ਲੱਧੜਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੱਧੜਾਂ
ਦੇਸ਼ India
ਰਾਜਪੰਜਾਬ
ਜ਼ਿਲ੍ਹਾ ਲੁਧਿਅਾਣਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਲੱਧੜਾਂ ਜ਼ਿਲ੍ਹਾ ਲੁਧਿਆਣਾ ਦਾ ੲਿਕ ਇਤਿਹਾਸਕ ਪਿੰਡ ਹੈ ਜੋ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ’ਤੇ ਲੁਧਿਆਣਾ ਤੋਂ 25 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਇਸ ਪਿੰਡ ਵਿੱਚ ਕੁੱਲ 250 ਘਰ, ਆਬਾਦੀ 700 ਤੇ ਵੋਟਰ 400 ਦੇ ਕਰੀਬ ਹਨ। ਪਿੰਡ ਦਾ ਰਕਬਾ 800 ਏਕੜ ਦੇ ਲਗਭਗ ਹੈ। ੲਿਸ ਪਿੰਡ ਨੂੰ ਕਿਲ੍ਹਿਆਂ ਅਤੇ ਹਵੇਲੀਆਂ ਵਾਲਾ ਪਿੰਡ ਕਰਕੇ ਜਾਣਿਆ ਜਾਂਦਾ ਹੈ। ਇਨ੍ਹਾਂ ਕਿਲ੍ਹਿਆਂ ਅਤੇ ਹਵੇਲੀਆਂ ਵਿੱਚੋਂ ਬਹੁਤੇ ਢਹਿ-ਢੇਰੀ ਹੋ ਚੁੱਕੇ ਹਨ ਤੇ ਕੁਝ ਖੰਡਰ ਬਣੇ ਹੋਏ ਹਨ। ਪਿੰਡ ਵਿੱਚ ਜ਼ਿਆਦਾਤਰ ਲੱਧੜ, ਰੰਧਾਵਾ, ਗੁਰੋਂ ਤੇ ਗਿੱਲ ਗੋਤ ਦੇ ਪਰਿਵਾਰ ਵਸਦੇ ਹਨ। ਪਿੰਡ ਵਿੱਚ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਹੈ। ਇਸ ਪਿੰਡ ਦੇ ਜੰਗਵੀਰ ਸਿੰਘ ਗੁਰੋਂ ਭਾਰਤੀ ਹਵਾਈ ਸੈਨਾ ਤੋਂ ਸੈਨਾ ਮੈਡਲ ਪ੍ਰਾਪਤ ਕਰਨ ਵਾਲੇ ਅਫ਼ਸਰ ਹਨ।[1]

ਪਿਛੋਕੜ[ਸੋਧੋ]

ਇਹ ਪਿੰਡ ਨਿਸ਼ਾਨਾਂ ਵਾਲੀ ਮਿਸਲ ਦੇ ਜਾਗੀਰਦਾਰਾਂ ਵੱਲੋਂ ਵਸਾਇਆ ਗਿਆ ਸੀ। ਜਾਗੀਰਦਾਰਾਂ ਨੇ ਇੱਥੇ ਰਹਿੰਦੇ ਭੱਟੀ ਨਾਂ ਦੇ ਇੱਕ ਮੁਸਲਮਾਨ ਨੂੰ ਖਦੇੜ ਦਿੱਤਾ ਅਤੇ ਆਪ ਪਿੰਡ ਦੀ ਮੋੜ੍ਹੀ ਗੱਡ ਦਿੱਤੀ ਸੀ। ਉਨ੍ਹਾਂ ਨੇ ਇੱਥੇ ਸਰਹੰਦੀ ਇੱਟਾਂ ਨਾਲ ਹਵੇਲੀਆਂ ਅਤੇ ਕਿਲ੍ਹੇ ਬਣਵਾਏ। ਇਨ੍ਹਾਂ ਜਾਗੀਰਦਾਰਾਂ ਵਿੱਚੋਂ ਚਾਰ ਭਰਾਵਾਂ ਨੇ ਚਾਰ ਪੱਤੀਆਂ ਬਣਾਈਆਂ ਅਤੇ ਇੱਥੇ ਪੱਕਾ ਵਸੇਬਾ ਕਰ ਲਿਆ। ਇਸ ਪਿੰਡ ਦੇ ਬਾਬਾ ਜੈ ਸਿੰਘ ਨਿਸ਼ਾਨਾਂ ਵਾਲੀ ਮਿਸਲ ਦੇ ਜਰਨੈਲ ਸਨ। ਉਨ੍ਹਾਂ ਨੇ ਕਈ ਲੜਾਈਆਂ ਲੜੀਆਂ ਤੇ ਸ਼ਹੀਦ ਹੋ ਗਏ। ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਦੀ ਬਹਾਦਰੀ ਦੇ ਪੇਸ਼ੇਨਜ਼ਰ ਵੱਡੀ ਜਾਗੀਰ ਦਿੱਤੀ ਸੀ। ਉਨ੍ਹਾਂ ਦੀ ਯਾਦ ਵਿੱਚ ਪਿੰਡ ’ਚ ਗੁਰਦੁਆਰਾ ‘ਬਾਬਾ ਜੈ ਸਿੰਘ ਗਰੋਂ ਨਿਸ਼ਾਨਾਂ ਵਾਲੀ ਮਿਸਲ’ ਸੁਸ਼ੋਭਿਤ ਹੈ। ਇਸ ਪਿੰਡ ਵਿੱਚ ਇਹ ਇੱਕੋ-ਇੱਕ ਗੁਰਦੁਆਰਾ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਸ਼ਹੀਦਾਂ ਸਿੰਘਾਂ ਦਾ ਸਥਾਨ ਅਤੇ ਇੱਕ ਮੰਦਿਰ ਵੀ ਸਥਿਤ ਹੈ।

ਹਵਾਲੇ[ਸੋਧੋ]

  1. ਗੋਸਲ, ਬਹਾਦਰ ਸਿੰਘ. "ਨਿਸ਼ਾਨਾਂ ਵਾਲੀ ਮਿਸਲ ਦੇ ਜਗੀਰਦਾਰਾਂ ਦਾ ਪਿੰਡ ਲੱਧੜਾਂ".