6 ਨਵੰਬਰ
ਦਿੱਖ
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2025 |
6 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 310ਵਾਂ (ਲੀਪ ਸਾਲ ਵਿੱਚ 311ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 55 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 22 ਕੱਤਕ ਬਣਦਾ ਹੈ।
ਵਾਕਿਆ
[ਸੋਧੋ]- 1860 – ਅਬਰਾਹਮ ਲਿੰਕਨ ਅਮਰੀਕਾ ਦਾ ਰਾਸ਼ਟਰਪਤੀ ਬਣਿਆ।
- 1908 – ਖ਼ਾਲਸਾ ਪ੍ਰਚਾਰਕ ਵਿਦਿਆਲਾ ਦਾ ਪਹਿਲਾ ਸਿੱਖ ਮਿਸ਼ਨਰੀ ਕਾਲਜ, ਤਰਨ ਤਾਰਨ ਵਿੱਚ ਸ਼ੁਰੂ ਹੋਇਆ।
- 1917 – ਅਕਤੂਬਰ ਇਨਕਲਾਬ ਦੇ ਬਾਲਸ਼ੇਵਿਕ ਪਾਰਟੀ ਆਗੂਆਂ ਨੇ, ਵਲਾਦੀਮੀਰ ਲੈਨਿਨ ਅਤੇ ਲਿਓਨ ਟਰਾਟਸਕੀ ਦੀ ਅਗਵਾਈ ਹੇਠ, ਪੈਟਰੋਗਰਾਡ ਉੱਤੇ ਕਬਜ਼ਾ ਕਰ ਲਿਆ।
- 1923 – ਯੂਰਪ ਵਿੱਚ ਖਾਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਹਜ਼ਾਰਾਂ ਗੁਣਾ ਵਾਧਾ ਹੋ ਗਿਆ| ਜਰਮਨ ਵਿੱਚ ਤਾਂ ਬਰੈੱਡ ਦਾ ਕਾਲ ਹੀ ਪੈ ਗਿਆ| ਭੁੱਖਮਰੀ ਕਾਰਨ, ਪਿਛਲੇ ਸਾਲ 163 ਮਾਰਕ ਕੀਮਤ ਉੱਤੇ ਵਿਕਣ ਵਾਲੀ ਇੱਕ ਬਰੈੱਡ ਦੀ ਕੀਮਤ 140 ਕਰੋੜ ਮਾਰਕ ਤਕ ਪਹੁੰਚ ਗਈ।
- 1957 – ਦੂਜੇ ਵਿਸ਼ਵ ਯੁੱਧ ਦੀ ਯਾਦਗਾਰ ਅਮਰ ਗੌਰਵ ਸਮਾਰਕ (ਕੀਵ) ਦਾ ਉਦਘਾਟਨ ਕੀਤਾ।
- 1962 – ਯੂ.ਐਨ.ਓ. ਦੀ ਜਨਰਲ ਅਸੈਂਬਲੀ ਨੇ ਸਾਊਥ ਅਫ਼ਰੀਕਾ ਦੀਆਂ 'ਐਪਾਰਥਾਈਡ' ਪਾਲਸੀਆਂ ਦੀ ਨਿੰਦਾ ਦਾ ਮਤਾ ਪਾਸ ਕੀਤਾ| ਮਤੇ ਵਿੱਚ ਸਾਰੇ ਮੁਲਕਾਂ ਨੂੰ ਸਾਊਥ ਅਫ਼ਰੀਕਾ ਨਾਲ ਫ਼ੌਜੀ ਤੇ ਮਾਲੀ ਸਬੰਧ ਤੋੜਨ ਵਾਸਤੇ ਕਿਹਾ ਗਿਆ।
ਜਨਮ
[ਸੋਧੋ]- 1494 – ਸਲਤਨਤ ਉਸਮਾਨੀਆ ਦਾ 10ਵਾਂ ਅਤੇ ਸਭ ਤੋਂ ਜ਼ਿਆਦਾ ਦੇਰ ਲਈ ਰਾਜ ਕਰਨ ਵਾਲਾ ਸ਼ਾਸਕ ਸ਼ਾਨਦਾਰ ਸੁਲੇਮਾਨ ਦਾ ਜਨਮ।
- 1923 – ਪੰਜਾਬੀ ਭਾਸ਼ਾ ਵਿਗਿਆਨੀ ਜੀ ਐਸ ਰਿਆਲ ਦਾ ਜਨਮ।
- 1972 – ਅੰਗਰੇਜ਼ੀ ਅਦਾਕਾਰਾ ਟੈਂਡੀ ਨਿਊਟਨ ਦਾ ਜਨਮ।
ਦਿਹਾਂਤ
[ਸੋਧੋ]- 1893 – ਰੂਸੀ ਸੰਗੀਤਕਾਰ ਪਿਓਤਰ ਇਲੀਚ ਚੈਕੋਵਸਕੀ ਦਾ ਦਿਹਾਂਤ।
- 1985 – ਭਾਰਤੀ ਹਿੰਦੀ ਫ਼ਿਲਮੀ ਅਦਾਕਾਰ ਸੰਜੀਵ ਕੁਮਾਰ ਦਾ ਦਿਹਾਂਤ।
- 1995 – ਪੰਜਾਬ ਵਿੱਚ ਮਨੁੱਖੀ ਅਧਿਕਾਰੀ ਜਸਵੰਤ ਸਿੰਘ ਖਾਲੜਾ ਸਹੀਦ।