ਧਰਤੀ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਧਰਤੀ ਦਿਵਸ ਜਾਂ ਧਰਤ ਦਿਹਾੜਾ (

: Earth Day ਅਰਥ ਡੇ) ਹਰ ਸਾਲ 22 ਅਪਰੈਲ ਨੂੰ ਮਨਾਇਆ ਜਾਂਦਾ ਹੈ।

ਮੋ[ਸੋਧੋ]

ਢੀ ਅਤੇ ਅਮਰੀਕਾ[ਸੋਧੋ]

ਅਮਰੀਕੀ ਸੈਨੇਟਰ ਗੇਲਾਰਡ ਨੈਲਸਨ ਨੇ 22 ਅਪਰੈਲ 1970 ਨੂੰ ਪਹਿਲਾ ਧਰਤ ਦਿਵਸ ਮਨਾਉਣ ਦਾ ਐਲਾਨ ਕੀਤਾ ਤਾਂ ਇਹ ਪਹਿਲਾਂ ਅਜਿਹਾ ਲੋਕਰਾਜੀ ਦਿਹਾੜਾ ਬਣਿਆ ਜੋ 20 ਮਿਲੀਅਨ ਅਮਰੀਕਾ ਨੇ ਸਾਰੀਆਂ ਭੂਗੋਲਿਕ, ਰਾਜਨੀਤਕ ਹੱਦਾਂ ਤੋੜ ਇਕੱਠੇ ਤੌਰ ’ਤੇ ਮਨਾਇਆ। ਦਰਅਸਲ ਗੇਲਾਰਡ ਨੈਸ਼ਨਲ ਨੇ ਇਹ ਜੇਹਾਦ 1962 ਵਿੱਚ ਆਰੰਭਿਆ ਜਦੋਂ ਉਸ ਨੇ ਅਮਰੀਕਨ ਰਾਸ਼ਟਰਪਤੀ ਜਾਨ ਐਫ.ਕੈਨੇਡੀ ਨਾਲ ਇਸ ਬਾਰੇ ਡੂੰਘੀ ਚਰਚਾ ਕੀਤੀ। ਰਾਸ਼ਟਰਪਤੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਵਾਤਾਵਰਣ ਦੇ ਮੁੱਦੇ ਨੂੰ ਜਿਹੜਾ ਅਜੇ ਅਮਰੀਕਨ ਰਾਜਨੀਤੀ ਦਾ ਹਿੱਸਾ ਨਹੀਂ ਸੀ, ਰਾਜਸੀ ਮੁੱਦਾ ਬਣਾਇਆ ਜਾਵੇ। ਪਰ ਰਾਸ਼ਟਰਪਤੀ ਜਾਨ ਐਫ.ਕੈਨੇਡੀ

ਅਤੇ ਗੇਲਾਰਡ ਨੈਲਸਨ ਦਾ ਇਹ ਨਿਸ਼ਾਨਾ ਪੂਰਾ ਨਾ ਹੋ ਸਕਿਆ। ਗੇਲਾਰਡ ਨੈਲਸਨ ਨੇ ਹਿੰਮਤ ਨਾ ਹਾਰੀ ਅਤੇ ਹਰੇਕ ਰਾਜਨੀਤਕ ਮੰਚ ਤੋਂ ਵਾਤਾਵਰਣ ਅਤੇ ਧਰਤੀ ਦੀ ਮਹੱਤਤਾ ਬਾਰੇ ਬੋਲਦਾ ਰਿਹਾ।

ਵੀਅਤਨਾਮ ਜੰਗ ਅਤੇ ਧਰਤ ਦਿਵਸ[ਸੋਧੋ]

ਸੰਨ 1969 ਵਿੱਚ ਜਦੋਂ ਅਮਰੀਕਾ ਵੀਅਤਨਾਮ ਦੀ ਜੰਗ ਵਿੱਚ ਉੱਡੀ ਖਿੱਲੀ ਕਾਰਨ ਮੂੰਹ ਬਚਾਉਣ ਲਈ ਯਤਨਸ਼ੀਲ ਸੀ; ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੱਡੇ-ਵੱਡੇ ਮੁਜ਼ਾਹਰੇ ਵੀਅਤਨਾਮ ਦੀ ਜੰਗ ਦੇ ਖ਼ਿਲਾਫ਼ ਸਮੁੱਚੇ ਅਮਰੀਕਾ ਵਿੱਚ ਹੋ ਰਹੇ ਸਨ ਤਾਂ ਗੇਲਾਰਡ ਨੈਲਸਨ ਨੇ ਸਿਆਸੀ ਪੱਤਾ ਖੇਡਦਿਆਂ ਵਿਦਿਆਰਥੀਆਂ ਦੀ ਤਾਕਤ ਨੂੰ

ਪਹਿਲਾ ‘‘ਧਰਤ ਦਿਵਸ’’ ਵਜੋਂ ਮਨਾਉਣ ਦਾ ਐਲਾਨ ਕੀਤਾ ਜਿਸ ਦਾ ਉਦੇਸ਼ ਜਿੱਥੇ ਵਿਦਿਆਰਥੀ ਤਾਕਤ ਦੁਆਰਾ ਕੀਤੇ ਜਾ ਰਹੇ ਮੁਜ਼ਾਹਰਿਆਂ ਨੂੰ ਖੁੰਡਾ ਕਰਕੇ ਵਾਤਾਵਰਣ ਸੁਰੱਖਿਆ ਵੱਲ ਮੋੜਨਾ ਸੀ ਉਥੇ ਇਹ ਵੀ ਪ੍ਰਚਾਰ ਕੀਤਾzzz ਗਿਆ ਕਿ ਵਾਤਾਵਰਣ ਸੁਰੱਖਿਆ ਦਾ ਮੁੱਦਾ ਵੀ ਵੀਅਤਨਾਮ ਦੀ ਜੰਗ ਜਿੰਨਾ ਹੀ ਮਹੱਤਵਪੂਰ

ਹੈ।

ਧਰਤ ਦਿਵਸ ਦਾ ਪਿਤਾਮਾ ਅਤੇ ਝੰਡਾ[ਸੋਧੋ]

ਝੰਡਾ

ਗੇਲਾਰਡ ਨੈਲਸਨ ਨੂੰ ਧਰਤ ਦਿਵਸ ਦਾ ਪਿਤਾਮਾ ਕਹਿ ਸਨਮਾਨਿਆ ਇਸੇ ਦੌਰਾਨ ਵਾਤਾਵਰਣ ਦੀ ਵਕੀਲ ਅਤੇ ਸਮਾਜਿਕ ਕਾਰਕੁੰਨ, ਇੱਕ 16 ਸਾਲ ਦੀ ਸਕੂਲ ਬੱਚੀ, ਜੋ ਡਰੈੱਸ ਡਿਜ਼ਾਈਨਿੰਗ ਦੀ ਵੀ ਮਾਹਰ ਸੀ, ਨੇ ਧਰਤ ਦਿਵਸ ਦਾ ਝੰਡਾ ਤਿਆਰ ਕੀਤਾ|

ਝੰਡੇ ਦਾ ਅਕਾਰ[ਸੋਧੋ]

ਧਰਤ ਦਿਵਸ ਦਾ ਝੰਡਾ 4&6 ਫੁੱਟ ਆਕਾਰ ਦਾ ਤਿਆਰ ਕੀਤਾ ਜਿਸ ਵਿੱਚ ਹਰੇ ਅਤੇ ਚਿੱਟੇ ਰੰਗ ਦੀਆਂ 13 ਪੱਟੀਆਂ, ਖੱਬੇ ਪਾਸੇ ਕੋਨੇ ਤੇ ਹਰੇ ਕਾਰਨਰ ਵਿੱਚ ਪੀਲੇ ਰੰਗ ਦਾ ਥੀਟਾ ਉਲੀਕ ਪਹਿਲੇ ਧਰਤ ਦਿਵਸ ’ਤੇ ਲਾਉਸੀਨੀਆਂ ਸਟੇਟ ਵਿੱਚ ਲਹਿਰਾਇਆ ਜਿੱਥੇ 20 ਮਿਲੀਅਨ ਲੋਕਾਂ ਦਾ ਇਕੱਠ ਇਸ ਪਹਿਲੇ ਧਰਤ ਦਿਵਸ ਵਿੱਚ ਹਿੱਸਾ ਲੈ ਰਿਹਾ ਸੀ।

ਧਰਤ ਦਿਵਸ ਲੋਕ ਲਹਿਰ[ਸੋਧੋ]

1970 ਵਿੱਚ ਸ਼ੁਰੂ ਹੋਈ ਇਹ ਲਹਿਰ ਅੱਜ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ ਜਿਸ ਵਿੱਚ 175 ਦੇਸ਼ਾਂ ਦੇ ਕਰੀਬਨ ਅੱਧਾ ਬਿਲੀਅਨ ਲੋਕ ਹਿੱਸਾ ਲੈਂਦੇ ਹਨ। ਇਸ ਸਾਰੇ ਪ੍ਰੋਗਰਾਮ ਨੂੰ ਇੱਕ ਗੈਰ-ਸਰਕਾਰੀ ਸੰਸਥਾ ‘‘ਅਰਥ ਡੇ ਨੈੱਟਵਰਕ’ ਕੁਆਰਡੀਨੇਟ ਕਰਦੀ ਹੈ। ਧਰਤੀ ’ਤੇ ਇਹ ਪਹਿਲਾ ਅਜਿਹਾ ਧਰਮ ਨਿਰਪੱਖ ਦਿਵਸ ਹੈ ਜਿਹੜਾ ਸਮੁੱਚਾ ਸੰਸਾਰ ਆਪਣੀਆਂ ਸਾਰੀਆਂ ਬੰਦਸ਼ਾਂ ਤੋਂ ਉਪਰ ਉਠ ਮਨਾਉਣ ਲਈ ਹਰ ਸਾਲ ਤਿਆਰ ਰਹਿੰਦਾ ਹੈ। ਯੂਨੈਸਕੋ ਦੀ 1969 ਦੀ ਵਾਤਾਵਰਣ ਕਾਨਫਰੰਸ ਵਿੱਚ ‘ਧਰਤ ਦਿਵਸ’ ਦਾ ਮਤਾ ਪਾਸ ਕੀਤਾ ਗਿਆ ਅਤੇ 22 ਅਪਰੈਲ, 1970 ਤੋਂ ਲਗਾਤਾਰ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿੱਚ ‘‘ਜਾਪਾਨੀ ਸ਼ਾਂਤੀ ਦੀ ਘੰਟੀ’’ ਜੋ ਜਾਪਾਨ ਨੇ ਦੂਜੀ ਸੰਸਾਰ ਜੰਗ ਦੀ ਸਮਾਪਤੀ ਬਾਅਦ ਸੰਯੁਕਤ ਰਾਸ਼ਟਰ ਨੂੰ ਤੋਹਫੇ ਵਜੋਂ ਭੇਟ ਕੀਤੀ ਸੀ, ਵਜਾ ਕੇ ਇਸ ਦਿਵਸ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਸਮੁੱਚਾ ਸੰਸਾਰ ਇਸ ਨੂੰ ਮਨਾਉਣ ਵਿੱਚ ਜੁੱਟ ਜਾਂਦਾ ਹੈ।

ਧਰਤ ਦਿਵਸ ਅਤੇ ਭਾਰਤ[ਸੋਧੋ]

ਰਿਸ਼ੀਆਂ ਮੁਨੀਆਂ ਦੇ ਦੇਸ਼ ਵਜੋਂ ਮਸ਼ਹੂਰ ਭਾਰਤ, ਸੰਸਾਰ ਦੀ ਧਰਤੀ ਦੇ 2.4 ਹਿੱਸੇ ਵਿੱਚ ਵੱਸਿਆ ਵਿਸ਼ਵ ਦੇ ਕੁੱਲ 1.5% ਕੁਦਰਤੀ ਸੋਮਿਆਂ ਅਤੇ 8% ਜੀਵ ਭਿੰਨਤਾ ਨਾਲ ਲੈਸ ਨਾਲ ਲੈਸ ਇਹ ਦੇਸ਼ ਸੰਸਾਰ ਦੀ ਆਬਾਦੀ ਦਾ ਕੁੱਲ 16% ਹਿੱਸਾ ਸਾਂਭੀ ਬੈਠਾ ਹੈ। ਆਬਾਦੀ ਘਣਤਾ 265 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਅਤੇ ਜੰਗਲ ਹੇਠਲਾ ਰਕਬਾ ਸਿਰਫ 19.5% ਹੋਣ ਕਾਰਨ ਸਮੁੱਚਾ ਦੇਸ਼ ਇਸ ਵਕਤ ਵਾਤਾਵਰਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਵਿਗਿਆਨਕ ਤਰੱਕੀ, ਆਰਥਿਕ ਵਿਕਾਸ ਅਤੇ ਆਬਾਦੀ ਦੇ ਬੇਤਹਾਸ਼ਾ ਵਾਧੇ ਨੇ ਇਸ ਨੂੰ ਕੁਦਰਤ ਅਤੇ ਕੁਦਰਤੀ ਸੋਮਿਆਂ ਤੋਂ ਵਾਂਝਾ ਕਰਨਾ ਸ਼ੁਰੂ ਕੀਤਾ ਹੋਇਆ ਹੈ। ਪਾਣੀ ਦੀ ਘਾਟ, ਖੇਤੀਬਾੜੀ ਦੇ ਮਸ਼ੀਨੀਕਰਨ, ਰਸਾਇਣਕ ਜ਼ਹਿਰਾਂ ਦੀ ਵਰਤੋਂ ਅਤੇ ਜੰਗਲਾਤ ਦੀ ਘਾਟ ਨੇ ਇਸ ਦੇਸ਼ ਦੇ ਵਾਤਾਵਰਣ ’ਤੇ ਵੀ ਪ੍ਰਸ਼ਨ ਚਿੰਨ੍ਹ ਲਗਾਇਆ ਹੈ। ਪਰ ਅਜੋਕਾ ਸਮਾਂ ਕੁਦਰਤ ਅਤੇ ਮਨੁੱਖ ਦੇ ਪ੍ਰਸਪਰ ਸਬੰਧਾਂ ਦੀ ਪੁਨਰ ਪੜਚੋਲ ਦੀ ਮੰਗ ਕਰਦਾ ਹੈ ਕਿਉਂਕਿ ਸਮੁੱਚੀ ਸ੍ਰਿਸ਼ਟੀ ਵਿੱਚ ਮਹਿਜ਼ ਪ੍ਰਿਥਵੀ ਹੀ ਇਕਲੌਤਾ ਗ੍ਰਹਿ ਹੈ ਜਿਸ ਉਪਰ ਕੁਦਰਤ ਦੀ ਮਿਹਰ ਸਦਕਾ ਜੀਵਨ ਸੰਭਵ ਹੋ ਸਕਿਆ ਹੈ।

ਧਰਤੀ ਸਮੁੱਚਾ ਘਰ ਹੈ[ਸੋਧੋ]

ਧਰਤੀ ਕੇਵਲ ਜੀਵਨ ਦੀ ਜਣਨੀ ਹੀ ਨਹੀਂ, ਉਸ ਦਾ ਘਰ ਵੀ ਹੈ। ਧਰਤੀ ਸਮੁੱਚੇ ਜੀਵ ਪ੍ਰਾਣੀਆਂ ਦੇ ਜੀਵਨ ਦੇ ਸਮੁੱਚੀਆਂ ਲੋੜਾਂ ਦੀ ਪੂਰਤੀ ਦਾ ਸਮਾਨ ਆਪਣੀ ਕੁੱਖ ਵਿਚੋਂ ਨਿਰੰਤਰ ਸਿਰਜਦੀ ਆ ਰਹੀ ਹੈ। ਹਵਾ ਨੂੰ ਗੁਰੂ ਦੇ ਬਰਾਬਰ ਇਸ ਲਈ ਰੱਖਿਆ ਗਿਆ ਹੈ ਕਿ ਮਨੁੱਖ ਹਵਾ ਬਿਨਾ ਪਲ ਛਿਣ ਵੀ ਜੀਵਤ ਨਹੀਂ ਰਹਿ ਸਕਦਾ। ਧਰਤੀ ਨੂੰ ਮਾਤਾ ਕਹਿ ਪਾਣੀ ਨੂੰ ਪਿਤਾ ਇਸ ਲਈ ਦਰਸਾਇਆ ਗਿਆ ਕਿ ਪਾਣੀ ਧਰਤੀ ਨੂੰ ਸਿੰਜਦਾ ਹੈ ਉਸ ਵਿੱਚ ਜੀਵਨ ਪ੍ਰਵੇਸ਼ ਕਰਵਾਉਂਦਾ ਹੈ ਇਸੇ ਲਈ ਧਰਤੀ ਜਣਨੀ ਵਿਚੋਂ ਸਮੁੱਚਾ ਜਗਤ ਪਾਣੀ ਕਾਰਨ ਪੈਦਾ ਹੋਇਆ।

ਹੋਰ ਦੇਖੋ[ਸੋਧੋ]

h

  1. ttp://en.wikipedia.o/wiki/Earth_Day
  2. http://www.earthsite.org/
  3. http://en.wikipedia.org/wiki/Gaylord_Nelson