ਸਮੱਗਰੀ 'ਤੇ ਜਾਓ

ਹਾਸ਼ੀਏ ਦੇ ਹਾਸਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਾਸ਼ੀਏ ਦੇ ਹਾਸਲ ਇੱਕ ਅਜਿਹਾ ਕਾਵਿ ਸੰਗ੍ਰਹਿ ਹੈ ਜਿਸ ਵਿੱਚ ਉਹਨਾ ਕਵੀਆਂ ਦੀਆਂ ਰਚਨਾਵਾਂ ਨੂ ਸ਼ਾਮਿਲ ਕੀਤਾ ਗਿਆ ਹੈ ਜੋ ਸ਼ੁਰੂ ਤੋ ਹੀ ਹਾਸ਼ੀਏ ਤੇ ਧੱਕੇ ਗਏ ਹਨ। ਇਹ ਕਾਵਿ ਸੰਗ੍ਰਹਿ ਡਾ. ਰਾਜਿੰਦਰ ਪਾਲ ਸਿੰਘ ਅਤੇ ਡਾ.ਜੀਤ ਸਿੰਘ ਜੋਸ਼ੀ ਦੁਆਰਾ ਸੰਪਾਦਿਤ ਕੀਤਾ ਗਿਆ ਹੈ। ਇਹ ਪੁਸਤਕ 2013 ਵਿੱਚ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀਪਟਿਆਲਾ ਰਾਹੀਂ ਛਾਪੀ ਗਈ। ਇਸ ਵਿੱਚ 30 ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ। ਹਾਸ਼ੀਏ ਦੇ ਹਾਸਲ ਪੁਸਤਕ ਵਿੱਚ ਗਦਰੀ ਲਹਿਰ,ਬੱਬਰ ਅਕਾਲੀ ਲਹਿਰ,ਅਕਾਲੀ ਲਹਿਰ ਆਦਿ ਨਾਲ ਸੰਬਿਦਿਤ ਰਚਨਾਵਾਂ ਸ਼ਾਮਿਲ ਹਨ। ਇਸ ਵਿੱਚ ਔਰਤਾਂ ਦੇ ਸਾਹਿਤ ਨੂੰ ਵੀ ਵਿਸ਼ੇਸ਼ ਸਥਾਨ ਮਿਲਿਆ ਹੈ। ਇਸ ਕਾਵਿ ਸੰਗ੍ਰਹਿ ਵਿੱਚ ਕਿਰਸਾਨੀ, ਦਲਿਤ ਵਰਗ, ਸਮਰਾਜਵਾਦ, ਜੀਵਨ ਸੇਧ, ਅਤੇ ਔਰਤ ਦੀ ਸਥਿਤੀ ਨਾਲ ਸਬੰਧਿਤ ਵਿਸ਼ਿਆ ਨੂੰ ਸ਼ਾਮਿਲ ਕੀਤਾ ਗਿਆ ਹੈੋ।

ਕਵੀ ਅਤੇ ਕਵਿਤਾਵਾਂ

[ਸੋਧੋ]