17 ਅਕਤੂਬਰ
ਦਿੱਖ
(੧੭ ਅਕਤੂਬਰ ਤੋਂ ਮੋੜਿਆ ਗਿਆ)
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
17 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 290ਵਾਂ (ਲੀਪ ਸਾਲ ਵਿੱਚ 291ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 75 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1604 – ਜਰਮਨ ਪੁਲਾੜ ਵਿਗਿਆਨੀ ਜੋਹਾਨਸ ਕੈਪਲਰ ਨੇ ਸੁਪਰਨੋਵਾ ਖੋਜਿਆ।
- 1755 – ਮਾਦਰੀਦ ਦਾ ਰੀਆਲ ਬਨਸਪਤੀ ਬਾਗ ਦੀ ਸਥਾਪਨਾ ਰਾਜਾ ਫੇਰਦੀਨੈਨਦ 6ਵੇਂ ਨੇ ਕੀਤੀ।
- 1896 – ਰੂਸੀ ਲੇਖਕ ਐਂਤਨ ਚੈਖਵ ਨਾਟਕ ਸਮੁੰਦਰੀ ਮੁਰਗਾਬੀ ਸਟੇਜ ਤੇ ਖੇਡਿਆ ਗਿਆ।
- 1920 – ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਸਥਾਪਨਾ ਤਾਸ਼ਕੰਦ ਵਿਖੇ ਹੋਈ।
- 1933 – ਵਿਗਿਆਨੀ ਅਲਬਰਟ ਆਈਨਸਟਾਈਨ ਜਰਮਨੀ ਨੂੰ ਛੱਡ ਕੇ ਅਮਰੀਕਾ ਪਹੁੰਚਿਆ।
- 1979 – ਮਦਰ ਟਰੇਸਾ ਨੂੰ ਨੋਬਲ ਸ਼ਾਂਤੀ ਇਨਾਮ ਨਾਲ ਸਨਮਾਨਿਤ ਕੀਤਾ।
ਜਨਮ
[ਸੋਧੋ]- 1760 – ਫ਼ਰਾਂਸੀਸੀ ਸਮਾਜਵਾਦੀ ਸੇਂਟ ਸਾਈਮਨ ਦਾ ਜਨਮ।
- 1817 – ਭਾਰਤ ਦਾ ਦਾਰਸ਼ਨਿਕ ਅਤੇ ਸਮਾਜ ਸੁਧਾਰਕ ਸਈਅਦ ਅਹਿਮਦ ਖ਼ਾਨ ਦਾ ਜਨਮ।
- 1915 – ਅਮਰੀਕੀ ਨਾਟਕਕਾਰ ਅਤੇ ਨਿਬੰਧਕਾਰ ਆਰਥਰ ਮਿਲਰ ਦਾ ਜਨਮ।
- 1935 – ਭਾਰਤੀ ਦੌੜਾਕ, ਉਡਣਾ ਸਿੱਖ (ਫਲਾਇੰਗ ਸਿੱਖ) ਮਿਲਖਾ ਸਿੰਘ ਦਾ ਜਨਮ।
- 1947 – ਭਾਰਤ ਦਾ ਕਮਿਊਨਿਸਟ ਸਿਆਸਤਦਾਨ ਵਰਿੰਦਾ ਕਰਾਤ ਦਾ ਜਨਮ।
- 1947 – ਫ਼ਿਲਮ ਅਭਿਨੇਤਰੀ, ਨਿਰਮਾਤਾ, ਅਤੇ ਡਾਇਰੈਕਟਰ ਸਿਮੀ ਗਰੇਵਾਲ ਦਾ ਜਨਮ।
- 1955 – ਹਿੰਦੀ ਫਿਲਮਾਂ ਦੀ ਇੱਕ ਅਦਾਕਾਰਾ ਸਮਿਤਾ ਪਾਟਿਲ ਦਾ ਜਨਮ।
- 1970 – ਭਾਰਤੀ ਕ੍ਰਿਕਟ ਖਿਡਾਰੀ ਅਨਿਲ ਕੁੰਬਲੇ ਦਾ ਜਨਮ।
- 1972 – ਅਮਰੀਕੀ ਰੈਪ ਗਾਇਕ,ਰਿਕਾਰਡ ਨਿਰਮਾਤਾ, ਗੀਤਕਾਰ ਅਤੇ ਅਭਿਨੇਤਾ ਐਮੀਨੈਮ ਦਾ ਜਨਮ।
- 1972 – ਭਾਰਤੀ ਪੰਜਾਬ ਦਾ ਹਾਸਰਸ ਕਲਾਕਾਰ ਅਤੇ ਸਿਆਸਤਦਾਨ ਭਗਵੰਤ ਮਾਨ ਦਾ ਜਨਮ।
ਦਿਹਾਂਤ
[ਸੋਧੋ]- 1981 – ਤਮਿਲ ਕਵੀ ਅਤੇ ਗੀਤਕਾਰ ਕੰਦਾਸਨ ਦਾ ਦਿਹਾਂਤ।
- 1889 – ਰੂਸੀ ਇਨਕਲਾਬੀ ਜਮਹੂਰੀਅਤਪਸੰਦ, ਭੌਤਿਕਵਾਦੀ ਦਾਰਸ਼ਨਿਕ, ਆਲੋਚਕ ਅਤੇ ਸਮਾਜਵਾਦੀ ਨਿਕੋਲਾਈ ਚੇਰਨੀਸ਼ੇਵਸਕੀ ਦਾ ਦਿਹਾਂਤ।
- 1890 – ਬੰਗਾਲੀ ਬੌਲ ਸੰਤ, ਫ਼ਕੀਰ, ਗੀਤਕਾਰ, ਸਮਾਜ ਸੁਧਾਰਕ ਅਤੇ ਚਿੰਤਕ ਲਾਲਨ ਸ਼ਾਹ ਫ਼ਕੀਰ ਦਾ ਦਿਹਾਂਤ।
- 1920 – ਅਮਰੀਕੀ ਪੱਤਰਕਾਰ, ਕਵੀ, ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ ਦਾ ਲੇਖਕ ਜਾਹਨ ਰੀਡ (ਪੱਤਰਕਾਰ) ਦਾ ਦਿਹਾਂਤ।
- 1938 – ਚੈੱਕ-ਜਰਮਨ ਫ਼ਿਲਾਸਫ਼ਰ, ਪੱਤਰਕਾਰ, ਅਤੇ ਮਾਰਕਸਵਾਦੀ ਸਿਧਾਂਤਕਾਰ ਕਾਰਲ ਯੋਹਾਨ ਕਾਊਤਸਕੀ ਦਾ ਦਿਹਾਂਤ।
- 1983 – ਫਰਾਂਸੀਸੀ ਦਾਰਸ਼ਨਿਕ, ਸਮਾਜ-ਵਿਗਿਆਨੀ, ਪੱਤਰਕਾਰ ਅਤੇ ਰਾਜਨੀਤਿਕ ਵਿਗਿਆਨੀ ਰੇਮੋਂ ਆਰੋਂ ਦਾ ਦਿਹਾਂਤ।
- 1962 – ਰੂਸੀ ਐਵਾਂ ਗਾਰਦ ਕਲਾਕਾਰ, ਪੇਂਟਰ, ਕਾਸਟਿਊਮ ਡਿਜ਼ਾਇਨਰ, ਲੇਖਕ, ਚਿੱਤਰਕਾਰ ਨਤਾਲੀਆ ਗੋਂਚਾਰੋਵਾ ਦਾ ਦਿਹਾਂਤ।
- 1992 – ਬਰਤਾਨਵੀ ਭਾਰਤੀ ਫ਼ੌਜ ਅਤੇ ਆਜ਼ਾਦ ਹਿੰਦ ਫ਼ੌਜ ਦਾ ਮੈਂਬਰ ਪ੍ਰੇਮ ਸਹਿਗਲ ਦਾ ਦਿਹਾਂਤ।