1 ਦਸੰਬਰ
(੧ ਦਸੰਬਰ ਤੋਂ ਰੀਡਿਰੈਕਟ)
Jump to navigation
Jump to search
<< | ਦਸੰਬਰ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2021 |
1 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 335ਵਾਂ (ਲੀਪ ਸਾਲ ਵਿੱਚ 336ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 30 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 17 ਮੱਘਰ ਬਣਦਾ ਹੈ।
ਵਾਕਿਆ[ਸੋਧੋ]
- 1764 – ਅਕਾਲ ਤਖ਼ਤ ਸਾਹਿਬ ਸਾਹਮਣੇ 30 ਸਿੰਘਾਂ ਦੀਆਂ ਸ਼ਹੀਦੀਆਂ।
- 1831 – ਲਿਓਨ ਦੇ ਵਿਦਰੋਹ ਸਮਾਪਤ।
- 1925 – ਪਹਿਲੀ ਸੰਸਾਰ ਜੰਗ ਖ਼ਤਮ ਹੋਣ ਦੇ ਸਤ ਸਾਲ ਦੇ ਕਬਜ਼ੇ ਮਗਰੋਂ ਬਿ੍ਟਿਸ਼ ਫ਼ੌਜਾਂ ਨੇ ਜਰਮਨ ਦਾ ਸ਼ਹਿਰ ਕੋਲੋਨ ਖ਼ਾਲੀ ਕਰ ਦਿਤਾ ।
- 1942 – ਪਹਿਲੀ ਸੰਸਾਰ ਜੰਗ ਦੌਰਾਨ ਗੈਸੋਲੀਨ (ਤੇਲ) ਦੀ ਕਮੀ ਕਾਰਨ ਸਾਰੇ ਅਮਰੀਕਾ ਵਿਚ ਤੇਲ ਦਾ ਰਾਸ਼ਨ ਲਾਗੂ ਕਰ ਦਿਤਾ ਗਿਆ।
- 1952 – ਡੈਨਮਾਰਕ ਵਿਚ ਲਿੰਗ ਬਦਲੀ ਦਾ ਪਹਿਲਾ ਕਾਮਯਾਬ ਆਪ੍ਰੇਸ਼ਨ ਕੀਤਾ ਗਿਆ।
- 1955 – ਅਮਰੀਕਾ ਦੀ ਸਟੇਟ ਅਲਬਾਮਾ ਦੇ ਸ਼ਹਿਰ ਮਿੰਟਗੁਮਰੀ ਵਿਚ ਬੱਸ ਵਿਚ ਸਫ਼ਰ ਕਰ ਰਹੀ, ਇਕ ਕਾਲੀ ਔਰਤ ਰੋਸਾ ਪਾਰਕ ਨੇ ਇਕ ਗੋਰੇ ਵਾਸਤੇ ਸੀਟ ਖ਼ਾਲੀ ਕਰਨ ਤੋਂ ਨਾਂਹ ਕਰ ਦਿਤੀ। ਉਸ ਔਰਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ, ਜਿਸ ਕਾਰਨ ਅਮਰੀਕਾ ਵਿਚ 'ਸਿਵਲ ਰਾਈਟਸ' (ਕਾਲਿਆਂ ਵਾਸਤੇ ਬਰਾਬਰ ਦੇ ਹਕੂਕ) ਦੀ ਲਹਿਰ ਸ਼ੁਰੂ ਹੋਈ।
- 1985 – ਸੁਰਜੀਤ ਸਿੰਘ ਬਰਨਾਲਾ ਨੇ ਕਿਹਾ ਮੈਂ 15 ਅਗੱਸਤ, 1986 ਤਕ ਸਤਲੁਜ ਜਮੁਨਾ ਲਿੰਕ ਨਹਿਰ ਬਣਾ ਕੇ ਦਿਆਂਗ।
- 1989 – ਪੂਰਬੀ ਜਰਮਨ ਨੇ ਕਮਿਊਨਿਸਟ ਪਾਰਟੀ ਦੀ ਸਿਆਸੀ ਉੱਚਤਾ ਦੇ ਕਾਨੂੰਨ ਨੂੰ ਖ਼ਤਮ ਕੀਤਾ।
- 1991 – ਯੂਕਰੇਨ ਦੇ ਲੋਕਾਂ ਨੇ ਵੋਟਾਂ ਪਾ ਕੇ, ਵੱਡੀ ਅਕਸਰੀਅਤ ਨਾਲ, ਰੂਸ ਤੋਂ ਆਜ਼ਾਦ ਹੋਣ ਦੀ ਹਮਾਇਤ ਕੀਤੀ।
- 2011 – ਇੰਗਲੈਂਡ ਦੇ ਹਰਪਾਲ ਸਿੰਘ ਦੀ ਥਰਿਸਲਿੰਗਟਨ ਪ੍ਰੋਡਕਟਸ ਕੰਪਨੀ, ਜਿਸ ਦਾ ਚੰਡੀਗੜ੍ਹ ਵਿਚ ਜ. ਡਬਲਯੂ. ਮੈਰੀਅਟ ਹੋਟਲ ਵੀ ਹੈ, ਨੇ ਮੋਹਾਲੀ ਵਿਚ ਇਕ ਦਸ ਮੰਜ਼ਿਲਾ ਈਮਾਰਤ ਦੋ ਦਿਨ (48 ਘੰਟੇ) ਵਿਚ ਤਿਆਰ ਕਰਨ ਦਾ ਕਮਾਲ ਅੰਜਾਮ ਕੀਤਾ।
ਜਨਮ[ਸੋਧੋ]
- 1886 – ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਸੈਨਾਪਤੀ, ਸੰਪਾਦਕ, ਲੇਖਕ, ਕ੍ਰਾਂਤੀਕਾਰੀ ਅਤੇ ਸਮਾਜ ਸੁਧਾਰਕ ਰਾਜਾ ਮਹਿੰਦਰ ਪ੍ਰਤਾਪ ਸਿੰਘ ਦਾ ਜਨਮ।
- 1894 – ਪੰਜਾਬੀ ਸਿਆਸਤਦਾਨ, ਮੁੱਖ ਮੰਤਰੀ ਭੀਮ ਸੈਨ ਸੱਚਰ ਦਾ ਜਨਮ।
- 1903 – ਭਾਰਤੀ ਕ੍ਰਾਂਤੀਕਾਰੀ ਅਨੰਤਾ ਸਿੰਘ ਦਾ ਜਨਮ।
- 1935 – ਅਮਰੀਕੀ ਪੁਰਸਕਾਰ ਵਿਜੇਤਾ ਫਿਲਮ ਨਿਰਦੇਸ਼ਕ, ਲੇਖਕ, ਅਭਿਨੇਤਾ, ਸੰਗੀਤਕਾਰ ਅਤੇ ਨਾਟਕਕਾਰ ਵੂਡੀ ਐਲਨ ਦਾ ਜਨਮ।
- 1938 – ਪਾਕਿਸਤਾਨ ਦਾ ਜੱਜ, ਮਨੁੱਖੀ ਅਧਿਕਾਰਾਂ ਦੇ ਕਾਰਕੁਨ ਵਜੀਹੁੱਦੀਨ ਅਹਿਮਦ ਦਾ ਜਨਮ।
- 1949 – ਕੋਲੰਬੀਆ ਦਾ ਇੱਕ ਮਸ਼ਹੂਰ ਸਮਗਲਰ ਪਾਬਲੋ ਐਸਕੋਬਾਰ ਦਾ ਜਨਮ।
- 1954 – ਭਾਰਤੀ ਸਮਾਜ ਸੇਵੀ, ਨਰਮਦਾ ਬਚਾਉ ਅੰਦੋਲਨ ਦੀ ਬਾਨੀ ਮੇਧਾ ਪਾਟਕਰ ਦਾ ਜਨਮ।
- 1964 – ਪੰਜਾਬੀ ਪੱਤਰਕਾਰ ਅਤੇ ਲੇਖਕ ਗੁਰਨਾਮ ਸਿੰਘ ਅਕੀਦਾ ਦਾ ਜਨਮ।
- 1980 – ਭਾਰਤੀ ਸਾਬਕਾ ਕ੍ਰਿਕਟ ਖਿਡਾਰੀ ਮੁਹੰਮਦ ਕੈਫ਼ ਦਾ ਜਨਮ।
- 1981 – ਪਾਕਿਸਤਾਨੀ ਗਾਇਕਾ, ਅਦਾਕਾਰਾ ਅਤੇ ਮਾਡਲ ਮੀਸ਼ਾ ਸ਼ਫੀ ਦਾ ਜਨਮ।
- 1985 – ਅਮਰੀਕੀ ਸੰਗੀਤ ਰਿਕਾਰਡਿੰਗ ਜਾਨੈਲ ਮੋਨੇ ਦਾ ਜਨਮ।
ਦਿਹਾਂਤ[ਸੋਧੋ]
- 1934 – ਸੋਵੀਅਤ ਸਿਆਸਤਦਾਨ ਅਤੇ ਪਹਿਲੇ ਬੋਲਸ਼ੇਵਿਕ ਰੂਸੀ ਇਨਕਲਾਬੀ ਸਰਗੇਈ ਕਿਰੋਵ ਦਾ ਦਿਹਾਂਤ।
- 1947 – ਅੰਗਰੇਜੀ ਫਕੀਰ, ਰਸਮੀ ਜਾਦੂਗਰ, ਕਵੀ ਅਤੇ ਪਰਬਤਾਰੋਹੀ ਐਲੇਸਟਰ ਕ੍ਰੌਲੀ ਦਾ ਦਿਹਾਂਤ।
- 1974 – ਭਾਰਤੀ ਸੁਤੰਤਰਤਾ ਸੈਨਾਪਤੀ, ਰਾਜਨੀਤਕ ਆਗੂ ਅਤੇ ਮੁੱਖ ਮੰਤਰੀ ਸੁਚੇਤਾ ਕ੍ਰਿਪਲਾਨੀ ਦਾ ਦਿਹਾਂਤ।
- 1990 – ਭਾਰਤੀ ਦੂਤ ਅਤੇ ਰਾਜਨੀਤਿਕ ਵਿਜੈ ਲਕਸ਼ਮੀ ਪੰਡਿਤ ਦਾ ਦਿਹਾਂਤ।