15 ਅਗਸਤ
ਦਿੱਖ
(੧੫ ਅਗਸਤ ਤੋਂ ਮੋੜਿਆ ਗਿਆ)
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
15 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 227ਵਾਂ (ਲੀਪ ਸਾਲ ਵਿੱਚ 228ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 138 ਦਿਨ ਬਾਕੀ ਹਨ।
ਵਾਕਿਆ
[ਸੋਧੋ]- ਭਾਰਤ ਦਾ ਸੁਤੰਤਰਤਾ ਦਿਵਸ
- 1947 – ਭਾਰਤ ਨੂੰ ਇੰਗਲੈਂਡ ਤੋਂ ਅਜ਼ਾਦੀ ਮਿਲੀ ਅਤੇ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ।
- 1947 – ਭਾਰਤ ਵਿੱਚੋਂ ਬਰਤਾਨਵੀ ਰਾਜ ਦਾ ਅੰਤ ਹੋ ਗਿਆ।
- 1947 – ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ।
- 1947 – ਸੀ. ਰਾਜਾਗੋਪਾਲਚਾਰੀ ਅਜ਼ਾਦ ਭਾਰਤ ਦੇ ਗਵਰਨਰ ਜਰਨਲ ਬਣੇ।
- 1947 – ਭਾਰਤ ਦੇ ਉੱਤਰ-ਪੂਰਬੀ ਰਾਜ ਅਸਾਮ ਦੀ ਸਥਾਪਨਾ ਹੋਈ।
- 1947 – ਗੋਪੀ ਚੰਦ ਭਾਰਗਵ ਪੰਜਾਬ ਦੇ ਪਹਿਲਾ ਮੁੱਖ ਮੰਤਰੀ ਬਣੇ।
- 1972 – ਭਾਰਤ ਵਿੱਚ ਪਿੰਨ ਕੋਡ ਜਾਰੀ ਕੀਤਾ ਗਿਆ।
- 1975 – ਬੰਗਲਾਦੇਸ਼ ਮਸ਼ਹੂਰ ਬੰਗਾਲੀ ਰਾਸ਼ਟਰਵਾਦੀ ਆਗੂ ਸ਼ੇਖ਼ ਮੁਜੀਬੁਰ ਰਹਿਮਾਨ ਦਾ ਕਤਲ।
- 1975 – ਮਸ਼ਹੂਰ ਫ਼ਿਲਮ ਸ਼ੋਲੇ ਪ੍ਰਦਰਸ਼ਿਤ ਹੋਈ।
- 1978 – ਟ੍ਰਿਬਿਊਨ ਗਰੁੱਪ ਦਾ ਪੰਜਾਬੀ ਅਖ਼ਬਾਰ ਪੰਜਾਬੀ ਟ੍ਰਿਬਿਊਨ ਅਤੇ ਹਿੰਦੀ ਦਾ ਦੈਨਿਕ ਟ੍ਰਿਬਿਊਨ ਛਪਣਾ ਸ਼ੁਰੂ ਹੋਇਆ।
- 1969 – ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਦੀ ਸਥਾਪਨਾ ਕੀਤੀ ਗਈ।
ਜਨਮ
[ਸੋਧੋ]- 1769 – ਫ਼ਰਾਂਸ ਦੇ ਸਿਆਸੀ ਅਤੇ ਫ਼ੌਜੀ ਆਗੂ ਨਪੋਲੀਅਨ ਦਾ ਜਨਮ।
- 1771 – ਸਕਾਟਿਸ਼ ਇਤਿਹਾਸਕ ਨਾਵਲਕਾਰ, ਨਾਟਕਕਾਰ, ਅਤੇ ਕਵੀ ਵਾਲਟਰ ਸਕਾਟ ਦਾ ਜਨਮ।
- 1872 – ਭਾਰਤ ਦੇ ਮਹਾਨ ਯੋਗੀ ਅਤੇ ਦਾਰਸ਼ਨਿਕ ਸ਼੍ਰੀ ਅਰਬਿੰਦੋ ਦਾ ਜਨਮ ਹੋਇਆ।
- 1896 – ਚੈੱਕ-ਅਮਰੀਕੀ ਜੈਵ ਵਿਗਿਆਨੀ, ਨੋਬਲ ਪੁਰਸਕਾਰ ਜੇੱਤੂ ਗਰਟੀ ਕੋਰੀ ਦਾ ਜਨਮ।
- 1916 – ਪੰਜਾਬ ਦੇ ਇੱਕ ਉੱਘੇ ਢਾਡੀ ਗਾਇਕ ਅਮਰ ਸਿੰਘ ਸ਼ੌਂਕੀ ਦਾ ਜਨਮ।
- 1938 – ਪ੍ਰਸਿੱਧ ਕਾਮਿਕ ਕਾਰਟੂਨਿਸਟ ਪ੍ਰਾਣ ਦਾ ਜਨਮ।
- 1945 – ਬੰਗਲਾਦੇਸ਼ੀ ਸਿਆਸਤਦਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਗਮ ਖਾਲਿਦਾ ਜ਼ਿਆ ਦਾ ਜਨਮ।
- 1947 – ਭਾਰਤੀ ਫਿਲਮ ਅਦਾਕਾਰਾ ਰਾਖੀ ਗੁਲਜ਼ਾਰ ਦਾ ਜਨਮ।
ਦਿਹਾਂਤ
[ਸੋਧੋ]- 1942 – ਭਾਰਤ ਦੇ ਆਜ਼ਾਦੀ ਘੁਲਾਟੀਆ ਅਤੇ ਰਾਸ਼ਟਰਵਾਦੀ ਲੇਖਕ ਮਹਾਂਦੇਵ ਦੇਸਾਈ ਦਾ ਦਿਹਾਂਤ।
- 1947 – ਭਾਰਤ ਦੇ ਪ੍ਰਸਿੱਧ ਕ੍ਰਾਂਤੀਕਾਰੀ ਆਜ਼ਾਦੀ ਸੰਗਰਾਮੀਏ ਸਰਦਾਰ ਅਜੀਤ ਸਿੰਘ ਦਾ ਦਿਹਾਂਤ ਹੋਇਆ।