ਕੌਮਾਂਤਰੀ ਇਸਤਰੀ ਦਿਹਾੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੌਮਾਂਤਰੀ ਇਸਤਰੀ ਦਿਹਾੜਾ
Frauentag 1914 Heraus mit dem Frauenwahlrecht.jpg
ਕੌਮਾਂਤਰੀ ਇਸਤਰੀ ਦਿਹਾੜਾ, 8 ਮਾਰਚ 1914 ਨੂੰ ਦਰਸ਼ਾਂਦੇ ਇੱਕ ਜਰਮਨ ਪੋਸਟਰ ਦਾ ਪੰਜਾਬੀ ਅਨੁਵਾਦ: “ਔਰਤਾਂ ਨੂੰ ਵੋਟ ਦਾ ਹੱਕ ਦਿਓ। ਇਸਤਰੀ ਦਿਹਾੜਾ, 8 ਮਾਰਚ 1914। ਹੁਣ ਤੱਕ, ਭੇਦਭਾਵ ਅਤੇ ਪਿਛਾਖੜੀ ਨਜਰੀਏ ਨੇ ਉਨ੍ਹਾਂ ਔਰਤਾਂ ਨੂੰ ਸਭਨਾਂ ਨਾਗਰਿਕ ਅਧਿਕਾਰਾਂ ਤੋਂ ਵੰਚਿਤ ਰੱਖਿਆ ਹੈ, ਜਿਹਨਾਂ ਨੇ ਮਜ਼ਦੂਰਾਂ, ਮਾਤਾਵਾਂ, ਅਤੇ ਨਾਗਰਿਕਾਂ ਦੀ ਭੂਮਿਕਾ ਵਿੱਚ ਪੂਰੀ ਨਿਸ਼ਠਾ ਨਾਲ ਆਪਣੇ ਫਰਜ਼ ਦਾ ਪਾਲਣ ਅਤੇ ਨਗਰਪਾਲਿਕਾ ਦੇ ਨਾਲ-ਨਾਲ ਰਾਜ ਨੂੰ ਵੀ ਟੈਕਸ ਅਦਾ ਕਰਦੀਆਂ ਹਨ। ਇਨ੍ਹਾਂ ਕੁਦਰਤੀ ਮਾਨਵ ਅਧਿਕਾਰਾਂ ਲਈ ਹਰ ਔਰਤ ਨੂੰ ਦ੍ਰਿੜ ਅਤੇ ਅਟੁੱਟ ਇਰਾਦੇ ਦੇ ਨਾਲ ਲੜਨਾ ਚਾਹੀਦਾ ਹੈ। ਇਸ ਲੜਾਈ ਵਿੱਚ ਕਿਸੇ ਵੀ ਪ੍ਰਕਾਰ ਦੀ ਢਿੱਲ ਦੀ ਆਗਿਆ ਨਹੀਂ ਹੈ। ਸਭ ਔਰਤਾਂ ਅਤੇ ਲੜਕੀਆਂ ਆਉਣ, ਐਤਵਾਰ, 8 ਮਾਰਚ 1914 ਨੂੰ, ਸ਼ਾਮ 3 ਵਜੇ, 9ਵੇਂ ਇਸਤਰੀ ਸਮਾਗਮ ਵਿੱਚ ਸ਼ਾਮਿਲ ਹੋਣ।”[1]
ਮਨਾਉਣ ਦਾ ਸਥਾਨ ਸਾਰੇ ਸੰਸਾਰ ਵਿੱਚ
ਕਿਸਮ ਕੌਮਾਂਤਰੀ
ਅਹਿਮੀਅਤ ਨਾਗਰਿਕ ਚੇਤਨਾ ਦਿਹਾੜਾ
ਔਰਤਾਂ ਅਤੇ ਲੜਕੀਆਂ ਦਾ ਦਿਹਾੜਾ
ਲਿੰਗਵਾਦ-ਵਿਰੋਧ ਦਿਹਾੜਾ
ਤਾਰੀਖ਼ 8 ਮਾਰਚ
ਹੋਰ ਸੰਬੰਧਿਤ ਕੌਮਾਂਤਰੀ ਬਾਲ ਦਿਹਾੜਾ
ਕੌਮਾਂਤਰੀ ਪੁਰਸ਼ ਦਿਹਾੜਾ
ਕੌਮਾਂਤਰੀ ਮਜ਼ਦੂਰ ਦਿਹਾੜਾ

ਕੌਮਾਂਤਰੀ ਇਸਤਰੀ ਦਿਹਾੜਾ ਜਾਂ ਅੰਤਰਰਾਸ਼ਟਰੀ ਨਾਰੀ ਦਿਵਸ਼ ਜਾਂ ਕੌਮਾਂਤਰੀ ਮਹਿਲਾ ਦਿਵਸ਼ (ਅੰਗਰੇਜ਼ੀ:International Women's Day (IWD), ਮੁਢ ਵਿੱਚ International Working Women's Day ਕਿਹਾ ਜਾਂਦਾ ਸੀ) ਇੱਕ ਮਈ ਦੀ ਤਰ੍ਹਾਂ ਉਨ੍ਹਾਂ ਦਿਨਾਂ ਵਿੱਚੋਂ ਇੱਕ ਹੈ ਜਿਹੜੇ ਸਭ ਤੋਂ ਪਹਿਲਾਂ ਕੌਮਾਂਤਰੀ ਤੌਰ ਤੇ ਮਨਾਏ ਜਾਣ ਲੱਗੇ। ਇਹ ਹਰ ਸਾਲ ਅਠ ਮਾਰਚ ਨੂੰ ਮਨਾਇਆ ਜਾਂਦਾ ਹੈ।

ਇਤਿਹਾਸ[ਸੋਧੋ]

ਇਸ ਉਤਸਵ ਦਾ ਇਤਹਾਸ 8 ਮਾਰਚ 1857 ਤੋਂ ਸ਼ੁਰੂ ਹੁੰਦਾ ਹੈ, ਜਦੋਂ ਨਿਊਯਾਰਕ ਵਿੱਚ ਬੁਣਕਰ ਔਰਤਾਂ ਨੇ ਤਥਾਕਥਿਤ “ਖਾਲੀ ਪਤੀਲਾ ਜਲੂਸ” ਕੱਢਿਆ ਸੀ ਅਤੇ ਕੱਪੜਾ ਮਿਲਾਂ ਵਿੱਚ ਆਪਣੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਦੀ ਮੰਗ ਕੀਤੀ ਸੀ।

17 ਅਗਸਤ 1907 ਨੂੰ ਕਲਾਰਾ ਜੈਟਕਿਨ ਨੇ ਸਟੁਟਗਰਟ ਵਿੱਚ ਪਹਿਲਾਂ ਅੰਤਰਰਾਸ਼ਟਰੀ ਸਮਾਜਵਾਦੀ ਔਰਤਾਂ ਦੀ ਅੰਤਰਰਾਸ਼ਟਰੀ ਕਾਨਫਰੰਸ ਦਾ ਐਲਾਨ ਕੀਤਾ। ਪੂਰੇ ਯੂਰਪ ਅਤੇ ਸੰਯੁਕਤ ਰਾਜ ਤੋਂ 58 ਪ੍ਰਤੀਨਿਧੀਆਂ ਨੇ ਇਸ ਵਿੱਚ ਸ਼ਿਰਕਤ ਕੀਤੀ ਅਤੇ ਔਰਤਾਂ ਦੇ ਵੋਟ ਦੇ ਅਧਿਕਾਰ ਉੱਤੇ ਇੱਕ ਪ੍ਰਸਤਾਵ ਮੰਜੂਰ ਕੀਤਾ। ਇਸ ਪ੍ਰਸਤਾਵ ਨੂੰ ਐਸ ਪੀ ਡੀ ਦੀ ਸਟੁਟਗਰਟ ਕਾਂਗਰਸ ਦੁਆਰਾ ਮੰਜੂਰ ਕਰ ਲਿਆ ਗਿਆ। ਸਦੀ ਦੇ ਪਲਟੇ ਸਮੇਂ, ਉਸ ਸਮੇਂ ਜਦੋਂ ਇੱਕ ਹੀ ਕੰਮ ਲਈ ਔਰਤਾਂ ਦੀ ਉਜਰਤ ਪੁਰਸ਼ਾਂ ਦੀ ਉਜਰਤ ਨਾਲੋਂ ਅੱਧੀ ਸੀ, ਅਨੇਕ ਇਸਤਰੀ ਸੰਗਠਨ ਅਤੇ ਬਹੁਤ ਵੱਡੀ ਤਾਦਾਦ ਵਿੱਚ ਔਰਤਾਂ ਸਾਰੇ ਮਜਦੂਰ ਸੰਘਰਸ਼ਾਂ ਵਿੱਚ ਸਰਗਰਮ ਰੂਪ ਨਾਲ ਸ਼ਾਮਿਲ ਸਨ।

1910 ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਕੋਪਨਹੈਗਨ ਵਿੱਚ ਹੋਣ ਵਾਲੀ ਦੂਜੀ ਇੰਟਰਨੈਸ਼ਨਲ ਤੋਂ ਪਹਿਲਾਂ ਔਰਤਾਂ ਦੀ ਇੱਕ ਅੰਤਰਰਾਸ਼ਟਰੀ ਕਾਨਫਰੰਸ ਕੀਤੀ ਗਈ। ਸ਼ੋਸ਼ਲ ਡੈਮੋਕਰੈਟਿਕ ਪਾਰਟੀ ਜਰਮਨੀ ਲੀਡਰ ਲੂਈਸ ਜ਼ੇਤਜ਼ (Luise Zietz) ਨੇ ਇਸ ਮੀਟਿੰਗ ਵਿੱਚ ਅੰਤਰਰਾਸ਼ਟਰੀ ਔਰਤ ਦਿਵਸ ਦਾ ਸੁਝਾ ਦਿੱਤਾ ਸੀ ਅਤੇ ਕਮਿਊਨਿਸਟ ਆਗੂ ਕਲਾਰਾ ਜੈਟਕਿਨ ਨੇ ਇਸ ਦਾ ਸਮਰਥਨ ਕੀਤਾ। ਪਰ ਕੋਈ ਨਿਸਚਿਤ ਤਾਰੀਖ ਇਸ ਕਾਨਫਰੰਸ ਵਿੱਚ ਨਹੀਂ ਸੀ ਮਿਥੀ ਗਈ।[2][3] ਇਸ ਕਾਨਫਰੰਸ ਵਿੱਚ 17 ਦੇਸ਼ਾਂ ਦੀਆਂ 100 ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਤੇ ਉੱਪਰੋਕਤ ਸੁਝਾਅ ਨੂੰ ਕਬੂਲਦਿਆਂ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਲਈ ਹਾਮੀ ਭਰ ਦਿੱਤੀ।

ਸਭ ਤੋਂ ਪਹਿਲਾ ਅੰਤਰਰਾਸ਼ਟਰੀ ਔਰਤ ਦਿਵਸ 1911 ਵਿੱਚ 18 ਮਾਰਚ ਨੂੰ ਮਨਾਇਆ ਗਿਆ। ਇਸ ਦਿਨ ਯੂਰਪ ਭਰ ਵਿੱਚ ਇੱਕ ਲੱਖ ਔਰਤਾਂ ਨੇ ਅਨੇਕ ਮੁਜਾਹਰੇ ਕੀਤੇ।

ਕੁੱਝ ਦਿਨ ਬਾਅਦ 25 ਮਾਰਚ ਨੂੰ ਨਿਊਯਾਰਕ ਦੀ ਟਰਾਇੰਗਲ ਕੱਪੜਾ ਫੈਕਟਰੀ ਵਿੱਚ ਲੱਗੀ ਅੱਗ ਵਿੱਚ ਫੈਕਟਰੀ ਵਿੱਚ ਸੁਰੱਖਿਆ ਉੱਪਰਾਲਿਆਂ ਦੀ ਕਮੀ ਦੇ ਕਾਰਨ 140 ਤੋਂ ਜ਼ਿਆਦਾ ਔਰਤ ਮਜਦੂਰਾਂ ਦੀ ਜਲਕੇ ਮੌਤ ਹੋ ਗਈ। ਔਰਤਾਂ ਦੇ ਸ਼ੋਸ਼ਣ ਦੀਆਂ ਭਿਅੰਕਰ ਪਰਿਸਥਿਤੀਆਂ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਰਾਜਨੀਤਕ ਅਜਾਦੀ ਤੋਂ ਵੰਚਿਤ ਰੱਖਣ ਦੇ ਬੁਰਜੁਆ ਸੰਸਦੀ ਯਤਨਾਂ ਦੇ ਖਿਲਾਫ ਬਗ਼ਾਵਤ ਨੂੰ ਇਸ ਘਟਨਾ ਨੇ ਹੋਰ ਜਿਆਦਾ ਭੜਕਾ ਦਿੱਤਾ। 1913 ਵਿੱਚ ਦੁਨੀਆਂ ਭਰ ਦੀਆਂ ਔਰਤਾਂ ਵੋਟ ਦੇ ਆਪਣੇ ਅਧਿਕਾਰ ਦੀ ਮੰਗ ਨੂੰ ਉਠਾ ਰਹੀਆਂ ਸਨ।

ਰੂਸ ਵਿੱਚ 1913 ਵਿੱਚ ਪਹਿਲੀ ਵਾਰ ਕੌਮਾਂਤਰੀ ਇਸਤਰੀ ਦਿਹਾੜਾ ਮਨਾਇਆ ਗਿਆ। ਸੋਵੀਅਤ ਸੱਤਾ ਦੀ ਸਥਾਪਨਾ ਦੇ ਬਾਅਦ ਇਹ ਸਰਕਾਰੀ ਤਿਉਹਾਰ ਹੋ ਗਿਆ ਸੀ, ਫਿਰ 1965 ਤੋਂ ਇਸਨੂੰ ਛੁੱਟੀ ਦਾ ਦਿਨ ਵੀ ਬਣਾ ਦਿੱਤਾ ਗਿਆ। 8 ਮਾਰਚ 1915 ਨੂੰ ਅਲੈਗਜ਼ੈਂਡਰਾ ਕੋਲੋਨਤਾਈ ਨੇ ਓਸਲੋ ਦੇ ਕੋਲ ਕਰਿਸਟਰਿਆਨਾ ਵਿੱਚ ਯੁਧ ਦੇ ਖਿਲਾਫ ਔਰਤਾਂ ਦਾ ਇੱਕ ਮੁਜਾਹਰਾ ਆਯੋਜਿਤ ਕੀਤਾ। ਕਲਾਰਾ ਜੇਟਕਿਨ ਨੇ ਔਰਤਾਂ ਦਾ ਇੱਕ ਨਵਾਂ ਅੰਤਰਰਾਸ਼ਟਰੀ ਸਮੇਲਨ ਬੁਲਾਇਆ। ਇਹ ਸਮੇਲਨ ਵਾਸਤਵ ਵਿੱਚ ਉਸ ਜਿਮਰਵਾਲਡ ਸਮੇਲਨ ਦੀ ਪੂਰਵ ਪ੍ਰਸਤਾਵਨਾ ਸੀ ਜਿਨ੍ਹੇ ਯੁਧ ਦੇ ਵਿਰੋਧੀਆਂ ਨੂੰ ਦੁਬਾਰਾ ਇੱਕਜੁਟ ਕੀਤਾ। 15 ਅਪਰੈਲ 1915 ਨੂੰ 12 ਦੇਸ਼ਾਂ ਦੀ 1136 ਔਰਤਾਂ ਲਾ ਹਾਏ ਵਿੱਚ ਇਕੱਤਰ ਹੋਈਆਂ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Give Us Women's Suffrage (March 1914)". German History in Documents and Images. Retrieved 2014-01-26. 
  2. Temma Kaplan, "On the Socialist Origins of International Women's Day", Feminist Studies, 11/1 (Spring, 1985)
  3. "History of International Women's Day". United Nations.