13 ਅਕਤੂਬਰ
ਦਿੱਖ
(੧੩ ਅਕਤੂਬਰ ਤੋਂ ਮੋੜਿਆ ਗਿਆ)
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
13 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 286ਵਾਂ (ਲੀਪ ਸਾਲ ਵਿੱਚ 287ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 79 ਦਿਨ ਬਾਕੀ ਹਨ।
ਵਾਕਿਆ
[ਸੋਧੋ]- 54– ਰੋਮਨ ਸਾਮਰਾਜ ਦੇ ਮਹਾਰਾਜਾ ਕਲੌਡੀਅਸ ਦੀ ਪਤਨੀ ਵਲੋਂ ਉਸ ਦਾ ਕਤਲ ਕੀਤੇ ਜਾਣ ਮਗਰੋਂ ਨੀਰੋ ਮੁਲਕ ਦਾ ਨਵਾਂ ਹਾਕਮ ਬਣਿਆ।
- 1710– ਸਰਹਿੰਦ ਦੀ ਲੜਾਈ ਵਿੱਚ ਸੈਂਕੜੇ ਸਿੱਖਾਂ ਸ਼ਹੀਦ ਹੋੲੇ।
- 1792– ਵਾਸ਼ਿੰਗਟਨ, ਡੀ.ਸੀ. ਵਿੱਚ ਅਮਰੀਕਨ ਰਾਸ਼ਟਰਪਤੀ ਦੀ ਰਿਹਾਇਸ਼ ਵਾਸਤੇ ਜਾਰਜ ਵਾਸ਼ਿੰਗਟਨ ਨੇ 'ਐਗ਼ਜ਼ੈਕਟਿਵ ਮੈਨਸ਼ਨ' ਇਮਾਰਤ ਦੀ ਨੀਂਹ ਰੱਖੀ।
- 1904– ਮਸ਼ਹੂਰ ਮਨੋਵਿਗਿਆਨੀ ਸਿਗਮੰਡ ਫ਼ਰਾਇਡ ਦੀ ਕਿਤਾਬ ਸੁਪਨਿਆਂ ਦਾ ਬਿਆਨ 'ਇੰਟਰਪ੍ਰੈਟੇਸ਼ਨ ਆਫ਼ ਡਰੀਮਜ਼' ਛਪੀ।
- 1920– ਦਰਬਾਰ ਸਾਹਿਬ ਦੇ ਪ੍ਰਬੰਧ ਵਾਸਤੇ ਸਰਕਾਰ ਨੇ ਕਮੇਟੀ ਬਣਾਈ।
- 1948 – ਪਹਿਲੀ ਸਿੱਖ ਰੈਜਮੈਂਟ ਦੇ ਲਾਸ ਨਾਇਕ ਕਰਮ ਸਿੰਘ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ।
- 1973– ਕਪੂਰ ਸਿੰਘ ਆਈ. ਸੀ. ਐਸ ਨੂੰ 'ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਇਜ਼ਮ' ਦਾ ਖ਼ਿਤਾਬ ਦਿਤਾ ਗਿਆ।
- 1989– ਅਮਰੀਕਨ ਰਾਸ਼ਟਰਪਤੀ ਰੋਨਲਡ ਰੀਗਨ ਨੇ ਪਨਾਮਾ ਦੇ ਹਾਕਮ ਮੈਨੂਅਲ ਐਨਟੋਨੀਓ ਨੋਰੀਏਗਾ ਦਾ ਤਖ਼ਤ ਪਲਟਣ ਦਾ ਐਲਾਨ ਕੀਤਾ।
- 2006 – ਗੋਧਰਾ ਕਾਂਡ: ਰੇਲਵੇ ਮੰਤਰਾਲੇ ਕਮਿਸ਼ਨ ਜਸਟਿਸ ਯੂ.ਸੀ. ਬੈਨਰਜੀ ਕਮਿਸ਼ਨ ਨੇ ਇਸ ਨੂੰ ਮਹਿਜ਼ ਇੱਕ ਹਾਦਸਾ ਐਲਾਨਿਆ ਸੀ।
ਜਨਮ
[ਸੋਧੋ]- 1884 – ਗਦਰ ਪਾਰਟੀ ਦਾ ਸੰਚਾਲਨ ਅਤੇ ਭਾਰਤੀ ਕੌਮੀ ਇਨਕਲਾਬੀ ਲਾਲਾ ਹਰਦਿਆਲ ਦਾ ਜਨਮ।
- 1900 – ਪਾਕਿਸਤਾਨ ਦੇ ਉਰਦੂ ਲੇਖਕ ਅਤੇ ਨਾਟਕਕਾਰ ਇਮਤਿਆਜ਼ ਅਲੀ ਤਾਜ ਦਾ ਜਨਮ।
- 1911 – ਭਾਰਤੀ ਫ਼ਿਲਮੀ ਕਲਾਕਾਰ ਅਸ਼ੋਕ ਕੁਮਾਰ ਦਾ ਜਨਮ।
- 1915 – ਪੰਜਾਬੀ ਦੇ ਸ਼ਾਇਰ ਤੇ ਲਿਖਾਰੀ ਸ਼ਰੀਫ਼ ਕੁੰਜਾਹੀ ਦਾ ਜਨਮ।
- 1925 – ਲੋਹ ਔਰਤ ਅਤੇ ਬ੍ਰਿਟਿਸ਼ ਦੀ ਪ੍ਰਧਾਨ ਮੰਤਰੀ ਮਾਰਗਰੈੱਟ ਥੈਚਰ ਦਾ ਜਨਮ।
- 1938 – ਦੱਖਣੀ ਅਫ਼ਰੀਕੀ ਲੇਖਿਕਾ ਡੈਲਨ ਮੈਥੀ ਦਾ ਜਨਮ।
- 1940 – ਪਾਕਿਸਤਾਨੀ ਗਾਇਕਾ ਅਤੇ ਅਦਾਕਾਰਾ ਮੁਸੱਰਤ ਨਜ਼ੀਰ ਦਾ ਜਨਮ।
- 1941 – ਕੈਨੇਡੀਅਨ ਵਾਤਾਵਰਣਪ੍ਰੇਮੀ, ਪੱਤਰਕਾਰ, ਲੇਖਕ ਅਤੇ ਸਿਆਸਤਦਾਨ ਰਾਬਰਟ ਹੰਟਰ ਦਾ ਜਨਮ।
- 1948 – ਪਾਕਿਸਤਾਨ ਦਾ ਸੂਫ਼ੀ ਗਾਇਕ ਅਤੇ ਸੰਗੀਤਕਾਰ ਨੁਸਰਤ ਫ਼ਤਿਹ ਅਲੀ ਖ਼ਾਨ ਦਾ ਜਨਮ।
- 1952 – ਬ੍ਰਿਟਿਸ਼ ਭੌਤਿਕ ਵਿਗਿਆਨੀ ਅਤੇ ਕਣ ਭੌਤਿਕ ਵਿਗਿਆਨੀ ਤੇਜਿੰਦਰ ਵਿਰਦੀ ਦਾ ਜਨਮ।
ਦਿਹਾਂਤ
[ਸੋਧੋ]- 1900 – ਭਾਰਤੀ ਦਾਰਸ਼ਨਿਕ ਅਤੇ ਸ਼ਬਦ-ਕੋਸ਼ਕਾਰ ਅਮੀਰ ਮੀਨਾਈ ਦਾ ਦਿਹਾਂਤ।
- 1911 – ਸਕੌਟ- ਆਇਰਿਸ਼ ਸਮਾਜਕ ਕਾਰਕੁਨ, ਲੇਖਕ, ਅਧਿਆਪਕ ਸਿਸਟਰ ਨਿਵੇਦਿਤਾ ਦਾ ਦਿਹਾਂਤ।
- 1987 – ਭਾਰਤੀ ਫਿਲਮ ਪਲੇਅਬੈਕ ਗਾਇਕ ਕਿਸ਼ੋਰ ਕੁਮਾਰ ਦਾ ਦਿਹਾਂਤ।
- 1995 – ਅਮਰੀਕਨ ਨਾਵਲਕਾਰ ਅਤੇ ਛੋਟੀ ਕਹਾਣੀ ਦਾ ਲੇਖਕ ਹੈਨਰੀ ਰੋਥ ਦਾ ਦਿਹਾਂਤ।