ਸਮੱਗਰੀ 'ਤੇ ਜਾਓ

26 ਦਸੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(੨੬ ਦਸੰਬਰ ਤੋਂ ਮੋੜਿਆ ਗਿਆ)
<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2025

'26 ਦਸੰਬਰ' ਦਾ ਦਿਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 360ਵਾਂ (ਲੀਪ ਸਾਲ ਵਿੱਚ 361ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 5 ਦਿਨ ਬਾਕੀ ਹਨ। ਅੱਜ 'ਬੁੱਧਵਾਰ' ਹੈ ਅਤੇ 'ਨਾਨਕਸ਼ਾਹੀ ਕੈਲੰਡਰ' ਮੁਤਾਬਕ ਅੱਜ '11 ਪੋਹ' ਬਣਦਾ ਹੈ।

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

[ਸੋਧੋ]
  • ਬਾਕਸਿੰਗ ਦਿਵਸ(26 ਦਸੰਬਰ ਨੂੰ ਐਤਵਾਰ ਨੂੰ ਛੱਡ ਕੇ, ਜੇ ਇਹ ਐਤਵਾਰ ਹੈ, ਤਾਂ ਬਾਕਸਿੰਗ ਵਾਲ਼ੇ ਦਿਨ ਨੂੰ 'ਸ਼ਾਹੀ ਪ੍ਰਕਿਰਿਆ'(Royal Process) ਨਾਲ਼ 27 ਦਸੰਬਰ ਨੂੰ ਤਬਦੀਲ ਕੀਤਾ ਜਾਂਦਾ ਹੈ) - ਰਾਸ਼ਟਰਮੰਡਲ(ਕਾਮਨਵੈਲਥ) ਦੇਸ਼।
  • ਚੰਗੇ ਵਸੀਅਤ ਦਾ ਦਿਨ - ਦੱਖਣੀ ਅਫ਼ਰੀਕਾ ਅਤੇ ਨਾਮੀਬੀਆ।
  • ਪਰਿਵਾਰ ਦਿਵਸ - ਵਾਨੂਟੂ।
  • ਥੈਂਕਸਗਿਵਿੰਗ ਡੇਅ - ਸੋਲਮਨ ਆਈਲੈਂਡਸ।
  • ਆਜ਼ਾਦੀ ਅਤੇ ਏਕਤਾ ਦਿਵਸ - ਸਲੋਵੇਨੀਆ।
  • ਮੌਰੋ ਹਮਜ਼ਾ ਦਿਵਸ -ਹਿਊਸਟਨ(ਟੈਕਸਸ)।
  • ਮਮਰ ਦਾ ਦਿਨ - ਪਦਸਟੋ, ਕੌਰਨਵਾਲ।
  • ਸੰਤ ਸਟੀਫ਼ਨ ਦਿਵਸ(ਅਲਸੈਸੇ, ਆਸਟਰੀਆ, ਕੈਟਲੂਨੀਆ, ਕਰੋਸ਼ੀਆ, ਚੈੱਕ ਗਣਰਾਜ, ਜਰਮਨੀ, ਹਾਂਗਕਾਂਗ, ਇਟਲੀ, ਆਇਰਲੈਂਡ, ਲਕਸਮਬਰਗ, ਪੋਲੈਂਡ, ਸਲੋਵਾਕੀਆ ਅਤੇ ਸਵਿਟਜ਼ਰਲੈਂਡ ਵਿੱਚ ਇਸ ਦਿਨ ਜਨਤਕ ਛੁੱਟੀਆਂ ਹੁੰਦੀਆਂ ਹਨ।
  • ਪਿਤਾ ਦਿਵਸ - ਬੁਲਗਾਰੀਆ।
  • ਕੁਵਾਨਜ਼ਾ ਦਾ ਪਹਿਲਾ ਦਿਨ(1 ਜਨਵਰੀ ਤੱਕ ਮਨਾਇਆ ਜਾਂਦਾ ਹੈ) - ਅਮਰੀਕਾ।
  • ਜੰਕਨੂ ਗਲੀ ਪਰੇਡ ਦਾ ਪਹਿਲਾ ਦਿਨ ਤੇ ਦੂਜਾ ਦਿਨ ਨਵੇਂ ਸਾਲ ਦੇ ਦਿਨ ਦੇ ਤੌਰ 'ਤੇ ਮਨਾਇਆ ਜਾਂਦਾ ਹੈ - ਬਹਾਮਾ।
  • ਕ੍ਰਿਸਮਸ ਦੇ ਦੂਜੇ ਦਿਨ - ਨੀਦਰਲੈਂਡਜ਼ ਅਤੇ ਪੋਲੈਂਡ ਵਿੱਚ ਜਨਤਕ ਛੁੱਟੀਆਂ ਹੁੰਦੀਆਂ ਹਨ।
  • ਵਰੇਨ ਦਿਵਸ- ਆਇਰਲੈਂਡ ਅਤੇ ਆਈਲ ਆਫ਼ ਮੈਨ।

ਵਾਕਿਆ

[ਸੋਧੋ]
  • 1705ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ 'ਬਾਬਾ ਜ਼ੋਰਾਵਰ ਸਿੰਘ'(ਉਮਰ-9 ਸਾਲ) ਅਤੇ 'ਬਾਬਾ ਫ਼ਤਹਿ ਸਿੰਘ'(ਉਮਰ-7 ਸਾਲ) ਸੂਬੇ ਦੀ ਕਚਿਹਰੀ ਵਿੱਚ ਪੇਸ਼ ਹੋਏ।
  • 1925ਭਾਰਤੀ ਕਮਿਊਨਿਸਟ ਪਾਰਟੀ ਦੀ ਦਿੱਲੀ ਵਿੱਚ ਸਥਾਪਨਾ ਹੋਈ।
  • 1932ਚੀਨ ਵਿੱਚ ਆਏ ਭੂਚਾਲ ਨਾਲ 70 ਹਜ਼ਾਰ ਲੋਕਾਂ ਦੀ ਮੌਤ ਹੋ ਗਈ।
  • 1947ਅਮਰੀਕਾ ਵਿੱਚ 16 ਘੰਟੇ ਦੀ ਜ਼ਬਰਦਸਤ ਬਰਫ਼ਬਾਰੀ ਨਾਲ ਨਿਊਯਾਰਕ 25.8 ਇੰਚ (2 ਫ਼ੁਟ ਤੋਂ ਵੀ ਵੱਧ) ਬਰਫ਼ ਹੇਠ ਦਬਿਆ ਗਿਆ। ਇਸ ਨਾਲ 80 ਮੌਤਾਂ ਵੀ ਹੋਈਆਂ।
  • 1982ਟਾਈਮ ਮੈਗ਼ਜ਼ੀਨ ਨੇ ਕੰਪਿਊਟਰ ਨੂੰ 'ਮੈਨ ਆਫ਼ ਦਿ ਯੀਅਰ' ਕਰਾਰ ਦਿੱਤਾ।
  • 1982 – ਸਾਬਕਾ ਸਿੱਖ ਫ਼ੌਜੀਆਂ ਦੀ ਕਨਵੈਨਸ਼ਨ ਅੰਮ੍ਰਿਤਸਰ ਵਿੱਚ ਹੋਈ।
  • 2002 – ਪਹਿਲਾ 'ਕਲੋਨ' ਕੀਤਾ ਹੋਇਆ ਬੱਚਾ ਪੈਦਾ ਹੋਇਆ। ਇਸ ਦਾ ਐਲਾਨ ਕਲੋਨ ਕਰਨ ਵਾਲੇ ਡਾਕਟਰ ਨੇ 2 ਦਿਨ ਮਗਰੋਂ ਕੀਤਾ।
  • 2004 – ਦੁਨੀਆ ਦੀ ਸਭ ਤੋਂ ਵੱਡੀ ਸੁਨਾਮੀ ਜਾਂ ਸਮੁੰਦਰੀ ਛੱਲਾਂ 26 ਦਸੰਬਰ, 2004 ਦੇ ਦਿਨ ਆਈ ਸੀ। 9.3 ਰਿਕਟਰ ਸਕੇਲ ਤੇ ਜਿਸ ਨਾਲ 230,000 ਮੌਤਾ ਹੋਈਆ।

ਜਨਮ

[ਸੋਧੋ]
ਊਧਮ ਸਿੰਘ
ਬਾਬਾ ਆਮਟੇ
  • 1791 – ਅੰਗਰੇਜ਼ ਹਿਸਾਬਦਾਨ, ਦਾਰਸ਼ਨਿਕ, ਖੋਜੀ, ਮਸ਼ੀਨੀ ਇੰਜੀਨੀਅਰ ਅਤੇ ਆਧੁਨਿਕ ਕੰਪਿਊਟਰ ਦੇ ਪਿਤਾਮਾ ਚਾਰਲਸ ਬੈਬੇਜ ਦਾ ਜਨਮ।
  • 1872 – ਅੰਗਰੇਜ਼ ਲੈਕਚਰਰ,ਪੱਤਰਕਾਰ, ਲੇਖਕ, ਸਿਆਸਤਦਾਨ ਨਾਰਮਨ ਏਂਜਲ ਦਾ ਜਨਮ।
  • 1893 – ਚੀਨੀ ਕ੍ਰਾਂਤੀਕਾਰੀ, ਰਾਜਨੀਤਿਕ ਚਿੰਤਕ ਮਾਓ ਤਸੇ-ਤੁੰਗ ਦਾ ਜਨਮ।
  • 1899 – ਭਾਰਤੀ-ਅਜ਼ਾਦੀ ਘੁਲਾਟੀਏ ਸ਼ਹੀਦ ਊਧਮ ਸਿੰਘ ਦਾ ਜਨਮ।
  • 1914 – ਭਾਰਤੀ ਸਮਾਜਸੇਵੀ ਬਾਬਾ ਆਮਟੇ ਦਾ ਜਨਮ।
  • 1926 – ਭਾਰਤੀ ਅਰਥਸ਼ਾਸਤਰੀ ਆਬਿਦ ਹੁਸੈਨ ਦਾ ਜਨਮ।
  • 1928 – ਵਾਇਰਲੈੱਸ ਸੰਚਾਰ ਪ੍ਰਣਾਲੀ ਦੇ ਖੋਜੀ 'ਮਾਰਟਿਨ ਕੂਪਰ' ਦਾ ਅਮਰੀਕਾ ਵਿਚਲੇ ਇਲਿਓਨਿਓਸ ਦੇ ਸ਼ਹਿਰ ਸ਼ਿਕਾਗੋ ਵਿੱਚ ਜਨਮ।
  • 1938 – ਇਰਾਨੀ ਫ਼ਿਲਮ ਨਿਰਦੇਸ਼ਕ, ਪਟਕਥਾ ਲੇਖਕ, ਨਾਟਕਕਾਰ ਬਹਿਰਾਮ ਬੇਜ਼ਾਈ ਦਾ ਜਨਮ।
  • 1955 – ਮੁੰਬਈ ਦੇ ਡਾੱਨ, ਨਸ਼ੇ ਦੇ ਵਪਾਰੀ ਅਤੇ ਆਤੰਕੀ 'ਦਾਊਦ ਇਬਰਾਹਿਮ(ਪੂਰਾ ਨਾਂ-ਦਾਊਦ ਇਬਰਾਹਿਮ ਕਾਸਕਰ)' ਦਾ ਖੇਡ, ਰਤਨਾਗਿਰੀ(ਮਹਾਂਰਾਸ਼ਟਰ) 'ਚ ਜਨਮ।
  • 1971 – ਸੁਸਾਈਡ ਸੁਕ਼ਐਡ(2016) ਅਤੇ ਬਲੇਡ ਰੱਨਰ-2049(2017) ਜਿਹੀਆਂ ਫ਼ਿਲਮਾਂ 'ਚ ਬਿਹਤਰੀਨ ਅਦਾਕਾਰੀ ਕਰਨ ਵਾਲ਼ੇ ਅਦਾਕਾਰ ਦਾ 'ਜੇਰੇਡ ਲਿਟੋ' ਦਾ ਲੁਈਸਸਿਆਨਾ(ਅਮਰੀਕਾ) 'ਚ ਜਨਮ।
  • 1975 – ਸਪੇਨਿਸ਼ ਅਦਾਕਾਰ, ਗਾਇਕ ਅਤੇ ਨਚੇਰੇ(ਡਾਂਸਰ) 'ਪਾਬਲੋ ਪਿਊਲ' ਦਾ ਸਪੇਨ ਦੇ ਵਿੱਚ 'ਮਅਲਾਗਾ'(Málaga) 'ਚ ਜਨਮ।
  • 1986 – ਗੇਮ ਆਫ਼ ਥਰੋਨਜ਼(2011 ਤੋਂ ਜਾਰੀ ਟੀ.ਵੀ. ਸੀਰੀਜ਼) 'ਚ ਅਦਾਕਾਰੀ ਕਰਨ ਵਾਲ਼ੇ ਅਤੇ ਹਾਓ ਟੂ ਟਰੇਨ ਯੂਅਰ ਡਰੈਗਨ(2014,2017) ਜਿਹੀਆਂ ਫ਼ਿਲਮਾਂ 'ਚ ਆਪਣੀ ਅਵਾਜ਼ ਦੇਣ ਵਾਲ਼ੇ ਬ੍ਰਿਟਿਸ਼ ਅਦਾਕਾਰ ਅਤੇ ਨਿਰਮਾਤਾ 'ਕਿਟ ਹੈਰੰਗਟੰਨ' ਦਾ ਲੰਡਨ(ਇੰਗਲੈਂਡ) 'ਚ ਜਨਮ।

ਦਿਹਾਂਤ

[ਸੋਧੋ]
ਯਸ਼ਪਾਲ
ਸ਼ੰਕਰ ਦਯਾਲ ਸ਼ਰਮਾ