ਸੋਹਣ ਸਿੰਘ ਸੀਤਲ
ਸੋਹਣ ਸਿੰਘ ਸੀਤਲ | ||
![]() | ||
ਸੋਹਣ ਸਿੰਘ ਸੀਤਲ | ||
ਆਮ ਜਾਣਕਾਰੀ | ||
ਪੂਰਾ ਨਾਂ | ਸੋਹਣ ਸਿੰਘ ਸੀਤਲ | |
ਜਨਮ | 7 ਅਗਸਤ 1909 ਕਾਦੀਵਿੰਡ, ਹੁਣ (ਪਾਕਿਸਤਾਨ) | |
ਮੌਤ | ਸਤੰਬਰ 23, 1998 | (ਉਮਰ 89)|
ਕੌਮੀਅਤ | ਭਾਰਤੀ | |
ਪੇਸ਼ਾ | ਲੇਖਕ | |
ਪਛਾਣੇ ਕੰਮ | ਸਿੱਖ ਇਤਿਹਾਸ ਦੇ ਸੋਮੇ | |
ਹੋਰ ਜਾਣਕਾਰੀ | ||
ਜੀਵਨ-ਸਾਥੀ | ਬੀਬੀ ਕਰਤਾਰ ਕੌਰ | |
ਬੱਚੇ | 4 | |
ਧਰਮ | ਸਿੱਖ |
ਸੋਹਣ ਸਿੰਘ ਸੀਤਲ (7 ਅਗਸਤ 1909 - 23 ਸਤੰਬਰ 1998) ਪੰਜਾਬੀ ਗਾਇਕ ਅਤੇ ਸਾਹਿਤਕਾਰ ਸੀ ਉਸ ਦਾ ਮੁੱਖ ਪੇਸ਼ਾ ਢਾਡੀ ਕਲਾ ਸੀ। ਉਹ ਗੀਤ, ਗਲਪ ਅਤੇ ਇਤਹਾਸਕ ਬਿਰਤਾਂਤ ਵੀ ਲਿਖਦਾ ਸੀ।
ਜੀਵਨ[ਸੋਧੋ]
ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਨੂੰ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ।
ਪੜ੍ਹਾਈ[ਸੋਧੋ]
ਉਸ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਸਿਖ ਲਈ। ਸੰਨ੍ਹ 1923 ਵਿਚ 14 ਸਾਲ ਦੀ ਉਮਰੇ ਲਾਗਲੇ ਪਿੰਡ ਵਰਨ ਦੇ ਸਕੂਲ ਦੂਜੀ ਜਮਾਤ ਵਿਚ ਦਾਖਲ ਹੋ ਗਿਆ ਅਤੇ ਕੁਝ ਮਹੀਨੇ ਬਾਅਦ ਹੀ ਸਤੰਬਰ 1923 ਵਿੱਚ ਉਸ ਨੂੰ ਚੌਥੀ ਜਮਾਤ ਵਿਚ ਅਤੇ 1924 ਦੀਆਂ ਨਵੀਆਂ ਜਮਾਤਾਂ ਸ਼ੁਰੂ ਹੋਣ ਵੇਲੇ ਪੰਜਵੀਂ ਜਮਾਤ ਵਿੱਚ ਦਾਖ਼ਲਾ ਮਿਲ ਗਿਆ। 1930 ਵਿਚ ਉਸ ਨੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਦਸਵੀਂ ਫਸਟ ਡਵੀਜ਼ਨ ਵਿੱਚ ਪਾਸ ਕੀਤੀ। 1931 ਵਿਚ ਉਸ ਦੇ ਪਿਤਾ ਜੀ ਸ. ਖੁਸ਼ਹਾਲ ਸਿੰਘ ਪੰਨੂੰ ਅਕਾਲ ਚਲਾਣਾ ਕਰ ਗਏ। 1933 ਈ. ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ।[1]
ਮੁੱਢਲੀਆਂ ਰਚਨਾਵਾਂ[ਸੋਧੋ]
ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਉਸ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 1924 ਵਿੱਚ ਉਸ ਦੀ ਕਵਿਤਾ ਪਹਿਲੀ ਵਾਰ 'ਅਕਾਲੀ' ਅਖਬਾਰ ਵਿੱਚ ਛਪੀ। 1927 ਵਿੱਚ ਉਸ ਦੀ ਕਵਿਤਾ 'ਕੁਦਰਤ ਰਾਣੀ' ਕਲਕੱਤੇ ਤੋਂ ਛਪਣ ਵਾਲੇ ਪਰਚੇ ਕਵੀ ਵਿੱਚ ਛਪੀ। ਇਹ ਕਵਿਤਾ ਉਸ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਸੱਜਰੇ ਹੰਝੂ ਵਿੱਚ ਸ਼ਾਮਲ ਹੈ। 1932 ਵਿੱਚ ਉਹਨਾਂ ਨੇ ਕੁਝ ਕਹਾਣੀਆਂ ਵੀ ਲਿਖੀਆਂ ਜੋ ਮਾਸਿਕ ਪੱਤਰਾਂ ਵਿੱਚ ਵੀ ਛਪੀਆਂ। ਉਸ ਦੀਆਂ ਕਹਾਣੀਆਂ ਕਦਰਾਂ ਬਦਲ ਗਈਆਂ, ਅਜੇ ਦੀਵਾ ਬਲ ਰਿਹਾ ਸੀ ਅਤੇ ਜੇਬ ਕੱਟੀ ਗਈ ਜ਼ਿਕਰਯੋਗ ਹਨ।[2]
ਪਰਿਵਾਰ[ਸੋਧੋ]
ਅਠਵੀਂ ਵਿੱਚ ਪੜ੍ਹਦਿਆਂ 10 ਸਤੰਬਰ 1927 ਨੂੰ ਸੀਤਲ ਜੀ ਦੀ ਸ਼ਾਦੀ ਬੀਬੀ ਕਰਤਾਰ ਕੌਰ ਨਾਲ ਹੋਈ। ਇਨ੍ਹਾਂ ਦੇ ਘਰ ਤਿੰਨ ਪੁੱਤਰ ਅਤੇ ਇੱਕ ਬੇਟੀ ਨੇ ਜਨਮ ਲਿਆ।
ਢਾਡੀ ਜਥਾ[ਸੋਧੋ]
1935 ਈ. ਵਿੱਚ ਉਸ ਨੇ ਇੱਕ ਢਾਡੀ ਜਥਾ ਬਣਾਇਆ। ਇਸ ਜਥੇ ਦੇ ਆਗੂ ਉਹ ਆਪ ਸੀ। ਕਾਦੀਵਿੰਡ ਤੋਂ ਸੱਤ-ਅੱਠ ਮੀਲ ਦੂਰ ਨਗਰ 'ਲਲਿਆਣੀ' ਦੇ ਬਜ਼ੁਰਗ ਮੁਸਲਮਾਨ ਬਾਬਾ ਚਰਾਗ਼ਦੀਨ ਪਾਸੋਂ ਉਸ ਨੇ ਢੱਡ ਤੇ ਸਾਰੰਗੀ ਦੀ ਸਿਖਲਾਈ ਲਈ। ਉਹ ਪੜ੍ਹਿਆ-ਲਿਖਿਆ ਅਤੇ ਸਿੱਖ ਇਤਿਹਾਸ ਦੀ ਅਤੇ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਰਖਦਾ ਸੀ ਤੇ ਉਹ ਵਿਆਖਿਆਕਾਰ ਵੀ ਚੰਗਾ ਸੀ। ਇਸ ਤੋਂ ਇਲਾਵਾ ਉਹ ਇੱਕ ਚੰਗਾ ਕਵੀ ਵੀ ਸੀ। ਉਹ ਗਾਉਣ ਲਈ ਵਾਰਾਂ ਵੀ ਆਪ ਲਿਖ ਲੈਂਦਾ ਸੀ। ਥੋੜ੍ਹੇ ਸਮੇਂ ਵਿੱਚ ਹੀ ਉਸ ਨੂੰ ਢਾਡੀ ਦੇ ਤੌਰ 'ਤੇ ਚੰਗੀ ਪ੍ਰਸਿੱਧੀ ਪ੍ਰਾਪਤ ਹੋ ਗਈ। ਹੌਲੀ ਹੌਲੀ ਉਸ ਨੂੰ ਵਿਦੇਸ਼ਾਂ ਤੋਂ ਵੀ ਸੱਦੇ ਆਉਣ ਲਗ ਪਏ। 1960 ਵਿੱਚ ਉਹ ਬ੍ਰਹਮਾ, ਥਾਈਲੈਂਡ, ਸਿੰਘਾਪੁਰ ਅਤੇ ਮਲੇਸ਼ੀਆ ਗਿਆ। 1977 ਵਿੱਚ ਇੰਗਲੈਂਡ ਅਤੇ ਕੈਨੇਡਾ ਦਾ ਦੌਰਾ ਕੀਤਾ। ਇੰਗਲੈਂਡ ਵਿੱਚ ਉਸ ਨੇ ਵੁਲਵਰਹੈਂਪਟਨ, ਸਾਊਥੈਂਪਟਨ, ਵਾਲਸਲ, ਬਰਮਿੰਘਮ, ਡਡਲੀ, ਬਰੈਡ ਫੋਰਡ, ਕੁਵੈਂਟਰੀ, ਟੈਲਫੋਰਡ, ਲਮਿੰਗਾਨ, ਬਾਰਕਿੰਗ, ਸਮੈਦਿਕ ਅਤੇ ਸਾਉਥਹਾਲ ਦੀਆਂ ਥਾਵਾਂ 'ਤੇ ਦੀਵਾਨ ਕੀਤੇ। 1980 ਵਿੱਚ ਅਤੇ ਫੇਰ 1981 ਵਿੱਚ ਉਸ ਨੇ ਇੰਗਲੈਂਡ ਅਤੇ ਕੈਨੇਡਾ ਵਿੱਚ ਦੀਵਾਨ ਕੀਤੇ।
ਸੋਹਣ ਸਿੰਘ ਸੀਤਲ ਵੱਲੋਂ ਲਿਖੇ ਨਾਵਲਾਂ 'ਚੋਂ 'ਜੁੱਗ ਬਦਲ ਗਿਆ', 'ਤੂਤਾਂ ਵਾਲਾ ਖੂਹ' ਅਤੇ 'ਜੰਗ ਜਾਂ ਅਮਨ' ਕ੍ਰਾਂਤੀਕਾਰੀ ਨਾਵਲ ਵਿਸ਼ੇਸ਼ ਤੌਰ ਤੇ ਮਹੱਤਵ ਪੂਰਨ ਹਨ।
ਰਚਨਾਵਾਂ[ਸੋਧੋ]
ਪ੍ਰਸੰਗ ਤੇ ਕਿਤਾਬਾਂ[ਸੋਧੋ]
1 | 2 | 3 | 4 | 5 | 6 |
---|---|---|---|---|---|
|
|
|
|
|
|
ਪਰਸੰਗ[ਸੋਧੋ]
1 | 2 | 3 | 4 |
---|---|---|---|
|
|
|
|
ਨਾਵਲ[ਸੋਧੋ]
ਉਸ ਨੇ ਕੁਲ ੨੨ ਨਾਵਲ ਲਿਖੇ ਹਨ।
1 | 2 | 3 | 4 | 5 | 6 |
---|---|---|---|---|---|
|
|
|
|
|
|
ਇਤਿਹਾਸਕ ਲਿਖਤਾਂ[ਸੋਧੋ]
1 | 2 | 3 |
---|---|---|
|
|
|
ਕਹਾਣੀ ਸੰਗ੍ਰਹਿ[ਸੋਧੋ]
- ਕਦਰਾਂ ਬਦਲ ਗਈਆਂ
- ਅੰਤਰਜਾਮੀ।
ਨਾਟਕ[ਸੋਧੋ]
- ਸੰਤ ਲਾਧੋ ਰੇ।
ਕਵਿਤਾ[ਸੋਧੋ]
- ਵਹਿੰਦੇ ਹੰਝੂ
- ਸੱਜਰੇ ਹੰਝੂ
- ਦਿਲ ਦਰਿਆ
ਗੀਤ[ਸੋਧੋ]
- 'ਕੇਸਰੀ ਦੁਪੱਟਾ'
- 'ਜਦੋਂ ਮੈਂ ਗੀਤ ਲ਼ਿਖਦਾ ਹਾਂ'
- ਉਹਨਾਂ ਦਾ ਲਿਖਿਆ 'ਕੀਮਾਂ ਮਲਕੀ', ਤੇ 'ਭਾਬੀ ਮੇਰੀ ਗੁੱਤ ਨਾ ਕਰੀ', ਤੇ 'ਅੱਜ ਸਾਡੇ ਓਸ ਆਉਣਾ' ਵਰਗੇ ਕਈ ਗੀਤ ਬਹੁਤ ਮਕਬੂਲ ਹੋਏ। ਪੰਜਾਬ ਦੇ ਹਰ ਮਿਆਰੀ ਕਲਚਰਲ ਪ੍ਰੋਗਰਾਮ ਵਿੱਚ ਉਹਨਾਂ ਦੇ ਗੀਤ ਗਾਏ ਜਾਂਦੇ ਸੀ। 'ਕੀਮਾਂ ਮਲਕੀ' ਇਨਾ ਮਕਬੂਲ ਹੋਇਆ ਕਿ ਬਹੁਤੇ ਲੋਕ ਇਸ ਨੂੰ ਲੋਕਗੀਤ ਹੀ ਸਮਝਦੇ ਹਨ।
ਸਿੱਖ ਇਤਿਹਾਸ ਨਾਲ ਸੰਬੰਧਿਤ ਖੋਜ ਕਾਰਜ[ਸੋਧੋ]
- ਪੰਜ ਜਿਲਦਾਂ ਵਿੱਚ 'ਸਿੱਖ ਇਤਿਹਾਸ ਦੇ ਸੋਮੇ'
- ਸ੍ਰੀ ਗੁਰ ਸੋਭਾ ਕਰਤਾ ਸੈਨਾ ਪਤੀ
- ਗੁਰ ਬਿਲਾਸ ਕਰਤਾ ਕੁਇਰ ਸਿੰਘ
- ਗੁਰ ਬਿਲਾਸ ਪਾਤਸ਼ਾਹੀ ਛੇਵੀਂ
- ਬੰਸਾਵਲੀਨਾਮਾ ਕਰਤਾ ਕੇਸਰ ਸਿੰਘ (ਛਿੱਬਰ)
- ਗੁਰ ਬਿਲਾਸ ਕਰਤਾ ਸੁੱਖਾ ਸਿੰਘ
- ਸਿੱਖ ਇਤਿਹਾਸ ਦੇ ਸੋਮੇ (ਭਾਗ ਦੂਜਾ) ਅਗਸਤ 1982 ਵਿੱਚ ਗ੍ਰੰਥ ਹਨ—
- ਗੁਰੂ ਨਾਨਕ ਮਹਿਮਾ ਕਰਤਾ ਸਰੂਪ ਦਾਸ ਭੱਲਾ।
- ਮਹਿਮਾ ਪ੍ਰਕਾਸ਼ ਕਰਤਾ ਸਰੂਪ ਦਾਸ ਭੱਲਾ।
- ਪਰਚੀਆਂ ਸੇਵਾ ਦਾਸ ਉਦਾਸੀ।
- ਨੌਂ ਗੁਰ ਪ੍ਰਣਾਲੀਆਂ।
- ਸਿੱਖ ਇਤਿਹਾਸ ਦੇ ਸੋਮੇ (ਭਾਗ ਤੀਜਾ) - ਅਗਸਤ 1982, ਇਸ ਵਿੱਚ ਕਵੀ ਸੰਤੋਖ ਸਿੰਘ ਦੀ ਰਚਨਾ 'ਨਾਨਕ ਪ੍ਰਕਾਸ਼' ਹੈ।
- ਸਿੱਖ ਇਤਿਹਾਸ ਦੇ ਸੋਮੇ (ਭਾਗ ਚੌਥਾ) - ਨਵੰਬਰ 1983, ਇਸ ਵਿੱਚ 'ਗੁਰ ਪ੍ਰਤਾਪ ਸੂਰਜ ਗ੍ਰੰਥ' ਦੀਆਂ ਪ੍ਰਥਮ ਦਸ ਰਾਸਾਂ ਹਨ।
- ਸਿੱਖ ਇਤਿਹਾਸ ਦੇ ਸੋਮੇ (ਭਾਗ ਪੰਜਵਾਂ) - ਜਨਵਰੀ 1984, ਇਸ ਵਿੱਚ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਬਾਕੀ ਭਾਗ ਹੈ।
ਸਨਮਾਨ[ਸੋਧੋ]
- ਭਾਸ਼ਾ ਵਿਭਾਗ ਪੰਜਾਬ ਵੱਲੋਂ 'ਕਾਲੇ ਪਰਛਾਵੇਂ' ਨਾਵਲ ਨੂੰ ਪੁਰਸਕਾਰ (1962)
- ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਅਵਾਰਡ (1974)
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ 'ਸ਼੍ਰੋਮਣੀ ਢਾਡੀ' ਪੁਰਸਕਾਰ (1979)
- ਭਾਸ਼ਾ ਵਿਭਾਗ ਪੰਜਾਬ ਵੱਲੋਂ 'ਸ਼੍ਰੋਮਣੀ ਢਾਡੀ' ਸਨਮਾਨ (1983)
- ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 'ਕਰਤਾਰ ਸਿੰਘ ਧਾਲੀਵਾਲ' ਪੁਰਸਕਾਰ (1983)
- ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਨਮਾਨ (1993)
- ਪੰਜਾਬੀ ਸੱਥ ਲਾਂਬੜਾਂ ਵੱਲੋਂ 'ਭਾਈ ਗੁਰਦਾਸ ਪੁਰਸਕਾਰ' (1994)
ਸੰਸਾਰ ਨੂੰ ਅਲਵਿਦਾ[ਸੋਧੋ]
ਇਸ ਕ੍ਰਾਂਤੀਕਾਰੀ, ਵਿਚਾਰਵਾਨ, ਢਾਡੀ, ਵਾਰਕਾਰ, ਕਵੀ, ਇਤਿਹਾਸਕਾਰ, ਕਹਾਣੀਕਾਰ, ਨਾਵਲਕਾਰ ਗੁਰਸਿੱਖ ਸਾਹਿਤਕਾਰ ਦੀ ਯਾਦ ਵਿੱਚ ਗੁਰੂ ਪੰਥ ਵਿੱਚ ਢਾਡੀਆਂ ਦੇ ਜਨਮ ਦਾਤੇ-ਸਰਪ੍ਰਸਤ-ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਅਸਥਾਨ 'ਗੁਰੂ ਕੀ ਵਡਾਲੀ' ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਗਿਆਨੀ ਸੋਹਣ ਸਿੰਘ ਸੀਤਲ' ਯਾਦਗਾਰੀ ਢਾਡੀ ਅਤੇ ਕਵੀਸ਼ਰੀ ਕਾਲਜ ਉਸਾਰੀ ਅਧੀਨ ਹੈ।
- 'ਸੀਤਲ' ਸਦਾ ਜਹਾਨ 'ਤੇ ਜੀਂਵਦਾ ਏ,
- ਜੀਹਦਾ ਮਰ ਗਿਆਂ ਦੇ ਪਿੱਛੋਂ ਜੱਸ ਹੋਵੇ।
- 23 ਸਤੰਬਰ, 1998 ਨੂੰ ਸੀਤਲ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਹਵਾਲੇ[ਸੋਧੋ]
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2014-01-27.
- ↑ ਸੰਧੂ, ਪ੍ਰੋ.ਸ਼ਮਸ਼ੇਰ ਸਿੰਘ, ਗਿਆਨੀ ਸੋਹਣ ਸਿੰਘ ਸੀਤਲ, 5ਆਬੀ, 18 ਜੁਲਾਈ 2012, 20 ਜਨਵਰੀ 2017 ਨੰ ਪ੍ਰਾਪਤ ਕੀਤਾ।
- ਸਾਹਿਤ ਅਕਾਦਮੀ ਇਨਾਮ ਜੇਤੂ
- Wikipedia articles with BNF identifiers
- Pages with red-linked authority control categories
- Wikipedia articles with ISNI identifiers
- Wikipedia articles with LCCN identifiers
- Wikipedia articles with NLA identifiers
- Wikipedia articles with SUDOC identifiers
- Wikipedia articles with VIAF identifiers
- ਪੰਜਾਬੀ ਕਵੀ
- ਪੰਜਾਬੀ ਨਾਵਲਕਾਰ
- ਪੰਜਾਬੀ ਗਾਇਕ
- ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ
- ਜਨਮ 1909
- ਮੌਤ 1998
- ਜਨਮ 1935