8 ਫ਼ਰਵਰੀ
ਦਿੱਖ
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 |
8 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 39ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 326 (ਲੀਪ ਸਾਲ ਵਿੱਚ 327) ਦਿਨ ਬਾਕੀ ਹਨ।
ਵਾਕਿਆ
[ਸੋਧੋ]- 1600 – ਵੈਟੀਕਨ ਨੇ ਵਿਦਵਾਨ ਜੋਰਦਾਨੋ ਬਰੂਨੋ ਨੂੰ ਮੌਤ ਦੀ ਸਜ਼ਾ ਸੁਣਾਈ।
- 1620 – ਕਲਾਨੌਰ ਵਿੱਚ ਗੁਰੂ ਹਰਿ ਗੋਬਿੰਦ ਸਾਹਿਬ ਅਤੇ ਜਹਾਂਗੀਰ ਵਿੱਚ ਮੁਲਾਕਾਤ ਹੋਈ।
- 1807 – ਨੈਪੋਲੀਅਨ ਨੇ ਆਈਲਾਊ ਦੇ ਮੈਦਾਨ 'ਚ ਰੂਸ ਦੀਆਂ ਫ਼ੌਜਾਂ ਨੂੰ ਜ਼ਬਰਦਸਤ ਹਾਰ ਦਿਤੀ।
- 1904 – ਰੂਸ-ਜਪਾਨ ਯੁੱਧ ਸ਼ੁਰੂ ਹੋਇਆ।
- 1920 – ਸਵਿਟਜ਼ਰਲੈਂਡ 'ਚ ਮਰਦ ਵੋਟਰਾਂ ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਵਿਰੁਧ ਵੋਟਾਂ ਪਈਆਂ।
- 1926 – ਵਾਲਟ ਡਿਜ਼ਨੀ ਸਟੂਡੀਓ ਕਾਇਮ ਹੋਇਆ।
- 1955 – ਸਿੰਧ ਸਰਕਾਰ, ਪਾਕਿਸਤਾਨ ਜਗੀਰਦਾਰੀ ਪ੍ਰਣਾਲੀ ਨੂੰ ਖਤਮ ਕਰਦੀ ਹੈ ਜਿਸ ਨਾਲ ਤੈਅ ਕੀਤਾ ਜਾਂਦਾ ਹੈ ਕਿ 10 ਲੱਖ ਕਿੱਲੇ ਜ਼ਮੀਨ ਬਿਨਾਂ ਜ਼ਮੀਨ ਵਾਲੇ ਕਿਸਾਨਾਂ ਵਿੱਚ ਵੰਡੀ ਜਾਵੇਗੀ।
- 1961 – ਪੰਡਿਤ ਨਹਿਰੂ ਤੇ ਫ਼ਤਿਹ ਸਿੰਘ ਵਿਚਕਾਰ ਮੁਲਾਕਾਤ ਹੋਈ।
- 1973 – ਪਾਕਿਸਤਾਨ ਕਿ੍ਕਟ ਟੀਮ ਦੇ ਮੁਸ਼ਤਾਕ ਅਤੇ ਆਸਿਫ਼ ਦੀ ਜੋੜੀ ਨੇ ਇੱਕ ਮੈਚ ਵਿੱਚ 350 ਦੌੜਾਂ ਬਣਾਈਆਂ।
- 1984 – ਪਹਿਲੀ ਵਾਰ 8 ਬੰਦੇ ਇਕੱਠੇ ਪੁਲਾੜ ਵਿੱਚ ਭੇਜੇ ਗਏ।
- 1994 – ਕਪਿਲ ਦੇਵ ਨੇ ਟੈਸਟ ਮੈਚਾਂ ਵਿੱਚ 432 ਵਿਕਟਾਂ ਲੈ ਕੇ ਨਵਾਂ ਵਰਲਡ ਰੀਕਾਰਡ ਬਣਾਇਆ।
- 2005 – ਇਜ਼ਰਾਈਲ ਤੇ ਫ਼ਿਲਸਤੀਨੀਆਂ ਨੇ ਜੰਗਬੰਦੀ ਕਰਨੀ ਮਨਜ਼ੂਰ ਕੀਤੀ।
ਜਨਮ
[ਸੋਧੋ]- 1552 – ਫਰਾਂਸੀਸੀ ਕਵੀ ਅਤੇ ਫ਼ੌਜੀ ਆਗਰੀਪਾ ਦੋਬੀਨੇ ਦਾ ਜਨਮ(ਮ. 1630)
- 1577 – ਆਕਸਫੋਰਡ ਯੂਨੀਵਰਸਿਟੀ ਦਾ ਇੱਕ ਵਿਦਵਾਨ ਰਾਬਰਟ ਬਰਟਨ ਦਾ ਜਨਮ।
- 1815 – ਬਰੌਂਟੇ ਪਰਿਵਾਰ ਦੀ ਦੂਜੀ ਬੇਟੀ ਐਲੀਜ਼ਬੈਥ ਬਰੌਂਟੇ ਦਾ ਜਨਮ(ਮ. 1825)
- 1819 – ਵਿਕਟੋਰੀਆ ਕਾਲ ਦਾ ਪ੍ਰਮੁੱਖ ਕਲਾ ਆਲੋਚਕ, ਕਲਾ ਸਰਪ੍ਰਸਤ, ਡਰਾਫਟਸਮੈਨ, ਉਘਾ ਸਮਾਜਕ ਚਿੰਤਕ ਅਤੇ ਮਾਨਵਪ੍ਰੇਮੀ ਜੌਨ ਰਸਕਿਨ ਦਾ ਜਨਮ।
- 1828 – ਫਰਾਂਸੀਸੀ ਨਾਵਲਕਾਰ, ਕਵੀ ਅਤੇ ਨਾਟਕਕਾਰ ਯੂਲ ਵਰਨ ਦਾ ਜਨਮ।
- 1897 – ਭਾਰਤ ਦੇ ਤੀਜੇ ਰਾਸ਼ਟਰਪਤੀ ਜ਼ਾਕਿਰ ਹੁਸੈਨ ਦਾ ਜਨਮ।
- 1906 – ਅਮਰੀਕਨ ਨਾਵਲਕਾਰ ਅਤੇ ਛੋਟੀ ਕਹਾਣੀ ਦਾ ਲੇਖਕ ਹੈਨਰੀ ਰੋਥ ਦਾ ਜਨਮ।
- 1937 – ਪੰਜਾਬ ਲੇਖਕਾ ਕਾਨਾ ਸਿੰਘ ਦਾ ਜਨਮ।
- 1940 – ਭਾਰਤੀ ਉਰਦੂ ਸ਼ਾਇਰ ਵਸੀਮ ਬਰੇਲਵੀ ਦਾ ਜਨਮ।
- 1941 – ਭਾਰਤੀ ਗ਼ਜ਼ਲ ਗਾਇਕ ਜਗਜੀਤ ਸਿੰਘ ਦਾ ਜਨਮ।
- 1943 – ਪਾਕਿਸਤਾਨੀ ਵਿਦਵਾਨ ਅਤੇ ਉਰਦੂ ਸ਼ਾਇਰ ਪਰੀਜ਼ਾਦਾ ਕਾਸਿਮ ਦਾ ਜਨਮ।
- 1951 – ਹਿੰਦੀ ਦੇ ਵਿਦਵਾਨ, ਕਵੀ ਅਤੇ ਲੇਖਕ ਅਸ਼ੋਕ ਚੱਕਰਧਰ ਦਾ ਜਨਮ।
- 1982 – ਬਰਤਾਨਵੀ ਫ਼ਿਲਮ ਅਦਾਕਾਰਾ ਅਤੇ ਗਾਇਕਾ ਸੋਫ਼ੀ ਚੌਧਰੀ ਦਾ ਜਨਮ।
ਦਿਹਾਂਤ
[ਸੋਧੋ]- 1725 – ਰੂਸੀ ਸਾਮਰਾਜ ਦਾ ਪਹਿਲਾ ਸਮਰਾਟ ਪੀਟਰ ਮਹਾਨ ਦਾ ਦਿਹਾਂਤ।
- 1910 – ਨੌਰਵੇਜੀਅਨ ਲੇਖਕ ਹੈਂਸ ਜੈਗਰ ਦਾ ਦਿਹਾਂਤ(ਜ. 1854)
- 1921 – ਰੂਸੀ ਅਰਾਜਕਤਾਵਾਦੀ ਚਿੰਤਕ ਪੀਟਰ ਕਰੋਪੋਤਕਿਨ ਦਾ ਦਿਹਾਂਤ।
- 1971 – ਭਾਰਤ ਦੇ ਆਜ਼ਾਦੀ ਸੰਗਰਾਮੀ, ਰਾਜਨੇਤਾ, ਗੁਜਰਾਤੀ ਅਤੇ ਹਿੰਦੀ ਦੇ ਨਾਮੀ ਸਾਹਿਤਕਾਰ ਕੇ ਐਮ ਮੁਨਸ਼ੀ ਦਾ ਦਿਹਾਂਤ।
- 1995 – ਭਾਰਤ ਦੇ ਆਜ਼ਾਦੀ ਸੰਗ੍ਰਾਮ ਦੀਆਂ ਉਘੀਆਂ ਵੀਰਾਂਗਣਾਂ ਕਲਪਨਾ ਦੱਤ ਦਾ ਦਿਹਾਂਤ।
- 1998 – ਆਈਸਲੈਂ ਡਿਕ ਲੇਖਕ ਹਾਲਟੋਰ ਲਾਕਸਨੇਸ ਦਾ ਦਿਹਾਂਤ (ਜ.1902)
- 1998 – ਬ੍ਰਿਟਿਸ਼ ਰਾਜਨਿਤੀਵੇਤਾ, ਕਲਾਸੀਕਲ ਵਿਦਵਾਨ ਅਤੇ ਕਵੀ ਇਨੋਕ ਪਾਵੇਲ ਦਾ ਦਿਹਾਂਤ।
- 2010 – ਪੰਜਾਬੀ ਦਾ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਸੰਤੋਖ ਸਿੰਘ ਧੀਰ ਦਾ ਦਿਹਾਂਤ।
- 2016 – ਭਾਰਤ ਦਾ ਉਰਦੂ ਸ਼ਾਇਰ ਨਿਦਾ ਫ਼ਾਜ਼ਲੀ ਦਾ ਦਿਹਾਂਤ।
ਛੁੱਟੀਆਂ ਅਤੇ ਹੋਰ ਦਿਨ
[ਸੋਧੋ]- ਪਰੈਸਰਨ ਦਿਹਾੜਾ (ਸਲੋਵੀਨੀਆ)