਨੇ 11 ਦਸੰਬਰ, 1936 ਦੀ ਰਾਤ ਨੂੰ ਤਖ਼ਤ ਛੱਡ ਦਿਤਾ। ਇੰਗਲੈਂਡ ਦੇ ਚਰਚ ਦੇ ਕਾਨੂੰਨ ਮੁਤਾਬਕ ਉਹ ਇੱਕ ਤਲਾਕਸ਼ੁਦਾ ਔਰਤ ਨਾਲ ਵਿਆਹ ਨਹੀਂ ਸੀ ਕਰ ਸਕਦਾ।
- 1941 – ਦੂਜੀ ਸੰਸਾਰ ਜੰਗ ਦੇ ਦੌਰਾਨ ਜਰਮਨ ਤੇ ਇਟਲੀ ਨੇ ਅਮਰੀਕਾ ਵਿਰੁਧ ਜੰਗ ਦਾ ਐਲਾਨ ਕਰ ਦਿਤਾ।
- 1972 – ਅਪੋਲੋ 17 ਚੰਦ ਤੇ ਜਾਣ ਵਾਲਾ ਛੇਵਾਂ ਅਤੇ ਅੰਤਿਮ ਅਪੋਲੋ ਮਿਸ਼ਨ ਸੀ।
- 1972 – ਨੀਤੀਆਂ ਦਾ ਖਰੜਾ ਬਣਾਉਣ ਵਾਸਤੇ (ਅਨੰਦਪੁਰ ਸਾਹਿਬ ਦਾ ਮਤਾ) ਕਮੇਟੀ ਬਣੀ।
- 1978 – ਇਰਾਨ ਦੇ ਸ਼ਾਹ ਪਹਿਲਵੀ ਵਿਰੁਧ ਸਾਰੇ ਮੁਲਕ ਵਿੱਚ ਜ਼ਬਰਦਸਤ ਮੁਜ਼ਾਹਰੇ ਹੋਏ।
- 1987 – ਮਸ਼ਹੂਰ ਹਾਸਰਸ ਐਕਟਰ ਚਾਰਲੀ ਚੈਪਲਿਨ ਦੀ ਕੇਨ (ਸੋਟੀ) ਅਤੇ ਟੋਪੀ ਦੀ ਨੀਲਾਮੀ ਹੋਈ। ਇਸ ਨੂੰ ਕਿ੍ਸਟੀ ਕੰਪਨੀ ਵਲੋਂ 62500 ਪੌਂਡ ਵਿੱਚ ਵੇਚਿਆ ਗਿਆ।
- 1997 – ਸਿੱਨ ਫ਼ੇਨ ਦਾ ਆਗੂ ਗੇਰੀ ਐਡਮਜ਼ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੂੰ ਮਿਲਿਆ। ਪਿਛਲੇ 76 ਸਾਲ ਵਿੱਚ ਉਹ ਸਿੱਨ ਫ਼ੇਨ ਦਾ ਪਹਿਲਾ ਆਗੂ ਸੀ ਜਿਸ ਨੇ ਕਿਸੇ ਬਰਤਾਨਵੀ ਆਗੂ ਨਾਲ ਗੱਲਬਾਤ ਕੀਤੀ ਸੀ।
- 1997 – ਕਿਓਤੋ (ਜਾਪਾਨ) ਵਿੱਚ 150 ਮੁਲਕਾਂ ਦੇ ਨੁਮਾਇੰਦਿਆਂ ਨੇ ਗਲੋਬਲ ਵਾਰਮਿੰਗ ਦੇ ਖ਼ਤਰਨਾਕ ਨਤੀਜਿਆਂ ਬਾਰੇ ਮੀਟਿੰਗ ਕੀਤੀ ਤੇ ਗਰੀਨਹਾਊਸ ਗੈਸ ਦੇ ਕੰਟਰੋਲ ਬਾਰੇ ਵਿਚਾਰਾਂ ਕੀਤੀਆਂ।
- 1998 – ਬਿਲ ਕਲਿੰਟਨ ਦੇ ਮੋਨਿਕਾ ਲਵਿੰਸਕੀ ਨਾਂ ਦੀ ਕੁੜੀ ਨਾਲ ਸੈਕਸ ਸਬੰਧਾਂ ਕਾਰਨ, ਅਮਰੀਕਾ ਦੀ ਕਾਂਗਰਸ ਵਿੱਚ ਰਾਸ਼ਟਰਪਤੀ ਬਿਲ ਕਲਿੰਟਨ ਤੇ ਮਹਾਂ ਮੁਕੱਦਮਾ (ਇਮਪੀਚਮੈਂਟ) ਦੀ ਕਾਰਵਾਈ ਸ਼ੁਰੂ ਹੋਈ।
ਜਨਮ
[ਸੋਧੋ]- 1803 – ਫ੍ਰੇਂਚ ਸੰਗੀਤਕਾਰ ਹੇਕਤੋਰ ਬੇਰਲੀਓਸ ਦਾ ਜਨਮ।
- 1882 – ਤਮਿਲ ਕਵੀ ਸੁਬਰਾਮਨੀਆ ਭਾਰਤੀ ਦਾ ਜਨਮ।
- 1910 – ਪੰਜਾਬੀ ਦਾ ਚਿੱਤਰਕਾਰ, ਕਵੀ ਤੇ ਲੇਖਕ ਈਸ਼ਵਰ ਚਿੱਤਰਕਾਰ ਦਾ ਜਨਮ।
- 1918 – ਰੂਸੀ, ਬਾਗੀ, ਲੇਖਕ ਅਤੇ ਅੰਦੋਲਨਕਾਰੀ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਦਾ ਜਨਮ।
- 1922 – ਭਾਰਤੀ ਫਿਲਮੀ ਐਕਟਰ ਦਲੀਪ ਕੁਮਾਰ ਦਾ ਜਨਮ।
- 1927 – ਪਾਕਿਸਤਾਨੀ ਲੇਖਿਕਾ ਖ਼ਦੀਜਾ ਮਸਤੂਰ ਦਾ ਜਨਮ।
- 1931 – ਭਾਰਤੀ ਰਹੱਸਵਾਦੀ ਅਤੇ ਧਾਰਮਕ ਗੁਰੂ ਓਸ਼ੋ ਦਾ ਜਨਮ।
- 1935 – ਭਾਰਤ ਦੇ 13ਵੇਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਜਨਮ।
- 1969 – ਭਾਰਤੀ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਅਨੰਦ ਦਾ ਜਨਮ।
- 1988 – ਜਪਾਨੀ ਫੁੱਟਬਾਲ ਖਿਡਾਰੀ ਟੋਰੂ ਹਾਸੇਗਾਵਾ ਦਾ ਜਨਮ।
ਦਿਹਾਤ
[ਸੋਧੋ]- 1933 – ਰੂਸੀ ਲੇਖਕ ਅਤੇ ਲਿਓ ਤਾਲਸਤਾਏ ਦਾ ਪੁੱਤਰ ਇਲੀਆ ਤਾਲਸਤਾਏ ਦਾ ਦਿਹਾਂਤ।
- 1949 – ਭਾਰਤੀ ਫ਼ਿਲਾਸਫ਼ਰ ਕ੍ਰਿਸ਼ਨ ਚੰਦਰ ਭੱਟਾਚਾਰੀਆ ਦਾ ਦਿਹਾਂਤ।
- 2002 – ਭਾਰਤ ਦੇ ਸੰਵਿਧਾਨ ਮਾਹਰ, ਅਤੇ ਅਰਥ-ਸ਼ਾਸਤਰੀ ਨਾਨੀ ਅਰਦੇਸ਼ਰ ਪਾਲਖੀਵਾਲਾ ਦਾ ਦਿਹਾਂਤ।
- 2004 – ਕਰਨਾਟਕ ਕਲਾਸੀਕਲ ਸੰਗੀਤ ਦੀ ਭਾਰਤ ਰਤਨ ਸੰਗੀਤਕਾਰ ਐਮ. ਐਸ. ਸੁੱਬਾਲਕਸ਼ਮੀ ਦਾ ਦਿਹਾਂਤ।