ਖ਼ਿਲਾਫ਼ਤ
ਰੱਬ ਦੀ ਇੱਕਰੂਪਤਾ |
ਵਿਹਾਰ |
ਮੱਤ ਦਾ ਦਾਅਵਾ · ਨਮਾਜ਼ |
ਵਕਤੀ ਲਕੀਰ |
ਕੁਰਾਨ · ਸੁੰਨਾਹ · ਹਦੀਸ |
ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ |
ਇਲਮ · ਜਾਨਵਰ · ਕਲਾ · ਜੰਤਰੀ |
ਇਸਾਈ · ਜੈਨ ਯਹੂਦੀ · ਸਿੱਖ |
ਇਸਲਾਮ ਫ਼ਾਟਕ |
ਸਿਆਸਤ ਲੜੀ ਦਾ ਹਿੱਸਾ |
ਸਰਕਾਰ ਦੇ ਮੂਲ ਰੂਪ |
---|
ਹਕੂਮਤੀ ਢਾਂਚਾ |
ਹਕੂਮਤੀ ਸਰੋਤ |
ਸਿਆਸਤ ਫਾਟਕ |
ਖ਼ਿਲਾਫ਼ਤ (Arabic: خلافة ਖ਼ਿਲਾਫ਼ਅ, ਭਾਵ "ਜਾਨਸ਼ੀਨੀ" ਤੋਂ) ਤੋਂ ਭਾਵ ਇੱਕ ਇਸਲਾਮੀ ਮੁਲਕ ਹੈ ਜੀਹਦੀ ਅਗਵਾਈ ਖ਼ਲੀਫ਼ਾ – ਭਾਵ ਮੁਹੰਮਦ ਅਤੇ ਹੋਰ ਇਸਲਾਮੀ ਪੈਗ਼ੰਬਰਾਂ ਦਾ "ਜਾਨਸ਼ੀਨ" – ਨਾਮਕ ਸ਼੍ਰੋਮਣੀ ਧਾਰਮਿਕ ਅਤੇ ਸਿਆਸੀ ਆਗੂ ਕਰਦਾ ਹੈ। ਇਸਲਾਮੀ ਜਗਤ ਵਿੱਚ ਹੋਂਦ ਵਿੱਚ ਆਈਆਂ ਮੁਸਲਮਾਨੀ ਸਲਤਨਤਾਂ ਦੇ ਵਿਰਸੇ ਨੂੰ ਆਮ ਤੌਰ ਉੱਤੇ "ਖ਼ਿਲਾਫ਼ਤਾਂ" ਕਹਿ ਦਿੱਤਾ ਜਾਂਦਾ ਹੈ। ਵਿਚਾਰਕ ਤੌਰ ਉੱਤੇ ਖ਼ਿਲਾਫ਼ਤ ਸੰਪੂਰਨ ਮੁਸਲਿਮ ਦੀਨਦਾਰ ਲੋਕਾਂ (ਉੱਮਾ ਭਾਵ ਇੱਕ ਖ਼ੁਦਮੁਖ਼ਤਿਆਰ ਮੁਲਕ ਜੀਹਦੇ ਉੱਤੇ ਮਦੀਨੇ ਦੇ ਸੰਵਿਧਾਨ ਅਤੇ ਇਸਲਾਮੀ ਕਨੂੰਨ ਸ਼ਰੀਆ ਹੇਠ ਇੱਕ ਖ਼ਲੀਫ਼ੇ ਦਾ ਰਾਜ ਹੋਵੇ) ਦਾ ਇੱਕ ਧਰਮਰਾਜੀ ਖ਼ੁਦਮੁਖ਼ਤਿਆਰ ਮੁਲਕ ਹੁੰਦਾ ਹੈ।