ਧਨੌਲਾ
ਧਨੌਲਾ | |
---|---|
ਸ਼ਹਿਰ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਬਰਨਾਲਾ |
ਉੱਚਾਈ | 185 m (607 ft) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਬਰਨਾਲਾ |
ਧਨੌਲਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੀ ਇੱਕ ਨਗਰ ਕੌਂਸਲ ਹੈ। ਇਹ ਕਸਬਾ ਬਰਨਾਲਾ-ਸੰਗਰੂਰ ਮਾਰਗ ਤੇ ਸਥਿਤ ਹੈ। ਧਨੌਲਾ ਪਿੰਡ ਨੂੰ ਗੁਰਦਿੱਤਾ ਨਾਂ ਦੇ ਬੰਦੇ ਨੇ ਸੰਨ 1718 ਈਸਵੀ ਵਿੱਚ ਵਸਾਇਆ ਸੀ ਤੇ ਇਹ 1755 ਤੱਕ ਨਾਭਾ ਰਿਆਸਤ ਦੀ ਰਾਜਧਾਨੀ ਸੀ।
ਧਨੌਲਾ ਕਿਲਾ
[ਸੋਧੋ]ਧਨੌਲਾ ਕਿਲਾ,ਸੰਨ 1755 ‘ਚ ਮਹਾਰਾਜਾ ਜਸਮੇਰ ਨੇ ਕਸਬਾ ਧਨੌਲਾ ‘ਚ ਲਗਪਗ ਪੰਜ ਏਕੜ ਜ਼ਮੀਨ ਵਿੱਚ ਬਣਾਇਆ ਸੀ। ਇਸ ਕਿਲੇ ਦੀ ਇਮਾਰਤ, ਇਮਾਤਰਸਾਜ਼ੀ ਦਾ ਇੱਕ ਸੁੰਦਰ ਨਮੂਨਾ ਹੈ। ਇਸ ਦਾ ਵਿਸ਼ਾਲ ਦਰਵਾਜ਼ਾ ਅਤੇ ਬਹੁਤ ਵੱਡੀਆਂ-ਵੱਡੀਆਂ ਹਨ।19ਵੀਂ ਸਦੀ ਦੇ ਅੱਧ ਤਕ ਇਹ ਕਿਲਾ ਰਿਆਸਤ ਨਾਭਾ ਦਾ ਹੈੱਡ ਕੁਆਟਰ ਰਿਹਾ। ਇਸ ਵਿੱਚ ਮਹਾਰਾਜੇ ਨੇ ਇੱਕ ਵਿਸ਼ੇਸ਼ ਕਮਰਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਬਣਵਾਇਆ ਸੀ ਜੋ ਅਜੇ ਵੀ ਕਾਇਮ ਹੈ। ਇਸ ਕਿਲੇ ਵਿਚਲੀ ਖੂਹੀ ਦੇ ਪਾਣੀ ਦੀਆਂ ਕਾਫੀ ਸਿਫਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਅਤੇ ਕਿਹਾ ਜਾਂਦਾ ਹੈ ਕਿ ਇਹਦਾ ਪਾਣੀ ਨਾਭੇ ਰਾਣੀਆਂ ਲਈ ਵਿਸ਼ੇਸ਼ ਤੌਰ ‘ਤੇ ਲਿਜਾਇਆ ਜਾਂਦਾ ਸੀ। ਰਿਆਸਤਾਂ ਟੁੱਟਣ ਪਿੱਛੋਂ ਇਸ ਕਿਲ੍ਹੇ ਨੇ ਥਾਣੇ ਦਾ ਰੂਪ ਅਖ਼ਤਿਆਰ ਕਰ ਲਿਆ ਅਤੇ ਕਾਫ਼ੀ ਸਮਾਂ ਇਹ ਕਿਲਾ ਨਕਸਲਵਾੜੀ ਲਹਿਰ ਦੇ ਕਾਰਕੁਨਾਂ ‘ਤੇ ਤਸ਼ੱਦਦ ਲਈ ਵਰਤਿਆ ਜਾਂਦਾ ਰਿਹਾ। ਕਿਲੇ ਦੀ ਹਾਲਤ ਖਸਤਾ ਹੈ ਅਤੇ ਹੁਣ ਤਾਂ ਇਸਦੀਆਂ ਆਲੇ-ਦੁਆਲੇ ਦੀਆਂ ਕੰਧਾਂ ਹੀ ਰਹਿ ਗਈਆਂ ਹਨ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |