4 ਅਪ੍ਰੈਲ
ਦਿੱਖ
(੪ ਅਪ੍ਰੈਲ ਤੋਂ ਮੋੜਿਆ ਗਿਆ)
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | |||
2025 |
4 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 94ਵਾਂ (ਲੀਪ ਸਾਲ ਵਿੱਚ 95ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 271 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1818 – ਅਮਰੀਕਾ ਨੇ ਆਪਣਾ ਕੌਮੀ ਝੰਡਾ ਬਣਾਇਆ। ਇਸ ਵਿੱਚ 13 ਲਾਲ ਅਤੇ ਚਿੱਟੀਆਂ ਪੱਟੀਆਂ ਅਤੇ 20 ਤਾਰੇ ਰੱਖੇ ਗਏ।
- 1858 – ਮਹਾਨ ਸੁਤੰਤਰਤਾ ਸੈਨਾਨੀ ਰਾਣੀ ਲਕਸ਼ਮੀਬਾਈ ਦਾ ਹਊਜ ਰੋਸ ਦੀ ਅਗਵਾਈ ਵਾਲੀ ਬ੍ਰਿਟਿਸ਼ ਸੈਨਾ ਨਾਲ ਭਿਆਨਕ ਲੜਾਈ ਤੋਂ ਬਾਅਦ ਉਹ ਝਾਂਸੀ ਤੋਂ ਕਾਲਪੀ ਗਈ ਅਤੇ ਉਸ ਤੋਂ ਬਾਅਦ ਗਵਾਲੀਅਰ ਵੱਲ ਚੱਲੀ ਗਈ।
- 1905 – ਕਾਂਗੜਾ, ਹਿਮਾਚਲ ਪ੍ਰਦੇਸ਼ ਵਿੱਚ ਭਿਆਨਕ ਭੂਚਾਲ ਨਾਲ 3 ਲੱਖ 70 ਹਜ਼ਾਰ ਲੋਕ ਮਾਰੇ ਗਏ।
- 1910 – ਮਹਾਨ ਸੁਤੰਤਰਤਾ ਸੈਨਾਨੀ ਅਤੇ ਦਾਰਸ਼ਨਿਕ ਸ਼੍ਰੀ ਅਰਵਿੰਦੋ ਘੋਸ਼ ਧਿਆਨ ਕੰਪਲੈਕਸ ਕੇਂਦਰ ਦੀ ਸਥਾਪਨਾ ਲਈ ਪਾਂਡੀਚਰੀ ਪਹੁੰਚੇ।
- 1914 – ਕਾਮਾਗਾਟਾਮਾਰੂ ਬਿਰਤਾਂਤ ਦਾ ਜਹਾਜ਼ ਹਾਂਗਕਾਂਗ ਤੋਂ ਕੈਨੇਡਾ ਵਾਸਤੇ ਰਵਾਨਾ ਹੋਇਆ।
- 1918 – ਯੂਰਪੀ ਦੇਸ਼ ਨੀਦਰਲੈਂਡ ਦੀ ਰਾਜਧਾਨੀ ਅਮਸਤੱਰਦਮ 'ਚ ਖਾਣ ਨੂੰ ਲੈ ਕੇ ਦੰਗਾ ਭੜਕਿਆ।
- 1920 – ਅਰਬ ਦੇਸ਼ਾਂ ਨੇ ਯਰੂਸ਼ਲਮ 'ਚ ਯਹੂਦੀਆਂ 'ਤੇ ਹਮਲਾ ਕੀਤਾ।
- 1921 – ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸਿੱਖਾਂ ਰੋਸ ਜਤਾਇਆ।
- 1946 – ਮਾਸਟਰ ਤਾਰਾ ਸਿੰਘ ਅਤੇ ਮੁਹੰਮਦ ਅਲੀ ਜਿਨਾਹ ਵਿਚਕਾਰ ਦਿੱਲੀ ਵਿੱਚ ਮੁਲਾਕਾਤ।
- 1941 – ਜਰਮਨੀ ਦੀ ਫੌਜ ਨੇ ਲੀਬੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬੇਨਗਾਜੀ ਨੂੰ ਜਿੱਤਿਆ।
- 1944 – ਬ੍ਰਿਟਿਸ਼ ਫੌਜ ਨੇ ਅਫਰੀਕੀ ਦੇਸ਼ ਇਥੋਪੀਆ ਦੀ ਰਾਜਧਾਨੀ ਆਦਿਸ ਅਬਾਬਾ 'ਤੇ ਕਬਜ਼ਾ ਕੀਤਾ।
- 1949 – ਇਜ਼ਰਾਈਲ ਅਤੇ ਜਾਰਡਨ ਨੇ ਜੰਗਬੰਦੀ ਸਮਝੌਤੇ 'ਤੇ ਦਸਤਖ਼ਤ ਕੀਤੇ।
- 1949 – 12 ਮੁਲਕਾਂ ਨੇ ਇਕੱਠੇ ਹੋ ਕੇ ਨਾਰਥ ਐਟਲੈਂਟਿਕ ਟਰੀਟੀ ਆਰਗੇਨਾਈਜ਼ੇਸ਼ਨ ਜਾਂ ਨੈਟੋ ਕਾਇਮ ਕਰਨ ਦੇ ਅਹਿਦਨਾਮੇ 'ਤੇ ਦਸਤਖ਼ਤ ਕੀਤੇ।
- 1955 – ਬ੍ਰਿਟਿਸ਼ ਸਰਕਾਰ ਦੇ ਇਰਾਕ ਨਾਲ ਫੌਜ ਸੰਧੀ 'ਤੇ ਦਸਤਖ਼ਤ।
- 1960 – ਅਫਰੀਕੀ ਦੇਸ਼ ਸੇਨੇਗਲ ਨੇ ਫਰਾਂਸ ਤੋਂ ਸੁਤੰਤਰਤਾ ਹਾਸਲ ਕੀਤੀ।
- 1967 – ਵੀਅਤਨਾਮ ਨੇ ਅਮਰੀਕਾ ਦਾ 500ਵਾਂ ਜਹਾਜ਼ ਤਬਾਹ ਕੀਤਾ।
- 1968 – ਨਾਸਾ ਨੇ ਆਪਣਾ ਅਪੋਲੋ ਨੂੰ ਲਾਂਚ ਕੀਤਾ।
ਜਨਮ
[ਸੋਧੋ]- 1889 – ਭਾਰਤੀ ਪੱਤਰਕਾਰ, ਕਵੀ ਅਤੇ ਡਰਾਮ ਲੇਖਕ ਮੱਖਣਲਾਲ ਚਤੁਰਵੇਦੀ ਦਾ ਜਨਮ ਹੋਇਆ।
- 1962 – ਭਾਰਤੀ ਸਮਾਜ ਸੇਵੀ ਅਤੇ ਰਾਜਨੀਤਿਕ ਕੈਲਾਸ਼ੋ ਦੇਵੀ ਦਾ ਜਨਮ ਹੋਇਆ।
- 1962 – ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਜਨਮ ਹੋਇਆ.
ਮੌਤ
[ਸੋਧੋ]- 1968 – ਇੱਕ ਨਸਲਵਾਦੀ ਗੌਰੇ ਨੇ ਕਾਲਿਆਂ ਦੇ ਆਗੂ ਮਾਰਟਿਨ ਲੂਥਰ ਕਿੰਗ, ਜੂਨੀਅਰ ਦਾ ਕਤਲ ਕਰ ਦਿਤਾ।
- 1979 – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜੁਲਫ਼ਿਕਾਰ ਅਲੀ ਭੁੱਟੋ ਨੂੰ ਆਪਣੇ ਇੱਕ ਵਿਰੋਧੀ ਦੇ ਕਤਲ ਦੀ ਸਾਜ਼ਸ਼ ਰਚਣ ਦੇ ਦੋਸ਼ ਵਿੱਚ ਫ਼ਾਂਸੀ ਦਿਤੀ ਗਈ।