13 ਨਵੰਬਰ
ਦਿੱਖ
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2025 |
13 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 317ਵਾਂ (ਲੀਪ ਸਾਲ ਵਿੱਚ 318ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 48 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 29 ਕੱਤਕ ਬਣਦਾ ਹੈ।
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ
[ਸੋਧੋ]- ਵਿਸ਼ਵ ਦਿਆਲਤਾ ਦਿਵਸ(world Kindness Day)
- ਰਾਸ਼ਟਰੀ ਸੋਗ ਦਿਵਸ(National Day of Mourning) - ਜਰਮਨੀ
- ਸੇਡੀ ਹਾਕਿੰਸ ਦਿਵਸ(Sadie Hawkins Day) - ਸੰਯੁਕਤ ਰਾਜ
ਵਾਕਿਆ
[ਸੋਧੋ]- 1838 - ਬੰਬੇ ਤੋਂ ਇੰਗਲਿਸ਼ ਅਖ਼ਬਾਰ 'ਟਾਈਮਜ ਆਫ਼ ਇੰਡੀਆ' ਸ਼ੁਰੂ ਹੋਇਆ।
- 1947 – ਏ ਕੇ-47 ਆਟੋਮੈਟਿਕ ਰਾਈਫ਼ਲ ਬਣੀ।
- 1960 – ਗੁਆਟੇਮਾਲਾ ਘਰੇਲੂ ਯੁੱਧ ਸ਼ੁਰੂ ਹੋਇਆ।
- 1970 - ਬੰਗਲਾ ਦੇਸ਼ ਵਿੱਚ ਤੁਫ਼ਾਨ ਨਾਲ਼ 5 ਲੱਖ ਤੋਂ ਵਧ ਮੌਤਾਂ ਹੋਈਆਂ।
- 1985 - ਪੂਰਬੀ ਕੋਲੰਬੀਆ ਵਿੱਚ ਜਵਾਲਾਮੁਖੀ ਫਟਣ ਨਾਲ਼ 23,000 ਮੌਤਾਂ ਹੋਈਆਂ।
- 2007 - ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ 'ਬੇਨਜ਼ੀਰ ਭੁਟੋ' ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ।
- 2012– ਪੂਰਨ ਸੂਰਜ ਗ੍ਰਹਿਣ ਆਸਟ੍ਰੇਲੀਆ ਦੇ ਕੁੱਝ ਇਲਾਕਿਆ 'ਚ ਦਿਸਿਆ।
- 2015 – ਨਵੰਬਰ 2015 ਦੇ ਪੈਰਿਸ ਹਮਲੇ ਵਿੱਚ 128 ਵਿਅਕਤੀਆਂ ਦੀ ਮੌਤ ਹੋ ਗਈ।
ਜਨਮ
[ਸੋਧੋ]- 354 – ਰੋਮਨ ਧਰਮ ਸ਼ਾਸਤਰੀ ਅਤੇ ਦਾਰਸ਼ਨਿਕ ਸੰਤ ਅਗਸਤੀਨ ਦਾ ਜਨਮ।
- 1780 – ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ।
- 1850 – ਸਕਾਟਿਸ਼ ਨਾਵਲਕਾਰ, ਕਵੀ, ਨਿਬੰਧਕਾਰ, ਯਾਤਰਾ ਲੇਖਕ ਰਾਬਰਟ ਲੂਈ ਸਟੀਵਨਸਨ ਦਾ ਜਨਮ।
- 1917 – ਹਿੰਦੀ ਦੇ ਕਵੀ, ਨਿਬੰਧਕਾਰ ਅਤੇ ਆਲੋਚਕ ਮੁਕਤੀਬੋਧ ਦਾ ਜਨਮ।
- 1954 – ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਲੇਖਕ ਕ੍ਰਿਸ਼ਨ ਕੁਮਾਰ ਰੱਤੂ ਦਾ ਜਨਮ।
- 1967 – ਭਾਰਤੀ ਅਦਾਕਾਰਾ ਅਤੇ ਫਿਲਮ ਨਿਰਮਾਤਾ ਜੂਹੀ ਚਾਵਲਾ ਦਾ ਅੰਬਾਲਾ 'ਚ ਜਨਮ।
- 1967 - ਫ਼ਿਲਮ 'ਟੀਨ ਟਾਈਟਨ ਗੋ..! ਟੂ ਦਿ ਮੂਵੀ' 'ਚ ਬੈਟਮੈਨ ਦੇ ਕਿਰਦਾਰ ਨੂੰ ਅਵਾਜ਼ ਦੇਣ ਵਾਲ਼ੇ ਹਾੱਲੀਵੁੱਡ ਦੇ ਨਾਮਵਰ ਅਦਾਕਾਰ 'ਜਿੰਮੀ ਕਿਮੱਲ' ਦਾ ਨਿਉ ਯਾਰਕ 'ਚ ਜਨਮ।
- 1969 - ਡਰੈਕੁਲਾ, 300, ਓਲੰਪਿਸ ਹੈਜ ਫਾਲਨ ਤੇ ਲੰਡਨ ਹੈਜ ਫਾਲਨ ਜਿਹੀਆਂ ਫ਼ਿਲਮਾਂ 'ਚ ਬਿਹਤਰੀਨ ਅਦਾਕਾਰੀ ਕਰਨ ਵਾਲ਼ੇ ਸਕਾਟਿਸ਼-ਹਾਲੀਵੁੱਡ ਅਦਾਕਾਰ ਤੇ ਨਿਰਮਾਤਾ 'ਜੈਰਾਡ ਬਟਲਰ' ਦਾ ਪਾਏਸਲੇਅ(ਸਕਾਟਲੈਂਡ) 'ਚ ਜਨਮ।
ਦਿਹਾਂਤ
[ਸੋਧੋ]- 1757 – ਸ਼ੁੱਕਰਚੱਕੀਆ ਮਿਸਲ ਦੇ ਮੁਖੀ ਬਾਬਾ ਨੌਧ ਸਿੰਘ ਸ਼ਹੀਦ ਹੋਏ।
- 1908 – ਪੰਜਾਬੀ ਸਾਹਿਤਕਾਰ ਡਾਕਟਰ ਚਰਨ ਸਿੰਘ ਦਾ ਦਿਹਾਂਤ।
- 1916 – ਬ੍ਰਿਟਿਸ਼ ਲੇਖਕ ਕਲਮੀ ਨਾਮ ਸਾਕੀ, ਹੈਕਟਰ ਹਿਊਗ ਮੁਨਰੋ ਦਾ ਦਿਹਾਂਤ।
- 1974 – ਇਤਾਲਵੀ ਫਿਲਮ ਨਿਰਦੇਸ਼ਕ ਅਤੇ ਅਭਿਨੇਤਾ ਵਿਤੋਰੀਓ ਦੇ ਸੀਕਾ ਦਾ ਦਿਹਾਂਤ।
- 2002 – ਕੰਨੜ ਸਾਹਿਤਕਾਰ, ਅਧਿਆਪਕ ਅਤੇ ਕਾਲਮਨਵੀਸ਼ ਗੂਰਿਸ਼ ਕੈਕਿਨੀ ਦਾ ਦਿਹਾਂਤ।
- 2003 – ਕੋਬੇ ਯੂਨੀਵਰਸਿਟੀ ਦਾ ਜਪਾਨੀ ਮਾਰਕਸਵਾਦੀ ਅਰਥਸ਼ਾਸਤਰੀ ਅਤੇ ਸਾਬਕਾ ਪ੍ਰੋਫੈਸਰ ਨੋਬੂਓ ਓਕੀਸ਼ੀਓ ਦਾ ਦਿਹਾਂਤ।