ਸਮੱਗਰੀ 'ਤੇ ਜਾਓ

ਜੰਮੂ ਅਤੇ ਕਸ਼ਮੀਰ (ਰਾਜ)

ਗੁਣਕ: 33°30′N 75°00′E / 33.5°N 75.0°E / 33.5; 75.0
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੰਮੂ ਅਤੇ ਕਸ਼ਮੀਰ
ਗੁਣਕ: 33°30′N 75°00′E / 33.5°N 75.0°E / 33.5; 75.0
ਦੇਸ਼ ਭਾਰਤ
ਕੇਂਦਰੀ ਸ਼ਾਸ਼ਤ ਪ੍ਰਦੇਸ31 ਅਕਤੂਬਰ 2019
ਰਾਜਧਾਨੀਸ੍ਰੀਨਗਰ (ਮਈ–ਅਕਤੂਬਰ)
ਜੰਮੂ (ਸ਼ਹਿਰ) (ਨਵੰਬਰ-ਅਪ੍ਰੈਲ)
ਜ਼ਿਲ੍ਹੇ20
ਸਰਕਾਰ
 • ਬਾਡੀਜੰਮੂ ਅਤੇ ਕਸ਼ਮੀਰ ਸਰਕਾਰ
 • ਲੈਫਟੀਨੈਂਟ ਗਵਰਨਰਮਨੋਜ ਸਿਨਹਾ
 • ਮੁੱਖ ਮੰਤਰੀਖਾਲੀ
 • ਵਿਧਾਨ ਸਭ ਹਲਕੇ114
 • ਲੋਕ ਸਭਾ ਹਲਕੇ5
 • ਰਾਜ ਸਭਾ ਹਲਕੇ4
ਖੇਤਰ
 • ਕੁੱਲ42,241 km2 (16,309 sq mi)
ਆਬਾਦੀ
 (2011)
 • ਕੁੱਲ1,22,67,013
 • ਘਣਤਾ290/km2 (750/sq mi)
ਭਾਸ਼ਾਵਾਂ
 • ਸਰਕਾਰੀਹਿੰਦੀ, ਕਸ਼ਮੀਰੀ, ਡੋਗਰੀ, ਉਰਦੂ, ਅੰਗਰੇਜ਼ੀ[1][2]
ਸਮਾਂ ਖੇਤਰਯੂਟੀਸੀ+05:30 (ਭਾਰਤੀ ਮਿਆਰੀ ਸਮਾਂ)
ਵਾਹਨ ਰਜਿਸਟ੍ਰੇਸ਼ਨJK
ਵੈੱਬਸਾਈਟjk.gov.in

ਜੰਮੂ ਅਤੇ ਕਸ਼ਮੀਰ ਭਾਰਤ ਦਾ ਇੱਕ ਕੇਂਦਰੀ ਸ਼ਾਸ਼ਤ ਪ੍ਰਦੇਸ ਹੈ । ਜੰਮੂ ਅਤੇ ਕਸ਼ਮੀਰ ਦੇ ਕੇਂਦਰੀ ਸ਼ਾਸ਼ਤ ਪ੍ਰਦੇਸ ਦੇ ਗਠਨ ਲਈ ਵਿਵਸਥਾਵਾਂ ਜੰਮੂ ਅਤੇ ਕਸ਼ਮੀਰ ਪੁਨਰਗਠਨ ਐਕਟ, 2019 ਦੇ ਅੰਦਰ ਸ਼ਾਮਲ ਸਨ, ਜੋ ਕਿ ਅਗਸਤ 2019 ਵਿੱਚ ਭਾਰਤ ਦੀ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਪਾਸ ਕੀਤਾ ਗਿਆ ਸੀ। ਐਕਟ ਨੇ ਜੰਮੂ ਅਤੇ ਕਸ਼ਮੀਰ ਦੇ ਸਾਬਕਾ ਰਾਜ ਦਾ ਪੁਨਰਗਠਨ ਕੀਤਾ ਅਤੇ ਇਸਨੂੰ ਦੋ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਵਿੱਚ ਵੰਡ ਦਿੱਤਾ, ਇੱਕ ਜੰਮੂ ਅਤੇ ਕਸ਼ਮੀਰ ਅਤੇ ਦੂਜਾ ਲੱਦਾਖ਼। ਇਹ ਕਾਨੂੰਨ 31 ਅਕਤੂਬਰ 2019 ਤੋਂ ਪ੍ਰਭਾਵੀ ਹੈ।

ਇਤਿਹਾਸ

[ਸੋਧੋ]

ਇਤਿਹਾਸ ਵਿੱਚ ਜੰਮੂ ਅਤੇ ਕਸ਼ਮੀਰ ਅਨੇਕਾਂ ਪੜਾ ਪਾਰ ਕਰਦਾ ਆਇਆ ਹੈ। ਕਦੇ ਇਹ ਸੂਬਾ ਹਿੰਦੂ ਸ਼ਾਸਕਾਂ ਦੇ ਹੇਠ ਰਿਹਾ, ਕਦੀ ਬੋਧਿਆਂ ਨੇ ਇਥੇ ਰਾਜ ਕੀਤਾ, ਕਦੀ ਇਸਲਾਮ ਦਾ ਅਤੇ ਫਿਰ ਸਿੱਖ ਰਾਜ ਦਾ ਹਿੱਸਾ ਬਣਿਆ। ਇਹ ਹੀ ਵਜ੍ਹਾ ਹੈ ਕਿ ਇਥੇ ਇੰਨ੍ਹਾਂ ਵੱਖ-ਵੱਖ ਧਰਮਾਂ ਦੀ ਝਲਕ ਅਤੇ ਇੰਨ੍ਹਾਂ ਨੂੰ ਮੰਨਣ ਵਾਲੇ ਅੱਜ ਵੀ ਮੌਜੂਦ ਹਨ। ਅਮੀਰ ਖ਼ੁਸਰੋ ਨੇ ਇਥੋਂ ਦੀ ਖੂਬਸੂਰਤੀ ਨੂੰ ਦੇਖ ਕੇ ਇਸਨੂੰ ਧਰਤੀ ਉੱਤੇ ਜੰਨਤ ਕਿਹਾ ਸੀ।

ਵਿਵਾਦ

[ਸੋਧੋ]

ਜੰਮੂ ਅਤੇ ਕਸ਼ਮੀਰ,ਭਾਰਤ ਅਤੇ ਪਾਕਿਸਤਾਨ ਵਿੱਚ ਵਿਵਾਦਿਤ ਹੈ। ਜੰਮੂ ਅਤੇ ਕਸ਼ਮੀਰ ਦਾ ਖੇਤਰਫਲ 42,241 km2 (16,309 sq mi) ਹੈ, ਜਿਸ ਵਿੱਚੋਂ 13,297 km2 (5,134 sq mi) ਖੇਤਰ ਭਾਰਤ ਦੁਆਰਾ ਨਿਅੰਤਰਿਤ ਕੀਤਾ ਜਾਂਦਾ ਹੈ ਅਤੇ ਬਾਕੀ ਦਾ ਹਿੱਸਾ ਪਾਕਿਸਤਾਨ ਦੁਆਰਾ ਅਜ਼ਾਦ ਕਸ਼ਮੀਰ ਦੇ ਨਾਮ ਨਾਲ ਨਿਅੰਤਰਿਤ ਕਰਦਾ ਹੈ, ਪਰ ਇਸ ਖੇਤਰ ਤੇ ਵੀ ਭਾਰਤ ਦੁਆਰਾ ਹੀ ਦਾਅਵਾ ਕੀਤਾ ਜਾਂਦਾ ਹੈ

ਜ਼ਿਲ੍ਹੇ

[ਸੋਧੋ]
  1. ਅਨੰਤਨਾਗ ਜ਼ਿਲ੍ਹਾ
  2. ਊਧਮਪੁਰ ਜ਼ਿਲ੍ਹਾ
  3. ਕਠੂਆ ਜ਼ਿਲ੍ਹਾ
  4. ਕਾਰਗਿਲ ਜ਼ਿਲ੍ਹਾ
  5. ਕੁਪਵਾੜਾ ਜ਼ਿਲ੍ਹਾ
  6. ਜੰਮੂ ਜ਼ਿਲ੍ਹਾ
  7. ਡੋਡਾ ਜ਼ਿਲ੍ਹਾ
  8. ਪੁੰਛ ਜ਼ਿਲ੍ਹਾ
  9. ਪੁਲਵਾਮਾ ਜ਼ਿਲ੍ਹਾ
  10. ਬੜਗਾਂਵ ਜ਼ਿਲ੍ਹਾ
  11. ਬਾਰਾਮੂਲਾ ਜ਼ਿਲ੍ਹਾ
  12. ਲੇਹ ਜ਼ਿਲ੍ਹਾ
  13. ਰਾਜੌਰੀ ਜ਼ਿਲ੍ਹਾ
  14. ਸ੍ਰੀਨਗਰ ਜ਼ਿਲ੍ਹਾ

ਹਵਾਲੇ

[ਸੋਧੋ]
  1. "The Jammu and Kashmir Official Languages Act, 2020" (PDF). The Gazette of India. 27 September 2020. Archived from the original (PDF) on 19 October 2020. Retrieved 27 September 2020.
  2. "Parliament passes JK Official Languages Bill, 2020". Rising Kashmir. 23 September 2020. Archived from the original on 24 ਸਤੰਬਰ 2020. Retrieved 23 September 2020. {{cite news}}: Unknown parameter |dead-url= ignored (|url-status= suggested) (help)