8 ਨਵੰਬਰ
ਦਿੱਖ
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
2024 |
8 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 312ਵਾਂ (ਲੀਪ ਸਾਲ ਵਿੱਚ 313ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 53 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 24 ਕੱਤਕ ਬਣਦਾ ਹੈ।
ਵਾਕਿਆ
[ਸੋਧੋ]- 1665 – ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਧਮਤਾਨ ਵਿੱਚ ਕੈਦ ਕਰ ਕੇ ਦਿੱਲੀ ਪਹੁੰਚਾਇਆ ਗਿਆ।
- 1881 – ਦਰਬਾਰ ਸਾਹਿਬ ਅਤੇ ਹੋਰ ਗੁਰਦਵਾਰਿਆਂ ਦੇ ਇੰਤਜ਼ਾਮ ਬਾਰੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਆਰ.ਈ. ਈਜਰਟਨ ਨੇ ਵਾਇਸਰਾਏ ਨੂੰ ਚਿੱਠੀ ਲਿਖ ਕੇ ਖ਼ਬਰਦਾਰ ਕੀਤਾ।
- 1904 – ਅਮਰੀਕਾ ਦੇ ਰਾਸ਼ਟਰਪਤੀ ਵਿਲੀਅਮ ਮੈਕ-ਕਿਨਲੇ ਨੂੰ ਗੋਲੀ ਮਾਰ ਕੇ ਮਾਰ ਦਿਤੇ ਜਾਣ ਮਗਰੋਂ ਉਸ ਵੇਲੇ ਦਾ ਉਪ ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਅਮਰੀਕਾ ਦਾ ਰਾਸ਼ਟਰਪਤੀ ਬਣਿਆ।
- 1932 – ਫ਼ਰੈਂਕਲਿਨ ਡੀ ਰੂਜ਼ਵੈਲਟ ਅਮਰੀਕਾ ਦਾ 32ਵਾਂ ਰਾਸ਼ਟਰਪਤੀ ਬਣਿਆ। ਇਸ ਮਗਰੋਂ ਉਹ ਤਿੰਨ ਵਾਰ (1936, 1940, 1944 ਵਿੱਚ) ਹੋਰ ਚੁਣਿਆ ਗਿਆ ਸੀ।
- 1960 – ਜੇ ਐੱਫ਼ ਕੈਨੇਡੀ ਅਮਰੀਕਾ ਦਾ 35ਵਾਂ ਰਾਸ਼ਟਰਪਤੀ ਬਣਿਆ।
- 1988 – ਜਾਰਜ ਐਚ. ਬੁਸ਼ ਕੈਨੇਡੀ ਅਮਰੀਕਾ ਦਾ 44ਵਾਂ ਰਾਸ਼ਟਰਪਤੀ ਬਣਿਆ।
- 1992 – ਬਰਲਿਨ (ਜਰਮਨ) ਵਿੱਚ ਨਸਲੀ ਹਿੰਸਾ ਵਿਰੁਧ ਜਲੂਸ 'ਚ ਸਾਢੇ ਤਿੰਨ ਲੱਖ ਲੋਕ ਸ਼ਾਮਲ ਹੋਏ।
- 1993 – ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਅਜਾਇਬ ਘਰ ਵਿੱਚੋਂ ਪਾਬਲੋ ਪਿਕਾਸੋ ਦੀਆਂ ਪੇਂਟਿੰਗ ਚੋਰੀ ਹੋਈਆਂ। ਇਨ੍ਹਾਂ ਦੀ ਕੀਮਤ 5 ਕਰੋੜ 20 ਲੱਖ ਡਾਲਰ ਸੀ।
ਜਨਮ
[ਸੋਧੋ]- 1908 – ਭਾਰਤੀ ਦਾਰਸ਼ਨਿਕ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਨਾਵਲ ਕਹਾਣੀਆਂ ਲਿਖਣ ਵਾਲਾ ਲੇਖਕ ਰਾਜਾ ਰਾਓ ਦਾ ਜਨਮ।
- 1917 – ਸ਼ਿਰਮੋਣੀ ਸਾਹਿਤਕਾਰ ਪੁਰਸਕਾਰ ਜੇਤੂ ਸੁਰਿੰਦਰ ਸਿੰਘ ਨਰੂਲਾ ਦਾ ਜਨਮ।
- 1935 – ਪਾਕਿਸਤਾਨੀ ਹਾਸ ਰਸੀ ਕਵੀ ਅਨਵਰ ਮਸਊਦ ਦਾ ਜਨਮ।
- 1936 – ਪਾਕਿਸਤਨਾ ਦਾ ਸਿੰਧੀ ਅਤੇ ਉਰਦੂ ਕਥਾਕਾਰ ਅਮਰ ਜਲੀਲ ਦਾ ਜਨਮ।
- 1951 – ਹਿੰਦੀ ਦੇ ਆਲੋਚਕ ਅਤੇ ਪ੍ਰਗਤੀਸ਼ੀਲ ਆਲੋਚਨਾ ਦੇ ਪ੍ਰਮੁੱਖ ਸੰਵਾਹਕ ਸੂਰਜ ਪਾਲੀਵਾਲ ਦਾ ਜਨਮ।
- 1964 – ਭਾਰਤੀ ਪੱਤਰਕਾਰ, ਸਮਾਚਾਰ ਐਂਕਰ ਅਤੇ ਲੇਖਕ ਸਾਗਰਿਕਾ ਘੋਸ਼ ਦਾ ਜਨਮ।
- 1976 – ਆਸਟਰੇਲੀਆ ਦਾ ਕ੍ਰਿਕਟਰ ਖਿਡਾਰੀ ਬ੍ਰੇਟ ਲੀ ਦਾ ਜਨਮ।
- 1980 – ਕਰੋਸ਼ਿਆਈ ਕਲਾਸੀਕਲ ਗਿਟਾਰਿਸਟ ਆਨਾ ਵੀਦੋਵਿਚ ਦਾ ਜਨਮ।
- 1986 – ਅਮਰੀਕਾ ਦਾ ਕੰਪਿਉਟਰ ਪ੍ਰੋਗ੍ਰਾਮਰ, ਲੇਖਕ, ਰਾਜਨੀਤਿਕ ਪ੍ਰਬੰਧਕ ਅਤੇ ਇੰਟਰਨੈਟ ਐਕਟੇਵਿਸ ਐਰਨ ਸਵਾਰਟਜ਼ ਦਾ ਜਨਮ।
ਦਿਹਾਂਤ
[ਸੋਧੋ]- 1674 – ਅੰਗਰੇਜ਼ੀ ਕਵੀ ਜਾਹਨ ਮਿਲਟਨ ਦਾ ਦਿਹਾਂਤ।
- 1953 – ਨੋਬਲ ਸਾਹਿਤ ਪੁਰਸਕਾਰ ਜਿੱਤਣ ਵਾਲਾ ਪਹਿਲਾ ਰੂਸੀ ਲੇਖਕ ਇਵਾਨ ਬੂਨਿਨ ਦਾ ਦਿਹਾਂਤ।
- 2015 – ਬਰਤਾਨਵੀ ਵਪਾਰੀ, ਕਪਾਰੋ ਪੀਐਲਸੀ ਦਾ ਸੀਈਓ, ਅਤੇ ਫਿਲਮ ਨਿਰਮਾਤਾ ਅੰਗਦ ਪਾਲ ਦਾ ਦਿਹਾਂਤ।