22 ਜਨਵਰੀ
ਦਿੱਖ
(੨੨ ਜਨਵਰੀ ਤੋਂ ਮੋੜਿਆ ਗਿਆ)
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
22 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 22ਵਾਂ ਦਿਨ ਹੁੰਦਾ ਹੈ। ਸਾਲ ਦੇ 343 (ਲੀਪ ਸਾਲ ਵਿੱਚ 344) ਦਿਨ ਬਾਕੀ ਹੁੰਦੇ ਹਨ।
ਵਾਕਿਆ
[ਸੋਧੋ]- 3102 ਬੀਸੀ – ਹਿੰਦੂ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਕਲ ਯੁੱਗ ਦੀ ਸ਼ੁਰੂਆਤ ਹੋਈ।
- 1647 – ਅਮਰੀਕਾ ਵਿੱਚ ਪਹਿਲੀ ਡਾਕ ਸੇਵਾ ਨਿਊ ਯਾਰਕ ਅਤੇ ਬੋਸਟਨ ਵਿਚਕਾਰ ਸ਼ੁਰੂ ਹੋਈ।
- 1760 – ਭਾਰਤ ਦੇ ਨਗਰ ਵਾਂਦੇਵਾਸ ਦੀ ਲੜਾਈ 'ਚ ਬਰਤਾਨਵੀ ਫ਼ੌਜਾਂ ਨੇ ਫ਼ਰਾਂਸੀਸੀਆਂ ਨੂੰ ਹਰਾਇਆ।
- 1831 – ਮਸ਼ਹੂਰ ਖੋਜੀ ਚਾਰਲਸ ਡਾਰਵਿਨ ਨੇ ਬੀ.ਏ. ਦਾ ਇਮਤਿਹਾਨ ਦਿਤਾ।
- 1905 – ਖ਼ੂਨੀ ਐਤਵਾਰ:ਜਾਰ ਦੇ ਹੁਕਮਾਂ ’ਤੇ ਫ਼ੌਜਾਂ ਨੇ ਸੇਂਟ ਪੀਟਰਜ਼ਬਰਗ, ਰੂਸ ਵਿੱਚ ਮਜ਼ਦੂਰਾਂ ਦੇ ਸ਼ਾਂਤਮਈ ਜਲੂਸ ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਸੀ।
- 1922 – ਚਾਬੀਆਂ ਦਾ ਮੋਰਚਾ ਜਿੱਤਣ 'ਤੇ ਮਹਾਤਮਾ ਗਾਂਧੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦੀ ਤਾਰ ਭੇਜੀ।
- 1923 – ਬਾਬਾ ਖੜਕ ਸਿੰਘ ਨੇ ਜੇਲ ਵਿੱਚ ਨੰਗਾ ਰਹਿਣਾ ਸ਼ੁਰੂ ਕੀਤਾ।
- 1941 – ਰੋਮਾਨੀਆ ਵਿੱਚ ਯਹੂਦੀਆਂ ਦਾ ਪਹਿਲਾ ਕਤਲੇਆਮ ਸ਼ੁਰੂ ਹੋਇਆ।
- 1946 – ਅਮਰੀਕਾ ਵਿੱਚ ਖ਼ੁਫ਼ੀਆ ਏਜੰਸੀ ਸੀ.ਆਈ.ਏ. ਕਾਇਮ ਕੀਤੀ ਗਈ।
- 1957 – ਭਾਰਤ ਸਰਕਾਰ ਨੇ ਸ਼ਕ ਸੰਮਤ ਨੂੰ ਸਰਕਾਰੀ ਕੈਲੰਡਰ ਵਜੋਂ ਮਨਜ਼ੂਰੀ ਦਿਤੀ। ਸ਼ਕ ਸੰਮਤ ਗ੍ਰੈਗੋਰੀਅਨ ਕਲੰਡਰ ਤੋਂ 79 ਸਾਲ ਤੇ ਬਿਕਰਮੀ ਸੰਮਤ ਤੋਂ 135 ਸਾਲ ਪਿਛੇ ਹੈ।
- 1976 – ਦੁਨੀਆ ਦਾ ਸਭ ਤੋਂ ਵੱਡਾ ਡਾਕਾ ਬੈਰੂਤ ਦੇ ਬੈਂਕ ਵਿੱਚ ਮਾਰਿਆ ਗਿਆ। ਲੁੱਟੀ ਗਈ ਰਕਮ 2 ਅਤੇ 5 ਕਰੋੜ ਡਾਲਰ ਦੇ ਵਿਚਕਾਰ ਸੀ।
- 1977 – ਐਮਰਜੈਂਸੀ (ਭਾਰਤ) ਵਿਰੁਧ ਅਕਾਲੀ ਦਲ ਦਾ ਮੋਰਚਾ ਖ਼ਤਮ ਹੋਇਆ।
- 1999 – ਭਾਰਤ ਵਿੱਚ ਹਿੰਦੂ ਦਹਿਸ਼ਤਗਰਦਾਂ ਨੇ ਆਸਟਰੇਲੀਅਨ ਪਾਦਰੀ ਗ੍ਰਾਹਮ ਸਟੇਨਜ਼ ਅਤੇ ਉਸ ਦੇ ਦੋ ਪੁੱਤਰਾਂ ਨੂੰ ਉਨ੍ਹਾਂ ਦੀ ਕਾਰ ਵਿੱਚ ਜਿਊਂਦਿਆਂ ਨੂੰ ਹੀ ਸਾੜ ਦਿਤਾ।
- 2009 – ਅਮਰੀਕਨ ਰਾਸ਼ਟਰਪਤੀ ਬਰਾਕ ਓਬਾਮਾ ਨੇ ਗੁਆਨਟਾਨਾਮੋ ਪਰੀਜ਼ਨ ਕੈਂਪ ਨੂੰ ਬੰਦ ਕਰਨ ਦੇ ਹੁਕਮਾਂ 'ਤੇ ਦਸਤਖ਼ਤ ਕੀਤੇ।
ਜਨਮ
[ਸੋਧੋ]- 1891 – ਇਟਲੀ ਦੀ ਕਮਿਊਨਿਸਟ ਪਾਰਟੀ ਦੇ ਸੰਸਥਾਪਕ, ਮਾਰਕਸਵਾਦ ਦੇ ਸਿਧਾਂਤਕਾਰ ਅਤੇ ਉਪਦੇਸ਼ਕ ਆਂਤੋਨੀਓ ਗਰਾਮਸ਼ੀ ਦਾ ਜਨਮ।
- 1892 – ਕਾਕੋਰੀ ਕਾਂਡ ਵਾਲੇ ਕ੍ਰਾਤੀਕਾਰੀ ਰੋਸ਼ਨ ਸਿੰਘ ਦਾ ਜਨਮ।
- 1949 – ਭਾਰਤੀ ਖੱਬੇਪੱਖੀ ਰਾਜਨੀਤੀਵਾਨ ਮਾਣਕ ਸਰਕਾਰ ਦਾ ਜਨਮ।
- 1968 – ਪਰਿਣੀਤਾ, ਹਜ਼ਾਰੋਂ ਖਵਾਹਿਸੇਂ ਫ਼ਿਲਮਾਂ ਦੇ ਭਾਰਤੀ ਡਾਇਰੈਕਟਰ ਸੰਤਨੂੰ ਮੋਇਤਰਾ ਦਾ ਜਨਮ।
ਦਿਹਾਂਤ
[ਸੋਧੋ]- 1666 – ਭਾਰਤ ਦੇ ਮੁਗਲ ਸਾਮਰਾਜ ਦਾ ਬਾਦਸ਼ਾਹ ਸ਼ਾਹ ਜਹਾਨ ਦਾ ਦਿਹਾਂਤ।
- 1901 – ਇੰਗਲੈਂਡ ਦੀ ਰਾਣੀ ਵਿਕਟੋਰੀਆ ਦੀ ਮੌਤ ਹੋਈ।
- 1967 – ਭਾਰਤੀ ਇਨਕਲਾਬੀ, ਵਿਦਵਾਨ, ਖੇਤੀਬਾੜੀ ਵਿਗਿਆਨੀ, ਅਤੇ ਇਤਿਹਾਸਕਾਰ ਪਾਂਡੂਰੰਗ ਸਦਾਸ਼ਿਵ ਖਾਨਖੋਜੇ ਦਾ ਦਿਹਾਂਤ।
- 1999 – ਆਸਟ੍ਰੇਲੀਆ ਤੋਂ ਇੱਕ ਇਸਾਈ ਮਿਸ਼ਨਰੀ ਗ੍ਰੈਹਮ ਸਟੇਨਜ਼ ਦਾ ਦਿਹਾਂਤ।
- 2008 – ਆਸਟ੍ਰੇਲੀਅਨ ਰਾਈਟਰ ਅਤੇ ਡਾਇਰੈਕਟਰ ਹੀਥ ਲੈਜਰ ਦਾ ਦਿਹਾਂਤ।
- 2014 – ਤੇਲਗੂ ਸਿਨਮੇ ਦੇ ਫ਼ਿਲਮ ਐਕਟਰ, ਪ੍ਰੋਡਿਊਸਰ ਅੱਕਿਨੇਨੀ ਨਾਗੇਸ਼ਵਰ ਰਾਓ ਦਾ ਦਿਹਾਂਤ।