ਈਸੜੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈਸੜੂ
ਪਿੰਡ
ਦੇਸ਼ India
ਰਾਜਪੰਜਾਬ
ਜਿਲ੍ਹਾਲੁਧਿਆਣਾ
ਪਿੰਡਖੰਨਾ
ਵੈੱਬਸਾਈਟ,

ਈਸੜੂ ਪੰਜਾਬ, ਭਾਰਤ ਦੇ ਲੂਧਿਆਣੇ ਜਿਲ੍ਹੇ ਦਾ ਖੰਨੇ, ਨੇੜੇ ਇੱਕ ਪਿੰਡ ਹੈ। ਇਹ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਤੇ ਭਾਰਤੀ ਕਿਸਾਨ ਯੂਨੀਅਨ ਦੇ ਸ਼ਹੀਦ ਭੁਪਿੰਦਰ ਸਿੰਘ ਈਸੜੂ ਦਾ ਪਿੰਡ ਹੈ। ਇਹ ਖੰਨਾ-ਮਾਲੇਰਕੋਟਲਾ ਸੜਕ ਖੰਨਾ ਤੋਂ 15 ਕੁ ਕਿਮੀ ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਦਾ ਵਿਧਾਨ ਸਭਾ ਹਲਕਾ ਖੰਨਾ ਹੈ। ਪਿੰਡ ਦਾ ਰਕਬਾ 626 ਹੈਕਟੇਅਰ, ਆਬਾਦੀ 3462 ਤੇ 679 ਘਰ ਹਨ। ਪਿੰਡ ਅੱਗੋਂ ਦੁਲੂ ਪੱਤੀ, ਬਸਾਵਾ ਪੱਤੀ, ਤਾਰੇ ਪੱਤੀ, ਜਲਾਲ ਪੱਤੀ, ਭਾਗੂ ਪੱਤੀ, ਸੰਗਾ ਪੱਤੀ ਤੇ ਦੁੱਲਾ ਪੱਤੀ ਆਦਿ 8 ਪੱਤੀਆਂ ਵਿੱਚ ਵੰਡਿਆ ਹੋਇਆ ਹੈ।[1]

ਗੈਲਰੀ[ਸੋਧੋ]

ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ
ਸ਼ਹੀਦ ਕਰਨੈਲ ਸਿੰਘ ਈਸੜੂ
ਸਕੂਲ

ਹਵਾਲੇ[ਸੋਧੋ]