14 ਮਈ
ਦਿੱਖ
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2024 |
14 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 134ਵਾਂ (ਲੀਪ ਸਾਲ ਵਿੱਚ 135ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 231 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1643 – ਲੁਈ 14ਵਾਂ ਚਾਰ ਸਾਲ ਦੀ ਉਮਰ 'ਚ ਫਰਾਂਸ ਦਾ ਸਮਰਾਟ ਬਣੇ।
- 1702 – ਇੰਗਲੈਂਡ ਅਤੇ ਨੀਦਰਲੈਂਡ ਨੇ ਫਰਾਂਸ ਅਤੇ ਸਪੇਨ ਦੇ ਵਿਰੁੱਧ ਯੁੱਧ ਦਾ ਐਲਾਨ ਕੀਤਾ।
- 1710 – ਸਰਹੰਦ ਸ਼ਹਿਰ ਅਤੇ ਕਿਲ੍ਹੇ ਉੱਤੇ ਵੀ ਸਿੱਖਾਂ ਦਾ ਕਬਜ਼ਾ।
- 1796 – ਐਡਵਰਡ ਜੇਨਰ ਨੇ ਚੇਚਕ ਦੇ ਟੀਕੇ ਦੀ ਖੋਜ ਕੀਤੀ।
- 1811 – ਪੈਰਾਗੁਏ ਨੇ ਸਪੇਨ ਤੋਂ ਆਜ਼ਾਦੀ ਹਾਸਲ ਕੀਤੀ।
- 1853 – ਗੇਲ ਬੋਰਡੇਨ ਨੇ ਦੁੱਧ ਨੂੰ ਸੰਘਣਾ ਕਰਨ ਦੀ ਪ੍ਰਕਿਰਿਆ ਦਾ ਪੇਟੇਂਟ ਕਰਵਾਇਆ।
- 1878 – ਦੁਨੀਆ 'ਚ ਪੈਟਰੋਲੀਅਮ ਜੇਲੀ ਦੇ ਰਜਿਸਟਰਡ ਟ੍ਰੇਡਮਾਰਕ (ਵੈਸਲੀਨ) ਦੀ ਵਿਕਰੀ ਸ਼ੁਰੂ ਹੋਈ।
- 1879 – ਭਾਰਤ ਦੇ 463 ਬੰਧੀ ਮਜ਼ਦੂਰਾਂ ਨੂੰ ਫਿਜੀ ਲਿਆਂਦਾ ਗਿਆ।
- 1897 – ਗੁਗਲੀਏਲਮੋ ਮਾਰਕੋਨੀ ਨੇ ਪਹਿਲੀ ਵਾਇਰਲੈਸ ਭੇਜੀ।
- 1948 – ਡੇਵਿਡ ਬਿਨ ਗੁਰੀਅਨ ਨੇ ਇਸਰਾਈਲ ਦੇ ਇੱਕ ਆਜ਼ਾਦ ਮੁਲਕ ਹੋਣ ਦਾ ਐਲਾਨ ਕੀਤਾ।
- 1955 – ਵਾਰਸਾ ਵਿੱਚ ਪੂਰਬੀ ਯੂਰਪ ਦੇ ਮੁਲਕਾਂ ਨੇ ਸਾਂਝੀ ਫ਼ੌਜੀ ਹਿਫ਼ਾਜ਼ਤ ਦੇ ਮੁਆਹਦੇ ਵਾਸਤੇ 'ਵਾਰਸਾ ਪੈਕਟ' ਤੇ ਦਸਤਖ਼ਤ ਕੀਤੇ।
- 1956 – ਭਾਰਤ ਸਰਕਾਰ ਨੇ ਇੱਕ ਅਪ੍ਰੈਲ 1957 ਤੋਂ ਦਸ਼ਮਲਵ ਤਰੱਕੀ 'ਤੇ ਆਧਾਰਤ ਸਿੱਕਿਆਂ ਨੂੰ ਜਾਰੀ ਕਰਨ ਦਾ ਐਲਾਨ ਕੀਤਾ।
- 1960 – ਭਾਰਤੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦਾ ਜਹਾਜ਼ ਅਟਲਾਂਟਿਕ ਮਹਾਸਾਗਰ ਦੇ ਉੱਪਰ ਤੋਂ ਉਡਾਣ ਭਰਦੇ ਹੋਏ ਨਿਊ ਯਾਰਕ ਪੁੱਜਿਆ।
- 1973 – ਅਮਰੀਕਾ ਨੇ ਪੁਲਾੜ ਵਿੱਚ ਸਕਾਈਲੈਬ-ਇਕ ਭੇਜੀ।
- 1992 – ਭਾਰਤ 'ਚ ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ (ਲਿੱਟੇ) 'ਤੇ ਪਾਬੰਦੀ ਲਗਾਈ ਗਈ।
- 1992 – ਸਾਬਕਾ ਸੋਵੀਅਤ ਪ੍ਰੈਜ਼ੀਡੈਂਟ ਮਿਖਾਇਲ ਗੋਰਬਾਚੇਵ ਨੇ ਅਮਰੀਕਨ ਕਾਂਗਰਸ (ਪਾਰਲੀਮੈਂਟ) ਵਿੱਚ ਲੈਕਚਰ ਕਰ ਕੇ ਸੋਵੀਅਤ ਯੂਨੀਅਨ ਦੇ ਲੋਕਾਂ ਦੀ ਮਾਲੀ ਮਦਦ ਕਰਨ ਵਾਸਤੇ ਅਪੀਲ ਕੀਤੀ।
- 1996 – ਔਚ. ਜੀ. ਦੇਵ ਗੌੜਾ ਤੀਜੇ ਮੋਰਚੇ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਚੁਣੇ ਗਏ।
ਜਨਮ
[ਸੋਧੋ]- 1984 – ਫ਼ੇਸਬੁੱਕ ਦੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ ਦਾ ਜਨਮ।
ਦਿਹਾਂਤ
[ਸੋਧੋ]- 1978 – ਆਧੁਨਿਕ ਹਿੰਦੀ ਨਾਟਕਕਾਰ ਜਗਦੀਸ਼ ਚੰਦਰ ਮਾਥੁਰ ਦਾ ਦਿਹਾਂਤ ਹੋਇਆ।