ਵਿਸ਼ਵ ਦਿਲ ਦਿਵਸ
Jump to navigation
Jump to search
ਵਿਸ਼ਵ ਦਿਲ ਦਿਵਸ ਗੈਰ ਸਰਕਾਰੀ ਸੰਸਥਾ ਵਿਸ਼ਵ ਦਿਲ ਫੈਡਰੇਸ਼ਨ ਨੇ ਸਵਿਜਟਰਲੈਂਡ ਦੀ ਰਾਜਧਾਨੀ ਜਨੇਵਾ ਵਿੱਚ ਸਾਲ 1999 ਵਿੱਚ ਮੀਟਿੰਗ ਕਰਕੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਜਾਗਰੂਕਤਾ ਪੈਦਾ ਕਰਨ ਲਈ ਇਹ ਦਿਨ ਮਨਾਉਣ ਦਾ ਫੈਸਲਾ ਕੀਤਾ। ਇਹ ਦਿਨ ਹਰ ਸਾਲ 29 ਸਤੰਬਰ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ।[1]
ਸਰਵੇ[ਸੋਧੋ]
ਸਰਵੇ ਮੁਤਾਬਕ ਅਨੁਸਾਰ ਜੋ ਭਾਰਤ ਦੇ 24 ਰਾਜਾਂ ਦੇ18 ਲਖ ਲੋਕਾਂ ਤੇ ਕੀਤਾ ਗਿਆ, ਹਰ ਤੀਜਾ ਭਾਰਤੀ ਦਿਲ ਦੀਆਂ ਬਿਮਾਰੀਆ ਤੋਂ ਪੀੜਤ ਹੈ ਉਸ ਨੂੰ ਹਾਈ ਬਲਡ ਪ੍ਰੈਸ਼ਰ ਜਾ ਹੋਰ ਕੋਈ ਦਿਲ ਦਾ ਰੋਗ ਹੈ। ਇਸ ਸਰਵੇ ਵਿੱਚ ਇਹ ਗਲ ਸਾਹਮਣੇ ਆਈ ਕਿ 60% ਲੋਕਾਂ ਨੂੰ ਇਸਦੀ ਜਾਣਕਾਰੀ ਨਹੀਂ ਹੁੰਦੀ। ਦਿਲ ਦਾ ਪਹਿਲਾ ਦੌਰਾ 40 ਸਾਲ ਤੋਂ ਉਪਰ ਉਮਰ ਵਾਲਿਆਂ ਨੂੰ ਪੈਂਦਾ ਹੈ।
ਕਾਰਨ[ਸੋਧੋ]
- ਤੰਬਾਕੂ ਦਾ ਸੇਵਨ।
- ਮੋਟਾਪਾ, ਬਲਡ ਪ੍ਰੈਸ਼ਰ ਤੇ ਸ਼ੂਗਰ ਦੀ ਬਿਮਾਰੀ ਵਾਲੇ।
- ਲੋੜ ਤੋਂ ਵਧ ਖੁਰਾਕ,ਖਾਣ ਨਾਲ।
- ਖਾਦ ਪਦਾਰਥਾਂ, ਸਬਜ਼ੀਆਂ, ਫਲ,ਦੁੱਧ ਆਦਿ ਵਿੱਚ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਕਰਨ ਨਾਲ।
- ਮਾਨਸਿਕ ਤਣਾਅ ਦੇ ਕਾਰਨ।
ਲੱਛਣ[ਸੋਧੋ]
- ਸਾਹ ਲੈਣ ਵਿੱਚ ਤਕਲੀਫ ਹੋਣਾ।
- ਦਿਲ ਕੱਚਾ ਹੋਣਾ।
- ਪਸੀਨਾ,ਬਾਂਹ ਜਾਂ ਮੋਢੇ ਵਿੱਚ ਦਰਦ ਅਤੇ ਛਾਤੀ ਵਿੱਚ ਦਰਦ ਹੋਣਾ।
ਬਚਾਉ[ਸੋਧੋ]
- ਤੰਬਾਕੂ, ਸਿਗਰਟ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
- ਹਾਰ ਰੋਜ਼ 20-25 ਮਿੰਟ ਕਸਰਤ ਜਾਂ ਸੈਰ ਕਰੋ।
- ਜਰੂਰਤ ਮੁਤਾਬਕ ਖੁਰਾਕ ਖਾਉ।
- ਰੋਗੀ ਨੂੰ ਤੁਰੰਤ ਹਸਪਤਾਲ ਪਹੁੰਚਿਆ ਜਾਵੇ ਤੇ ਵਾਰ ਵਾਰ ਖੰਘ ਕੇ ਸਾਹ ਨੂੰ ਲਿਆ ਜਾਵੇ।