ਸੇਖਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੇਖਾ
ਪਿੰਡ
ਸੇਖਾ is located in Punjab
ਸੇਖਾ
ਸੇਖਾ
ਪੰਜਾਬ, ਭਾਰਤ ਚ ਸਥਿਤੀ
30°21′33″N 75°38′42″E / 30.3592°N 75.645°E / 30.3592; 75.645
ਦੇਸ਼ India
ਰਾਜ ਪੰਜਾਬ
ਜ਼ਿਲ੍ਹਾ ਬਰਨਾਲਾ
ਭਾਸ਼ਾਵਾਂ
 • ਸਰਕਾਰੀ ਪੰਜਾਬੀ (ਗੁਰਮੁਖੀ)
 • Regional ਪੰਜਾਬੀ
ਟਾਈਮ ਜ਼ੋਨIST (UTC+5:30)
ਵੈੱਬਸਾਈਟbarnala.gov.in

ਸੇਖਾ ਭਾਰਤੀ ਪੰਜਾਬ ਦੇ ਜਿਲ੍ਹਾ ਤੇ ਤਹਿਸੀਲ ਬਰਨਾਲਾ ਦਾ ਇੱਕ ਪਿੰਡ ਹੈ। ਇਹ ਪਿੰਡ ਬਰਨਾਲਾ-ਧੂਰੀ ਸੜਕ ਤੇ ਬਰਨਾਲਾ ਤੋਂ 7 ਕਿਲੋਮੀਟਰ ਦੂਰ ਸਥਿਤ ਹੈ। ਬਠਿੰਡਾ ਧੂਰੀ ਰੇਲਵੇ ਲਾੲੀਨ ਤੇ ਬਰਨਾਲੇ ਤੋਂ ਧੂਰੀ ਵੱਲ ਨੂੰ ਜਾਂਦਿਅਾ ਪਹਿਲਾ ਸਟੇਸ਼ਨ ਸੇਖੇ ਦਾ ਹੀ ਅਾੳੁਂਦਾ ਹੈ। ਇਸ ਪਿੰਡ ਦੀ ਆਬਾਦੀ 10000 ਦੇ ਕਰੀਬ ਹੈ।

ਇਤਿਹਾਸ[ਸੋਧੋ]

ਇਹ ਪਿੰਡ ਤਕਰੀਬਨ 350 ਸਾਲ ਪੁਰਾਣਾ ਹੈ ਜੋ ਸੇਖਾਵਤ ਭਰਾਈ ਦਾ ਵਸਾਇਆ ਹੋਇਆ ਹੈ। ਇਸ ਪਿੰਡ ਦੇ ਨੇੜੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਗੁਰਦੁਆਰਾ ਅਤੇ ਸੰਤ ਮਾਧੋ ਦਾਸ ਦਾ ਪੁਰਾਤਨ ਮੱਟ ਹੈ। ਮੱਟ ਤੇ ਹਰ ਸਾਲ ਭਾਦੋਂ ਮਹੀਨੇ ਮੇਲਾ ਲਗਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਤੇਗ ਬਹਾਦੁਰ ਸਾਹਿਬ ਜੀ 1665 ਈਸਵੀ ਵਿੱਚ ਇੱਥੇ ਤਿੰਨ ਦਿਨ ਰਹੇ।

ਹਵਾਲੇ[ਸੋਧੋ]

ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ, ਪੰਜਾਬ ਦੇ ਪਿੰਡਾਂ ਦਾ ੲਿਤਿਹਾਸ ਅਤੇ ਨਾਮਕਰਨ, ਪਬਲੀਕੇਸ਼ਨ ਬਿੳੂਰੋ, ਪੰਜਾਬੀ ਯੂਨੀਵਰਸਿਟੀ ਪਟਿਅਾਲਾ, 2014, ਪੰਨਾ 426-427